Breaking News :

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

May 5, 2026

ਪੰਜਾਬ ‘ਚ ਨੌਜਵਾਨਾਂ ਨੂੰ ਮਿਲੇਗਾ ਰੁਜ਼ਗਾਰ, ਭਗਵੰਤ ਮਾਨ ਤੇ ਕੇਂਦਰੀ ਮੰਤਰੀ ਨੇ ਕੀਤਾ ਸੀਐੱਨਜੀ ਪਲਾਂਟ ਦਾ ਉਦਘਾਟਨ

ਲਹਿਰਾਗਾਗਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਪਿੰਡ ਭੁਟਾਲ ਕਲਾਂ ਵਿਖੇ ਸਥਿਤ ਦੇਸ਼ ਦੇ ਸਭ ਤੋਂ ਵੱਡੇ ਬਰਵਿਓ ਕੰਪਨੀ ਵੱਲੋਂ ਲਾਏ ਸੀਐੱਨਜੀ ਪਲਾਂਟ ਦਾ ਉਦਘਾਟਨ ਕੀਤਾ। ਇਸ ਸਮੇਂ ਕੈਬਨਿਟ ਮੰਤਰੀ ਅਮਨ ਅਰੋੜਾ, ਹਲਕਾ ਲਹਿਰਾ ਦੇ ਵਿਧਾਇਕ ਬਰਿੰਦਰ ਗੋਇਲ, ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ, ਐੱਸਐੱਸਪੀ ਸੰਗਰੂਰ ਮਨਦੀਪ ਸਿੰਘ ਸਿੱਧੂ, ਐੱਸਡੀਐੱਮ ਲਹਿਰਾ ਸੂਬਾ ਸਿੰਘ, ਡੀਐੱਸਪੀ ਪੁਸ਼ਪਿੰਦਰ ਸਿੰਘ ਤੋਂ ਇਲਾਵਾ ਬਹੁਤ ਸਾਰੀਆਂ ਹਲਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।

ਇਸ ਸਮੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ‘ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ’ ਦੇ ਵਾਕ ਅਨੁਸਾਰ ਆਪਾਂ ਇਨ੍ਹਾਂ ਤਿੰਨਾਂ ਨੂੰ ਬਚਾਅ ਕੇ ਰੱਖੀਏ ਤਾਂ ਹੀ ਆਪਾਂ ਨਿਰੋਗ ਅਤੇ ਸਿਹਤਮੰਦ ਰਹਿ ਸਕਦੇ ਹਾਂ। ਇਸ ਲਈ ਇਸ ਕਾਰਖਾਨੇ ਦੀ ਪੰਜਾਬ ਤੇ ਇਸ ਹਲਕੇ ਨੂੰ ਭਾਰੀ ਜ਼ਰੂਰਤ ਸੀ। ਉਨ੍ਹਾਂ ਕਿਹਾ ਕਿ ਆਪਾਂ ਲੰਮੇ ਸਮੇਂ ਤੋਂ ਹਵਾ ਨੂੰ ਪ੍ਰਦੂਸ਼ਿਤ ਨਹੀਂ ਕਰਦੇ ਸੀ ਸਗੋਂ ਨੋਟਾਂ ਨੂੰ ਅੱਗ ਲਗਾਉਂਦੇ ਸੀ ਕਿਉਂਕਿ ਇਸ ਪਰਾਲੀ ਤੋਂ ਜਿੱਥੇ ਸੀਐੱਨਜੀ ਬਣਦੀ ਹੈ, ਉੱਥੇ ਹੀ ਖਾਦ ਆਦਿ ਵੀ ਬਣਦੀ ਹੈ ਅਤੇ ਧਰਤੀ ਦੀ ਉਪਜਾਊ ਸ਼ਕਤੀ ਵੀ ਵਧ ਰਹੀ ਹੈ। ਇਸ ਤੋਂ ਇਲਾਵਾ ਇਲਾਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੁੱਲ 75 ਲੱਖ ਏਕੜ ਵਿਚ ਝੋਨੇ ਦੀ ਬਿਜਾਈ ਹੋਈ ਹੈ ਜਿਸ ਵਿੱਚੋਂ 37 ਲੱਖ ਏਕੜ ਦੀ ਪਰਾਲੀ ਨਹੀਂ ਫੂਕੀ ਜਾਂਦੀ। ਇਸ ਦਾ ਹੋਰ ਵੀ ਵੱਡਾ ਹੱਲ ਜਲਦੀ ਕੱਢਣ ਜਾ ਰਹੇ ਹਾਂ ਤਾਂ ਜੋ ਪੰਜਾਹ ਫ਼ੀਸਦੀ ਜੋ ਲੋਕ ਪਰਾਲੀ ਫੂਕਦੇ ਹਨ, ਉਹ ਵੀ ਨਾ ਫੂਕਣ। ਉਨ੍ਹਾਂ ਇਸ ਫੈਕਟਰੀ ਦੇ ਮਾਲਕ ਜਰਮਨ ਵਾਸੀ ਮਾਲਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਜੇ ਇਹ ਪਲਾਂਟ ਠੀਕ ਚੱਲਿਆ ਤਾਂ ਪੰਜਾਬ ਵਿਚ ਅਜਿਹੇ 10 ਪਲਾਂਟ ਹੋਰ ਲਾਵਾਂਗੇ। ਉਨ੍ਹਾਂ ਪੰਜਾਬ ਵਾਸੀਆਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਆਪਾਂ ਰਲ-ਮਿਲ ਕੇ ਹੀ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਵਾਂਗੇ ਜਿੱਥੇ ਭੰਗੜੇ ਕੁਸ਼ਤੀਆਂ ਫਿਰ ਨਜ਼ਰ ਆਉਣਗੀਆਂ।

