Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 9, 2026

ਪਟਿਆਲਾ ਪ੍ਰਾਜੈਕਟਾਂ ’ਤੇ ਸਾਬਕਾ ਤੇ ਮੌਜੂਦਾ ਮੁੱਖ ਮੰਤਰੀ ’ਚ ‘ਕਰੈਡਿਟ ਵਾਰ’, ਕੈਪਟਨ ਨੇ ਵੀਡੀਓ ਸਾਂਝੀ ਕਰਕੇ ਕੀਤਾ ਦਾਅਵਾ

ਪਟਿਆਲਾ: ਪਟਿਆਲਾ ਸ਼ਹਿਰ ਦੇ ਵੱਡੇ ਪ੍ਰਾਜੈਕਟਾਂ ਨੂੰ ਲੈ ਕੇ ਸਾਬਕਾ ਤੇ ਮੌਜੂਦਾ ਮੁੱਖ ਮੰਤਰੀ ਵਿਚ ‘ਕਰੈਡਿਟ ਵਾਰ’ ਸ਼ੁਰੂ ਹੋ ਗਈ ਹੈ। ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫੇਰੀ ਦੌਰਾਨ ਸ਼ਹਿਰ ਨੂੰ ਨਵਾਂ ਬਸ ਅੱਡਾ, ਕਨਾਲ ਵਾਟਰ ਪ੍ਰਾਜੈਕਟ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਕੀਤੇ ਐਲਾਨ ਦੀ ਵੀਡੀਓ ਸਾਂਝੀ ਕਰ ਦਿੱਤੀ ਹੈ। ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਤੇ ਚਰਚਾ ਦਾ ਵਿਸ਼ਾ ਬਣ ਗਈ ਹੈ।

ਕੈਪਟਨ ਨੇ ਇੰਟਰਨੈੱਟ ’ਤੇ 1.20 ਮਿੰਟ ਦੀ ਸਾਂਝ ਕੀਤੀ ਗਈ ਵੀਡੀਓ ਦੇ ਨਾਲ ਲਿਖਿਆ ਹੈ ਕਿ ‘‘ਇਹ ਕਿੰਨਾ ਹਾਸੋਹੀਣਾ ਹੈ! ਭਗਵੰਤ ਮਾਨ ਨੇ ਪਟਿਆਲਾ ਆ ਕੇ ਕਿਹਾ ਕਿ ਮੈਂ ਸ਼ਹਿਰ ਲਈ ਕੁਝ ਵੀ ਨਹੀਂ ਕੀਤਾ ਤੇ ਫਿਰ ਉਸੇ ਸਾਹ ਵਿਚ ਉਹੀ ਪ੍ਰਾਜੈਕਟਾਂ ਦੀ ਘੋਸ਼ਣਾ ਕਰਦੇ ਹਨ ਜੋ ਮੈਂ ਆਪਣੇ ਕਾਰਜਕਾਲ ਦੌਰਾਨ ਪਹਿਲਾਂ ਹੀ ਸ਼ੁਰੂ ਕੀਤੇ ਸਨ ਤੇ ਮੁਕੰਮਲ ਹੋਣ ਦੇ ਨੇੜੇ ਹਨ।’’ ਕੈਪਟਨ ਨੇ ਪੁੱਛਿਆ, ‘‘ਕੀ ਮੁੱਖ ਮੰਤਰੀ ਸਾਨੂੰ ਦੱਸ ਸਕਦੇ ਹਨ ਕਿ ਉਨਾਂ ਨੇ ਸ਼ਹਿਰ ਜਾਂ ਸੂਬੇ ਲਈ ਕਿਹੜੇ ਨਵੇਂ ਪ੍ਰਾਜੈਕਟ ਦਿੱਤੇ ਹਨ, ਮੈਨੂੰ ਨਹੀਂ ਲੱਗਦਾ ਉਹ ਦੱਸਣਗੇ।’’

