Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 26, 2026

ਆਧਾਰ ਕਾਰਡ ਦੀ ਦੁਰਵਰਤੋਂ ਕਰ ਕੇ ਕਢਵਾਏ 25 ਕਰੋੜ, ਠੱਗਾਂ ਨੇ ਲੁਧਿਆਣੇ ’ਚ ਖੋਲ੍ਹੀ ਫ਼ਰਜ਼ੀ ਕੰਪਨੀ

ਮੋਗਾ : ਜ਼ਿਲ੍ਹੇ ਦੇ ਇਕ ਜੀਵਨ ਬੀਮਾ ਏਜੰਟ ਦੇ ਆਧਾਰ ਕਾਰਡ ’ਚ ਛੇੜਛਾੜ ਕਰ ਕੇ ਠੱਗਾਂ ਨੇ ਲੁਧਿਆਣੇ ’ਚ ਉਸ ਦੇ ਨਾਂ ’ਤੇ ਫ਼ਰਜ਼ੀ ਕੰਪਨੀ ਖੋਲ੍ਹ ਲਈ। ਕੰਪਨੀ ਨੇ ਜੀਐੱਸਟੀ ਨੰਬਰ ’ਤੇ 25.72 ਕਰੋੜ ਰੁਪਏ ਦੀ ਖ਼ਰੀਦੋ-ਫਰੋਖ਼ਤ ਦਿਖਾ ਕੇ ਖਾਤੇ ’ਚ ਆਈ ਇਕ ਕਰੋੜ ਰੁਪਏ ਦੀ ਰਾਸ਼ੀ ਕਢਵਾ ਲਈ। ਏਜੰਟ ਨੂੰ ਇਸ ਦਾ ਪਤਾ ਦੋ ਸਾਲਾਂ ਬਾਅਦ ਆਮਦਨ ਕਰ ਵਿਭਾਗ ਦਾ ਨੋਟਿਸ ਮਿਲਣ ਤੋਂ ਬਾਅਦ ਲੱਗਾ। ਟਰਾਂਜੈਕਸ਼ਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਸਾਈਬਰ ਸੈੱਲ ਦੇ ਏਸੀਪੀ ਨੂੰ ਜਾਂਚ ਸੌਂਪ ਦਿੱਤੀ ਹੈ।

ਜ਼ਿਲ੍ਹੇ ਦੇ ਧਰਮਕੋਟ ਕਸਬੇ ਦੇ ਪਿੰਡ ਲੋਹਗੜ੍ਹ ਵਾਸੀ ਪ੍ਰਵੀਨ ਕੁਮਾਰ ਦੇ ਨਾਂ ’ਤੇ ਹੋਈ ਧੋਖਾਧੜੀ ਦੀ ਜਾਣਕਾਰੀ ਵੀਰਵਾਰ ਨੂੰ ਐਡਵੋਕੇਟ ਵਰਿੰਦਰ ਅਰੋੜਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੀੜਤ ਨੌਜਵਾਨ ਵਰਕ ਪਰਮਿਟ ’ਤੇ ਜੂਨ, 2022 ’ਚ ਟੋਰਾਂਟੋ (ਕੈਨੇਡਾ) ਜਾ ਚੁੱਕਾ ਹੈ। ਨੋਟਿਸ ਆਉਣ ਤੋਂ ਬਾਅਦ ਪੀੜਤ ਦੇ ਪਿਤਾ ਪਵਨ ਕੁਮਾਰ ਹੁਣ ਇਸ ਮਾਮਲੇ ’ਚ ਕਾਨੂੰਨੀ ਲੜਾਈ ਲੜ ਰਹੇ ਹਨ। ਫ਼ਰਜ਼ੀ ਕੰਪਨੀ ਬਣਾਉਣ ਵਾਲੇ ਠੱਗਾਂ ਨੇ ਲੁਧਿਆਣੇ ’ਚ ਹੀ ਕੈਪੀਟਲ ਸਮਾਲ ਫਾਈਨਾਂਸ ਬੈਂਕ ’ਚ ਖਾਤਾ ਖੋਲ੍ਹ ਕੇ ਟਰਾਂਜੈਕਸ਼ਨ ਕੀਤੀ। ਜੀਐੱਸਟੀ ਨੰਬਰ ਲਈ ਜਿਹੜੇ ਮੋਬਾਈਲ ਨੰਬਰ ਦਿੱਤੇ ਗਏ ਸਨ, ਉਹ ਸਾਰੇ ਬੰਦ ਹਨ। ਕੰਪਨੀ ਦਾ ਜਿਹੜਾ ਪਤਾ ਦੱਸਿਆ ਗਿਆ ਸੀ, ਉੱਥੇ ਕੋਈ ਕੰਪਨੀ ਨਹੀਂ ਹੈ। ਬੈਂਕ ’ਚ ਖਾਤਾ ਖੋਲ੍ਹੇ ਜਾਣ ਦੌਰਾਨ ਦਿੱਤੇ ਗਏ ਦਸਤਾਵੇਜ਼ਾਂ ’ਚ ਪ੍ਰਵੀਨ ਕੁਮਾਰ ਦੀ ਪਤਨੀ ਦਾ ਨਾਂ ਵੀ ਗ਼ਲਤ ਮਿਲਿਆ। ਪ੍ਰਵੀਨ ਕੁਮਾਰ ਦੇ ਦਸਤਖ਼ਤ ਵੀ ਜਾਅਲੀ ਨਿਕਲੇ।

