Breaking News :

ਸਕੀਆਂ ਭੈਣਾਂ ਸਮੇਤ 6 ਗ੍ਰਿਫ਼ਤਾਰ, ਲੁੱਟ-ਖੋਹ ਤੇ ਚੋਰੀ ਦਾ ਸਾਮਾਨ ਖਰੀਦਣ ਦੇ ਦੋਸ਼

ਘਨੌਰ ਦੇ ਯੂਕੋ ਬੈਂਕ ’ਚ 17 ਲੱਖ ਤੋਂ ਵੱਧ ਦੀ ਲੁੱਟ, ਦਿਨ-ਦਿਹਾੜੇ ਵਾਪਰੀ ਵਾਰਦਾਤ ਨਾਲ ਲੋਕਾਂ ‘ਚ ਦਹਿਸ਼ਤ

ਪੰਜਾਬ ਦੇ ਮਸ਼ਹੂਰ ਕਾਮੇਡੀਅਨ ‘ਤੇ ਜਲੰਧਰ ‘ਚ ਧੋਖਾਧੜੀ ਦਾ ਕੇਸ ਦਰਜ, UK ਭੇਜਣ ਦੇ ਨਾਂ ‘ਤੇ ਲੱਖਾਂ ਰੁਪਏ ਲੈਣ ਦਾ ਦੋਸ਼

ਮੇਰੀ ਬਿਮਾਰੀ ਦਾ ਇਲਾਜ ਕਰੋ, ਮੈਂ ਅੱਜ ਹੀ ਈਸਾਈ ਧਰਮ ਕਬੂਲ ਕਰ ਲਵਾਂਗਾ : ਇਕਬਾਲ ਸਿੰਘ ਲਾਲਪੁਰਾ

ਜੇਲ੍ਹ ‘ਚ ਪਿਓ ਦੀ ਮੌਤ ਤੋਂ ਬਾਅਦ ਸਸਕਾਰ ਕਰਨ ਆਏ ਹਵਾਲਾਤੀ ਨੇ ਲਾਏ ਜੇਲ੍ਹ ਪ੍ਰਸ਼ਾਸਨ ‘ਤੇ ਲਾਏ ਗੰਭੀਰ ਦੋਸ਼, ਕੀਤੇ ਸਨਸਨੀਖੇਜ਼ ਖ਼ੁਲਾਸੇ

ਰੂਪਨਗਰ ‘ਚ ਵੱਡਾ ਹਾਦਸਾ; ਕੀਰਤਪੁਰ ਸਾਹਿਬ ਨੇੜੇ ਟਰੇਨ ਦੀ ਲਪੇਟ ‘ਚ ਆਏ 4 ਬੱਚੇ, ਤਿੰਨ ਦੀ ਮੌਤ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

29 ਨੂੰ ਹੀ ਮਨਾਇਆ ਜਾਵੇਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ, ਐੱਸਜੀਪੀਸੀ ਦੀ ਸਹਿਮਤੀ ਮਗਰੋਂ ਸਿੰਘ ਸਾਹਿਬਾਨ ਨੇ ਲਿਆ ਫ਼ੈਸਲਾ

ਪ੍ਰਵਾਸੀ ਸਿੱਖ ਥਮਿੰਦਰ ਸਿੰਘ ਆਨੰਦ ਸਿੱਖ ਪੰਥ ਵਿਚੋਂ ਖ਼ਾਰਜ, ਜਥੇਦਾਰ ਸੁੱਚਾ ਸਿੰਘ ਲੰਗਾਹ ਨੂੰ ਲਾਈ ਧਾਰਮਿਕ ਤਨਖਾਹ

ਹਥਿਆਰਾਂ ਦੇ ਪ੍ਰਦਰਸ਼ਨ ਤੋਂ ਗੁਰੇਜ਼ ਨਹੀਂ ਕਰ ਰਹੇ ਪੰਜਾਬ ਦੇ ਨੌਜਵਾਨ, ਲੁਧਿਆਣਾ ‘ਚ ਸ਼ਰੇਆਮ ਪਜੇਰੋ ‘ਚੋਂ ਹੱਥ ਕੱਢ ਕੇ ਕੀਤੀ ਫਾਇਰਿੰਗ

November 29, 2022

ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਪੰਜਾਬ ਨੂੰ ਹੋਇਆ 2080 ਕਰੋੜ ਦਾ ਜੁਰਮਾਨਾ: ਸੰਤ ਸੀਚੇਵਾਲ

