Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 27, 2026

MLA ਦੇ ਬੇਟੇ ਤੋਂ ਹਰਿਆਣਾ ਭਾਜਪਾ ਆਗੂ ਨੇ ਠੱਗੇ 49 ਲੱਖ ਰੁਪਏ, ਨੌਕਰੀ ਲਗਵਾਉਣ ਦਾ ਦਿੱਤਾ ਸੀ ਭਰੋਸਾ, ਪੰਚਕੂਲਾ ‘ਚ ਕੇਸ ਦਰਜ

ਪੰਚਕੂਲਾ : ਹਰਿਆਣਾ ਭਾਜਪਾ ਆਗੂ ਦੀ ਪੰਚਕੂਲਾ ਪੁਲਿਸ ਤਲਾਸ਼ ਕਰ ਰਹੀ ਹੈ। ਪਾਨੀਪਤ ਦੇ ਛੋਟੀ ਨਾਰਾ ਨਿਵਾਸੀ ਭਾਜਪਾ ਕਿਸਾਨ ਮੋਰਚਾ ਨੇਤਾ ਵਿਨੋਦ ਖਰਬ ਖਿਲਾਫ਼ ਪੁਲਿਸ ਨੇ ਆਜ਼ਾਦ ਵਿਧਾਇਕ ਦੇ ਪੁੱਤਰ ਨਾਲ ਲੱਖਾਂ ਰੁਪਏ ਠੱਗਣ ਦੇ ਮੁਲਜ਼ਮ ‘ਚ ਕੇਸ ਦਰਜ ਕੀਤਾ ਹੈ। ਮੁਲਜ਼ਮ ਵਿਨੋਦ ਖਰਬ ਫਿਲਹਾਲ ਫਰਾਰ ਹੈ ਜਿਸ ਦੀ ਪੰਚਕੂਲਾ ਪੁਲਿਸ ਤਲਾਸ਼ ਕਰ ਰਹੀ ਹੈ। ਆਜ਼ਾਦ ਵਿਧਾਇਕ ਰਣਧੀਰ ਸਿੰਘ ਗੋਲਨ ਦੇ ਪੁੱਤਰ ਅਮਿਤ ਗੋਲਨ ਨੇ 5 ਜੁਲਾਈ ਨੂੰ ਪੰਚਕੂਲਾ ਪੁਲਿਸ ਨੂੰ ਭਾਜਪਾ ਆਗੂ ਵਿਨੋਦ ਖਰਬ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ। ਸੈਕਟਰ-12ਏ ਦੇ ਰਹਿਣ ਵਾਲੇ ਅਮਿਤ ਗੋਲਨ ਨੇ ਵਿਨੋਦ ਖਰਬ ‘ਤੇ ਉਸ ਨਾਲ 49 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਾਇਆ ਹੈ।

ਅਮਿਤ ਗੋਲਨ ਨੇ ਦੱਸਿਆ ਕਿ ਭਾਜਪਾ ਕਿਸਾਨ ਮੋਰਚਾ ਦੇ ਮੈਂਬਰ ਵਿਨੋਦ ਖਰਬ ਨੇ ਉਸ ਨਾਲ ਧੋਖਾਧੜੀ ਕੀਤੀ ਹੈ। ਵਿਨੋਦ ਖਰਬ ਜੀਂਦ ‘ਚ ਭਾਜਪਾ ਸੂਬਾ ਕਾਰਜਕਾਰਨੀ ਕਿਸਾਨ ਮੋਰਚਾ ਦੇ ਮੈਂਬਰ ਹਨ। ਅਮਿਤ ਗੋਲਨ ਨੇ ਭਾਰਤੀ ਜਨਤਾ ਪਾਰਟੀ ਤੋਂ ਵਿਨੋਦ ਖਰਬ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਅਮਿਤ ਗੋਇਲ ਨੇ ਦੱਸਿਆ ਕਿ ਸਾਲ 2013 ‘ਚ ਮੈਂ ਭਾਜਪਾ ਯੁਵਾ ਮੋਰਚਾ ‘ਚ ਸੀ, ਉਦੋਂ ਤੋਂ ਵਿਨੋਦ ਉਸ ਦੇ ਸੰਪਰਕ ‘ਚ ਆਇਆ ਸੀ। ਜਦੋਂ ਪਿਤਾ ਰਣਧੀਰ ਗੋਲਨ ਵਿਧਾਇਕ ਬਣੇ ਤਾਂ ਵਿਨੋਦ ਨੇ ਉਨ੍ਹਾਂ ਨਾਲ ਸਬੰਧ ਵਧਾਉਣੇ ਸ਼ੁਰੂ ਕਰ ਦਿੱਤੇ।

