Breaking News :

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

ਜਲੰਧਰ ਦੇ ਸਰਦਾਰ ਮਨਮੋਹਨ ਸਿੰਘ ਮਰਵਾਹਾ ਐਡਵੋਕੇਟ ਨੇ ਨੈਸ਼ਨਲ ਮਾਸਟਰਜ਼ ਐਥਲੈਟਿਕਸ ਵਿੱਚ ਲਹਿਰਾਇਆ ਪਰਚਮ, 2 ਮੈਡਲ ਜਿੱਤ ਕੇ ਬਣੇ ਮਾਣ

ਐਮਐਸਪੀ ਅਤੇ ਕਰਜ਼ਾ ਮੁਕਤੀ ਦੀ ਮੰਗ ਨੂੰ ਲੈ ਕੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕਿਸਾਨ ਜਾਗਰੂਕਤਾ ਯਾਤਰਾ, ਭੋਗਪੁਰ ਵਿੱਚ ਮਹਾਪੰਚਾਇਤ

ਤੇਜ਼ ਰਫ਼ਤਾਰ ਫਾਰਚੂਨਰ ਦੀ ਟੱਕਰ ਨਾਲ ਮਾਸੂਮ ਬੱਚੀ ਸਮੇਤ ਦੋ ਦੀ ਮੌਤ, ਥਾਣੇ ਬਾਹਰ ਇਨਸਾਫ ਲਈ ਤੜਫਦਾ ਰਿਹਾ ਪੀੜਤ ਪਰਿਵਾਰ

April 16, 2026

ਸਿਹਤ-ਸਿੱਖਿਆ-ਖੇਤੀਬਾੜੀ ਤੇ ਰੁਜ਼ਗਾਰ ਦੇ ਖੇਤਰ ‘ਚ ਅਹਿਮ ਐਲਾਨ, ਕੋਈ ਨਵਾਂ ਟੈਕਸ ਨਹੀਂ; ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਜ਼ਿਕਰ ਨਹੀਂ

ਚੰਡੀਗੜ੍ਹ : ਸਟੇਟ ਬਿਊਰੋ, ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਸਾਲ 2023-24 ਦਾ ਬਜਟ ਪੇਸ਼ ਕੀਤਾ। ਚੀਮਾ ਨੇ 1,96,462 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 23161 ਕਰੋੜ ਦੇ ਘਾਟੇ ਦਾ ਬਜਟ ਪੇਸ਼ ਕੀਤਾ। ਬਜਟ ਦਾ ਕੁੱਲ ਆਕਾਰ 194638 ਕਰੋੜ ਹੈ। ਇਹ ਪਿਛਲੇ ਸਾਲ ਦੇ ਮੁਕਾਬਲੇ 26 ਫੀਸਦੀ ਜ਼ਿਆਦਾ ਹੈ। ਭਗਵੰਤ ਮਾਨ ਸਰਕਾਰ ਨੇ ਆਪਣੇ ਦੂਜੇ ਬਜਟ ਵਿੱਚ ਸਿਹਤ, ਸਿੱਖਿਆ, ਖੇਤੀਬਾੜੀ ਅਤੇ ਰੁਜ਼ਗਾਰ ‘ਤੇ ਧਿਆਨ ਕੇਂਦਰਿਤ ਕੀਤਾ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਪਰ ਬਜਟ ਵਿੱਚ ਕੋਈ ਵਿਵਸਥਾ ਨਹੀਂ ਕੀਤੀ ਗਈ। ਸਰਕਾਰ ਵੱਲੋਂ ਜਨਤਾ ‘ਤੇ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ ਹੈ।

ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਰੰਗਲੇ ਪੰਜਾਬ ਦਾ ਸੁਪਨਾ ਹੈ। ਉਨ੍ਹਾਂ ਦੀ ਸਰਕਾਰ ਤਿੰਨ ਕਰੋੜ ਪੰਜਾਬੀਆਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਲਈ ਕੰਮ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਜੰਗ ਲੜ ਰਹੀ ਹੈ। ਵਿੱਤ ਮੰਤਰੀ ਨੇ ਰਾਹਤ ਇੰਦੌਰੀ ਦਾ ਸ਼ੇਰ ‘ਹਮਸੇ ਪਹਲੇ ਵੀ ਮੁਸਾਫ਼ਿਰ ਗੁਜ਼ਰੇ ਹੋਂਗੇ, ਕਮ ਸੇ ਕਮ ਰਾਹ ਕੇ ਪੱਥਰ ਤੋ ਹਟਾ ਦੇਤੇ’ ਸੁਣਾਉਂਦੇ ਹੋਏ ਪਿਛਲੀਆਂ ਸਰਕਾਰਾਂ ‘ਤੇ ਵਿਅੰਗ ਕੱਸਿਆ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੂੰ ਹਜ਼ਾਰਾਂ ਕਰੋੜ ਰੁਪਏ ਦੇ ਬਕਾਏ ਵਿਰਾਸਤ ਵਿੱਚ ਮਿਲੇ ਹਨ।

ਬਜਟ ਭਾਸ਼ਣ ਦੇ ਮੁੱਖ ਨੁਕਤੇ

– ਸੂਬੇ ਦੀ ਮੌਜੂਦਾ ਸਥਿਤੀ: ਜੀਐਸਡੀਪੀ 63823 ਲੱਖ ਕਰੋੜ ਰੁਪਏ ਹੈ, ਜੋ ਕਿ ਪਿਛਲੇ ਸਾਲ ਨਾਲੋਂ ਇਕ ਪ੍ਰਤੀਸ਼ਤ ਜ਼ਿਆਦਾ ਹੈ। ਅਗਲੇ ਸਾਲ ਲਈ 698635 ਕਰੋੜ ਰੁਪਏ ਦਾ ਅਨੁਮਾਨ ਹੈ।

– ਪੰਜਾਬ ਵਿੱਚ ਪ੍ਰਤੀ ਵਿਅਕਤੀ ਆਮਦਨ 1,73,873 ਰੁਪਏ ਸੀ।

– ਸਾਡੀ ਸਰਕਾਰ ਨੇ 2022-23 ਵਿੱਚ ਸੂਬੇ ਦੇ ਕਰਜ਼ੇ ਦੀ ਅਦਾਇਗੀ ਲਈ 3000 ਕਰੋੜ ਰੁਪਏ ਦਾ ਯੋਗਦਾਨ ਦਿੱਤਾ। ਪਿਛਲੀ ਸਰਕਾਰ ਨੇ ਪੰਜ ਸਾਲਾਂ ਵਿੱਚ 2928 ਕਰੋੜ ਰੁਪਏ ਦਾ ਯੋਗਦਾਨ ਦਿੱਤਾ ਸੀ।

ਖੇਤੀਬਾੜੀ ਤੇ ਇਸ ਨਾਲ ਜੁੜੇ ਕਾਰੋਬਾਰਾਂ ਲਈ 13,888 ਕਰੋੜ ਰੁਪਏ ਦਾ ਬਜਟ ਅਨੁਮਾਨ ਹੈ, ਜੋ ਪਿਛਲੇ ਸਾਲ ਨਾਲੋਂ 22 ਫੀਸਦੀ ਵੱਧ ਹੈ। ਪੰਜਾਬ ਸਰਕਾਰ ਨਵੀਂ ਖੇਤੀ ਨੀਤੀ ਵੀ ਲਿਆਵੇਗੀ।

– ਵਿੱਤ ਮੰਤਰੀ ਨੇ ਵਿੱਤੀ ਸਾਲ 2023-24 ਲਈ ਪੂੰਜੀਗਤ ਖਰਚ ਲਈ 11 ਹਜ਼ਾਰ 782 ਕਰੋੜ ਰੁਪਏ ਦਾ ਐਲਾਨ ਕੀਤਾ ਹੈ। ਇਹ ਪਿਛਲੇ ਬਜਟ ਨਾਲੋਂ 22 ਫੀਸਦੀ ਵੱਧ ਹੈ।

– ਨੌਂ ਮਹੀਨਿਆਂ ਵਿੱਚ ਆਮ ਆਦਮੀ ਕਲੀਨਿਕਾਂ ਵਿੱਚ 10,50,000 ਲੋਕਾਂ ਦਾ ਇਲਾਜ ਹੋਇਆ।

– ਸਰਕਾਰੀ ਅਤੇ ਸਰਕਾਰੀ ਏਜੰਸੀਆਂ ਦੇ ਅੰਦਰ ਪਹਿਲਾਂ ਹੀ 26797 ਨੌਕਰੀਆਂ ਦਿੱਤੀਆਂ ਹਨ।

– ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਇੱਥੇ ਰੁਜ਼ਗਾਰ ਪੈਦਾ ਕੀਤਾ ਜਾਵੇਗਾ।

