Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 25, 2026

ਅੰਮ੍ਰਿਤਸਰ ‘ਚ ਪੁਲਿਸ ਚੌਕੀ ਤੋਂ ਕੁਝ ਕਦਮ ਦੂਰ ਮੰਦਰ ‘ਚ ਚੋਰੀ, ਚਾਂਦੀ ਤੇ ਨਕਦੀ ਲੁੱਟ ਕੇ ਫਰਾਰ ਹੋਏ ਚੋਰ

ਅੰਮ੍ਰਿਤਸਰ, ਜਾਗਰਣ ਪੱਤਰ ਪ੍ਰੇਰਕ : ਪੁਲਿਸ ਥਾਣਾ ਛੇਹਰਟਾ ਅਧੀਨ ਪੈਂਦੇ ਪੁਲਿਸ ਚੌਕੀ ਕਸਬਾ ਛੇਹਰਟਾ ਤੋਂ ਸਿਰਫ਼ 50 ਕਦਮ ਦੀ ਦੂਰੀ ‘ਤੇ ਸਥਿਤ ਸ੍ਰੀ ਹਨੂੰਮਾਨ ਮੰਦਰ ‘ਚ ਦੇਰ ਰਾਤ ਕੁਝ ਚੋਰਾਂ ਨੇ ਲੱਕੜ ਦੀ ਪੌੜੀ ਤੋਂ ਛੱਤ ਰਾਹੀਂ ਮੰਦਰ ‘ਚ ਦਾਖਲ ਹੋ ਕੇ ਭਗਵਾਨ ਦੀ ਮੂਰਤੀ ‘ਚੋਂ ਚਾਂਦੀ ਦੇ ਸਾਮਾਨ ਅਤੇ ਗੋਲਕ ਤੋੜ ਕੇ ਲੱਖਾਂ ਦੀ ਲੁੱਟ ਨੂੰ ਅੰਜਾਮ ਦਿੱਤਾ ਹੈ।

