Breaking News :

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

June 21, 2026

ਆਪ’ ਦੇ ਸਾਬਕਾ ਵਿਧਾਇਕ ਸੰਦੋਆ ਨੇ ਘੁਟਾਲੇ ਦੀ ਰਕਮ ਨਾਲ ਖਰੀਦੀ ਕਾਰ, ਵਿਜੀਲੈਂਸ ਜਾਂਚ ਤੋਂ ਬਾਅਦ ਰਜਿਸਟ੍ਰੇਸ਼ਨ ਖਾਰਜ

ਰੂਪਨਗਰ : ਆਮ ਆਦਮੀ ਪਾਰਟੀ ਦੇ ਰੂਪਨਗਰ ਤੋਂ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਬਹੁ-ਕਰੋੜੀ ਜ਼ਮੀਨ ਖਰੀਦ ਘੁਟਾਲੇ ਦੀ ਰਕਮ ਨਾਲ ਖਰੀਦੀ ਗਈ ਕਾਰ ਦੀ ਵਰਤੋਂ ਕਰਨ ਦੇ ਮਾਮਲੇ ‘ਚ ਵਿਜੀਲੈਂਸ ਦੇ ਰਾਡਾਰ ‘ਤੇ ਹਨ। ਇਸ ਦੇ ਨਾਲ ਹੀ ਐਸਡੀਐਮ ਰੂਪਨਗਰ ਹਰਭਜਨ ਸਿੰਘ ਨੇ ਸੰਦੋਆ ਵੱਲੋਂ ਵਰਤੀ ਜਾ ਰਹੀ ਇਨੋਵਾ ਕ੍ਰਿਸਟਾ (ਪੀਬੀ12 ਏਜੀ0009) ਕਾਰ ਨੂੰ ਬਲੈਕਲਿਸਟ ਕਰ ਦਿੱਤਾ ਹੈ।

ਮਾਮਲਾ ਇਹ ਹੈ ਕਿ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਜੋ ਇਨੋਵਾ ਕ੍ਰਿਸਟਾ ਕਾਰ 2020 ਤੋਂ ਵਰਤ ਰਹੇ ਹਨ, ਉਨ੍ਹਾਂ ਦੇ ਸਹੁਰੇ ਮੋਹਨ ਸਿੰਘ ਦੇ ਨਾਂ ‘ਤੇ ਹੈ। ਦੋਸ਼ ਹੈ ਕਿ ਇਹ ਕਾਰ ਖਰੀਦਣ ਲਈ ਜੋ 19 ਲੱਖ ਰੁਪਏ ਦੀ ਰਕਮ ਖਰਜ ਕੀਤੀ ਗਈ ਉਹ ਪਿੰਡ ਕਰੂਰਾ ‘ਚ ਹੋਏ ਕਰੀਬ ਪੰਜ ਕਰੋੜ ਦੇ ਜ਼ਮੀਨ ਖਰੀਦ ਘੁਟਾਲੇ ‘ਚ ਇਕ ਸ਼ੱਕੀ ਮੁਲਜ਼ਮ ਦੇ ਖਾਤੇ ‘ਚੋਂ ਕਾਰ ਡੀਲਰ ਦੇ ਖਾਤੇ ‘ਚ ਜਮ੍ਹਾੰ ਹੋਈ। ਜਿਸ ਵੇਲੇ ਇਹ ਕਾਰ ਖਰੀਦੀ ਗਈ, ਉਦੋਂ ਸੰਦੋਆ ਰੂਪਨਗਰ ਦੇ ਵਿਧਾਇਕ ਸਨ।

ਦੂਜੇ ਪਾਸੇ ਵਿਧਾਇਕ ਸੰਦੋਆ ਨੇ ਮੀਡੀਆ ‘ਚ ਬਿਆਨ ਦਿੱਤੇ ਹਨ ਕਿ ਉਨ੍ਹਾਂ ਦੇ ਸਿਆਸੀ ਵਿਰੋਧੀ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ ਨੇ ਜਲੰਧਰ ਨਿਵਾਸੀ ਬਰਿੰਦਰ ਕੁਮਾਰ ਨੂੰ ਕਾਰ ਦੀ ਅਦਾਇਗੀ ਕਰਵਾਉਣ ‘ਚ ਸ਼ਾਮਲ ਪਾਇਆ ਹੈ। ਇਹ ਵਿਅਕਤੀ ਜ਼ਮੀਨ ਖਰੀਦ ਘੁਟਾਲੇ ਵਿੱਚ ਸ਼ਾਮਲ ਦੱਸਿਆ ਜਾਂਦਾ ਹੈ।

