Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 13, 2026

ਜਲਦ ਹੀ ਅਡਾਨੀ ਦੇ ਹੋ ਜਾਣਗੇ ACC ਤੇ ਅੰਬੂਜਾ ਸੀਮੈਂਟ, ਗਰੁੱਪ ਨੇ ਪੇਸ਼ ਕੀਤਾ 31,000 ਕਰੋੜ ਰੁਪਏ ਦਾ ਓਪਨ ਆਫ਼ਰ

ਨਵੀਂ ਦਿੱਲੀ, ਅਡਾਨੀ ਸਮੂਹ ਨੇ ਸ਼ੁੱਕਰਵਾਰ ਨੂੰ ਦੋ ਭਾਰਤੀ ਸੂਚੀਬੱਧ ਕੰਪਨੀਆਂ ਏਸੀਸੀ ਲਿਮਟਿਡ ਤੇ ਸਵਿਸ ਫਰਮ ਹੋਲਸਿਮਜ਼ ਦੀ ਅੰਬੂਜਾ ਸੀਮੈਂਟਸ ਦੇ ਸ਼ੇਅਰਾਂ ਵਿੱਚ ਵਾਧੂ 26 ਫੀਸਦੀ ਹਿੱਸੇਦਾਰੀ ਹਾਸਲ ਕਰਨ ਲਈ 31 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ। ਇਸ ਸਾਲ ਮਈ ਵਿੱਚ ਅਡਾਨੀ ਸਮੂਹ ਨੇ ਐਲਾਨ ਕੀਤਾ ਸੀ ਕਿ ਉਸਨੇ ਹੋਲਸੀਮ ਲਿਮਟਿਡ ਦੇ ਭਾਰਤ ਵਿੱਚ USD 10.5 ਬਿਲੀਅਨ ਦੇ ਕਾਰੋਬਾਰ ਵਿੱਚ ਹਿੱਸੇਦਾਰੀ ਹਾਸਲ ਕਰਨ ਲਈ ਇੱਕ ਸੌਦਾ ਕੀਤਾ ਹੈ।

ਦੋ ਵੱਖ-ਵੱਖ ਰੈਗੂਲੇਟਰੀ ਫਾਈਲਿੰਗਾਂ ਵਿੱਚ ਅੰਬੂਜਾ ਸੀਮੈਂਟਸ ਤੇ ਏਸੀਸੀ ਨੇ ਅਡਾਨੀ ਪਰਿਵਾਰ ਸਮੂਹ ਦੀ ਮਾਰੀਸ਼ਸ-ਅਧਾਰਤ ਫਰਮ ਐਂਡੇਵਰ ਟਰੇਡ ਐਂਡ ਇਨਵੈਸਟਮੈਂਟ ਦੁਆਰਾ ਕੀਤੀ ਇੱਕ ਖੁੱਲੀ ਪੇਸ਼ਕਸ਼ ਲਈ ਆਪਣੇ ਪ੍ਰਸਤਾਵ ਪੱਤਰ ਜਮ੍ਹਾਂ ਕਰਾਏ ਹਨ।

ਕਿਸ ਸ਼ੇਅਰ ਲਈ ਕਿੰਨੀ ਪੇਸ਼ਕਸ਼

ਆਈਸੀਆਈਸੀਆਈ ਸਿਕਿਓਰਿਟੀਜ਼ ਐਂਡ ਡਯੂਸ਼ ਇਕੁਇਟੀਜ਼ ਇੰਡੀਆ ਦੇ ਅਨੁਸਾਰ ਸ਼ੇਅਰਾਂ ਲਈ ਟੈਂਡਰ 26 ਅਗਸਤ ਤੋਂ ਖੁੱਲ੍ਹ ਰਹੇ ਹਨ ਅਤੇ 9 ਸਤੰਬਰ, 2022 ਨੂੰ ਖਤਮ ਹੋਣਗੇ। ਮਈ ਵਿੱਚ ਅਡਾਨੀ ਸਮੂਹ ਨੇ ਅੰਬੂਜਾ ਸੀਮੈਂਟ ਲਈ 385 ਰੁਪਏ ਪ੍ਰਤੀ ਸ਼ੇਅਰ ਅਤੇ ਏਸੀਸੀ ਲਈ 2,300 ਰੁਪਏ ਪ੍ਰਤੀ ਸ਼ੇਅਰ ਦੀ ਖੁੱਲ੍ਹੀ ਪੇਸ਼ਕਸ਼ ਕੀਤੀ ਸੀ।

