ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ
ਜਲੰਧਰ, -ਜਲੰਧਰ ਦੇ ਗੜ੍ਹਾ ਰੋਡ ‘ਤੇ ਸਥਿਤ ਰਮਨ ਜਿਊਲਰ ਦੀ ਦੁਕਾਨ ‘ਤੇ ਕਰੋੜਾਂ ਰੁਪਏ ਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਨੀਰਜ ਚੌਹਾਨ ਨੇ ਦੱਸਿਆ ਕਿ ਚੋਰ ਇਕ ਕਰੋੜ ਤੋਂ ਵਧ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ ਹਨ। ਚੋਰ ਦੁਕਾਨ ‘ਚ ਲੱਗੀ ਸੀ.ਸੀ.ਟੀ.ਵੀ. ਕੈਮਰੇ ਅਤੇ ਡੀ.ਵੀ.ਆਰ. ਵੀ ਲੈ ਕੇ ਫ਼ਰਾਰ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਚੋਰ ਰਾਤ 10.00 ਵਜੇ ਦੁਕਾਨ ਦੇ ਪਿਛਲੇ ਰਸਤੇ ਤੋਂ ਦਾਖ਼ਲ ਹੋਏ ਅਤੇ ਸਵੇਰੇ 4 ਵਜੇ ਬਾਹਰ ਨਿਕਲੇ ਹਨ।
