ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ
ਅੰਮ੍ਰਿਤਸਰ : ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਗੋਰਵ ਯਾਦਵ ਦੁਆਰਾ ਪੰਜਾਬ ਪੁਲਿਸ ਨੂੰ ਨਸ਼ਾ ਤਸਕਰਾਂ ਅਤੇ ਗੈਰ ਕਾਨੂੰਨੀ ਗਤੀਵਿਧੀਆਂ, ਸ਼ਰਾਰਤੀ ਅਨਸਰਾਂ ਖਿਲਾਫ਼ ਕਾਰਵਾਈ ਕਰਨ ਲਈ ਕਿਹਾ ਜਿਸਦੇ ਸਦਕੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਜੱਗੂ ਭਗਵਾਨਪੂਰੀਆ ਗਰੁੱਪ ਦੇ 6 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਹਥਿਆਰਾਂ ਅਤੇ ਨਸ਼ਾ ਤਸਕਰੀ ਦੇ ਰੈਕਟ ਦਾ ਪਰਦਾਫਾਸ਼ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਗੱਲਬਾਤ ਕਰਦੇ ਹੋਏ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ 5 ਹਥਿਆਰ , ਡੇਢ ਕਿਲੋ ਹੈਰੋਇਨ ਅਤੇ ਕਰੀਬ 9 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਇਹ ਆਪਰੇਸ਼ਨ ਦਿਹਾਤੀ ਪੁਲਸ ਵਲੋਂ ਕਰੀਬ ਦਸ ਦਿਨ ਚੱਲਿਆ, ਜਿਸ ਵਿੱਚ ਜਿਲ੍ਹੇ ਦੇ ਕਈ ਸਪੈਸ਼ਲ ਯੂਨਿਟ ਅਤੇ ਥਾਣੇ ਸ਼ਾਮਿਲ ਸਨ ।
ਐਸਐਸਪੀ ਨੇ ਦੱਸਿਆ ਇਹ ਅਪ੍ਰੇਸ਼ਨ 19 ਅਗਸਤ ਨੂੰ ਜੰਡਿਆਲਾ ਵਿਖੇ ਰਾਤ ਸਮੇਂ ਹੋਈ ਫਾਇਰਿੰਗ ਵਿੱਚ ਅਗਲੇਰੀ ਕਾਰਵਾਈ ਕਰਦੇ ਹੋਏ ਕੀਤਾ ਗਿਆ ਹੈ , ਜਿੱਥੇ ਦੋ ਵਿਅਕਤੀਆਂ ਨੂੰ 1 ਕਿਲੋ ਹੈਰੋਇਨ ਅਤੇ ਇੱਕ ਪਿਸਟਲ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫਤਾਰ ਕੀਤੇ ਗਏ ਵਿਅਕਤੀ ਹਰਵਿੰਦਰ ਉਰਫ ਕਾਲੂ , ਅਕਾਸ਼ , ਸੰਦੀਪ ਉਰਫ ਸੀਪਾ , ਰਾਜਾ , ਬਲਰਾਜ ਅਤੇ ਦਵਿੰਦਰ ਉਰਫ ਰਾਣਾ ਹਨ ਅਤੇ ਇਹ ਸਾਰੇ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਅਧਿਕਾਰੀਆਂ ਨੇ ਦਸਿਆ ਕਿ ਇਹਨਾਂ ਖਿਲਾਫ ਪਹਿਲਾ ਵੀ 18 ਦੇ ਕਰੀਬ ਅਪਰਾਧਿਕ ਮਾਮਲੇ ਦਰਜ ਹਨ। ਉਹਨਾਂ ਦੱਸਿਆ ਕਿ ਇਹ ਸਾਰੇ ਫਿਰੋਤੀ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸਰਗਮੀ ਨਾਲ ਸ਼ਾਮਲ ਸਨ ਉਹਨਾਂ ਦੱਸਿਆ ਕਿ ਹਰਵਿੰਦਰ, ਅਕਾਸ਼ ਅਤੇ ਸੰਦੀਪ ਤਕਰੀਬਨ ਆਪਣੀ ਉਮਰ ਦੇ 20 ਸਾਲ ਤੋਂ ਹੀ ਅੰਮ੍ਰਿਤਸਰ ਅਤੇ ਉਸ ਦੇ ਨੇੜਲੇ ਜਿਲਿਆਂ ਵਿਚ ਫਿਰੋਤੀ- ਗੈਂਗ ਦਾ ਰੈਕਟ ਚਲਾ ਰਹੇ ਹਨ ਅਤੇ ਨਾਲ ਹੀ ਮੱਧ ਪ੍ਰਦੇਸ਼ ਤੋਂ ਵੱਖ- ਵੱਖ ਕੈਲੀਬਰ ਦੇ ਛੋਟੇ ਹਥਿਆਰ ਲਿਆ ਕਿ ਉਸਦੀ ਤਸਕਰੀ ਪੰਜਾਬ ਵਿੱਚ ਕਰ ਰਹੇ ਹਨ । ਹਰਵਿੰਦਰ ਮਹਿਤਾ ਰੋਡ ਤੇ ਸਥਿਤ ਪਿੰਡ ਮੱਤੇਵਾਲ ਦੇ ਇਲਾਕੇ ਵਿੱਚ ਆਪਣਾ ਗਰੁੱਪ ਚਲਾ ਰਿਹਾ ਹੈ। ਅੱਗੇ ਉਹਨਾਂ ਦੱਸਿਆ ਕਿ ਇਸ ਗਿਰੋਹ ਦੇ ਮੈਂਬਰਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦ ਹੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਜਿਸ ਕਰਕੇ ਦਿਹਾਤੀ ਪੁਲਸ ਦੀਆਂ ਕਈ ਏਜੰਸੀਆਂ ਕੰਮ ਕਰ ਰਹੀਆਂ ਹਨ, ਉਸਦੇ ਨਾਲ ਹੀ ਉਹਨਾਂ ਦੱਸਿਆ ਕਿ ਇਸੇ ਤਰਾਂ ਰਾਜਾ, ਬਲਰਾਜ ਅਤੇ ਦਵਿੰਦਰ ਪੰਜਾਬ ਤੋਂ ਦਿੱਲੀ ਤੱਕ ਨਸ਼ਾ ਤਸਕਰੀ ਕਰਦੇ ਆ ਰਹੇ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸਦੇ ਨਾਲ ਹੀ ਪੰਜਾਬ ਦਿਲੀ ਤੋਂ ਇਲਾਵਾ ਦੂਸਰੇ ਰਾਜਾਂ ਵਿੱਚ ਇਹਨਾਂ ਦੇ ਸੰਪਰਕਾਂ ਦਾ ਪਤਾ ਲਗਾਇਆ ਗਿਆ ਹੈ ਅਤੇ ਉਹਨਾਂ ਦੀ ਭਾਲ ਕਰਨ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ। ਐਸਐਸਪੀ ਸ਼ਰਮਾ ਨੇ ਕਿਹਾ ਕਿ ਇਸ ਵਿੱਚ ਅਗਲੇਰੀ ਤਫਤੀਸ਼ ਚੱਲ ਰਹੀ ਹੈ ਅਤੇ ਅਸੀ ਹੋਰ ਸੁਰਾਗਾਂ ਤੇ ਕੰਮ ਕਰ ਰਹੇ ਹਾਂ।ਇਨ੍ਹਾਂ ਗ੍ਰਿਫਤਾਰ ਵਿਅਕਤੀਆਂ ਵੱਲੋਂ ਫਿਰੋਤੀ ਦੀਆਂ ਫੋਨ ਕਾਲਾਂ ਬਾਰੇ ਸੂਚਨਾਂ ਦੇਣ ਲਈ ਲੋਕ ਖੁਦ ਅੱਗੇ ਆ ਰਹੇ ਹਨ। ਉਹਨਾਂ ਨੇ ਦੇਖਿਆ ਹੈ ਕਿ ਇਹ ਪੁਲਿਸ ਦੇ ਕੰਮਕਾਜ ਪ੍ਰਤੀ ਲੋਕਾਂ ਦੀ ਧਾਰਨਾਂ ਵਿਚ ਇਕ ਤਬਦੀਲੀ ਹੈ ਅਤੇ ਪੁਲਿਸ – ਪਬਲਿਕ ਦੀ ਬੇਹਤਰੀ ਵੱਲ ਇੱਕ ਮਹੱਤਵਪੂਰਨ ਕਦਮ ਹੈ ।