ਅੰਬੂਜਾ ਸੀਮੈਂਟਸ ਲਈ ਅਡਾਨੀ ਸਮੂਹ ਨੇ ਜਨਤਕ ਸ਼ੇਅਰਧਾਰਕਾਂ ਨੂੰ 51.63 ਕਰੋੜ ਇਕੁਇਟੀ ਸ਼ੇਅਰ ਹਾਸਲ ਕਰਨ ਦੀ ਖੁੱਲ੍ਹੀ ਪੇਸ਼ਕਸ਼ ਕੀਤੀ ਸੀ। ਇਹ ਕੁੱਲ 19,879.57 ਕਰੋੜ ਰੁਪਏ ਦੀ ਸ਼ੇਅਰ ਪੂੰਜੀ ਦਾ 26 ਫੀਸਦੀ ਹੈ। ਏਸੀਸੀ ਲਿਮਟਿਡ ਲਈ ਸਮੂਹ ਨੇ ਸ਼ੇਅਰਧਾਰਕਾਂ ਨੂੰ 4.89 ਕਰੋੜ ਸ਼ੇਅਰ ਹਾਸਲ ਕਰਨ ਦੀ ਪੇਸ਼ਕਸ਼ ਕੀਤੀ ਸੀ, ਜੋ ਕਿ ਇਸਦੀ ਕੁੱਲ ਸ਼ੇਅਰ ਪੂੰਜੀ ਦਾ 26 ਪ੍ਰਤੀਸ਼ਤ ਹੈ। ਇਸ ਦੀ ਕੀਮਤ 11,259.97 ਕਰੋੜ ਰੁਪਏ ਹੈ।

ਏਸੀਸੀ ਲਿਮਟਿਡ ਦੇ ਸ਼ੇਅਰ ਬੀਐਸਈ ‘ਤੇ ਸਵੇਰ ਦੇ ਵਪਾਰ ਵਿੱਚ 2283.15 ਰੁਪਏ ‘ਤੇ ਕਾਰੋਬਾਰ ਕਰ ਰਹੇ ਸਨ, ਜੋ ਕਿ ਇਸਦੇ 2285.15 ਰੁਪਏ ਦੇ ਪਿਛਲੇ ਬੰਦ ਦੇ ਮੁਕਾਬਲੇ 0.09 ਫੀਸਦੀ ਘੱਟ ਹੈ। ਉਸੇ ਸਮੇਂ ਅੰਬੂਜਾ ਸੀਮੈਂਟਸ ਦਾ ਸਟਾਕ ਸ਼ੁਰੂਆਤੀ ਕਾਰੋਬਾਰ ਵਿਚ ਬੀਐਸਈ ‘ਤੇ 396.50 ਰੁਪਏ ‘ਤੇ ਕਾਰੋਬਾਰ ਕਰ ਰਿਹਾ ਸੀ।

