Breaking News :

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

May 5, 2026

ਜਿਸ ਤਰ੍ਹਾਂ ਮੇਰੇ ਪੁੱਤ ਦੀ ਮੌਤ ਹੋਈ ਹੈ ਮੈਨੂੰ ਨਹੀਂ ਲੱਗਿਆ ਮੈਂ ਆਜ਼ਾਦ ਮੁਲਕ ’ਚ ਹਾਂ। ਜਿਸ ਦੇਸ਼ ਵਿਚ ਹਰ ਬੰਦਾ ਡਰਕੇ ਸ਼ਾਹ ਲੈਂਦਾ ਹੋਵੇ ਉਸ ਨੂੰ ਅਜ਼ਾਦੀ ਨਹੀਂ ਕਿਹਾ ਜਾ ਸਕਦਾ

ਮਾਨਸਾ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਦੋਸ਼ੀ ਨਹੀਂ ਕਹਿ ਸਕਦਾ ਕਿਉਂਕਿ ਤੁਸੀਂ ਪਿਆਰ ਕਰਨ ਵਾਲੇ ਵੀ ਹੋ ਪਰ ਕੁੱਝ ਕਾਲੀਆਂ ਭੇਡਾਂ ਸਨ। ਪਰ ਇਹ ਘਾਟ ਰਹੀ ਕਿ ਸਿੱਧੂ ਮੂਸੇਵਾਲਾ ਦਾ ਸ਼ੁਰੂਆਤ ’ਚ ਜਿਨ੍ਹਾਂ ਨਾਲ ਵਾਹ ਪਿਆ ਉਹ ਖਰ੍ਹੇ ਬੰਦੇ ਨਹੀਂ ਸੀ। ਜਦੋਂ ਕਿਸੇ 20 ਕੁ ਸਾਲਾਂ ਦੇ ਜਵਾਨ ਨੂੰ ਵਿਦੇਸ਼ ਭੇਜਦੇ ਹਾਂ ਤਾਂ ਉਹ ਗਲਤੀ ਕਰ ਜਾਂਦਾ ਹੈ ਅਤੇ ਸ਼ਾਇਦ ਇਹੀ ਗਲਤੀ ਸਿੱਧੂ ਕਰ ਗਿਆ। ਉਸ ਨੂੰ ਨਹੀਂ ਪਤਾ ਲੱਗਾ ਕਿ ਜਿਹੜੇ ਉਸ ਦੇ ਭਰਾ ਬਣੇ ਹੋਏ ਹਨ ਉਹ ਹੀ ਦੁਸ਼ਮਣ ਵੀ ਬਣਨਗੇ। ਜਿਹੜੇ ਉਸ ਦੇ ਕਾਰੋਬਾਰ ’ਤੇ ਕਬਜ਼ਾ ਕਰਨਾ ਚਾਹੁੰਦੇ ਸਨ। ਉਹ ਇੰਨਾ ਭੋਲਾ ਸੀ ਅਤੇ ਉਸ ਦੇ ਭੋਲੇਪਣ ਨੂੰ ਉਸ ਦੇ ਨਾਲ ਫ਼ਿਰਦੀਆਂ ਗਿਰਝਾਂ ਜਿਨ੍ਹਾਂ ਦਾ ਆਉਣ ਵਾਲੇ ਸਮੇਂ ’ਚ ਨਾਮ ਵੀ ਲਵਾਂਗਾ, ਉਸ ਦੇ ਆਸਪਾਸ ਸਨ, ਪਿਛਲੇ ਚਾਰ ਸਾਲਾਂ ਤੋਂ ਤੰਗ ਕਰ ਰਹੀਆਂ ਸਨ।

