Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 25, 2026

ਵਾਰਡ ਬੰਦੀ ਦਾ ਸਰਵੇ ਅੱਜ ਪੂਰਾ ਹੋਵੇਗਾ, ਕੌਂਸਲਰ ਤੇ ਨੇਤਾ ਅਲਰਟ ‘ਤੇ

ਜਲੰਧਰ : ਨਗਰ ਨਿਗਮ ਚੋਣਾਂ ਲਈ ਨਵੀਂ ਵਾਰਡਬੰਦੀ ਅੱਜ ਸੋਮਵਾਰ ਨੂੰ ਪੂਰੀ ਹੋਣ ਦੀ ਉਮੀਦ ਹੈ। ਬੁੱਧਵਾਰ ਨੂੰ ਹੋਈ ਸਮੀਖਿਆ ਬੈਠਕ ‘ਚ ਨਗਰ ਨਿਗਮ ਕਮਿਸ਼ਨਰ ਨੂੰ ਸਰਵੇ ਟੀਮ ਨੇ ਰਿਪੋਰਟ ਕੀਤਾ ਸੀ ਕਿ ਮੌਜੂਦਾ 80 ਵਾਰਡਾਂ ‘ਚੋਂ 77 ਵਾਰਡ ਦਾ ਕੰਮ ਪੂਰਾ ਹੋ ਗਿਆ ਹੈ ਤੇ 3 ਵਾਰਡਾਂ ਦਾ ਕੁਝ ਇਲਾਕੇ ਦਾ ਕੰਮ ਪੈਂਡਿੰਗ ਹੈ। ਕਮਿਸ਼ਨਰ ਨੇ ਸੋਮਵਾਰ ਤਕ ਵਾਰਡਬੰਦੀ ਕਰ ਕੇ ਰਿਪੋਰਟ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਸਨ। ਸੋਮਵਾਰ ਸ਼ਾਮ ਤਕ ਸਰਵੇ ਪੂਰਾ ਹੋਣ ਤੋਂ ਬਾਅਦ ਡਾਟਾ ਕੰਪਾਈਲ ਕਰਨ ਦਾ ਕੰਮ ਸ਼ੁਰੂ ਹੋਵੇਗਾ। ਸਰਵੇ ਪੂਰਾ ਹੋਣ ਤੋਂ ਬਾਅਦ ਵਾਰਡਬੰਦੀ ਦੇ ਸੰਭਾਵਿਤ ਇਲਾਕਿਆਂ ‘ਤੇ ਕੰਮ ਸ਼ੁਰੂ ਹੋ ਜਾਵੇਗਾ। ਕਿਸ ਵਾਰਡ ‘ਚ ਕਿਹੜਾ ਇਲਾਕਾ ਹੋ ਸਕਦਾ ਹੈ ਇਸ ਨੂੰ ਲੈ ਕੇ ਮੌਜੂਦਾ ਕੌਂਸਲਰ ਤੇ ਦਾਅਵੇਦਾਰ ਅਲਰਟ ‘ਤੇ ਹਨ। ਇਹ ਸਾਰੇ ਮੌਜੂਦਾ ਵਿਧਾਇਕਾਂ ਤੇ ‘ਆਪ’ ਦੇ ਹਲਕਾ ਇੰਚਾਰਜਾਂ ਦੇ ਕਰੀਬੀਆਂ ਜ਼ਰੀਏ ਵਾਰਡਾਂ ਦੀ ਰੂਪ-ਰੇਖਾ ਦੀ ਰਣਨੀਤੀ ਬਾਰੇ ਪਤਾ ਲਗਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪੰਜਾਬ ‘ਚ ‘ਆਪ’ ਸਰਕਾਰ ਨੂੰ ਦੇਖਦੇ ਹੋਏ ਕਈ ਮੌਜੂਦਾ ਕੌਂਸਲਰ ਤੇ ਚੋਣਾਂ ਲੜਨ ਦੇ ਇਛੁੱਕ ਨੇਤਾਵਾਂ ਨੇ ਨਵੇਂ ਸਮੀਕਰਨਾਂ ਤਹਿਤ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਹੁਣ ਤਕ 8 ਕੌਂਸਲਰ ਆਪਣੀ ਪਾਰਟੀ ਬਦਲ ਚੁੱਕੇ ਹਨ। ਕਾਂਗਰਸ ਦੇ 4 ਤੇ ਭਾਜਪਾ ਦੇ ਵੀ 4 ਕੌਂਸਲਰਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ. ਇਕ ਆਜ਼ਾਦ ਕੌਂਸਲਰ ਵੀ ਆਮ ਆਦਮੀ ਪਾਰਟੀ ‘ਚ ਜਾ ਚੁੱਕਾ ਹੈ। ਕਾਂਗਰਸ ਦੇ ਕਈ ਕੌਂਸਲਰ ‘ਆਪ’ ‘ਚ ਜਾਣਾ ਚਾਹੁੰਦੇ ਹਨ, ਕਿਉਂਕਿ ਸੂਬੇ ‘ਚ ਸਰਕਾਰ ‘ਆਪ’ ਪਾਰਟੀ ਦੀ ਹੈ।

