Breaking News :

ਪੀਪਲ ਦੇ ਰੁੱਖ ਨਜ਼ਦੀਕ ਧਾਰਮਿਕ ਫੋਟੋਆਂ ਗੰਦਗੀ ਵਿੱਚ ਰੱਖਣੀਆਂ ਮੰਦਭਾਗਾ ਉਹ ਵੀ ਸ਼ਿਵ ਮੰਦਿਰ ਪਹਾੜੀ ਵਾਲੇ ਦੇ ਕੋਲ ਹਿੰਦੂ ਪੰਡਿਤਾਂ ਨੂੰ ਖਾਣ ਤੋਂ ਸਵਾਏ ਕੋਈ ਕੰਮ ਨਹੀਂ

ਪੰਜਾਬ ਪੁਲਿਸ ਦੇ ਦੋ ਏਐੱਸਪੀ ਸਮੇਤ 71 ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਪੂਰੀ ਸੂਚੀ

ਮੁੱਖ ਮੰਤਰੀ ਨੇ ਸਦਨ ‘ਚ ਪੇਸ਼ ਕੀਤਾ ਭਰੋਸਗੀ ਮਤਾ, ਕਾਰਵਾਈ 29 ਸਤੰਬਰ ਦੁਪਹਿਰ ਦੋ ਵਜੇ ਤਕ ਮੁਲਤਵੀ

ਬੱਚਿਆਂ ਦੇ ਮਾਮੂਲੀ ਵਿਵਾਦ ਤੋਂ ਬਾਅਦ ਵਿਅਕਤੀ ਦਾ ਕਤਲ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ

ਗੈਂਗਸਟਰ ਦੀਪਕ ਮੁੰਡੀ, ਅਰਜੁਨ ਪੰਡਿਤ ਤੇ ਰਾਜਿੰਦਰ ਜੋਕਰ ਨੂੰ ਅੰਮ੍ਰਿਤਸਰ ਦੀ ਅਦਾਲਤ ‘ਚ ਕੀਤਾ ਪੇਸ਼, 5 ਦਿਨਾਂ ਦਾ ਰਿਮਾਂਡ ਮਿਲਿਆ

ਬਠਿੰਡਾ ਦੇ ਨਸ਼ਾ ਛੁਡਾਊ ਕੇਂਦਰ ਤੋਂ ਦਰਵਾਜ਼ਾ ਤੋੜ ਕੇ ਫਰਾਰ ਹੋਏ 12 ਹੋਰ ਮਰੀਜ਼, ਮਚਿਆ ਹੰਗਾਮਾ

ਜਲੰਧਰ ਦੇ HL ਰੈਸਟੋਰੈਂਟ ‘ਚ ਨੌਜਵਾਨਾਂ ਨੇ ਕੀਤਾ ਹੰਗਾਮਾ, ਸ਼ਰਾਬ ਪੀਣ ਤੋਂ ਮਨ੍ਹਾ ਕੀਤਾ ਤਾਂ ਕੀਤੀ ਭੰਨ-ਤੋੜ ਤੇ ਚਲਾਈਆਂ ਗੋਲੀਆਂ

PSEB ਦੇ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਰੱਦ ਹੋਇਆ ਇਹ ਸ਼ਡਿਊਲ

27 ਸਤੰਬਰ ਦੇ ਸੈਸ਼ਨ ਦੀ ਇਜਾਜ਼ਤ ਤੋਂ ਪਹਿਲਾਂ ਰਾਜਪਾਲ ਨੇ ਮੰਗੀ ਵਿਧਾਨ ਸਭਾ ਦੇ ਬਿਜ਼ਨੈੱਸ ਦੀ ਜਾਣਕਾਰੀ

ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਪੰਜਾਬ ਨੂੰ ਹੋਇਆ 2080 ਕਰੋੜ ਦਾ ਜੁਰਮਾਨਾ: ਸੰਤ ਸੀਚੇਵਾਲ

September 28, 2022

ਸਰਕਾਰੀ ਸਕੂਲ ਦੇ ਅਧਿਆਪਕ ਨੇ ਪਾਰ ਕੀਤੀਆਂ ਕਰੂਰਤਾਂ ਦੀਆਂ ਸਾਰੀਆਂ ਹੱਦਾਂ, ਮਾਸੂਮ ਬੱਚੀ ਨੂੰ ਬੇਰਹਿਮੀ ਨਾਲ ਕੁੱਟਿਆ, ਦੇਖੋ VIDEO

ਪੰਚਕੂਲਾ : ਮਾਪੇ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਤੇ ਸੰਸਕਾਰ ਸਿੱਖਣ ਲਈ ਸਕੂਲ ਭੇਜਦੇ ਹਨ। ਮਾਪੇ ਅਧਿਆਪਕਾਂ ‘ਤੇ ਭਰੋਸਾ ਕਰਦੇ ਹਨ ਕਿ ਉਹ ਉਨ੍ਹਾਂ ਦੇ ਬੱਚਿਆਂ ਦੀ ਦੇਖਭਾਲ ਕਰਨਗੇ ਤੇ ਉਨ੍ਹਾਂ ਨੂੰ ਵਧੀਆ ਸਿੱਖਿਆ ਦੇਣਗੇ, ਪਰ ਜ਼ਰਾ ਸੋਚੋ ਜੇਕਰ ਅਧਿਆਪਕ ਹੀ ਜ਼ਾਲਮ ਬਣ ਜਾਵੇ ਤਾਂ ਸੋਚੋਂ ਬੱਚਿਆਂ ‘ਤੇ ਕੀ ਪ੍ਰਭਾਵ ਹੋਵੇਗਾ। ਬੱਚੇ ਸਕੂਲ ਜਾਣ ਤੋਂ ਡਰਨਗੇ। ਜੀ ਹਾਂ, ਹਰਿਆਣਾ ਦੇ ਪੰਚਕੂਲਾ ਦੇ ਇਕ ਸਰਕਾਰੀ ਸਕੂਲ ਵਿਚ ਇਕ ਅਜਿਹੀ ਹੀ ਬੇਰਹਿਮ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਸਰਕਾਰੀ ਸਕੂਲ ਦਾ ਅਧਿਆਪਕ ਇਕ ਮਾਸੂਮ ਬੱਚੀ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਰਿਹਾ ਹੈ।

ਅਧਿਆਪਕ ਦੀ ਕਰੂਰਤਾ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ ‘ਤੇ ਪ੍ਰਤੀਕਿਰਿਆ ਦੇ ਰਹੇ ਹਨ ਤੇ ਅਧਿਆਪਕ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ। ਪੰਚਕੂਲਾ ਦੇ ਸੈਕਟਰ-2 ਦੇ ਸਰਕਾਰੀ ਪ੍ਰਾਇਮਰੀ ਸਕੂਲ ‘ਚ ਮੰਗਲਵਾਰ ਨੂੰ ਇਕ ਅਧਿਆਪਕ ਵੱਲੋਂ ਇਕ ਮਾਸੂਮ ਵਿਦਿਆਰਥਣ ਨਾਲ ਕੁੱਟਮਾਰ ਕਰਨ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਸਿੱਖਿਆ ਵਿਭਾਗ ਹਰਕਤ ‘ਚ ਆ ਗਿਆ ਹੈ। ਵੀਡੀਓ ‘ਚ ਸਕੂਲ ਅਧਿਆਪਕ ਮਾਸੂਮ ਬੱਚੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਦਾ ਨਜ਼ਰ ਆ ਰਿਹਾ ਹੈ। ਵਿਦਿਆਰਥਣ ਦੀ ਕੁੱਟਮਾਰ ਦੀ ਘਟਨਾ ਸਕੂਲ ਦੇ ਨਾਲ ਲੱਗੇ ਸੀਸੀਟੀਵੀ ‘ਚ ਕੈਦ ਹੋ ਗਈ ਹੈ।

ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਸਕੂਲ ਟੀਚਰ ਬੱਚੀ ਨੂੰ ਹੱਥਾਂ ਨਾਲ ਕੁੱਟ ਰਿਹਾ ਹੈ ਤੇ ਸਕੂਲ ਦਾ ਬੈਗ ਵੀ ਬੱਚੀ ਦੇ ਮੋਢਿਆਂ ‘ਤੇ ਟੰਗਿਆ ਹੋਇਆ ਹੈ। ਅਧਿਆਪਕ ਨੇ ਵਿਦਿਆਰਥਣ ਨੂੰ ਇਕ ਤੋਂ ਬਾਅਦ ਇਕ ਕਈ ਥੱਪੜ ਮਾਰੇ। ਇਸ ਤੋਂ ਬਾਅਦ ਬੱਚੀ ਰੋਣ ਲੱਗ ਜਾਂਦੀ ਹੈ ਪਰ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਵਾਲਾ ਅਧਿਆਪਕ ਉਸ ਨੂੰ ਥੱਪੜ ਮਾਰਨ ਤੋਂ ਨਹੀਂ ਹਟਦਾ। ਬਾਅਦ ‘ਚ ਲੜਕੀ ਜ਼ਮੀਨ ‘ਤੇ ਡਿੱਗ ਜਾਂਦੀ ਹੈ ਅਤੇ ਅਧਿਆਪਕ ਉਸ ਨੂੰ ਇਕ ਹੱਥ ਨਾਲ ਚੁੱਕ ਕੇ ਵਾਪਸ ਸਕੂਲ ਲੈ ਜਾਂਦਾ ਹੈ।