ਅਮਿਤ ਗੋਲਨ ਮੁਤਾਬਕ ਉਨ੍ਹਾਂ ਕਿਹਾ ਸੀ ਕਿ ਹਰਿਆਣਾ ਸਟੇਟ ਸਟਾਫ ਸਿਲੈਕਸ਼ਨ ਕਮਿਸ਼ਨ ‘ਚ ਉਨ੍ਹਾਂ ਦੀ ਚੰਗੀ ਸੈਟਿੰਗ ਹੈ। ਹਰਿਆਣਾ ਪੁਲਿਸ ‘ਚ ਭਰਤੀ ਕੀਤੇ ਜਾ ਰਹੇ ਐਸਆਈ ਵਿੱਚ ਕੰਮ ਆਸਾਨੀ ਨਾਲ ਹੋ ਜਾਵੇਗਾ। ਅਮਿਤ ਦੇ ਮਾਮੇ ਦੇ ਲੜਕੇ ਨੇ ਕਮਿਸ਼ਨ ‘ਚ ਐਸਆਈ ਲਈ ਫਾਰਮ ਭਰਿਆ ਸੀ, ਜਿਸ ਦੇ ਬਦਲੇ ਅਮਿਤ ਗੋਲਨ ਨੇ ਪਹਿਲਾਂ ਵਿਨੋਦ ਤੋਂ 25 ਲੱਖ ਰੁਪਏ ਲਏ। ਪੇਪਰ ਪਾਸ ਹੋਣ ਤੋਂ ਬਾਅਦ ਬਾਕੀ ਦਾ ਪੈਸਾ 24 ਲੱਖ ਰੁਪਏ ਉਸ ਦੇ ਬਾਅਦ ਬਾਕੀ ਪੈਸੇ ਫਿਰ ਲੈ ਗਿਆ। ਜਦੋਂ ਨਤੀਜਾ ਐਲਾਨਿਆ ਗਿਆ ਤਾਂ ਉਸ ਵਿਚ ਉਸ ਦੇ ਮਾਮੇ ਦੀ ਚੋਣ ਨਹੀਂ ਹੋਈ।

ਅਮਿਤ ਗੋਲਨ ਵਿਨੋਦ ਖਰਬ ਤੋਂ ਇਕ ਸਾਲ ਤਕ ਆਪਣੇ 49 ਲੱਖ ਰੁਪਏ ਵਾਪਸ ਮੰਗਦਾ ਰਿਹਾ। ਉਹ ਉਸ ਨੂੰ ਵਾਰ-ਵਾਰ ਭਰੋਸਾ ਦੇ ਕੇ ਟਾਲਦਾ ਰਿਹਾ। ਅਮਿਤ ਨੇ ਦੋਸ਼ ਲਾਇਆ ਕਿ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਹਨ। ਸਾਰੀ ਰਿਕਾਰਡਿੰਗ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ।

ਸੈਕਟਰ 14 ਥਾਣੇ ਦੇ ਇੰਚਾਰਜ ਅਨਿਲ ਕੁਮਾਰ ਨੇ ਦੱਸਿਆ ਕਿ 5 ਜੁਲਾਈ ਨੂੰ ਸ਼ਿਕਾਇਤ ਮਿਲੀ ਸੀ ਕਿ ਵਿਧਾਇਕ ਰਣਬੀਰ ਸਿੰਘ ਗੋਲਨ ਦੇ ਪੁੱਤਰ ਅਮਿਤ ਗੋਲਣ ਵਿਨੋਦ ਖਰਬ ਨੇ ਸਬ-ਇੰਸਪੈਕਟਰ ਦੀ ਭਰਤੀ ਲਈ 49 ਲੱਖ ਰੁਪਏ ਲਏ ਹਨ। ਆਡੀਓ ‘ਚ ਸ਼ਿਕਾਇਤਕਰਤਾ ਮੁਲਜ਼ਮ ਤੋਂ ਆਪਣੇ ਪੈਸੇ ਮੰਗ ਰਿਹਾ ਹੈ। ਆਡੀਓ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।

Vinkmag ad
Share Our Daily Posts

News Desk

Read Previous

ਸਾਬਕਾ ਮੰਤਰੀ ਆਸ਼ੂ ਦੀਆਂ ਮੁਸ਼ਕਿਲਾਂ ਵਧੀਆਂ, ਲੁਧਿਆਣਾ ਅਦਾਲਤ ਨੇ ਜੁਡੀਸ਼ੀਅਲ ਰਿਮਾਂਡ ‘ਤੇ ਭੇਜਿਆ

Read Next

ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਨਿਹੰਗ ਸਿੰਘ ਦਾ ਕਤਲ, ਪੁਲਿਸ ਜਾਂਚ ‘ਚ ਜੁਟੀ