Endeavour Trade & Investment ਨੂੰ Acropolis Trade & Investment Limited ਦੁਆਰਾ ਪ੍ਰਮੋਟ ਕੀਤਾ ਜਾਂਦਾ ਹੈ, ਜਿਸਦੀ ਮਲਕੀਅਤ ਅਡਾਨੀ ਪਰਿਵਾਰ ਦੇ ਕੁਝ ਮੈਂਬਰਾਂ ਦੀ ਹੈ। 15 ਮਈ ਨੂੰ ਅਡਾਨੀ ਸਮੂਹ ਨੇ ਸੀਮਿੰਟ ਕਾਰੋਬਾਰੀ ਹਿੱਸੇ ਵਿੱਚ ਪ੍ਰਵੇਸ਼ ਕਰਦੇ ਹੋਏ, USD 10.5 ਬਿਲੀਅਨ (ਲਗਭਗ 83,920 ਕਰੋੜ ਰੁਪਏ) ਵਿੱਚ ਭਾਰਤ ਵਿੱਚ ਹੋਲਸੀਮ ਲਿਮਟਿਡ ਦੇ ਕਾਰੋਬਾਰਾਂ ਵਿੱਚ ਇੱਕ ਨਿਯੰਤਰਿਤ ਹਿੱਸੇਦਾਰੀ ਹਾਸਲ ਕਰਨ ਲਈ ਇੱਕ ਸੌਦੇ ਦਾ ਐਲਾਨ ਕੀਤਾ ਸੀ। ਦੱਸ ਦਈਏ ਕਿ ਸਵਿਸ ਬਿਲਡਿੰਗ ਮਟੀਰੀਅਲ ਕੰਪਨੀ ਹੋਲਸੀਮ ਦੀ ਅੰਬੂਜਾ ਸੀਮੈਂਟਸ ‘ਚ 63.19 ਫੀਸਦੀ ਅਤੇ ਏਸੀਸੀ ‘ਚ 54.53 ਫੀਸਦੀ ਹਿੱਸੇਦਾਰੀ ਹੈ।

ਦੋਵਾਂ ਕੰਪਨੀਆਂ ਦੀ ਸਮਰੱਥਾ ਕਿੰਨੀ

ਅੰਬੂਜਾ ਸੀਮੈਂਟਸ ਤੇ ਏਸੀਸੀ ਦੀ ਵਰਤਮਾਨ ਵਿੱਚ 70 ਮਿਲੀਅਨ ਟਨ ਪ੍ਰਤੀ ਸਾਲ ਦੀ ਸੰਯੁਕਤ ਸਥਾਪਿਤ ਉਤਪਾਦਨ ਸਮਰੱਥਾ ਹੈ। ਦੋਵਾਂ ਕੰਪਨੀਆਂ ਕੋਲ ਪੂਰੇ ਭਾਰਤ ਵਿੱਚ 23 ਸੀਮਿੰਟ ਪਲਾਂਟ, 14 ਗ੍ਰਾਈਡਿੰਗ ਸਟੇਸ਼ਨ, 80 ਰੈਡੀ-ਮਿਕਸ ਕੰਕਰੀਟ ਪਲਾਂਟ ਅਤੇ 50,000 ਤੋਂ ਵੱਧ ਚੈਨਲ ਪਾਰਟਨਰ ਹਨ।

Vinkmag ad
Share Our Daily Posts

News Desk

Read Previous

Jalandhar: ਨਿੱਜੀ ਹਸਪਤਾਲ ‘ਚ ਦਾਖਲ ਹੋ ਕੇ ਨੌਜਵਾਨ ਨੇ ਤੇਜ਼ਧਾਰ ਹਥਿਆਰਾਂ ਨਾਲ ਨਰਸ ਦਾ ਕੀਤਾ ਕਤਲ, ਸਹੇਲੀ ਜ਼ਖਮੀ

Read Next

ਫਿਲਪੀਨ ‘ਚ ਭਿੜੇ ਪੰਜਾਬੀ ਗੈਂਗਸਟਰ, ਗੋਲਡੀ ਬਰਾੜ ਦੀ ਦੁਸ਼ਮਣ ਬੰਬੀਹਾ ਗੈਂਗ ਦੇ ਗੈਂਗਸਟਰ ਮਨਦੀਪ ਦੀ ਹੱਤਿਆ