ਛੁੱਟੀ ‘ਤੇ ਹੈ ਅਧਿਆਪਕ

ਦੱਸਿਆ ਜਾ ਰਿਹਾ ਹੈ ਕਿ ਅਧਿਆਪਕ ਜੇਬੀਟੀ ਟੀਚਰ ਹੈ ਤੇ ਛੁੱਟੀ ‘ਤੇ ਚੱਲ ਰਿਹਾ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ‘ਚ ਗੁੱਸਾ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸਕੂਲ ਟੀਚਰ ਮਾਸੂਮ ਬੱਚੀ ਨੂੰ ਬੁਰੀ ਤਰ੍ਹਾਂ ਥੱਪੜ ਮਾਰ ਕੇ ਵਾਪਸ ਲੈ ਜਾਂਦਾ ਹੈ।

ਵੀਡੀਓ ਦੀ ਚੱਲ ਰਹੀ ਜਾਂਚ, ਹੋਵੇਗੀ ਕਾਰਵਾਈ

ਪੰਚਕੂਲਾ ਦੇ ਸੈਕਟਰ-2 ‘ਚ ਇਕ ਅਧਿਆਪਕ ਵੱਲੋਂ ਵਿਦਿਆਰਥਣ ਨਾਲ ਕੁੱਟਮਾਰ ਕਰਨ ਦੀ ਵਾਇਰਲ ਹੋਈ ਵੀਡੀਓ ਦੇ ਮਾਮਲੇ ‘ਚ ਪੰਚਕੂਲਾ ਸਿੱਖਿਆ ਵਿਭਾਗ ਦੇ ਡਿਪਟੀ ਡੀਈਓ ਸਤਪਾਲ ਕੌਸ਼ਿਕ ਨੇ ਕਿਹਾ ਕਿ ਉਨ੍ਹਾਂ ਨੇ ਵੀਡੀਓ ਦੇਖੀ ਹੈ ਤੇ ਜਲਦ ਹੀ ਇਸ ਮਾਮਲੇ ‘ਚ ਜਾਂਚ-ਪੜਤਾਲ ਕਰਨ ਤੋਂ ਬਾਅਦ ਅਧਿਆਪਕ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਿਸੇ ਵੀ ਵਿਦਿਆਰਥੀ ਨਾਲ ਸਰੀਰਕ ਜ਼ੁਲਮ ਕਰਨ ‘ਤੇ ਪਾਬੰਦੀ ਹੈ ਤੇ ਜੋ ਵੀਡਿਓ ਸਾਹਮਣੇ ਆਈ ਹੈ, ਉਸ ਦੀ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾਵੇਗੀ।

Vinkmag ad
Share Our Daily Posts

News Desk

Read Previous

ਬਿਕਰਮ ਸਿੰਘ ਮਜੀਠੀਆ ਨੂੰ ਮਿਲੀ ਵੱਡੀ ਰਾਹਤ, ਡਰੱਗ ਮਾਮਲੇ ‘ਚ ਹਾਈ ਕੋਰਟ ਨੇ ਦਿੱਤੀ ਜ਼ਮਾਨਤ

Read Next

ਪੰਜਾਬ ‘ਚ ਚੰਡੀਗੜ੍ਹ ਨਾਲੋਂ ਸਸਤੀ ਸ਼ਰਾਬ, ਸ਼ਹਿਰ ਦੇ ਕਾਰੋਬਾਰੀ ਬੋਲੇ- ਇਕ ਪੇਟੀ ‘ਤੇ 2 ਤੋਂ 3 ਹਜ਼ਾਰ ਰੁਪਏ ਦਾ ਫਰਕ, ਵਿਕਰੀ ਵੀ ਘਟੀ