ਸਾਬਕਾ ਮੁੱਖ ਮੰਤਰੀ ਇੰਟਰਨੈੱਟ ਮੀਡੀਆ ’ਤੇ ਸਾਂਝੀ ਕੀਤੀ ਵੀਡਿਓ ਵਿਚ 20 ਜਨਵਰੀ 2023 ਨੂੰ ਪਟਿਆਲਾ ਫੇਰੀ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿ ਰਹੇ ਹਨ ਕਿ ‘‘ਪਟਿਆਲਾ ਸ਼ਹਿਰ ਵਿਚ ਜੇਕਰ ਤੁਸੀਂ ਜਾਓਂ ਤਾਂ ਬਿਲਕੁੱਲ ਨਰਕ ਹੈ, ਕੋਈ ਇਕ ਪੈਸਾ ਨਹੀਂ ਉਨਾ (ਸਾਬਕਾ ਮੁੱਖ ਮੰਤਰੀ) ਨੇ ਖਰਚਿਆ। ਇਸ ਦੇ ਨਾਲ ਹੀ 25 ਅਕਤੂਬਰ 2020 ਦੀ ਵੀਡੀਓ ਕਲਿੱਪ ਹੈ ਜਿਸ ਵਿਚ ਕੈਪਟਨ ਆਪਣੇ ਕਾਰਜਕਾਲ ਦੌਰਾਨ 60-65 ਕਰੋੜ ਲਾਗਤ ਵਾਲੇ ਨਵੇਂ ਬਸ ਅੱਡੇ ਦੀ ਉਸਾਰੀ ਦੀ ਸ਼ੁਰੂਆਤ ਦਾ ਐਲਾਨ ਕਰ ਰਹੇ ਹਨ। ਇਸ ਦੇ ਨਾਲ ਹੀ ਸ਼ਹਿਰੀ ਬਸਾਂ ਚਲਾਉਣ ਲਈ ਬੱਸ ਸਟਾਪ ਬਣਾਉਣ ਬਾਰੇ ਵੀ ਦੱਸ ਰਹੇ ਹਨ। ਇਸ ਤੋਂ ਇਲਾਵਾ ਕੈਪਟਨ ਵਲੋਂ ਇਸੇ ਤਰੀਕ ਵਿਚ ਕਨਾਲ ਵਾਰਟ ਪ੍ਰਾਜੈਕਟ ਦੀ ਸ਼ੁਰੂਆਤ ਕਰਨ ਬਾਰੇ ਐਲਾਨ ਕਰਨ ਦਾ ਵੀਡੀਓ ਕਲਿੱਪ ਵੀ ਹੈ। ਇਸੇ ਵੀਡੀਓ ਵਿਚ ਇਕ 20 ਜਨਵਰੀ 2023 ਦਾ ਕਲਿੱਪ ਹੈ ਜਿਸ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਬੱਸ ਅੱਡੇ ਦੇ ਡਿਜੀਟਲ, ਭਵਿੱਖ ਵਾਲਾ ਬਸ ਅੱਡਾ ਦੱਸਦੇ ਹੋਏ 93 ਪ੍ਰਤੀਸ਼ਤ ਕੰਮ ਹੋਣ ਦੀ ਗੱਲ ਕਹਿ ਰਹੇ ਹਨ ਅਤੇ ਪੁਰਾਣੇ ਬਸ ਅੱਡੇ ਨੂੰ ਸਿਟੀ ਬੱਸ ਸਟਾਪ ਵਜੋਂ ਵਰਤਣ ਬਾਰੇ ਦੱਸ ਰਹੇ ਹਨ। ਇਸੇ ਤਰ੍ਹਾਂ ਹੀ ਕਨਾਲ ਵਾਟਰ ਪ੍ਰਾਜੈਕਟ ਰਾਹੀਂ 24 ਘੰਟੇ ਸੱਤ ਦਿਨ ਪੀਣ ਵਾਲੇ ਪਾਣੀ ਦੀ ਸਪਲਾਈ ਹੋਣ ਬਾਰੇ ਦੱਸ ਰਹੇ ਹਨ।

ਵਿਧਾਇਕ ਕੋਹਲੀ ਨੇ ਕੈਪਟਨ ਨੂੰ ਦਿੱਤਾ ਜਵਾਬ

ਇਨ੍ਹਾਂ ਦੋਵਾਂ ਵਿਚਕਾਰ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਵੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ ਦਿੱਤਾ ਹੈ। ਵਿਧਾਇਕ ਨੇ ਸ਼ਹਿਰ ਦੇ ਰਜਿੰਦਰਾ ਝੀਲ ਤੇ ਹੈਰੀਟੇਜ ਸਟਰੀਟ ਦੀ ਮੰਦੀ ਹਾਲਤ ਵਾਲੀਆਂ ਤਸਵੀਰਾਂ ਸਾਂਝੀਆਂ ਕਰ ਦਿੱਤੀਆਂ ਹਨ। ਕੋਹਲੀ ਨੇ ਕਿਹਾ ਕਿ ਦਾਅਵੇ ਕਰਨ ਵਾਲੇ ਇਹ ਦੱਸਣ ਕਿ ਉਨਾਂ ਨੇ ਕਿਹੜਾ ਪ੍ਰਾਜੈਕਟ ਪੂਰਾ ਕੀਤਾ ਹੈ। ਪਿਛਲੀ ਸਰਕਾਰ ਦੇ ਸਮੇਂ ਵਿਚ ਪ੍ਰਾਜੈਕਟ ਪੂਰੇ ਤਾਂ ਕੀ ਹੋਣੇ ਸੀ ਸਗੋਂ ਸੜਕਾਂ ਤੇ ਥੜੇ ਪੱਟ ਕੇ ਲੋਕਾਂ ਦਾ ਘਰੋਂ ਨਿੱਕਲਣਾ ਵੀ ਬੰਦ ਕਰਵਾ ਦਿੱਤਾ। ਕੈਪਟਨ ਸਰਕਾਰ ਸਮੇਂ ਸ਼ੁਰੂ ਹੋਏ ਪ੍ਰਾਜੈਕਟ ਅੱਜ ਲੋਕਾਂ ਲਈ ਜੰਜਾਲ ਬਣ ਗਏ ਹਨ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਸਾਫ ਕਰਨ ਵਿਚ ਲੱਗੀ ਹੋਈ ਹੈ। ਜੇਕਰ ਸ਼ਹਿਰ ਲਈ ਕੰਮ ਕੀਤੇ ਹੁੰਦੇ ਤਾਂ ਲੋਕ ਮਹਿਲ ਵਾਲਿਆਂ ਨੂੰ ਹਰਾ ਕੇ ਘਰ ਨਾ ਬਿਠਾਉਂਦੇ।

Vinkmag ad
Share Our Daily Posts

News Desk

Read Previous

ਮੈਨੂੰ ਨਹੀਂ ਪਤਾ ਸੀ ਕਿ ਰਾਮ ਰਹੀਮ ਨੂੰ ਪੈਰੋਲ ਮਿਲੀ ਹੈ-ਮਨੋਹਰ ਲਾਲ ਖੱਟਰ

Read Next

ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਲਿਆ 2 ਦਿਨ ਦੇ ਰਿਮਾਂਡ ‘ਤੇ