ਪ੍ਰਵੀਨ ਕੁਮਾਰ ਪਿੰਡ ਲੋਹਗੜ੍ਹ ਦਾ ਰਹਿਣ ਵਾਲਾ ਹੈ। ਉਸ ਦੇ ਆਧਾਰ ਕਾਰਡ ’ਚ ਪਤੇ ਵਾਲੇ ਦੂਜੇ ਪਾਸੇ ਦੇ ਹਿੱਸੇ ’ਚ ਪਤਾ ਵਿਸ਼ਵਕਰਮਾ ਕਾਲੋਨੀ, ਗਿੱਲ ਰੋਡ, ਲੁਧਿਆਣਾ ਦਰਜ ਕਰ ਦਿੱਤਾ ਗਿਆ। ਇਸੇ ਪਤੇ ’ਤੇ ਬੈਂਕ ’ਚ ਖਾਤਾ ਖੋਲ੍ਹਿਆ ਗਿਆ ਸੀ। ਬੈਂਕ ਖਾਤਾ ਖੋਲ੍ਹਣ ਤੋਂ ਬਾਅਦ ਲੁਧਿਆਣੇ ਦੇ ਗਿੱਲ ਰੋਡ ਦਾ ਪਤਾ ਦਰਜ ਕਰਵਾ ਕੇ ਕੁਝ ਜੀਐੱਸਟੀ ਨੰਬਰ ਹਾਸਲ ਕਰ ਲਏ ਗਏ। ਜੀਐੱਸਟੀ ਨੰਬਰ ’ਤੇ ਖ਼ਰੀਦੋ-ਫਰੋਖ਼ਤ ਨਾ ਹੋਣ ’ਤੇ ਵਿਭਾਗ ਨੇ ਇਸੇ ਸਾਲ 16 ਫਰਵਰੀ ਨੂੰ ਫ਼ਰਜ਼ੀ ਕੰਪਨੀ ਦੇ ਨਾਂ ’ਤੇ ਜਾਰੀ ਜੀਐੱਸਟੀ ਨੰਬਰ ਰੱਦ ਕਰ ਦਿੱਤਾ ਸੀ।