ਬੇਸ਼ੱਕ ਆਮ ਆਦਮੀ ਪਾਰਟੀ ਦਾ ਗ੍ਰਾਫ ਡਿੱਗਿਆ ਹੈ ਪਰ ਸਰਕਾਰ ਹੋਣ ਦਾ ਲਾਭ ਚੋਣਾਂ ‘ਚ ਮਿਲੇਗਾ ਹੀ। ਨਵੀਂ ਵਾਰਡਬੰਦੀ ਤੋਂ ਬਾਅਦ ਨਵੇਂ ਸਮੀਕਰਨ ਬਣਨਗੇ। ਕਈ ਮੌਜੂਦਾ ਕੌਂਸਲਰਾਂ ਨੂੰ ਨੁਕਸਾਨ ਉਠਾਉਣਾ ਪੈ ਸਕਦਾ ਹੈ, ਕਿਉਂਕਿ ਉਨ੍ਹਾਂ ਦੇ ਵਾਰਡਾਂ ਨੂੰ ਟਾਰਗੇਟ ਕੀਤਾ ਜਾਣਾ ਤੈਅ ਹੈ। ਮੌਜੂਦਾ 80 ‘ਚੋਂ ਜ਼ਿਆਦਾ ਵਾਰਡ ਕਾਂਗਰਸ ਤੇ ਭਾਜਪਾ ਦੇ ਹਨ। ਅਜਿਹੇ ‘ਚ ਜਦੋਂ ਵਾਰਡ ਟੁੱਟਣਗੇ ਤਾਂ ਸਾਰਿਆਂ ਲਈ ਨਵੇਂ ਸਮੀਕਰਨ ਬਣਨਗੇ। ਉਸ ਦੇ ਹਿਸਾਬ ਨਾਲ ਨੇਤਾ ਆਪਣੀ ‘ਚਾਲ’ ਚੱਲਣਗੇ। ਹਾਲੇ ਕਈ ਕੌਂਸਲਰ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਦੇ ਇਛੁੱਕ ਹਨ। ਜਿਨ੍ਹਾਂ ਨੇਤਾਵਾਂ ਦੇ ਵਾਰਡ ਮਹਿਲਾਵਾਂ ਲਈ ਰਾਖਵੇਂ ਹੋ ਸਕਦੇ ਹਨ, ਉਨ੍ਹਾਂ ਨੇਤਾਵਾਂ ਨੇ ਪਰਿਵਾਰ ਦੀ ਮਹਿਲਾ ਮੈਂਬਰ ਨੂੰ ਸਮਾਜਿਕ ਤੌਰ ‘ਤੇ ਸਰਗਰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਨੇਤਾ ਇਹ ਵੀ ਸਮੀਖਿਆ ਕਰ ਰਹੇ ਹਨ ਕਿ ਵਿਧਾਨ ਸਭਾ ਚੋਣਾਂ ‘ਚ ਕਿਹੜੇ ਇਲਾਕੇ ਤੋਂ ਕਿਹੜੀ ਪਾਰਟੀ ਨੂੰ ਕਿੰਨੀਆਂ ਵੋਟਾਂ ਮਿਲੀਆਂ ਸਨ। ਜਿਹੜੀ ਪਾਰਟੀ ਨੂੰ ਜ਼ਿਆਦਾ ਵੋਟਾਂ ਮਿਲੀਆਂ ਹੋਣਗੀਆਂ, ਉਸ ਦੇ ਨਾਲ ਰਹਿਣ ਦਾ ਮੰਨ ਬਣਾ ਸਕਦੇ ਹਨ।

