15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ
ਲੁਧਿਆਣਾ : ਮਹਾਨਗਰ ‘ਚ ਸ਼ਿਵ ਸੈਨਾ ਲੀਡਰ ਦੇ ਗੰਨਮੈਨ (ASI) ਦੀ ਬਾਈਕਟ ‘ਤੇ ਟੰਗੇ ਬੈਗ ‘ਚੋਂ ਚੋਰ 20 ਕਾਰਤੂਸ ਚੋਰੀ ਹੋਣ ਨਾਲ ਹੜਕੰਪ ਮਚ ਗਿਆ। ਬੀਤੇ ਦਿਨੀਂ ਅੰਮ੍ਰਿਤਸਰ ‘ਚ ਸ਼ਿਵਸੈਨਾ ਆਗੂ ਸੁਧੀਰ ਸੂਰੀ ਦੀ ਹੱਤਿਆ ਤੋਂ ਬਾਅਦ ਇਸ ਘਟਨਾ ਨੂੰ ਗੰਭੀਰ ਮੰਨਿਆ ਜਾ ਰਿਹਾ ਹੈ। ਵੱਡੀ ਗੱਲ ਇਹ ਹੈ ਕਿ ਚੋਰ ਪੁਲਿਸ ਲਾਈਨ ਵਰਗੀ ਸੁਰੱਖਿਅਤ ਜਗ੍ਹਾ ਵੀ ਬੇਖ਼ੌਫ ਹੋ ਕੇ ਵਾਰਦਾਤ ਕਰ ਰਹੇ ਹਨ। ਚੋਰਾਂ ਨੇ ਪੁਲਿਸ ਲਾਈਨ ‘ਚ ਖੜ੍ਹੇ ਏਐੱਸਆਈ ਦੀ ਬਾਈਕ ‘ਤੇ ਟੰਗੇ ਬੈਗ ‘ਚੋਂ 20 ਕਾਰਤੂਸ ਚੋਰੀ ਕਰ ਲਏ। ਹੁਣ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ਼ ਕੇਸ ਦਰਜ ਕਰ ਕੇ ਖੋਜਬੀਣ ਸ਼ੁਰੂ ਕਰ ਦਿੱਤੀ ਹੈ।
ਏਐਸਆਈ ਜਨਕ ਰਾਜ ਨੇ ਦੱਸਿਆ ਕਿ ਇਹ ਕੇਸ ਏਐਸਆਈ ਸੁਰਿੰਦਰ ਪਾਲ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਉਨ੍ਹਾਂ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਸ਼ਿਵ ਸੈਨਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਸੌਰਵ ਵਰਮਾ ਦੇ ਨਾਲ ਗੰਨਮੈਨ ਵਜੋਂ ਤਾਇਨਾਤ ਹਨ। ਬੀਤੀ 14 ਨਵੰਬਰ ਨੂੰ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪੁਲਿਸ ਲਾਈਨਜ਼ ਆਏ ਸਨ।
ਉਨ੍ਹਾਂ ਆਪਣੀ ਮੋਟਰਸਾਈਕਲ ਬੈਰਕ ਨੰਬਰ 3 ਸਥਿਤ ਬਾਰਬਰ ਸ਼ੌਪ ਦੇ ਬਾਹਰ ਪਾਰਕ ਕੀਤੀ ਹੋਈ ਸੀ। ਉਸ ਉੱਪਰ ਟੰਗੇ ਬੈਗ ‘ਚ .32 ਬੋਰ ਦੇ ਰਿਵਾਲਵਰ ਦੇ 20 ਕਾਰਤੂਸ ਦੋ ਪੇਟੀਆਂ ‘ਚ 10-10 ਰੱਖੇ ਹੋਏ ਸਨ | ਜਦੋਂ ਉਨ੍ਹਾਂ ਨੇ ਕੁਝ ਸਮੇਂ ਬਾਅਦ ਆ ਕੇ ਜਾਂਚ ਕੀਤੀ ਤਾਂ ਬੈਗ ਵਿੱਚੋਂ ਦੋਵੇਂ ਕੈਨ ਚੋਰੀ ਹੋ ਚੁੱਕੇ ਸਨ। ਜਨਕ ਰਾਜ ਨੇ ਦੱਸਿਆ ਕਿ ਮੁਲਜ਼ਮਾਂ ਦਾ ਸੁਰਾਗ ਲੱਭਣ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ।
