Breaking News :

ਪੀਪਲ ਦੇ ਰੁੱਖ ਨਜ਼ਦੀਕ ਧਾਰਮਿਕ ਫੋਟੋਆਂ ਗੰਦਗੀ ਵਿੱਚ ਰੱਖਣੀਆਂ ਮੰਦਭਾਗਾ ਉਹ ਵੀ ਸ਼ਿਵ ਮੰਦਿਰ ਪਹਾੜੀ ਵਾਲੇ ਦੇ ਕੋਲ ਹਿੰਦੂ ਪੰਡਿਤਾਂ ਨੂੰ ਖਾਣ ਤੋਂ ਸਵਾਏ ਕੋਈ ਕੰਮ ਨਹੀਂ

ਪੰਜਾਬ ਪੁਲਿਸ ਦੇ ਦੋ ਏਐੱਸਪੀ ਸਮੇਤ 71 ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਪੂਰੀ ਸੂਚੀ

ਮੁੱਖ ਮੰਤਰੀ ਨੇ ਸਦਨ ‘ਚ ਪੇਸ਼ ਕੀਤਾ ਭਰੋਸਗੀ ਮਤਾ, ਕਾਰਵਾਈ 29 ਸਤੰਬਰ ਦੁਪਹਿਰ ਦੋ ਵਜੇ ਤਕ ਮੁਲਤਵੀ

ਬੱਚਿਆਂ ਦੇ ਮਾਮੂਲੀ ਵਿਵਾਦ ਤੋਂ ਬਾਅਦ ਵਿਅਕਤੀ ਦਾ ਕਤਲ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ

ਗੈਂਗਸਟਰ ਦੀਪਕ ਮੁੰਡੀ, ਅਰਜੁਨ ਪੰਡਿਤ ਤੇ ਰਾਜਿੰਦਰ ਜੋਕਰ ਨੂੰ ਅੰਮ੍ਰਿਤਸਰ ਦੀ ਅਦਾਲਤ ‘ਚ ਕੀਤਾ ਪੇਸ਼, 5 ਦਿਨਾਂ ਦਾ ਰਿਮਾਂਡ ਮਿਲਿਆ

ਬਠਿੰਡਾ ਦੇ ਨਸ਼ਾ ਛੁਡਾਊ ਕੇਂਦਰ ਤੋਂ ਦਰਵਾਜ਼ਾ ਤੋੜ ਕੇ ਫਰਾਰ ਹੋਏ 12 ਹੋਰ ਮਰੀਜ਼, ਮਚਿਆ ਹੰਗਾਮਾ

ਜਲੰਧਰ ਦੇ HL ਰੈਸਟੋਰੈਂਟ ‘ਚ ਨੌਜਵਾਨਾਂ ਨੇ ਕੀਤਾ ਹੰਗਾਮਾ, ਸ਼ਰਾਬ ਪੀਣ ਤੋਂ ਮਨ੍ਹਾ ਕੀਤਾ ਤਾਂ ਕੀਤੀ ਭੰਨ-ਤੋੜ ਤੇ ਚਲਾਈਆਂ ਗੋਲੀਆਂ

PSEB ਦੇ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਰੱਦ ਹੋਇਆ ਇਹ ਸ਼ਡਿਊਲ

27 ਸਤੰਬਰ ਦੇ ਸੈਸ਼ਨ ਦੀ ਇਜਾਜ਼ਤ ਤੋਂ ਪਹਿਲਾਂ ਰਾਜਪਾਲ ਨੇ ਮੰਗੀ ਵਿਧਾਨ ਸਭਾ ਦੇ ਬਿਜ਼ਨੈੱਸ ਦੀ ਜਾਣਕਾਰੀ

ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਪੰਜਾਬ ਨੂੰ ਹੋਇਆ 2080 ਕਰੋੜ ਦਾ ਜੁਰਮਾਨਾ: ਸੰਤ ਸੀਚੇਵਾਲ

September 28, 2022

ਅੰਮ੍ਰਿਤਸਰ ਦੇ ਕਾਰੋਬਾਰੀ ਤੋਂ ਹਿਮਾਚਲ ‘ਚ 60 ਲੱਖ ਦੇ ਸੋਨੇ-ਚਾਂਦੀ ਦੇ ਗਹਿਣੇ ਬਰਾਮਦ, ਕੀਤਾ ਜੁਰਮਾਨਾ

ਅੰਮ੍ਰਿਤਸਰ: ਰਾਜ ਦੇ ਕਰ ਅਤੇ ਆਬਕਾਰੀ ਵਿਭਾਗ ਨੇ ਬਿਨਾਂ ਬਿੱਲਾਂ ਦੇ ਸੋਨੇ-ਚਾਂਦੀ ਦੀ ਵੱਡੀ ਖੇਪ ਫੜੀ ਹੈ। ਵਿਭਾਗ ਦੀ ਟੀਮ ਨੇ ਇਹ ਕਾਰਵਾਈ ਹਿਮਾਚਲ ਪ੍ਰਦੇਸ਼ ਸਥਿਤ ਸੁੰਦਰਨਗਰ ਅਤੇ ਮੰਡੀ ਵਿੱਚ ਕੀਤੀ। ਸੁੰਦਰਨਗਰ ‘ਚ 50 ਲੱਖ ਰੁਪਏ ਦਾ ਸੋਨਾ ਅਤੇ 10 ਲੱਖ ਰੁਪਏ ਦੇ ਚਾਂਦੀ ਦੇ ਗਹਿਣੇ ਬਾਜ਼ਾਰ ‘ਚ ਫੜੇ ਗਏ ਹਨ। ਵਿਭਾਗ ਨੇ ਅੰਮ੍ਰਿਤਸਰ ਦੇ ਵਪਾਰੀ ਨੂੰ ਤਿੰਨ ਲੱਖ 60 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ।

