Breaking News :

15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

October 16, 2026

ਇਨਸਾਨੀਅਤ ਹੋਈ ਸ਼ਰਮਸਾਰ : ਅਣਪਛਾਤੇ ਵਿਅਕਤੀਆਂ ਨੇ ਗਾਂ ਦੀਆਂ ਲੱਤਾਂ ਤੋੜ ਅੱਧਮੋਈ ਕਰ ਕੇ ਸੁੱਟਿਆ

ਮਜੀਠਾ : ਮਜੀਠਾ ਦੇ ਨਾਲ ਲਗਦੇ ਸੋਹੀਆਂ ਕਲਾਂ ਪਿੰਡ ਵਿਖੇ ਅੱਜ ਇਨਸਾਨੀਅਤ ਉਸ ਵੇਲੇ ਸ਼ਰਮਸਾਰ ਹੋ ਗਈ ਜਦੋਂ ਪਿੰਡ ਵਿੱਚ ਅਵਾਰਾ ਘੁੰਮ ਰਹੀ ਇੱਕ ਗਾਂ ਨੂੰ ਕੁੱਝ ਅਣਪਛਾਤੇ ਵਿਅਕਤੀਆਂ ਵੱਲੋ ਬਹੁਤ ਬੇਦਰਦੀ ਨਾਲ ਤਸ਼ੱਦਦ ਢਾਹੁੰਦੇ ਹੋਏ ਉਸ ਦੀਆਂ ਅਗਲੀਆਂ ਦੋਵੇਂ ਲੱਤਾਂ ਤੋੜ ਦਿੱਤੀਆਂ ਅਤੇ ਗਾਂ ਨੂੰ ਮਰਨ ਵਾਸਤੇ ਲਾਵਾਰਸ ਕਰ ਕੇ ਸੁੱਟ ਦਿੱਤਾ। ਘਟਨਾ ਬਾਰੇ ਪਤਾ ਲੱਗਣ ‘ਤੇ ਪਿੰਡ ਦੇ ਹੀ ਸਮਾਜ ਸੇਵਕ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਪ੍ਰਗਟ ਸਿੰਘ ਨੇ ਮੌਕੇ ‘ਤੇ ਜਾਕੇ ਦੇਖਿਆ ਤਾਂ ਗਾਂ ਦੀ ਹਾਲਤ ਅਤਿ ਨਾਜ਼ੁਕ ਬਣੀ ਸੀ। ਜ਼ਖ਼ਮੀ ਹਾਲਤ ਵਿੱਚ ਗਾਂ ਠੰਢ ਵਿੱਚ ਖੇਤਾਂ ਦੇ ਕੰਢੇ ਪਈ ਹਈ ਸੀ। ਉਸ ਨੇ ਗਾਂ ਨੂੰ ਥੋੜ੍ਹਾ ਨਿੱਘ ਦੇਣ ਵਾਸਤੇ ਉਸ ਦੇ ਆਸ-ਪਾਸ ਅੱਗ ਬਾਲੀ ਅਤੇ ਬਾਅਦ ਵਿੱਚ ਐਨੀਮਲ ਪ੍ਰੋਟੈਕਸ਼ਨ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਡਾ: ਰੋਹਿਨ ਮਹਿਰਾ ਨਾਲ ਸੰਪਰਕ ਕਰਨ ਤੇ ਊਨ੍ਹਾਂ ਵੱਲੋ ਅੰਮ੍ਰਿਤਸਰ ਤੋ ਪਸ਼ੂਆਂ ਦੇ ਡਾਕਟਰ ਨੂੰ ਬੁਲਾ ਕੇ ਊਸ ਦਾ ਇਲਾਜ ਕਰਾਵਾਉਣਾ ਚਾਹਿਆ ਪਰ ਗਾਂ ਦੀ ਹਾਲਤ ਇਨੀ ਵੱਧ ਵਿਗੜ ਚੁੱਕੀ ਸੀ ਕਿ ਇਲਾਜ ਦੇ ਬਾਵਜੂਦ ਗਾਂ ਬਚ ਨਹੀ ਸਕੀ।

ਇਸ ਦੇ ਨਾਲ ਹੀ ਡਾ: ਰੋਹਿਨ ਮਹਿਰਾ ਨੇ ਅੰਮ੍ਰਿਤਸਰ ਦੇ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰਕੇ ਕਾਰਵਾਈ ਕਰਨ ਲਈ ਕਿਹਾ।

ਜ਼ਿਕਰਯੋਗ ਹੈ ਕਿ ਪਿੰਡ ਦੇ ਹੀ ਕਿਸੇ ਵਿਅਕਤੀ ਵੱਲੋਂ ਆਪਣੀ ਬੇਕਾਰ ਹੋ ਚੁੱਕੀ ਗਾਂ ਨੂੰ ਬਾਹਰ ਅਵਾਰਾ ਛੱਡ ਦਿੱਤਾ ਗਿਆ ਸੀ। ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਐੱਸਐੱਚਓ ਮਨਮੀਤਪਾਲ ਸਿੰਘ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਨੂੰ ਹੱਥਾਂ ਵਿਚ ਲੈਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਆਪਣੀ ਹਾਜ਼ਰੀ ਵਿੱਚ ਪ੍ਰਗਟ ਸਿੰਘ ਅਤੇ ਪਿੰਡ ਵਾਸੀਆਂ ਵੱਲੋ ਉਕਤ ਗਾਂ ਨੂੰ ਦਫਨਾ ਦਿੱਤਾ ਗਿਆ।

Vinkmag ad
Share Our Daily Posts

News Desk

Read Previous

ਜੀਰਾ ਸ਼ਰਾਬ ਫ਼ੈਕਟਰੀ ਬੰਦ ਕਰਨ ਸੰਬੰਧੀ ਲਗਾਇਆ ਗਿਆ ਹੈ ਧਰਨਾ: ਕਿਸਾਨ

Read Next

ਜਨਮਦਿਨ ਦੀ ਪਾਰਟੀ ਤੋਂ ਆ ਰਹੇ 4 ਦੋਸਤਾਂ ਦੀ ਕਾਰ ਨਹਿਰ ‘ਚ ਡਿੱਗੀ