ਉਹੀ ਲੋਕ ਜਦ ਸਿੱਧੂ ਮੂਸੇਵਾਲਾ ‘ਤੇ ਆਪਣਾ ਅਸਰ ਨਾ ਦਿਖਾ ਸਕੇ ਅਤੇ ਸਿੱਧੂ ਆਪਣੀ ਫੀਲਡ ’ਚ ਅੱਗੇ ਵੱਧਦਾ ਗਿਆ। ਉਨ੍ਹਾਂ ਨੂੰ ਲੱਗਿਆ ਕਿ ਜਦ ਸਾਡੇ ਗਰੁੱਪ ਤੋਂ ਇਹ ਡਰਦਾ ਨਹੀਂ ਅਤੇ ਥਾਪੀ ਮਾਰ ਕੇ ਬੇਬਾਕੀ ਨਾਲ ਗਾਣੇ ਗਾ ਰਿਹਾ ਸੀ। ਇਸ ਨੂੰ ਕੋਈ ਹੋਰ ਮਦਦ ਕਰਦਾ ਹੈ। ਇਸ ਦੀ ਇੰਨੀ ਔਕਾਤ ਨਹੀਂ। ਪਰ ਉਹ ਰੱਬੀ ਰੂਪ ਸੀ। ਉਹ ਤੁਰਿਆ ਫਿਰਦਾ ਪਾਰਸ ਸੀ। ਉਸ ਨੇ ਜਿਸ ਕਲਾਕਾਰ ‘ਤੇ ਵੀ ਹੱਥ ਰੱਖਿਆ, ਉਹ ਕਲਾਕਾਰ ਬੁਲੰਦੀਆਂ ਛੂਹ ਗਿਆ। ਹਰ ਜ਼ਿਲ੍ਹੇ ਦੇ ਕਲਾਕਾਰ ਨਾਲ ਖੜ੍ਹਿਆ

ਪਰ ਸਿੱਧੂ ਦੀਆਂ ਕੁੱਝ ਸ਼ਿਕਾਇਤਾਂ ਗੈਂਗਸਟਰਾਂ ਕੋਲ ਕੀਤੀਆਂ। ਕੋਈ ਗਾਣੇ ’ਚ ਲਫ਼ਜ਼ ਵੀ ਲਿਖਤਾ। ਉਹ ਵੀ ਸਰਕਾਰਾਂ ਤਕ ਪਹੁੰਚਾਇਆ ਅਤੇ ਜਿੰਨਾ ਵੱਧ ਤੋਂ ਵੱਧ ਵਿਰੋਧ ਕਰ ਸਕਦੇ ਸੀ ਕੀਤਾ, ਜਦੋਂ ਤੱਕ ਉਸ ਨੂੰ ਮਰਵਾ ਨਹੀਂ ਦਿੱਤਾ।

