Breaking News :

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

May 3, 2026

ਜਗਰਾਉਂ ‘ਚ ਚਾਚੇ ਨੇ ਕੀਤੀ ਭਤੀਜੇ ਦੀ ਹੱਤਿਆ, ਪਤਨੀ ਨਾਲ ਨਜਾਇਜ਼ ਸਬੰਧਾਂ ਤੋਂ ਸੀ ਖ਼ਫ਼ਾ

ਜਗਰਾਉਂ : ਪੰਜਾਬ ‘ਚ ਕਤਲ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਦਰਅਸਲ ਜਗਰਾਉਂ ‘ਚ ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਨਾਰਾਜ਼ ਪਤੀ ਨੇ ਆਪਣੇ ਹੀ ਭਤੀਜੇ ਦੀ ਹੱਤਿਆ ਕਰ ਦਿੱਤੀ। ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਤੀ ਨੂੰ ਛੱਡ ਕੇ ਭਤੀਜੇ ਨਾਲ ਰਹਿਣ ਲੱਗੀ ਸੀ ਪਤਨੀ

ਥਾਣਾ ਸਦਰ ਤੋਂ ਸਬ-ਇੰਸਪੈਕਟਰ ਕਰਮਜੀਤ ਸਿੰਘ ਨੇ ਦੱਸਿਆ ਕਿ ਪਿੰਡ ਤੁਗਲ ਵਿਖੇ ਪਤਨੀ ਨਾਲ ਰਹਿੰਦੇ ਬਿਹਾਰੀ ਮਜ਼ਦੂਰ ਨੇ ਆਪਣੇ ਭਤੀਜੇ ਨੂੰ ਇੱਥੇ ਬੁਲਾ ਲਿਆ। ਉਨ੍ਹਾਂ ਦੇ ਨਾਲ ਰਹਿੰਦੇ ਭਤੀਜੇ ਨਾਲ ਚਾਚੀ ਨੂੰ ਪਿਆਰ ਹੋ ਗਿਆ। ਉਹ ਪਤੀ ਨੂੰ ਛੱਡ ਕੇ ਭਤੀਜੇ ਨਾਲ ਪਤਨੀ ਬਣ ਕੇ ਰਹਿਣ ਲੱਗੀ। ਇਸੇ ਦੁਸ਼ਮਣੀ ‘ਚ ਚਾਚੇ ਨੇ ਭਤੀਜੇ ਦੀ ਹੱਤਿਆ ਕਰ ਦਿੱਤੀ।

ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਸਵੀਆ ਦੇਵੀ ਨੇ ਦੱਸਿਆ ਕਿ ਉਸ ਦਾ ਵਿਆਹ 25 ਸਾਲ ਪਹਿਲਾਂ ਵੀਰੇਨ ਸਾਦਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਦੋਵਾਂ ਵਿਚਾਲੇ ਅਣਬਣ ਸ਼ੁਰੂ ਹੋ ਗਈ ਸੀ ਤੇ ਉਹ ਦੁਬਾਰਾ ਆਪਣੀ ਮਰਜ਼ੀ ਨਾਲ ਉਪੇਂਦਰ ਸਾਦਾ ਨਾਲ ਰਹਿਣ ਲੱਗੀ। 1 ਅਗਸਤ ਨੂੰ ਪਹਿਲਾ ਪਤੀ ਵੀਰੇਨ ਸਾਦਾ ਆਇਆ ਅਤੇ ਉਪੇਂਦਰ ਨੂੰ ਨਾਲ ਲੈ ਗਿਆ। ਉਸ ਨੂੰ ਸਵੇਰੇ 7 ਵਜੇ ਪਤਾ ਲੱਗਾ ਕਿ ਉਪੇਂਦਰ ਨੂੰ ਉਸ ਦੇ ਪਹਿਲੇ ਪਤੀ ਵੀਰੇਨ ਨੇ ਬੇਰਹਿਮੀ ਨਾਲ ਕੁੱਟਿਆ ਹੈ। ਉਪੇਂਦਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

ਉਥੋਂ ਉਸ ਨੂੰ ਲੁਧਿਆਣਾ ਭੇਜ ਦਿੱਤਾ ਗਿਆ। 2 ਅਗਸਤ ਨੂੰ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ। ਉਥੋਂ ਉਸ ਦੀ ਹਾਲਤ ਵਿਗੜਨ ’ਤੇ ਸਿਵਲ ਹਸਪਤਾਲ ਸੈਕਟਰ-32 ਚੰਡੀਗੜ੍ਹ ਭੇਜ ਦਿੱਤਾ ਗਿਆ। ਇੱਥੇ ਇਲਾਜ ਦੌਰਾਨ 5 ਅਗਸਤ ਨੂੰ ਉਸ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਪਹਿਲਾ ਪਤੀ ਵੀਰੇਨ ਉਪੇਂਦਰ ਨਾਲ ਰੰਜਿਸ਼ ਰੱਖਦਾ ਸੀ, ਜਿਸ ਕਾਰਨ ਉਸ ਨੇ ਉਸ ਦੀ ਹੱਤਿਆ ਕੀਤੀ ਹੈ। ਸਵੀਆ ਦੇਵੀ ਦੇ ਬਿਆਨਾਂ ‘ਤੇ ਉਸ ਦੇ ਪਹਿਲੇ ਪਤੀ ਵੀਰੇਨ ਸਾਦਾ ਖਿਲਾਫ ਥਾਣਾ ਸਦਰ ‘ਚ ਹੱਤਿਆ ਦੇ ਦੋਸ਼ ‘ਚ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Vinkmag ad
Share Our Daily Posts

News Desk

Read Previous

ਟਰੈਵਲ ਏਜੰਟ ਵਿਨੈ ਹਰੀ ਦੀ ਪਤਨੀ ਤੇ ਇਕ ਹੋਰ ਖਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ, ਪੜ੍ਹੋ ਮਾਮਲਾ

Read Next

ਵਾਰਡ ਨੰਬਰ 43 ਦਾ ਹਰ ਪਾਸਿਓਂ ਬੁਰਾ ਹਾਲ ਨਾ ਹੀ ਕੋਈ ਇਸ ਇਲਾਕੇ ਦੀ ਸਾਰ ਲੈਣ ਵਾਲਾ ਬਬੀਤਾ ਵਰਮਾ ਨੂੰ ਨਹੀਂ ਇਲਾਕੇ ਦੀ ਕੋਈ ਪ੍ਰਵਾਹ