ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ
ਅੰਮ੍ਰਿਤਸਰ : ਸਿੱਖਾਂ ਦੀ ਧਰਮ ਤਬਦੀਲੀ ਰੋਕਣ ਲਈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਪੰਜਾਬ ’ਚ ਤਿੰਨ ਅਗਸਤ ਨੂੰ ਧਰਮ ਜਾਗੂਰਕਤਾ ਲਹਿਰ ਸ਼ੁਰੂ ਕੀਤੀ ਗਈ ਸੀ ਜਿਸ ਦਾ ਇੰਚਾਰਜ ਭਾਈ ਮਨਜੀਤ ਸਿੰਘ ਭੋਮਾ ਨੂੰ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੇ ਯਤਨਾਂ ਸਦਕਾ ਉਨ੍ਹਾਂ 12 ਸਿੱਖ ਪਰਿਵਾਰਾਂ ਨੇ ਸਿੱਖੀ ’ਚ ਵਾਪਸੀ ਕੀਤੀ ਹੈ ਜਿਨ੍ਹਾਂ ਨੇ ਲਾਲਚ ਜਾਂ ਗੁਮਰਾਹ ਹੋ ਕੇ ਸਿੱਖੀ ਤੋਂ ਮੂੰਹ ਮੋਡ਼ ਕੇ ਈਸਾਈ ਧਰਮ ਅਪਣਾ ਲਿਆ ਸੀ। ਇਸ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਭਾਈ ਭੋਮਾ ਦੀ ਟੀਮ ਦੇ ਯਤਨਾਂ ਨਾਲ 12 ਪਰਿਵਾਰਾਂ ਸਿੱਖ ਧਰਮ ’ਚ ਵਾਪਸੀ ਹੋਈ ਹੈ। ਇਸ ਸਬੰਧੀ ਭਾਈ ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਭਾਈ ਅੰਗਰੇਜ਼ ਸਿੰਘ ਤੇ ਭਾਈ ਰਣਜੀਤ ਸਿੰਘ ਨੇ ਹਲਕਾ ਰਾਜਾਸਾਂਸੀ ਤੋਂ ਇਨ੍ਹਾਂ ਪਰਿਵਾਰਾਂ ਦੀ ਨਿਸ਼ਾਨਦੇਹੀ ਕਰਨ ਉਪਰੰਤ ਇਨ੍ਹਾਂ ਨੂੰ ਪ੍ਰੇਰਿਤ ਕਰ ਕੇ ਸਿੱਖ ਧਰਮ ’ਚ ਵਾਪਸ ਲਿਆਂਦਾ ਹੈ।
ਧੱਕੇ ਨਾਲ ਧਰਮ ਤਬਦੀਲੀ ਬਰਦਾਸ਼ਤ ਨਹੀਂ: ਸਿੰਘ ਸਾਹਿਬ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ’ਚ ਜਬਰੀ ਤੇ ਲਾਲਚ ਨਾਲ ਧਰਮ ਤਬਦੀਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਕਲੀ ਪਾਸਟਰਾਂ ’ਤੇ ਬਲੈਕ ਮੈਜਿਕ ਐਕਟ ਦਾ ਪਰਚਾ ਦਰਜ ਕੀਤਾ ਜਾਵੇ। ਸਿੰਘ ਸਾਹਿਬ ਨੇ ਨਾਲ ਹੀ ਮੰਗ ਕੀਤੀ ਕਿ ਪੰਜਾਬ ਸਰਕਾਰ ਬੀਤੇ ਦਿਨੀਂ ਅੰਮ੍ਰਿਤਸਰ ਦੇ ਕਸਬਾ ਡੱਡੂਆਣਾ ਵਿਖੇ ਧਰਮ ਤਬਦੀਲੀ ਰੋਕਣ ਲਈ ਆਵਾਜ਼ ਉਠਾਉਣ ਵਾਲੇ ਨਿਹੰਗ ਸਿੰਘਾਂ ’ਤੇ ਕੀਤੇ ਗਏ ਪਰਚੇ ਨੂੰ ਤੁਰੰਤ ਰੱਦ ਕਰੇ। ਉਨ੍ਹਾਂ ਕਿਹਾ ਕਿ ਸੰਵਿਧਾਨ ਮੁਤਾਬਿਕ ਧਰਮ ਦੇ ਨਾਂ ’ਤੇ ਜੇ ਕੋਈ ਪਾਖੰਡ ਕਰਦਾ ਹੈ ਤਾਂ ਉਸ ’ਤੇ ਪਰਚੇ ਦਰਜ ਹੁੰਦੇ ਹਨ। ਪਰ ਮੌਜੂਦਾ ਹਾਲਾਤ ’ਚ ਪਾਖੰਡਵਾਦ ਦਾ ਜੋ ਡਰਾਮਾ ਰਚਿਆ ਜਾ ਰਿਹਾ ਹੈ ਇਨ੍ਹਾਂ ’ਤੇ ਕੋਈ ਵੋਟਾਂ ਦੀ ਰਾਜਨੀਤੀ ਕਾਰਨ ਕਾਰਵਾਈ ਨਹੀਂ ਕੀਤੀ ਜਾ ਰਹੀ। ਨਿਹੰਗ ਸਿੰਘਾਂ ਵੱਲੋਂ ਪਿਛਲੇ 6 ਮਹੀਨਿਆਂ ਤੋਂ ਪ੍ਰਸਾਸ਼ਨ ਨੂੰ ਸ਼ਿਕਾਇਤਾਂ ਦਿੱਤੀ ਜਾ ਰਹੀਆਂ ਸਨ। ਜਦੋਂ ਕੋਈ ਗੱਲ ਨਹੀਂ ਸੁਣੀ ਗਈ ਤੇ ਨਿਹੰਗ ਸਿੰਘਾਂ ਨੇ ਪਾਖੰਡ ਨੂੰ ਰੋਕਿਆ ਤਾਂ ਪ੍ਰਸਾਸ਼ਨ ਨੇ 150 ਨਿਹੰਗ ਸਿੰਘਾਂ ’ਤੇ ਪਰਚਾ ਦਰਜ ਕਰ ਦਿੱਤਾ। ਸਿੰਘ ਸਾਹਿਬ ਨੇ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਪਰਚੇ ਰੱਦ ਕਰੇ। ਨਿਹੰਗ ਸਿੰਘਾਂ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੂਰਾ ਸਿੱਖ ਜਗਤ ਖਡ਼੍ਹਾ ਹੈ। ਉਨ੍ਹਾਂ ਕਿਹਾ ਕਿ 5 ਸਤੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਸ ਸਬੰਧੀ ਵੱਡਾ ਇਕੱਠ ਕੀਤਾ ਜਾ ਰਿਹਾ ਹੈ।
ਵੱਖ-ਵੱਖ ਫ਼ਿਰਕਿਆਂ ’ਚ ਵੰਡੀਆਂ ਪਾਉਣ ਦੇ ਹੋ ਰਹੇ ਨੇ ਯਤਨ : ਧਾਮੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਈਸਾਈ ਧਰਮ ਦੇ ਨਾਂ ਹੇਠ ਪੰਜਾਬ ’ਚ ਧਰਮ ਤਬਦੀਲੀ ਲਈ ਕੀਤੇ ਜਾ ਰਹੇ ਕੋਝੇ ਯਤਨਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਇਸ ਵਰਤਾਰੇ ਨੂੰ ਵੱਖ-ਵੱਖ ਫ਼ਿਰਕਿਆਂ ’ਚ ਵੰਡੀਆਂ ਵਾਲਾ ਪਾਉਣ ਵਾਲਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਨਿਹੰਗ ਸਿੰਘਾਂ ’ਤੇ ਪਰਚਾ ਦਰਜ ਕਰਨਾ ਬੇਹੱਦ ਮੰਦਭਾਗਾ ਹੈ। ਉਨ੍ਹਾਂ ਮੰਗ ਕੀਤੀ ਕਿ ਇਹ ਪਰਚੇ ਤੁਰੰਤ ਰੱਦ ਕੀਤੇ ਜਾਣ।
