Breaking News :

15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

October 18, 2026

80 ਤੋਂ ਵੱਧ ਫਿਲਮਾਂ ਕਰਨ ਵਾਲੀ ਪੰਜਾਬੀ ਅਦਾਕਾਰਾ ਦੇ ਸਸਕਾਰ ‘ਚ ਨਹੀਂ ਪੁੱਜੀ ਕੋਈ ਫਿਲਮੀ ਹਸਤੀ

ਜਗਰਾਓਂ : 80 ਤੋਂ ਵੱਧ ਹਿੰਦੀ, ਪੰਜਾਬੀ ਫਿਲਮਾਂ ਕਰਨ ਵਾਲੇ ਪ੍ਰਸਿੱਧ ਅਭਿਨੇਤਰੀ ਦਲਜੀਤ ਕੌਰ ਵੀਰਵਾਰ ਨੂੰ ਹਮੇਸ਼ਾ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਹਾਲਾਂਕਿ ਉਨ੍ਹਾਂ ਦਾ ਜੱਦੀ ਪਿੰਡ ਐਤੀਆਣਾ ਸੀ ਪਰ ਉਨ੍ਹਾਂ ਅੰਤਿਮ ਸਾਹ ਆਪਣੇ ਚਚੇਰੇ ਭਰਾ ਹਰਜਿੰਦਰ ਸਿੰਘ ਖੰਗੂੜਾ ਦੇ ਸੁਧਾਰ ਸਥਿਤ ਘਰ ਵਿਚ ਲਏ। ਉਹ ਪਿਛਲੇ 12 ਸਾਲਾਂ ਤੋਂ ਸੁਧਾਰ ਪਿੰਡ ਵਿਚ ਹੀ ਭਰਾ ਦੇ ਘਰ ਵਿਚ ਰਹਿ ਰਹੇ ਸਨ।

ਜਾਣਕਾਰੀ ਅਨੁਸਾਰ ਪੰਜਾਬੀ ਫਿਲਮ ਜਗਤ ’ਤੇ ਰਾਜ ਕਰਨ ਵਾਲੀ ਅਭਿਨੇਤਰੀ ਦਲਜੀਤ ਕੌਰ ਦਾ ਆਖਰੀ ਸਮਾਂ ਬੜੇ ਇਕੱਲੇਪਨ ਵਿਚ ਬੀਤਿਆ। 12 ਵਰ੍ਹੇ ਪਹਿਲਾਂ ਮਾਨਸਿਕ ਤਣਾਅ ਦੇ ਘੇਰੇ ਵਿਚ ਆਏ ਅਭਿਨੇਤਰੀ ਦਲਜੀਤ ਕੌਰ ਦਿਮਾਗੀ ਬਿਮਾਰੀ ਦੀ ਲਪੇਟ ਵਿਚ ਆ ਗਏ, ਜਿਸ ’ਤੇ ਉਹ ਫਿਲਮੀ ਦੁਨੀਆਂ ਦੇ ਸ਼ਹਿਰ ਮੁੰਬਈ ਨੂੰ ਛੱਡ ਕੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗੁਰੂਸਰ ਸੁਧਾਰ ਵਿਖੇ ਆਪਣੇ ਚਚੇਰੇ ਭਰਾ ਹਰਜਿੰਦਰ ਸਿੰਘ ਖੰਗੂੜਾ ਦੇ ਘਰ ਰਹਿਣ ਲੱਗ ਪਏ ਸਨ।