ਐਡਵੋਕੇਟ ਵਰਿੰਦਰ ਅਰੋੜਾ ਨੇ ਜਦੋਂ ਜੀਐੱਸਟੀ ਵਿਭਾਗ ਤੋਂ ਜਾਰੀ ਨੰਬਰਾਂ ਦੀ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਪ੍ਰਵੀਨ ਕੁਮਾਰ ਦੇ ਨਾਂ ’ਤੇ ਖੋਲ੍ਹੇ ਗਏ ਖਾਤੇ ’ਚ ਇਕ ਕਰੋੜ ਰੁਪਏ ਦੀ ਰਾਸ਼ੀ ਦਾ ਜਿਹੜਾ ਲੈਣ-ਦੇਣ ਹੋਇਆ, ਉਹ ਖਾਤਾ ਵੀ ਉਸੇ ਬੈਂਕ ’ਚ ਹੈ ਜਿਨ੍ਹਾਂ ਕੰਪਨੀਆਂ ਰਾਹੀਂ ਜੀਐੱਸਟੀ ਨੰਬਰ ’ਚ ਖ਼ਰੀਦੋ-ਫਰੋਖ਼ਤ ਦਿਖਾਈ ਗਈ ਹੈ। ਖ਼ਰੀਦੋ-ਫਰੋਖ਼ਤ ਦੌਰਾਨ ਜਿਨ੍ਹਾਂ ਜੀਐੱਸਟੀ ਨੰਬਰਾਂ ਦੀ ਵਰਤੋਂ ਕੀਤੀ ਗਈ, ਉਨ੍ਹਾਂ ’ਚ 90 ਫ਼ੀਸਦੀ ਜੀਐੱਸਟੀ ਨੰਬਰ ਰੱਦ ਹੋ ਚੁੱਕੇ ਹਨ। ਆਮਦਨ ਕਰ ਵਿਭਾਗ ਵੱਲੋਂ ਪ੍ਰਵੀਨ ਕੁਮਾਰ ਦੇ ਨਾਂ ’ਤੇ ਜਾਰੀ ਨੋਟਿਸ ’ਚ ਦੱਸਿਆ ਗਿਆ ਕਿ ਵਿੱਤੀ ਸਾਲ 2020-21 ’ਚ ਪ੍ਰਵੀਨ ਕੁਮਾਰ ਦੇ ਨਾਂ ਤੋਂ ਜਾਰੀ ਜੀਐੱਸਟੀ ਨੰਬਰ ’ਤੇ ਕੁੱਲ 25 ਕਰੋੜ, 72 ਲੱਖ 28 ਹਜ਼ਾਰ 124 ਰੁਪਏ ਦੀ ਖ਼ਰੀਦੋ-ਫਰੋਖ਼ਤ ਦਿਖਾਈ ਗਈ। ਨੋਟਿਸ ’ਚ ਇਸ ਲੈਣ-ਦੇਣ ਦਾ ਵੇਰਵਾ ਮੰਗਿਆ ਗਿਆ ਹੈ। ਸ਼ੁਰੂ ’ਚ ਤਾਂ ਪੀੜਤ ਆਮਦਨ ਕਰ ਅਧਿਕਾਰੀਆਂ ਨੂੰ ਵੀ ਮਿਲਿਆ, ਲੁਧਿਆਣੇ ਦੀ ਬੈਂਕ ’ਚ ਵੀ ਜਾ ਕੇ ਮਿਲਿਆ ਪਰ ਕੋਈ ਉਸ ਨੂੰ ਰਿਕਾਰਡ ਦੇਣ ਲਈ ਤਿਆਰ ਨਹੀਂ ਸੀ।

ਐਡਵੋਕੇਟ ਵਰਿੰਦਰ ਅਰੋੜਾ ਨੇ ਦੱਸਿਆ ਕਈ ਮਹੀਨਿਆਂ ਪਿੱਛੋਂ ਆਮਦਨ ਕਰ ਵਿਭਾਗ, ਬੈਂਕ ਤੇ ਜੀਐੱਸਟੀ ਦਫ਼ਤਰ ਤੋਂ ਜਿਹੜਾ ਰਿਕਾਰਡ ਮਿਲਿਆ ਹੈ, ਉਸ ’ਚ ਸਾਫ਼ ਹੋ ਗਿਆ ਹੈ ਕਿ ਪ੍ਰਵੀਨ ਕੁਮਾਰ ਦੇ ਨਾਂ ’ਤੇ ਆਧਾਰ ਕਾਰਡ ’ਚ ਤਬਦੀਲੀ ਕਰ ਕੇ ਠੱਗਾਂ ਨੇ ਫ਼ਰਜ਼ੀ ਕੰਪਨੀ ਬਣਾਈ। ਬਾਅਦ ’ਚ 25.72 ਕਰੋੜ ਰੁਪਏ ਦੀ ਖ਼ਰੀਦੋ-ਫਰੋਖ਼ਤ ਕਰਨ ਤੋਂ ਬਾਅਦ ਬੈਂਕ ਤੇ ਜੀਐੱਸਟੀ ਵਿਭਾਗ ਨੂੰ ਦਿੱਤੇ ਗਏ ਸਾਰੇ ਮੋਬਾਈਲ ਬੰਦ ਕਰ ਦਿੱਤੇ।

Vinkmag ad
Share Our Daily Posts

News Desk

Read Previous

ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ’ਚ 7 ਹੋਰਾਂ ਖ਼ਿਲਾਫ਼ ਸਪਲੀਮੈਂਟਰੀ ਚਲਾਨ ਪੇਸ਼

Read Next

ਕੋਰੋਨਾ ਨੂੰ ਲੈ ਕੇ ਸਾਡੀ ਤਿਆਰੀ ਪੂਰੀ-ਅਰਵਿੰਦਰ ਕੇਜਰੀਵਾਲ