ਸੁੰਦਰਨਗਰ ‘ਚ ਵਿਭਾਗ ਦੇ ਸਹਾਇਕ ਕਮਿਸ਼ਨਰਾਂ ਪ੍ਰਵੀਨ ਠਾਕੁਰ ਅਤੇ ਸੁਰਿੰਦਰ ਕੁਮਾਰ ਦੀ ਅਗਵਾਈ ‘ਚ ਸਹਾਇਕ ਰਾਜ ਕਰ ਤੇ ਆਬਕਾਰੀ ਅਧਿਕਾਰੀ ਹੰਸਰਾਜ ਤੇ ਸਵਰਾਜ ਠਾਕੁਰ ਦੀ ਟੀਮ ਨੇ ਸੂਚਨਾ ਦੇ ਆਧਾਰ ‘ਤੇ ਅੰਮਿ੍ਤਸਰ ਦੇ ਇਕ ਵਪਾਰੀ ਨੂੰ ਕਾਬੂ ਕੀਤਾ, ਜੋ ਕਿ ਬੱਸ ਸਟੈਂਡ ਨੇੜੇ ਸੋਨੇ ਦੇ ਗਹਿਣੇ ਵੇਚਣ ਲਈ ਗੱਡੀ ‘ਚ ਬੈਠਾ ਸੀ। ਟੀਮ ਨੇ ਗੱਡੀ ‘ਚੋਂ 50 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਬਰਾਮਦ ਕੀਤੇ। ਵਪਾਰੀ ਗਹਿਣਿਆਂ ਦਾ ਬਿੱਲ ਨਹੀਂ ਦਿਖਾ ਸਕਿਆ।

ਵਿਭਾਗ ਨੇ ਉਸ ਤੋਂ ਮੌਕੇ ‘ਤੇ ਹੀ 3 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ। ਸਹਾਇਕ ਕਮਿਸ਼ਨਰ ਪ੍ਰਵੀਨ ਠਾਕੁਰ ਨੇ ਦੱਸਿਆ ਕਿ ਵਿਭਾਗ ਨੇ ਵਪਾਰੀ ਤੋਂ ਇਹ ਵੀ ਜਾਣਕਾਰੀ ਲਈ ਹੈ ਕਿ ਉਹ ਇੰਨਾ ਸੋਨਾ ਕਿੱਥੋਂ ਲੈ ਕੇ ਆਇਆ ਸੀ ਅਤੇ ਕਿੱਥੇ ਵੇਚਣਾ ਸੀ। ਡੀਲਰ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਗਿਆ ਹੈ। ਮੰਡੀ ਸ਼ਹਿਰ ਵਿੱਚ ਐਸਟੀਓ ਕੁਲਦੀਪ ਅਤੇ ਸਹਾਇਕ ਪ੍ਰਕਾਸ਼ ਚੰਦ ਨੇ ਦਿੱਲੀ ਦੇ ਇੱਕ ਵਪਾਰੀ ਦੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ 10 ਲੱਖ ਰੁਪਏ ਦੇ ਚਾਂਦੀ ਦੇ ਗਹਿਣੇ ਬਿਨਾਂ ਬਿੱਲ ਦੇ ਬਰਾਮਦ ਹੋਏ। ਵਿਭਾਗ ਨੇ ਵਪਾਰੀ ਨੂੰ 63 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ

Vinkmag ad
Share Our Daily Posts

News Desk

Read Previous

ਸ਼ੁੱਕਰਵਾਰ ਨੂੰ ਨਹੀਂ ਹੋਵੇਗਾ ਪੰਜਾਬ ਬੰਦ, ਵਾਲਮੀਕਿ ਭਾਈਚਾਰੇ ਨੇ ਵਾਪਸ ਲਿਆ ਫ਼ੈਸਲਾ,19 ਅਗਸਤ ਨੂੰ ਹੋਵੇਗੀ CM ਮਾਨ ਨਾਲ ਮੀਟਿੰਗ

Read Next

ਵੀਕੈਂਡ ‘ਤੇ ਸ਼ਿਮਲਾ ਜਾਣ ਦਾ ਪਲਾਨ ਹੈ ਤਾਂ ਪੜ੍ਹੋ ਇਹ ਖਬਰ, ਚੰਡੀਗੜ੍ਹ-ਸ਼ਿਮਲਾ ਹਾਈਵੇ ‘ਤੇ ਲੈਂਡ ਸਲਾਈਡ, NH ਨੂੰ ਜੋੜਨ ਵਾਲਾ ਫਲਾਈਓਵਰ ਡਿੱਗਾ