ਕੁੱਲ 85 ਵਾਰਡ ‘ਚੋਂ 57 ਜਨਰਲ, 26 ਐੱਸਸੀ ਤੇ 2 ਬੀਸੀ ਹੋਣਗੇ

ਇਸ ਵਾਰ ਸ਼ਹਿਰ ‘ਚ 85 ਵਾਰਡ ਹੋਣਗੇ। ਕੌਂਸਲਰ ਤੇ ਚੋਣਾਂ ਦੀ ਤਿਆਰੀ ਕਰ ਰਹੇ ਨੇਤਾ ਵੀ ਵਾਰਡ ਬੰਦੀ ਤੋਂ ਬਾਅਦ ਸੰਭਾਵਿਤ ਇਲਾਕਿਆਂ ਨੂੰ ਲੈ ਕੇ ਸਮੀਖਿਆ ਕਰ ਰਹੇ ਹਨ। ਕਿਹੜਾ ਇਲਾਕਾ ਕਿਹੜੇ ਵਾਰਡ ਵਿਚ ਜਾ ਸਕਦਾ ਹੈ ਤੇ ਮਹਿਲਾ, ਸ਼ਡਿਊਲ ਕਾਸਟ ਤੇ ਬੈਕਵਰਡ ਕਲਾਸ ਲਈ ਰਾਖਵੇਂ ਹੋਣਵਾਲੇ ਵਾਰਡਾਂ ਦੀ ਗਿਣਤੀ ਕੀ ਹੋ ਸਕਦੀ ਹੈ, ਇਸ ਸਬੰਧੀ ਵੀ ਸੰਭਾਵਨਾ ਤਲਾਸ਼ ਰਹੇ ਹਨ। ਨਵੇਂ 85 ਵਾਰਡਾਂ ‘ਚੋਂ 26 ਵਾਰਡ ਐੱਸਸੀ ਵਰਗ, 2 ਬੀਸੀ ਵਰਗ ਤੇ 57 ਜਨਰਲ ਹੋਣਗੇ। ਇਨ੍ਹਾਂ ‘ਚੋਂ 42 ਵਾਰਡ ਮਹਿਲਾਵਾਂ ਲਈ ਰਾਖਵੇਂ ਕੀਤੇ ਗਏ ਹਨ। 57 ਜਨਰਲ ਵਾਰਡ ‘ਚੋਂ 29 ਤੇ 26 ਐਸਸੀ ਵਾਰਡਾਂ ‘ਚੋਂ 13 ਵਾਰਡ ਮਹਿਲਾਵਾਂ ਲਈ ਰਾਖਵੇਂ ਕੀਤੇ ਗਏ ਹਨ। ਬੀਸੀ ਕੈਟਾਗਰੀ ਦੇ 2 ਵਾਰਡਾਂ ‘ਚੋਂ ਕੋਈ ਵੀ ਮਹਿਲਾਵਾਂ ਲਈ ਰਾਖਵਾਂ ਨਹੀਂ ਹੈ।

Vinkmag ad
Share Our Daily Posts

News Desk

Read Previous

ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ

Read Next

ਗੁਜਰਾਤ ‘ਚ ਚੋਣ ਪ੍ਰਚਾਰ ਦੌਰਾਨ MSP ਦੇਣ ਦਾ ਕੇਜਰੀਵਾਲ ਦਾ ਦਾਅਵਾ, ਵਿਰੋਧੀ ਧਿਰ ਤੇ ਕਿਸਾਨਾਂ ਨੇ ਘੇਰਿਆ