ਮਲਸੀਆਂ: ਪੰਜਾਬ ਵਿਚ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ ਦੀ ਲੜਾਈ ਲੜ ਰਹੇ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਅੱਜ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸੰਤ ਸੀਚੇਵਾਲ ਨੇ ਕਿਹਾ ਕਿ ਵਾਤਾਵਰਨ ਪੱਖੋਂ ਪੰਜਾਬ ਬੜੇ ਨਾਜ਼ੁਕ ਦੌਰ ਵਿੱਚੋਂ ਨਿਕਲ ਰਿਹਾ ਹੈ। ਇਸ ਦੇ ਪਾਣੀ ਗੰਦੇ ਤੇ ਜ਼ਹਿਰੀਲੇ ਹੋ ਗਏ ਹਨ। ਪੰਜਾਬ ਦੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਸੁਰੱਖਿਅਤ ਹੋ ਸਕੇ।

ਮੀਟਿੰਗ ਦੌਰਾਨ ਸੰਤ ਸੀਚੇਵਾਲ ਵੱਲੋਂ ਮੁੱਖ ਮੰਤਰੀ ਨਾਲ ਪਵਿੱਤਰ ਕਾਲੀ ਵੇਈਂ, ਚਿੱਟੀ ਵੇਈਂ, ਬੁੱਢਾ ਦਰਿਆ, ਕਾਲਾ ਸੰਘਿਆ ਡਰੇਨ ਸਮੇਤ ਧਰਤੀ ਹੇਠਲੇ ਦੂਸ਼ਿਤ ਹੋ ਰਹੇ ਪਾਣੀਆਂ ਬਾਰੇ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਦਰਿਆ ਤੇ ਨਦੀਆਂ ਇਸ ਕਰਕੇ ਪਲੀਤ ਹੋ ਰਹੀਆਂ ਹਨ ਕਿਉਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨਹੀਂ ਨਿਭਾਈ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਅਧਿਕਾਰੀਆਂ ਦੀ ਜਵਾਬਤਲਬੀ ਯਕੀਨੀ ਬਣਾਉਣ।

ਐੱਨਜੀਟੀ ਵੱਲੋਂ ਪੰਜਾਬ ਨੂੰ ਲਾਏ ਗਏ 2080 ਕਰੋੜ ਦੇ ਜੁਰਮਾਨੇ ਦਾ ਜ਼ਿਕਰ ਕਰਦਿਆ ਸੰਤ ਬਲਬੀਰ ਸਿੰਘ ਨੇ ਕਿਹਾ ਕਿ ਇਸ ਲਈ ਸੀਨੀਅਰ ਅਧਿਕਾਰੀ ਜ਼ਿੰਮੇਵਾਰੀ ਹਨ। ਜ਼ਿਕਰਯੋਗ ਹੈ ਕਿ ਸੰਤ ਸੀਚੇਵਾਲ ਐੱਨਜੀਟੀ ਵੱਲੋਂ ਬਣਾਈ ਨਿਗਰਾਨ ਕਮੇਟੀ ਦੇ ਮੈਂਬਰ ਹਨ ਤੇ ਇਸ ਕਮੇਟੀ ਦੀਆਂ ਰਿਪੋਰਟਾਂ ਦੇ ਅਧਾਰ ਤੇ ਹੀ ਪੰਜਾਬ ਨੂੰ ਇਹ ਜ਼ੁਰਮਾਨੇ ਲੱਗ ਰਹੇ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਜੇ ਅਫਸਰਾਂ ਨੇ 1974 ਦੇ ਵਾਟਰ ਐਕਟ ਨੂੰ ਲਾਗੂ ਕਰਵਾਉਣ ਵਿੱਚ ਆਪਣੀ ਭੂਮਿਕਾ ਨਿਭਾਈ ਹੁੰਦੀ ਤਾਂ ਇਸ ਜੁਰਮਾਨੇ ਤੋਂ ਬਚਿਆ ਜਾ ਸਕਦਾ ਸੀ। ਸੰਤ ਸੀਚੇਵਾਲ ਨੇ ਮੁੱਖ ਮੰਤਰੀ ਨੂੰ ਅਪੀਲ ਕਰਦਿਆ ਕਿਹਾ ਕਿ ਚਿੱਟੀ ਵੇਈ ਅਤੇ ਬੁੱਢੇ ਦਰਿਆ ਵਿੱਚ 200 ਕਿਊਸਿਕ ਛੁਡਵਾਉਣ ਲਈ ਸੰਜੀਦਗੀ ਨਾਲ ਕੰਮ ਕਰਨ ਤੇ ਇਸੇ ਤਰ੍ਹਾਂ ਕਾਲਾ ਸੰਘਿਆ ਡਰੇਨ ਵਿੱਚ ਵੀ ਅਲਾਵਲਪੁਰ ਤੋ ਸਾਫ ਪਾਣੀ ਛੱਡਿਆ ਜਾਵੇ।

