Breaking News :

15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

October 19, 2026

ਪਹਿਲਕਦਮੀ ! ਪੰਜਾਬ ਦੇ ਇਸ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੇ ਹੋਣਹਾਰ ਵਿਦਿਆਰਥਣਾਂ ਨੂੰ ਆਪਣੇ ਖਰਚੇ ’ਤੇ ਕਰਵਾਈ ਹਵਾਈ ਯਾਤਰਾ

ਜ਼ੀਰਾ : ਸਰਕਾਰੀ ਸਕੂਲ ਸਿੱਖਿਆ ਵਿਚ ਵੱਖ-ਵੱਖ ਤਜਰਬਿਆਂ ਜ਼ਰੀਏ ਸੁਧਾਰਾਂ ਲਈ ਮਸ਼ਹੂਰ ਜ਼ੀਰਾ ਦੇ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਵੱਲੋਂ ਕੀਤੀ ਇਕ ਨਵੀਂ ਪਹਿਲ ਇਨਾਂ ਦਿਨਾਂ ਵਿਚ ਕਾਫੀ ਚਰਚਾ ਵਿਚ ਹੈ। ਸਕੂਲ ਦੀਆਂ ਹੋਣਹਾਰ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਅਤੇ ਬਾਕੀਆਂ ਵਿੱਚ ਵੀ ਇਸ ਤਰ੍ਹਾਂ ਦਾ ਜਜ਼ਬਾ ਭਰਨ ਲਈ ਸਕੂਲ ਪ੍ਰਿੰਸੀਪਲ ਨੇ ਸਕੂਲ ਦੀਆਂ ਵਿਦਿਆਰਥਣਾਂ ਭਜਨਪ੍ਰੀਤ ਕੌਰ ਅਤੇ ਸਿਮਰਨਜੀਤ ਕੌਰ ਨੂੰ ਆਪਣੇ ਖਰਚੇ ’ਤੇ ਅੰਮ੍ਰਿਤਸਰ ਤੋਂ ਗੋਆ ਹਵਾਈ ਯਾਤਰਾ ਕਰਵਾਈ। ਇਨਾਂ ਦੋਨਾਂ ਵਿਦਿਆਰਥਣਾਂ ਨੇ ਬਾਰ੍ਹਵੀਂ ਜਮਾਤ ਵਿੱਚ ਮੈਰਿਟ ਰੈਂਕ ਪ੍ਰਾਪਤ ਕੀਤਾ ਸੀ।

ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਆਪਣੇ ਵਿਦਿਆਰਥੀਆਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਹ ਸਖ਼ਤ ਮਿਹਨਤ ਕਰਦੇ ਹੋਏ ਸੂਬੇ ਦੀ ਮੈਰਿਟ ਸੂਚੀ ‘ਚ ਆਪਣੀ ਜਗਾ ਬਣਾਉਣਗੇ ਤਾਂ ਉਹ ਉਨ੍ਹਾਂ ਦੀ ਇੱਛਾ ਪੂਰੀ ਕਰਨਗੇ। ਇਸ ਤੋਂ ਬਾਅਦ ਸਖ਼ਤ ਮਿਹਨਤ ਨਾਲ ਉਨਾਂ ਦੇ ਸਕੂਲ ਦੀਆਂ ਚਾਰ ਲੜਕੀਆਂ ਨੇ ਇਸ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੀ ਮੈਰਿਟ ਸੂਚੀ ਵਿੱਚ ਆਪਣੀ ਥਾਂ ਬਣਾਈ।

ਭਜਨਪ੍ਰੀਤ ਕੌਰ ਅਤੇ ਸਿਮਰਨਜੀਤ ਕੌਰ ਲਈ ਇਹ ਇਕ ਵਿਦਿਅਕ-ਸਹਿ-ਮੌਜ-ਮਸਤੀ ਵਾਲਾ ਟੂਰ ਸੀ। ਉਨ੍ਹਾਂ ਨੇ ਨਵੰਬਰ ਨੂੰ ਗੋਆ ਸਟੇਟ ਇਨੋਵੇਸ਼ਨ ਕਾਉਂਸਿਲ ਰਾਹੀਂ ਕਰਵਾਏ ਇਨੈਕਸ ਐਕਸਪੋ-2022 ਲਈ ਭਜਨਪ੍ਰੀਤ ਦੇ ਪ੍ਰੋਜੈਕਟ ‘‘ਪਰਾਲੀ ਸਾੜਨ ਕਾਰਨ ਮਿੱਟੀ ਦੀ ਸਿਹਤ ਵਿਗੜਦੀ’’ ਲਈ ਚੁਣੇ ਜਾਣ ਤੋਂ ਬਾਅਦ ਗੋਆ ਜਾਣ ਦੀ ਚੋਣ ਕੀਤੀ ਤੇ ਗੋਆ ਵਿਖੇ ਦੁਬਾਰਾ ਬ੍ਰੌਨਜ ਮੈਡਲ ਜਿੱਤਿਆ। 18 ਸਾਲਾ ਭਜਨਪ੍ਰੀਤ ਕੌਰ ਦਾ ਪਿਤਾ ਸਥਾਨਕ ਗੁਰਦੁਆਰੇ ਵਿੱਚ ‘ਗ੍ਰੰਥੀ’ ਵਜੋਂ ਕੰਮ ਕਰਦਾ ਹੈ, ਜਿਸਨੇ ਬਾਰ੍ਹਵੀਂ ਜਮਾਤ ਦੀ ਬੋਰਡ ਪ੍ਰੀਖਿਆਵਾਂ ਵਿੱਚ ਸਾਇੰਸ ਸਟਰੀਮ ਵਿੱਚ 98.4% ਪ੍ਰਾਪਤ ਕੀਤੇ ਸਨ ਅਤੇ ਹੁਣ ਬੀਐਸਸੀ ਫਿਜ਼ਿਕਸ ਕਰ ਰਹੀ ਹੈ। ਸਿਮਰਨਜੀਤ ਕੌਰ ਦਾ ਪਿਤਾ ਟਰੱਕ ਮਕੈਨਿਕ ਦੇ ਤੌਰ ’ਤੇ ਕੰਮ ਕਰਦਾ ਹੈ।

Vinkmag ad
Share Our Daily Posts

News Desk

Read Previous

ਪੰਜਾਬ ’ਚ ਸੀਤ ਲਹਿਰ ਜਾਰੀ, ਬਠਿੰਡਾ ਰਿਹਾ ਸਭ ਤੋਂ ਠੰਢਾ,ਜਾਣੋ ਮੌਸਮ ਦਾ ਤਾਜ਼ਾ ਹਾਲ

Read Next

ਲੁਧਿਆਣਾ ‘ਚ ਦਰਿੰਦਗੀ : ਪਹਿਲੀ ਜਮਾਤ ਦੇ ਬੱਚੇ ਨਾਲ ਬਦਫੈਲੀ, ਮਾਸੂਮ ਨੇ ਤੋਤਲੀ ਆਵਾਜ਼ ‘ਚ ਸੁਣਾਇਆ ਦਰਦ