ਸ੍ਰੀਨਗਰ, – 12 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਵਰ ਕਰਨ ਤੋਂ ਬਾਅਦ ਐਤਵਾਰ ਨੂੰ ਸਮਾਪਤ ਹੋਈ ਕਾਂਗਰਸ ਦੀ ਮੈਗਾ ‘ਭਾਰਤ ਜੋੜੋ ਯਾਤਰਾ’ ਅੱਜ ਸ਼੍ਰੀਨਗਰ ’ਚ ਸਮਾਪਤ ਹੋਵੇਗੀ। ਸਮਾਗਮ ਵਿਚ ਸ਼ਾਮਿਲ ਹੋਣ ਲਈ 21 ਪਾਰਟੀਆਂ ਨੂੰ ਸੱਦੇ ਭੇਜੇ ਗਏ ਹਨ, ਜਦੋਂ ਕਿ ਪੰਜ ਸਿਆਸੀ ਪਾਰਟੀਆਂ ਨੇ ਭਾਗ ਨਹੀਂ ਲਿਆ। ਸੂਤਰਾਂ ਅਨੁਸਾਰ ਅੱਜ ਭਾਰਤ ਜੋੜੋ ਯਾਤਰਾ ਦੇ ਸਮਾਪਤੀ ਸਮਾਰੋਹ ਵਿਚ ਸੱਦੀਆਂ ਗਈਆਂ ਪਾਰਟੀਆਂ ਵਿਚੋਂ ਸਿਰਫ਼ 12 ਵਿਰੋਧੀ ਪਾਰਟੀਆਂ ਹੀ ਸ਼ਾਮਿਲ ਹੋਣਗੀਆਂ। ਇਸ ਦੇ ਨਾਲ ਹੀ ਕੁਝ ਪਾਰਟੀਆਂ ਸੁਰੱਖਿਆ ਕਾਰਨਾਂ ਕਰਕੇ ਇਸ ਵਿਚ ਹਿੱਸਾ ਨਹੀਂ ਲੈ ਰਹੀਆਂ ਹਨ।