ਉਨ੍ਹਾਂ ਕਿਹਾ ਕਿ ਸਿੱਧੂ ਨੂੰ ਕੁਦਰਤ ਕੁੱਝ ਕਰ ਦਿੰਦੀ, ਹਾਦਸੇ ’ਚ ਮੌਤ ਹੋ ਜਾਂਦੀ ਤਾਂ ਮਨੁੱਖੀ ਗਲਤੀ ਮੰਨ ਲੈਂਦਾ ਪਰ ਜ਼ਾਲਮਾਂ ਨੇ ਜਿਸ ਢੰਗ ਨਾਲ ਉਸ ਨੂੰ ਮੌਤ ਦੇ ਘਾਟ ਉਤਾਰਿਆ ਉਹ ਤਾਂ ਨਿੰਦਣਯੋਗ ਹੈ ਹੀ। ਜਿਸ ਤਰ੍ਹਾਂ ਆਜ਼ਾਦੀ ਦਿਹਾੜਾ ਮਨਾਉਂਦੇ ਹਾਂ ਪਰ ਜਿਸ ਤਰ੍ਹਾਂ ਮੇਰੇ ਪੁੱਤ ਦੀ ਮੌਤ ਹੋਈ ਹੈ ਮੈਨੂੰ ਨਹੀਂ ਲੱਗਿਆ ਮੈਂ ਆਜ਼ਾਦ ਮੁਲਕ ’ਚ ਹਾਂ। ਜਿੱਥੇ ਬੇਖੌਫ਼ ਹੋ ਕੇ ਸਾਹ ਨਾ ਲੈ ਸਕੀਏ। ਮੇਰੇ ਪੁੱਤ ਦਾ ਜ਼ੀਰੋ ਫ਼ੀਸਦੀ ਵੀ ਦੋਸ਼ ਨਹੀਂ ਸੀ। ਉਹ ਹੇਠਾਂ ਤੋਂ ਉਪਰ ਗਿਆ। ਮੌਜੂਦਾ ਹਾਲਾਤ ਸਰਕਾਰ ਦਾ ਘੱਟ ਤੇ ਗੈਂਗਸਟਰਾਂ ਦਾ ਜ਼ਿਆਦਾ ਨਜ਼ਰ ਆਉਂਦਾ ਹੈ। ਗਾਣਾ ਵੀ ਜਿਹੜਾ ਉਨ੍ਹਾਂ ਨੂੰ ਪਸੰਦ ਹੈ ਉਹੀ ਗਾਇਆ ਜਾਣਾ ਹੈ। ਉਨ੍ਹਾਂ ਕਿਹਾ ਕਿ ਨਾ ਸਿੱਧੂ ਕਿਸੇ ਤੋਂ ਡਰਿਆ ਅਤੇ ਨਾ ਹੀ ਮੈਂ ਡਰਦਾ ਹਾਂ। ਜਦੋਂ ਤਕ ਜਿਉਂਆਂਗੇ ਧੌਣ ਉੱਚੀ ਚੁੱਕੇ ਜਿਉਂਵਾਂਗੇ। ਉਸ ਨੇ ਉਹੀ ਗਾਇਆ ਜਿਹੜੇ ਵਿਰਸੇ ਨੇ ਇਜਾਜ਼ਤ ਦਿੱਤੀ, ਭਾਈਚਾਰੇ ਨੇ ਇਜਾਜ਼ਤ ਦਿੱਤੀ। ਹੁਣ ਤਾਂ ਸਿੱਧੂ ਨੂੰ ਗਏ ਨੂੰ ਤਿੰਨ ਮਹੀਨੇ ਹੋ ਗਏ ਹੁਣ ਆਪਣੇ ਗਾਣੇ ਚਲਾ ਕੇ ਦੇਖ ਲੋ। ਤੁਸੀਂ ਤਾਂ ਪਾਸੇ ਗਿਣੀ ਮਿਥੀ ਸਾਜਿਸ਼ ਨਾਲ ਕਰਤਾ ਕਈ ਕਲਾਕਾਰਾਂ ਨੇ। ਹੁਣ ਤਾਂ ਮੈਦਾਨ ਵਿਹਲਾ ਹੁਣ ਤਾਂ ਬੇਟਾ ਗਿਆ। ਥੋਡੇ ਇਥੇ ਸੱਚ ਚੱਲਣਾ। ਜਿਹੜਾ ਕਿਰਦਾਰ ਬੱਚਾ ਸ਼ੁਰੂ ਕਰਕੇ ਗਿਆ। ਉਸ ਦਾ ਮੈਟਰ ਬੜਾ ਅਜੇ ਲਿਖਿਆ ਪਿਆ। ਉਸ ਦੇ ਗਾਣੇ 4 ਮਹੀਨਿਆਂ ਬਾਅਦ ਕੱਢੀਏ, 6 ਮਹੀਨਿਆਂ ਬਾਅਦ ਕੱਢੀਏ। ਉਸੇ ਤਰ੍ਹਾਂ ਚੱਲਣਗੇ। ਇਹ 10 ਸਾਲ ਚੱਲਣਗੇ।

Vinkmag ad
Share Our Daily Posts

News Desk

Read Previous

ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ‘ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਨੇ ਝੰਡਾ ਬੁਲੰਦ ਰੱਖਣ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ

Read Next

ਪੰਜਾਬ ‘ਚ ਹੁਣ 75 ਨਹੀਂ 100 ਆਮ ਆਦਮੀ ਕਲੀਨਿਕਾਂ ‘ਚ ਹੋਵੇਗਾ ਮੁਫ਼ਤ ਇਲਾਜ,ਸਰਕਾਰ ਨੇ 25 ਹੋਰ ਕਲੀਨਿਕ ਕੀਤੇ ਸ਼ੁਰੂ, 100 ਕਲੀਨਿਕਲ ਟੈਸਟ ਹੋਣਗੇ ਮੁਫ਼ਤ