ਵੀਰਵਾਰ ਸਵੇਰੇ ਜਿਉਂ ਹੀ ਉਨ੍ਹਾਂ ਦੇ ਦੇਹਾਂਤ ਦੀ ਖਬਰ ਆਈ ਤਾਂ ਫਿਲਮ ਜਗਤ ਵਿਚ ਜਿਥੇ ਸ਼ੋਕ ਛਾ ਗਿਆ, ਉਥੇਹੀ ਮੀਡੀਆ ਵਿਚ ਵੀ ਉਨ੍ਹਾਂ ਦੀ ਮੌਤ ਦੀ ਖ਼ਬਰ ਦੇ ਨਾਲ ਹੀ ਫਿਲਮ ਜਗਤ ਵਿਚ ਉਨ੍ਹਾਂ ਦੇ ਕਿਰਦਾਰ ਅਤੇ ਹਿੱਟ ਫਿਲਮਾਂ ਦਾ ਜ਼ਿਕਰ ਹੋਇਆ। ਇਲੈਕਟ੍ਰੋਨਿਕ ਮੀਡੀਆ ’ਚ ਵੀ ਦਿਨ ਭਰ ਉਨ੍ਹਾਂ ਦੀਆਂ ਵੱਖ ਵੱਖ ਫਿਲਮਾਂ ’ਚ ਜਾਨਦਾਰ ਕਿਰਦਾਰ ਦੇ ਸੀਨ ਚੱਲੇ ਤਾਂ ਉਨ੍ਹਾਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਯਾਦ ਕਰਦਿਆਂ ਗਮਗੀਨ ਹੋਏ। ਵੀਰਵਾਰ ਦੁਪਹਿਰ ਫਿਲਮ ਜਗਤ ਦੀ ਇਸ ਮਸ਼ਹੂਰ ਅਭਿਨੇਤਰੀ ਦਾ ਸਸਕਾਰ ਕਸਬਾ ਗੁਰੂਸਰ ਸੁਧਾਰ ਦੀ ਸ਼ਮਸ਼ਾਨਘਾਟ ਵਿਖੇ ਹੋਇਆ, ਜਿਥੇ ਉਨ੍ਹਾਂ ਦੇ ਚਚੇਰੇ ਭਰਾ ਹਰਜਿੰਦਰ ਸਿੰਘ ਖੰਗੂੜਾ, ਦਿੱਲੀ ਵਾਸੀ ਭੈਣ ਓਮਾ ਕੁਮਾਰ ਪਰਿਵਾਰ ਸਮੇਤ ਪਹੁੰਚੇ ਪਰ ਉਨ੍ਹਾਂ ਦੇ ਇਕਲੌਤੇ ਸਕੇ ਭਰਾ ਅਮੀਰ ਟਰਾਂਸਪੋਰਟਰ ਨਵਤੇਜ ਸਿੰਘ ਖੰਗੂੜਾ ਸਿਲੀਗੁੜੀ ਤੋਂ ਨਾ ਪਹੁੰਚ ਸਕੇ ਜਿਸ ਦੇ ਚੱਲਦਿਆਂ ਉਨ੍ਹਾਂ ਦੇ ਚਚੇਰੇ ਭਰਾ ਹਰਜਿੰਦਰ ਸਿੰਘ ਖੰਗੂੜਾ ਨੇ ਦਲਜੀਤ ਕੌਰ ਦੀ ਮ੍ਰਿਤਕ ਦੇਹ ਨੂੰ ਅੱਗ ਦਿਖਾਈ। ਉਨ੍ਹਾਂ ਦੇ ਸਸਕਾਰ ਮੌਕੇ ਫਿਲਮ ਜਗਤ ਨਾਲ ਜੁੜੀ ਕੋਈ ਵੀ ਹਸਤੀ ਨਾ ਪਹੁੰਚੀ।

Vinkmag ad
Share Our Daily Posts

News Desk

Read Previous

ਅੰਮ੍ਰਿਤਸਰ: ਕਿਸਾਨਾਂ ਨੇ ਭੰਡਾਰੀ ਪੁੱਲ ਤੋਂ ਧਰਨਾ ਟੋਲ ਪਲਾਜ਼ਾ ’ਤੇ ਕੀਤਾ ਸ਼ਿਫਟ

Read Next

ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੀ ਜਾਨ ਨੂੰ ਖ਼ਤਰਾ ! ਇੰਟੈਲੀਜੈਂਸ ਇਨਪੁੱਟ ਮਗਰੋਂ ਵਧਾਈ ਘਰ ਦੀ ਸੁਰੱਖਿਆ