Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 11, 2026

ਖੁਸ਼ਖਬਰੀ : 5994 ਈਟੀਟੀ ਅਧਿਆਪਕਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ,ਨੋਟੀਫਿਕੇਸ਼ਨ ਜਾਰੀ, ਜਾਣੋ ਡਿਟੇਲ

ਮੁਹਾਲੀ : ਸਤਵਿੰਦਰ ਸਿੰਘ ਧਡ਼ਾਕ, ਮੁਹਾਲੀ : ਪੰਜਾਬ ਦੇ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਲਈ ਵੱਡੀ ਖੁਸ਼ਖਬਰੀ ਹੈ। ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਨੂੰ ਭਰਤੀ ਦੀ ਹਰੀ ਝੰਡੀ ਦਿੱਤੀ ਸੀ। ਇਸ ਤੋਂ ਬਾਅਦ ਸਿੱਖਿਆ ਵਿਭਾਗ ਨੇ ਅੱਜ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਨੋਟੀਫਿਕੇਸ਼ਨ ਜ਼ਰੀਏ 5994 ਈਟੀਟੀ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ। ਚਾਹਵਾਨ ਉਮੀਦਵਾਰ www.educationrecruitmentboard.comਵੈਬਸਾਈਟ ’ਤੇ ਜਾ ਕੇ 10 ਨਵੰਬਰ ਤਕ ਆਨਲਾਈਨ ਅਰਜ਼ੀਆਂ ਅਪਲਾਈ ਕਰ ਸਕਦੇ ਹਨ।

ਵਿਦਿਅਕ ਯੋਗਤਾ

ਜਨਰਲ ਕੈਟਾਗਰੀ ਦੇ ਚਾਹਵਾਨ ਉਮੀਦਵਾਰ ਘੱਟੋ ਘੱਟ 50 ਫੀਸਦ ਅੰਕਾਂ ਨਾਲ ਗ੍ਰੈਜੂਏਟ ਹੋਣਾ ਚਾਹੀਦਾ ਹੈ। ਐਸਸੀ, ਬੀਸੀ ਤੇ ਹੋਰ ਕੈਟਾਗਰੀ ਦੇ ਉਮੀਦਵਾਰ 45 ਫੀਸਦ ਅੰਕਾਂ ਨਾਲ ਗੈ੍ਰਜੂਏਟ ਹੋਣੇ ਚਾਹੀਦੇ ਹਨ।

ਉਮੀਦਵਾਰਾਂ ਨੇ 2 ਸਾਲ ਦਾ ਈਟੀਟੀ ਕੋਰਸ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਕੀਤਾ ਹੋਵੇ।

ਉਮੀਦਵਾਰਾਂ ਨੇ ਪੀਐਸਟੀਈਟੀ 1 ਲਾਜ਼ਮੀ ਪਾਸ ਕੀਤਾ ਹੋਵੇ।

ਉਮਰ ਹੱਦ

ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 1.1.2022 ਨੂੰ 18 ਤੋਂ 37 ਸਾਲ ਦੇ ਦਰਿਮਆਨ ਹੋਣੀ ਚਾਹੀਦੀ ਹੈ।

ਫੀਸ

ਬਿਨੈ ਪੱਤਰ ਦੀ ਪ੍ਰੋਸੈਸਿੰਗ ਫੀਸ ਜਨਰਲ ਤੇ ਹੋਰ ਕੈਟਾਗਰੀ ਲਈ 1000 ਰੁਪਏ ਹੈ ਜਦਕਿ ਐਸਸੀ ਤੇ ਐਸਟੀ ਲਈ 500 ਰੁਪਏ ਹੈ।

ਚੋਣ ਪ੍ਰਕਿਰਿਆ

ਇਨ੍ਹਾਂ ਆਸਾਮੀਆਂ ਦੀ ਭਰਤੀ ਲਈ ਸਟੇਟ ਪੱਧਰ ’ਤੇ ਇਕ 200 ਅੰਕਾਂ ਦਾ ਲਿਖਤੀ ਮਲਟੀਪਲ ਚੁਆਇਸ ਟੈਸਟ ਲਿਆ ਜਾਵੇਗਾ। ਇਸ ਦੀ ਮੈਰਿਟ ਦੇ ਆਧਾਰ ਦੇ ਲਿਸਟ ਤਿਆਰ ਕੀਤੀ ਜਾਵੇਗੀ।

ਆਨਲਾਈਨ ਅਪਲਾਈ

ਉਮੀਦਵਾਰ ਵਿਭਾਗ ਦੀ ਵੈਬਸਾਈਟ www.educationrecruitmentboard.com ’ਤੇ ਜਾ ਕੇ 14 ਅਕਤੂਬਰ ਤੋਂ 10 ਨਵੰਬਰ ਤਕ ਆਨਲਾਈਨ ਅਪਲਾਈ ਕਰ ਸਕਦੇ ਹਨ।

Vinkmag ad
Share Our Daily Posts

News Desk

Read Previous

ਜਲੰਧਰ ਭਾਜਪਾ ਆਗੂ ਪ੍ਰਦੀਪ ਖੁੱਲਰ ਗ੍ਰਿਫ਼ਤਾਰ, ਮਿੰਟੀ ਕੌਰ ਖਿਲਾਫ਼ ਗਲਤ ਸ਼ਬਦਾਵਲੀ ਵਰਤਣ ਦੇ ਦੋਸ਼ ‘ਚ ਕੇਸ ਦਰਜ

Read Next

SYL ਮੀਟਿੰਗ ਤੋਂ ਪਹਿਲਾਂ ਮਾਨ ਨੂੰ ਕੈਪਟਨ ਅਮਰਿੰਦਰ ਦੀ ਤਜਰਬੇਕਾਰ ਸਲਾਹ, ਸਪਸ਼ਟ ਕਹੋ ਕਿ ਦੇਣ ਲਈ ਪੰਜਾਬ ਕੋਲ ਇਕ ਵੀ ਬੂੰਦ ਪਾਣੀ ਨਹੀਂ