ਪਵਿੱਤਰ ਕਾਲੀ ਵੇਈਂ ਪ੍ਰਾਜੈਕਟ ਦਾ ਜ਼ਿਕਰ ਸੰਤ ਸੀਚੇਵਾਲ ਨੇ ਦੱਸਿਆ ਪਿਛਲ਼ੇ ਕਈ ਸਾਲਾਂ ਤੋਂ ਸਰਕਾਰ ਵੱਲੋਂ ਬਣਾਈ ਗਏ ਪਵਿੱਤਰ ਕਾਲੀ ਵੇਈਂ ਪ੍ਰਾਜੈਕਟ (ਹੋਲੀ ਬੇਈਂ ਪ੍ਰਾਜੈਕਟ) ਤੇ ਵੀ ਮੀਟਿੰਗ ਨਹੀ ਕੀਤੀ ਜਾ ਰਹੀ ਇਸ ਵੱਲ ਧਿਆਨ ਦਿੰਦਿਆਂ ਜਲਦ ਇਸਤੇ ਮੀਟਿੰਗ ਸੱਦੀ ਜਾਵੇ।

ਇਸ ਮੌਕੇ ਮੀਟਿੰਗ ਦੌਰਾਨ ਵਾਤਾਵਰਨ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਭਰੋਸਾ ਦਿੰਦਿਆ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕਿਹਾ ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਪੰਜਾਬ ਦੇ ਦਰਿਆ ਮੁੜ ਸਾਫ਼ ਤੇ ਨਿਰਮਲ ਵੱਗਣ। ਪੰਜਾਬ ਦਾ ਵਾਤਾਵਰਣ ਮੁੜ ਤੋਂ ਹਰਿਆ ਭਰਿਆ ਤੇ ਸਾਫ ਸੁਥਰਾ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦੂਸ਼ਿਤ ਹੋ ਚੁੱਕੇ ਪਾਣੀਆਂ ਨੂੰ ਸਾਫ ਕਰਨ ਦੇ ਪ੍ਰੋਜੈਕਟ ਨੂੰ ਪੰਜਾਬ ਸਰਕਾਰ ਇਕ ਚਣੌਤੀ ਵਜੋਂ ਲਵੇਗੀ ਤੇ ਇਸ ‘ਤੇ ਗੰਭੀਰਤਾ ਨਾਲ ਕੰਮ ਵੀ ਕਰੇਗੀ। ਭਗਵੰਤ ਮਾਨ ਨੇ ਕਿਹਾ ਕਿ ਉਹ ਜਲਦ ਹੀ ਵੇਈਂ ਪ੍ਰੋਜੈਕਟ ਦੀ ਵੀ ਉਚ ਪੱਧਰੀ ਮੀਟਿੰਗ ਸੱਦਣਗੇ।

Vinkmag ad
Share Our Daily Posts

News Desk

Read Previous

ਹੋਰ ਵੀ ਮਜ਼ਬੂਤ ਹੋ ਜਾਵੇਗਾ ਟਾਟਾ ਸਟੀਲ ਦਾ ਪਰਿਵਾਰ, ਸੱਤ ਸਹਾਇਕ ਕੰਪਨੀਆਂ ਦੇ ਰਲੇਵੇਂ ਨੂੰ ਮਿਲੀ ਮਨਜ਼ੂਰੀ

Read Next

27 ਸਤੰਬਰ ਦੇ ਸੈਸ਼ਨ ਦੀ ਇਜਾਜ਼ਤ ਤੋਂ ਪਹਿਲਾਂ ਰਾਜਪਾਲ ਨੇ ਮੰਗੀ ਵਿਧਾਨ ਸਭਾ ਦੇ ਬਿਜ਼ਨੈੱਸ ਦੀ ਜਾਣਕਾਰੀ