ਮਾਨ ਨੇ ਕਿਹਾ ਕਿ ਲਹਿਰਾ ਹਲਕੇ ਨੂੰ ਸਭ ਤੋਂ ਵੱਧ ਵਿਕਸਤ ਹਲਕਾ ਬਣਾਇਆ ਜਾਵੇਗਾ। ਇਸ ਸਮੇਂ ਐੱਮਐੱਲਏ ਬਰਿੰਦਰ ਗੋਇਲ ਨੇ ਮੁੱਖ ਮੰਤਰੀ, ਕੇਂਦਰੀ ਪੈਟਰੋਲੀਅਮ ਮੰਤਰੀ ਤੇ ਹੋਰ ਨਾਲ ਆਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।

ਇਸ ਸਮੇਂ ਰਾਕੇਸ਼ ਕੁਮਾਰ ਵਿੱਕੀ, ਜੀਵਨ ਕੁਮਾਰ ਰੱਬੜ, ਚਰਨਜੀਤ ਸ਼ਰਮਾ, ਐਡਵੋਕੇਟ ਗੌਰਵ ਗੋਇਲ, ਆਪ ਆਗੂ ਚਮਕੌਰ ਸਿੰਘ ਸਰਾਓ, ਹਰਪਾਲ ਸ਼ਰਮਾ, ਗੁਰਤੇਜ ਸਿੰਘ ਸਰਾਓ ਤੋ ਇਲਾਵਾ ਹਲਕੇ ਦੇ ਬਹੁਤ ਸਾਰੇ ਪਾਰਟੀ ਵਰਕਰ ਅਤੇ ਆਗੂ ਮੌਜੂਦ ਸਨ।

Vinkmag ad
Share Our Daily Posts

News Desk

Read Previous

ਮਾਡਲ ਟਾਊਨ ਡੰਪ ‘ਤੇ ਮੁੜ ਕੂੜੇ ਦੇ ਢੇਰ, 12 ਵਜੇ ਤੋਂ ਬਾਅਦ ਕੂੜਾ ਸੁੱਟਣ ‘ਤੇ ਰੋਕ

Read Next

ਮੋਗਾ ‘ਚ ਜੀਜੇ ਨੇ 9 ਸਾਲ ਦੀ ਸਾਲੀ ਨਾਲ ਕੀਤੀ ਦਰਿੰਦਗੀ, ਜਬਰ ਜਨਾਹ ਤੋਂ ਬਾਅਦ ਰਾਡ ਨਾਲ ਕੁੱਟਿਆ