ਮੰਦਰ ਕਮੇਟੀ ਦੇ ਪ੍ਰਧਾਨ ਪਵਨ ਕੁਮਾਰ ਨੇ ਦੱਸਿਆ ਕਿ ਜਦੋਂ ਤੜਕੇ 3 ਵਜੇ ਦੇ ਕਰੀਬ ਪੰਡਿਤ ਨੇ ਮੰਦਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਮੰਦਰ ਦੀਆਂ ਸਾਰੀਆਂ ਗੋਲਕਾਂ ਦੇ ਤਾਲੇ ਟੁੱਟੇ ਹੋਏ ਸਨ, ਜਿਨ੍ਹਾਂ ਵਿਚ ਪਈ ਨਕਦੀ ਤੇ ਮੰਦਰ ‘ਚ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ‘ਚੋਂ ਚਾਂਦੀ ਦੀ ਬੰਸਰੀ, ਸ਼ਿਵ ਭੋਲੇ ਦਾ ਚਾਂਦੀ ਦਾ ਨਾਗਰਾਜ, ਚਾਂਦੀ ਦਾ ਤ੍ਰਿਸ਼ੂਲ ਤੇ ਚਾਂਦੀ ਦੀ ਗਾਗਰ, ਮਾਂ ਦੁਰਗਾ ਦਾ ਚਾਂਦੀ ਦਾ ਛਤਰ ਚੋਰੀ ਹੋ ਚੁੱਕੇ ਸਨ। ਇਸ ਤੋਂ ਇਲਾਵਾ ਚੋਰਾਂ ਨੇ ਮੰਦਰ ਦੇ ਕਮਰਿਆਂ ਦੀ ਵੀ ਤਲਾਸ਼ੀ ਲਈ ਅਤੇ ਸਾਮਾਨ ਖਿਲਾਰਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਮੰਦਿਰ ਵਿੱਚ ਦੋ ਵਾਰ ਚੋਰੀ ਹੋ ਚੁੱਕੀ ਹੈ, ਜਿਸ ਬਾਰੇ ਪੁਲਿਸ ਨੂੰ ਹੁਣ ਤੱਕ ਕੋਈ ਸੁਰਾਗ ਨਹੀਂ ਲੱਗਾ ਅਤੇ ਹੁਣ ਦੁਬਾਰਾ ਚੋਰੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮੰਦਰ ‘ਚ ਕਰੀਬ 12 ਲੱਖ ਦੀ ਚੋਰੀ ਹੋ ਚੁੱਕੀ ਹੈ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਚੋਰੀ ਦੀ ਖ਼ਬਰ ਮਿਲਦਿਆਂ ਹੀ ਮਨੁੱਖੀ ਅਧਿਕਾਰ ਸੰਘਰਸ਼ ਕਮੇਟੀ ਦੇ ਕੌਮੀ ਪ੍ਰਧਾਨ ਡਾ. ਹਰੀਸ਼ ਸ਼ਰਮਾ, ਕੌਸਲਰ ਅਰਵਿੰਦ ਸ਼ਰਮਾ, ਕਾਂਗਰਸੀ ਆਗੂ ਸਤੀਸ਼ ਬੱਲੂ, ਰਮਨ ਰੰਮੀ, ਸਮਾਜ ਸੇਵਕ ਅਰਵਿਨ ਭਕਨਾਨ, ਭਾਜਪਾ ਆਗੂ ਅਵਿਨਾਸ਼ ਸ਼ੈਲਾ, ਵਿਪਨ ਨਈਅਰ, ਸੁਸ਼ੀਲ ਡਾ. ਦੇਵਗਨ, ਸਤੀਸ਼ ਮੋਹਨਾ ਮੌਕੇ ‘ਤੇ ਪਹੁੰਚੇ।ਉਨ੍ਹਾਂ ਕਿਹਾ ਕਿ ਮੰਦਰ ‘ਚ ਚੋਰੀ ਦੀ ਇਹ ਤੀਜੀ ਘਟਨਾ ਹੈ ਪਰ ਪੁਲਿਸ ਅਜੇ ਤੱਕ ਕਿਸੇ ਚੋਰ ਨੂੰ ਗ੍ਰਿਫਤਾਰ ਨਹੀਂ ਕਰ ਸਕੀ, ਜਿਸ ਕਾਰਨ ਲੋਕਾਂ ਦਾ ਪੁਲਿਸ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਦੋ ਦਿਨਾਂ ਵਿੱਚ ਚੋਰਾਂ ਨੂੰ ਕਾਬੂ ਕਰ ਕੇ ਕਾਰਵਾਈ ਨਾ ਕੀਤੀ ਤਾਂ ਉਹ ਸੜਕ ’ਤੇ ਧਰਨਾ ਦੇਣ ਲਈ ਮਜਬੂਰ ਹੋਣਗੇ।

Vinkmag ad
Share Our Daily Posts

News Desk

Read Previous

ਚਾਰ ਦਿਨਾਂ ਤੋਂ ਲਾਪਤਾ ਵਿਅਕਤੀ ਦੀ ਮਾਹਿਲਪੁਰ ਪੁਲਿਸ ਨੂੰ ਮਿਲੀ ਸੜੀ ਹੋਈ ਲਾਸ਼

Read Next

ਲੁਧਿਆਣਾ ਪੁਲਿਸ ਦੇ ਸਸਪੈਂਡ ਮੁਲਾਜ਼ਮ ਦੀ ਕਰਤੂਤ ! ਚਿੱਟੇ ਦਾ ਪਰਚਾ ਪਾਉਣ ਦਾ ਡਰਾਵਾ ਦੇ ਕੇ ਨੌਜਵਾਨ ਤੋਂ ਠੱਗੇ 30 ਹਜ਼ਾਰ