Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 30, 2026

ਪਤਨੀ, ਮਾਤਾ-ਪਿਤਾ ਦਾ ਨਾਂ ਗ਼ਾਇਬ, ਹਨੀਪ੍ਰੀਤ ਦਾ ਨਾਂ ਜੋੜਿਆ, ਵਾਇਰਲ ਹੋਈ ਆਈਡੀ

ਹਿਸਾਰ/ਚੰਡੀਗੜ੍ਹ : ਹਨੀਪ੍ਰੀਤ ਰਾਮ ਰਹੀਮ ਦੇ ਬੇਹੱਦ ਨੇੜੇ ਹੈ। ਰਾਮ ਰਹੀਮ ਉਸ ਨੂੰ ਰੂਹਾਨੀ ਧੀ ਬਣਾ ਚੁੱਕਾ ਹੈ ਤੇ ਸਮਾਜ ਵਿਚ ਇਸ ਰਿਸ਼ਤੇ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆਉਂਦੀਆਂ ਰਹਿੰਦੀਆਂ ਹਨ। ਹਾਲ ਹੀ ‘ਚ ਜਦੋਂ ਦੋ ਧੀਆਂ ਤੋਂ ਬਾਅਦ ਰਾਮ ਰਹੀਮ ਦਾ ਬੇਟਾ ਵੀ ਵਿਦੇਸ਼ ਪੁੱਜਾ ਤਾਂ ਹਨੀਪ੍ਰੀਤ ਦੀ ਡੇਰੇ ‘ਤੇ ਅਜ਼ਾਰੇਦਾਰੀ ਹੋਣ ਦੀ ਗੱਲ ਸਾਹਮਣੇ ਆਈ। ਹਾਲਾਂਕਿ ਡੇਰੇ ਨੇ ਇਸ ਗੱਲ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਰਾਮ ਰਹੀਮ ਹੀ ਡੇਰਾ ਦੇ ਮੁਖੀ ਹਨ। ਪਰ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਰਿਹਾ।

ਹੁਣ ਇਕ ਹੋਰ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਰਾਮ ਰਹੀਮ ਦੀ ਫੈਮਿਲੀ ਆਈਡੀ ‘ਚ ਪਤਨੀ ਤੇ ਮਾਂ, ਪਿਤਾ ਦਾ ਨਾਂ ਨਹੀਂ, ਸਗੋਂ ਉਸ ਵਿਚ ਹਨੀਪ੍ਰੀਤ ਨੂੰ ਬੇਟੀ ਦੱਸ ਕੇ ਨਾਮ ਜੁੜਵਾਇਆ ਗਿਆ ਹੈ। ਪਰਿਵਾਰਕ ID ‘ਚ ਸੋਧ ਇਸ ਸਾਲ ਦੇ ਜੁਲਾਈ ਮਹੀਨੇ ਦੀ ਦਿਖਾਈ ਗਈ ਹੈ। ਇਸ ਆਈਡੀ ਦੇ ਜਨਤਕ ਹੋਣ ਨਾਲ ਰਾਮ ਰਹੀਮ ਤੇ ਪਰਿਵਾਰ ਵਿਚਾਲੇ ਵਧਦੀ ਦੂਰੀ ਦਾ ਕਾਰਨ ਵੀ ਇਕ ਤਰ੍ਹਾਂ ਨਾਲ ਸਪੱਸ਼ਟ ਹੋ ਗਿਆ ਹੈ।

ਹਰਿਆਣਾ ਦੀ ਸੁਨਾਰੀਆ ਜੇਲ੍ਹ ‘ਚ ਬੰਦ ਰਾਮ ਰਹੀਮ ਨੇ ਆਪਣੀ ਫੈਮਿਲੀ ID ‘ਚ ਨਾ ਤਾਂ ਆਪਣੀ ਪਤਨੀ ਹਰਜੀਤ ਕੌਰ ਦਾ ਨਾਂ ਦਰਜ ਕਰਵਾਇਆ ਤੇ ਨਾ ਹੀ ਆਪਣੀ ਮਾਂ ਨਸੀਬ ਕੌਰ ਤੇ ਨਾ ਹੀ ਪਿਤਾ ਦਾ, ਪਰ ਹਨੀਪ੍ਰੀਤ ਦਾ ਨਾਂ ਦਰਜ ਹੈ। ਯੂਪੀ ਦੇ ਬਾਗਪਤ ਆਸ਼ਰਮ ‘ਚ ਰਹਿਣ ਦੌਰਾਨ ਬਣੀ ID ‘ਚ ਹਨੀਪ੍ਰੀਤ ਨੂੰ ਰਾਮ ਰਹੀਮ ਦੀ ਮੁੱਖ ਸ਼ਿਸ਼ ਤੇ ਮੂੰਹ-ਬੋਲੀ ਧੀ ਦੱਸਿਆ ਗਿਆ ਹੈ। ਰਾਮ ਰਹੀਮ ਨੇ ਆਪਣੇ ਪਿਤਾ ਤੇ ਮਾਤਾ ਦੇ ਨਾਂ ਵਾਲੇ ਕਾਲਮ ‘ਚ ਸ਼ਿਸ਼ ਅਤੇ ਗੱਦੀਨਸ਼ੀਨ ਸ਼ਾਹ ਸਤਨਾਮ ਸਿੰਘ ਮਹਾਰਾਜ ਅੰਕਿਤ ਕਰਵਾਇਆ ਹੈ, ਜਦਕਿ ਹਨੀਪ੍ਰੀਤ ਦੇ ਪਿਤਾ ਤੇ ਮਾਤਾ ਦੇ ਨਾਂ ਵਾਲੇ ਕਾਲਮ ‘ਚ ਮੁੱਖ ਸ਼ਿਸ਼ ਤੇ ਮੂੰਹ-ਬੋਲੀ ਧੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਦਰਜ ਕਰਵਾਇਆ ਹੈ।

Vinkmag ad
Share Our Daily Posts

News Desk

Read Previous

ਲਾਰੈਂਸ ਗੈਂਗ ਨੇ ਦੀਪਕ ਟੀਨੂੰ ਦੇ ਝੂਠੇ ਮੁਕਾਬਲੇ ਦਾ ਪ੍ਰਗਟਾਇਆ ਖਦਸ਼ਾ, ਪੰਜਾਬ ਤੇ ਹਰਿਆਣਾ ਪੁਲਿਸ ਨੂੰ ਦਿੱਤੀ ਇਹ ਚਿਤਾਵਨੀ

Read Next

ਪੰਜਾਬ ਪੁਲਿਸ ‘ਚ 1191 ਪੋਸਟਾਂ ‘ਤੇ ਭਰਤੀ ਲਈ ਪੇਪਰਾਂ ਦੀਆਂ ਤਰੀਕਾਂ ਦਾ ਐਲਾਨ, ਇੱਥੇ ਕਰੋ ਚੈੱਕ