ਦੱਸ ਦੇਈਏ ਕਿ ਬੀਤੇ ਦਿਨੀਂ ਵਿਜੀਲੈਂਸ ਨੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਤੇ ਸਾਬਕਾ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅਨਾਜ ਲਿਫਟਿੰਗ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਹੁਣ ਬਰਖਾਸਤ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਨੇ ਵੀ ਆਸ਼ੂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਸੇਖੋਂ ਦੀ ਐਂਟਰੀ ਆਸ਼ੂ ਦੀਆਂ ਮੁਸ਼ਕਿਲਾਂ ਵਧਾ ਸਕਦੀ ਹੈ। ਆਸ਼ੂ ਅਤੇ ਸੇਖੋਂ ਵਿਚਕਾਰ ਚਾਰ ਸਾਲ ਪਹਿਲਾਂ ਝਗੜਾ ਹੋਇਆ ਸੀ। ਉਸ ਵੇਲੇ ਆਸ਼ੂ ਖੁਰਾਕ ਸਪਲਾਈ ਮੰਤਰੀ ਸਨ ਤੇ ਸੇਖੋਂ ਨਗਰ ਨਿਗਮ ‘ਚ ਡੀਐਸਪੀ ਤਾਇਨਾਤ ਸਨ। ਫੋਨ ‘ਤੇ ਦੋਵਾਂ ‘ਚ ਬਹਿਸ ਹੋਈ, ਜਿਸ ਦਾ ਆਡੀਓ ਵਾਇਰਲ ਹੋ ਗਿਆ। ਹੁਣ ਜਦੋਂ ਆਸ਼ੂ ਵਿਜੀਲੈਂਸ ਦੀ ਹਿਰਾਸਤ ‘ਚ ਹਨ ਤਾਂ ਪੁਲਿਸ ਦੀਆਂ ਸੇਵਾਵਾਂ ਤੋਂ ਬਰਖ਼ਾਸਤ ਕੀਤੇ ਗਏ ਸੇਖੋਂ ਨੇ ਸ਼ੁੱਕਰਵਾਰ ਨੂੰ ਐਸਐਸਪੀ ਵਿਜੀਲੈਂਸ ਨੂੰ ਮਿਲ ਕੇ 1992 ਵਿੱਚ ਅੱਤਵਾਦ ਦੇ 28 ਸਾਲਾਂ ਦੌਰਾਨ ਹੋਏ ਕਤਲਾਂ ਦੇ ਮਾਮਲੇ ‘ਚ ਆਸ਼ੂ ਖ਼ਿਲਾਫ਼ ਦੁਬਾਰਾ ਸ਼ਿਕਾਇਤ ਦਰਜ ਕਰਵਾਈ। ਵਿਜੀਲੈਂਸ ਨੂੰ ਕੇਸ ਸਬੰਧੀ ਕੁਝ ਦਸਤਾਵੇਜ਼ ਵੀ ਸੌਂਪੇ ਹਨ।

Vinkmag ad
Share Our Daily Posts

News Desk

Read Previous

ਮੁਕੇਸ਼ ਅੰਬਾਨੀ ਦਾ ਵੱਡਾ ਐਲਾਨ, ਦੀਵਾਲੀ ਤਕ ਸ਼ੁਰੂ ਹੋਵੇਗੀ Jio 5G ਸੇਵਾ, ਦਿੱਲੀ, ਮੁੰਬਈ, ਚੇਨਈ, ਕੋਲਕਾਤਾ ਤੋਂ ਸ਼ੁਰੂ

Read Next

ਗੈਂਗਸਟਰ ਗੋਲਡੀ ਬਰਾੜ ਦੀ DGP ਤੇ ਮੰਤਰੀ ਬੈਂਸ ਨੂੰ ਧਮਕੀ; ਬਠਿੰਡਾ ਜੇਲ੍ਹ ‘ਚ ਬੰਦ ਸਾਡੇ ਭਰਾਵਾਂ ਨੂੰ ਤੰਗ ਨਾ ਕਰੋ ਨਹੀਂ ਤਾਂ…