Breaking News :

15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

October 18, 2026

ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਦੇ ਰਚੇਤਾ ਸਵਰਨ ਸਿਵੀਆਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਲੁਧਿਆਣਾ : ‘ਸਾਥੋਂ ਬਾਬਾ ਖ਼ੋਹ ਲਿਆ ਤੇਰਾ ਨਨਕਾਣਾ’..,’ਤਲਵਾਰ ਮੈਂ ਕਲਗੀਧਰ ਦੀ ਹਾਂ’.. ‘ਐਵੇਂ ਨਾਂ ਜਿੰਦੇ ਮਾਨ ਕਰੀਂ’ ਅਤੇ ਹੋਰ ਅਨੇਕਾਂ ਹੀ ਹਿੱਟ ਗੀਤਾਂ ਦੇ ਰਚੇਤਾ ਸਵਰਨ ਸਿਵੀਆ ਸਾਡੇ ਵਿੱਚ ਨਹੀਂ ਰਹੇ। ਕਰਨੈਲ ਸਿਵੀਆ ਦੇ ਦੱਸਣ ਅਨੁਸਾਰ ਸਵਰਨ ਸਿਵੀਆ ਹੁਣ ਪਿੰਡ ਹੀ ਰਹਿੰਦਾ ਸੀ। ਕੱਲ੍ਹ ਸ਼ਾਮ ਸੈਰ ਕਰਦੇ ਸਮੇਂ ਹਾਰਟ ਅਟੈਕ ਕਾਰਮ ਉਨ੍ਹਾਂ ਦਾ ਸੁਰਗਵਾਸ ਹੋ ਗਿਆ। ਉਸਦੇ ਬੇਟੇ ਦੇ ਇੰਗਲੈਂਡ ਤੋਂ ਪਰਤਣ ਤੇ ਹੀ ਕੱਲ੍ਹ ਬੁੱਧਵਾਰ ਨੂੰ ਪਿੰਡ ਉਪਲਾਂ ਕੋਹਾੜਾ ਮਾਛੀਵਾੜਾ ਰੋਡ ਤੇ ਸਸਕਾਰ ਕੀਤਾ ਜਾਵੇਗਾ। ਉਹ ਇਕ ਬਹੁਤ ਵੱਡੇ ਸੁਝਵਾਨ ਬੁਧੀਜੀਵੀ ਵਿਦਵਾਨ ਸ਼ਖ਼ਸੀਅਤ ਸਨ । ਲੰਮਾਂ ਸਮਾਂ ਲੁਧਿਆਣਾ ਦੇ ਸੈਸ਼ਨ ਜੱਜ ਸਾਹਿਬ ਦੇ ਨਾਲ ਸਟੈਨੋ ਤੌਰ ਤੇ ਆਪਣੀ ਸੱਚੀ ਸੁੱਚੀ ਕਿਰਤ ਕਰ ਕੇ ਲੋਕਾਈ ਲਈ ਭਲਾਈ ਦੇ ਕੰਮ ਕੀਤੇ ਹਨ । ਪੰਜਾਬੀ ਸੰਗੀਤ ਜਗਤ ਵਿਚ ਕਈ ਸੀਨੀਅਰ ਅਤੇ ਸਿਰਮੌਰ ਗਾਇਕਾ ਅਤੇ ਗਾਇਕਾਵਾਂ ਨੂੰ ਵਡੇਰਾ ਸਹਿਯੋਗ ਦੇ ਕੇ ਵਡੇਰੀ ਮਕਬੂਲੀਅਤ ਦਾ ਰਾਹ ਦਸੇਰਾ ਬਣੇ ਹਨ । ਇਸ ਤੋਂ ਵੀ ਅੱਗੇ ਹਮੇਸ਼ਾ ਸਭ ਨੂੰ ਸਹੀ ਸਲਾਹ ਮਸ਼ਵਰਾ ਅਤੇ ਸਾਰਿਆਂ ਦੇ ਸ਼ੁਭ ਚਿੰਤਕ ਸਨ । ਪੰਜਾਬੀ ਸੰਗੀਤ ਜਗਤ ਦੀ ਮਹਰੂਮ ਗਾਇਕ ਜੋੜੀ ਸਤਿਕਾਰਯੋਗ ਅਮਰਜੋਤ ਚਮਕੀਲਾ ਜੀ ਦੇ ਵਡੇਰੇ ਨਜ਼ਦੀਕੀ ਸੀ । ਉਨ੍ਹਾਂ ਵਲੋਂ ਗਾਇਆ ਗੀਤ ” ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ ” ਇਨ੍ਹਾਂ ਦੀ ਕਲਮ ਤੋਂ ਜਨਮਿਆ ਸੀ । ਸੀਵੀਆ ਦੇ ਵਿਛੋੜੇ ਦੀ ਖ਼ਬਰ ਸੋਸ਼ਲ ਮੀਡੀਏ ਤੇ ਅੱਗ ਵਾਂਗ ਵਾਇਰਲ ਹੋ ਰਹੀ ਹੈ । ਕਰੋੜਾਂ ਲੋਕਾਂ ਦੇ ਦਿਲਾਂ ਦੀ ਧੜਕਣ ਇਹ ਕੁਲਖਣੀ ਖ਼ਬਰ ਸੁਣ ਕੇ ਇੱਕ ਪਲ ਲਈ ਰੁਕ ਗਈ ਸੀ । ਸੰਗੀਤ ਦੇ ਦੀਵਾਨੇ ਆਪਣੇ ਹੋਰ ਭਰੋਸੇ ਯੋਗ ਵਸੀਲਿਆਂ ਤੋਂ ਸੱਚੀਂ ਖ਼ਬਰ ਦੀ ਪੁਸ਼ਟੀ ਕਰ ਰਹੇ ਹਨ । ਕਿਸੇ ਨੂੰ ਉਨ੍ਹਾਂ ਦੇ ਵਿਛੜਨ ਦਾ ਯਕੀਨ ਨਹੀਂ ਆਉਂਦਾ ਹੈ । ਹੁਣ ਉਹ ਰਿਟਾਇਰ ਹੋ ਕੇ ਪੰਜਾਬੀ ਸੰਗੀਤ ਜਗਤ ਲਈ ਸਮਰਪਿਤ ਹੋ ਗਏ ਸਨ । ਅਜੇ ਬਹੁਤ ਕੁਝ ਨਵਾਂ ਕਰਨ ਦੀ ਸਮਰੱਥਾ ਵੀ ਰੱਖਦੇ ਸਨ । ਪਰ ਆਪਣੇ ਪਰਿਵਾਰ ਨੂੰ ਅਤੇ ਸੰਗੀਤ ਜਗਤ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਕੇ ਰੁਖ਼ਸਤ ਹੋ ਗਏ ਹਨ । ਉਨ੍ਹਾਂ ਵਲੋਂ ਪਾਇਆ ਯੋਗਦਾਨ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ।

Vinkmag ad
Share Our Daily Posts

News Desk

Read Previous

ਚੰਡੀਗੜ੍ਹ: ਬੰਬ ਨੂੰ ਨਸ਼ਟ ਕਰਨ ਲਈ ਫ਼ੌਜ ਦੀ ਟੀਮ ਪਹੁੰਚੀ ਮੌਕੇ ’ਤੇ

Read Next

ਮੋਗਾ ਦੇ ਨੌਜਵਾਨ ਦੀ ਮਨੀਲਾ ‘ਚ ਅਣਪਛਾਤਿਆਂ ਵੱਲੋ ਗੋਲੀਆਂ ਮਾਰ ਕੇ ਹੱਤਿਆ