ਰਾਜਾਸਾਂਸੀ, -ਸਪਾਈਸ ਜੈਟ ਵਲੋਂ ਗੁਰੂ ਨਗਰੀ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਜੈਪੁਰ ਵਿਚਾਲੇ ਅੱਜ ਤੋਂ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ। ਇਹ ਉਡਾਣ ਅੰਮਿ੍ਤਸਰ-ਜੈਪੁਰ ਵਿਚਾਲੇ ਰੋਜ਼ਾਨਾ ਉਡਾਣ ਭਰੇਗੀ। ਸਪਾਈਸ ਜੈਟ ਵਲੋਂ ਇਹ ਉਡਾਣ ਸ਼ੁਰੂ ਹੋਣ ਨਾਲ ਦੋਵੇਂ ਸ਼ਹਿਰਾਂ ਦੇ ਸੈਰ ਸਪਾਟੇ ਨੂੰ ਵੀ ਹੁਲਾਰਾ ਮਿਲੇਗਾ।