Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 28, 2026

ਗੈਂਗਸਟਰਾਂ ਨੂੰ ਨੱਥ ਪਾਉਣ ’ਚ ਸਰਕਾਰ ਰਹੀ ਨਾਕਾਮ : ਬਲਕੌਰ ਮੂਸੇਵਾਲਾ

ਮਾਨਸਾ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ 7 ਮਹੀਨੇ ਹੋ ਗਏ ਹਨ। ਉਸ ਦੇ ਮਾਪਿਆਂ ਮੁਤਾਬਕ ਗੈਂਗਸਟਰਾਂ ਦੇ ਹੌਸਲੇ ਬੁਲੰਦ ਹਨ ਤੇ ਸਰਕਾਰ ਇਨ੍ਹਾਂ ’ਤੇ ਬਣਦੀ ਸਖ਼ਤੀ ਕਰਨ ਪੱਖੋਂ ਨਾਕਾਮ ਰਹੀ ਹੈ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਿਦੇਸ਼ ਦੌਰੇ ਤੋਂ ਵਾਪਸ ਪਰਤ ਆਏ ਹਨ, ਨੇ ਇਸ ਦੌਰਾਨ ਘਰ ਪੁੱਜੇ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਗੈਂਗਸਟਰਾਂ ’ਤੇ ਬਣਦੀ ਸਖ਼ਤੀ ਕਰਨ ਅਤੇ ਨਸ਼ਿਆਂ ਦੇ ਪਸਾਰ ਨੂੰ ਰੋਕਣ ਵਿਚ ਨਾਕਾਮ ਰਹੀ ਹੈ। ਉਨ੍ਹਾਂ ਦੱਸਿਆ, ‘‘ਇਕ ਐੱਨਆਰਆਈ ਯੂਕੇ ਤੋਂ ਪੰਜਾਬ ਆਇਆ ਤਾਂ ਉਸ ਤੋਂ 10 ਲੱਖ ਰੁਪਏ ਫਿਰੌਤੀ ਮੰਗ ਲਈ ਗਈ, ਉਹ ਉਸੇ ਦਿਨ ਵਾਪਸ ਚਲਿਆ ਗਿਆ। ਪੰਜਾਬ ਏਨਾ ਬਦਨਾਮ ਹੋ ਗਿਆ ਹੈ ਕਿ ਸੂਬੇ ਵਿਚ ਐੱਨਆਰਆਈਜ਼ ਆਉਣੋਂ ਡਰਨ ਲੱਗੇ ਹਨ। ਗੈਂਗਸਟਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਨ੍ਹਾਂ ਨੇ ਥਾਣਿਆਂ ’ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਸਰਕਾਰ ਅਤੇ ਮੰਤਰੀ ਕੋਈ ਵੀ ਆਪਣਾ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਨਜ਼ਰ ਆਉਂਦਾ। ਪੁੱਤਰ ਨੂੰ ਇਨਸਾਫ਼ ਦਿਵਾਉਣ ਲਈ ਹਰ ਲੜਾਈ ਲੜਾਂਗਾ। ਯੂਕੇ ਗਿਆ ਸਾਂ, ਉਥੇ ਜੋ ਵੀ ਮਿਲਿਆ, ਸਭ ਨੇ ਪੁੱਛਿਆ ਕਿ ਪੰਜਾਬ ਨੂੰ ਕੀ ਹੋ ਗਿਆ ਹੈ? ਪੰਜਾਬ ਦੀ ਬਾਹਰਲੇ ਦੇਸ਼ਾਂ ਵਿਚ ਬਦਨਾਮੀ ਹੋ ਚੁੱਕੀ ਹੈ। ਕੋਈ ਪਤਾ ਨਹੀਂ ਕਦੋਂ ਕੋਈ ਫਿਰੌਤੀ ਮੰਗ ਲਵੇ। ਕੋਈ ਚਾਰ ਪੈਸੇ ਕਮਾ ਲਵੇ ਤਾਂ ਕੀ ਗੁਨਾਹ ਹੋ ਗਿਆ। ਸਿੱਖਿਆ ਪੱਖੋਂ ਵੀ ਸੂਬਾ ਪਿੱਛੇ ਹੈ ਤੇ ਸਿਰਫ਼ ਆਇਲਟਸ ਕਰਨਾ ਹੀ ‘ਪੜ੍ਹਾਈ’ ਬਣ ਗਿਆ ਹੈ। ਨੌਜਵਾਨ ਗ੍ਰੈਜੂਏਸ਼ਨ ਕਰਨੋਂ ਹੱਟ ਗਏ ਹਨ। ਯੂਪੀਐੱਸਸੀ ਵਿਚ ਟੈਸਟ ਦੇਣ ਲਈ ਨੌਜਵਾਨ ਘੱਟ ਗਏ ਹਨ। ਹੁਣ ਸਾਨੂੰ ਖੁਦ ਤਿਆਰ ਹੋਣਾ ਪਵੇਗਾ ਤੇ ਸਮਝਣਾ ਪਵੇਗਾ। ਸਰਕਾਰ ਨੂੰ ਕੋਈ ਹੋਸ਼ ਨਹੀਂ ਹੈ’’।

Vinkmag ad
Share Our Daily Posts

News Desk

Read Previous

ਗਾਇਕ ਰਣਜੀਤ ਬਾਵਾ ਦੇ ਪੀ ਏ ਦੀ ਜਨਮ ਵਾਲੇ ਦਿਨ ਸੜਕ ਹਾਦਸੇ ‘ਚ ਮੌਤ, ਸ਼ੋਅ ਤੋਂ ਬਾਅਦ ਜਾ ਰਿਹਾ ਸੀ ਘਰ ਵਾਪਸ

Read Next

ਸ਼ਹੀਦ ਹੋਏ ਪੁਲਿਸ ਮੁਲਾਜ਼ਮ ਨੂੰ ਪੰਜਾਬ ਸਰਕਾਰ ਵਲੋਂ 1 ਕਰੋੜ ਰੁਪਏ ਦੀ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