– ਸਕੂਲ ਆਫ ਐਮੀਨੈਂਸ ਦਾ ਸੁਪਨਾ ਪੂਰਾ ਹੋਵੇਗਾ।

– ਸੂਬੇ ਦੇ 90 ਫੀਸਦੀ ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ‘ਤੇ ਆ ਰਿਹਾ ਹੈ।

– ਕੇਂਦਰ ਨੇ 9035 ਕਰੋੜ ਰੁਪਏ ਦੇ ਫੰਡ ਰੋਕ ਦਿੱਤੇ ਹਨ।

– ਕੇਂਦਰ ‘ਤੇ ਪੇਂਡੂ ਵਿਕਾਸ ਫੀਸਾਂ ਦਾ 2880 ਕਰੋੜ ਰੁਪਏ ਬਕਾਇਆ ਹੈ।

ਖੇਤੀ ਸੈਕਟਰ

– ਸਰਕਾਰ ਨੇ ਫ਼ਸਲੀ ਵਿਭਿੰਨਤਾ ਲਈ ਅਹਿਮ ਕਦਮ ਚੁੱਕੇ ਹਨ। ਸਰਕਾਰ ਨੇ ਮੰਗੂ ਦੀ ਖਰੀਦ ਕੀਤੀ।

– ਗੰਨਾ ਕਿਸਾਨਾਂ ਨੂੰ ਸਮੇਂ ਸਿਰ ਭੁਗਤਾਨ ਕੀਤਾ ਗਿਆ।

– ਸਰਕਾਰ ਵੱਲੋਂ ਖੇਤੀ ਨਾਲ ਸਬੰਧਤ ਏਜੰਸੀਆਂ ‘ਤੇ 2000 ਕਰੋੜ ਰੁਪਏ ਖਰਚ ਕੀਤੇ ਗਏ।

– ਉਦਯੋਗਿਕ ਵਿਕਾਸ ਲਈ ਅਨੁਕੂਲ ਮਾਹੌਲ ਸਿਰਜਿਆ ਜਾ ਰਿਹਾ ਹੈ।

– ਬਾਸਮਤੀ ਦੀ ਖਰੀਦ ਲਈ ਰਿਵਾਲਵਿੰਗ ਫੰਡ ਅਤੇ ਕਪਾਹ ਦੇ ਬੀਜ ‘ਤੇ 33 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਇਸ ਦੇ ਲਈ ਬਜਟ ਵਿੱਚ 1000 ਕਰੋੜ ਰੁਪਏ ਦਾ ਫੰਡ ਰੱਖਿਆ ਗਿਆ ਹੈ।

– ਸੂਬੇ ਵਿੱਚ 2574 ਕਿਸਾਨ ਮਿੱਤਰਾਂ ਦੀ ਭਰਤੀ ਕੀਤੀ ਜਾਵੇਗੀ। ਝੋਨੇ ਦੀ ਸਿੱਧੀ ਬਿਜਾਈ ਅਤੇ ਕੋਰਲਾਂ ਦੀ ਖਰੀਦ ਲਈ 125 ਕਰੋੜ ਰੁਪਏ ਦਾ ਫੰਡ ਰੱਖਿਆ ਗਿਆ ਹੈ।

– ਪਰਾਲੀ ਸਾੜਨ ਤੋਂ ਰੋਕਣ ਲਈ ਸਰਕਾਰ ਨੇ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਮੁਹੱਈਆ ਕਰਵਾਉਣ ਲਈ 350 ਕਰੋੜ ਰੁਪਏ ਅਤੇ ਮੁਫ਼ਤ ਬਿਜਲੀ ਲਈ 9331 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।

– ਸਰਕਾਰ ਕਿਸਾਨਾਂ ਲਈ ਫਸਲ ਬੀਮਾ ਯੋਜਨਾ ਸ਼ੁਰੂ ਕਰੇਗੀ।

– ਸ਼ੂਗਰਫੈੱਡ ਨੂੰ 250 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਰਾਜ ਵਿੱਚ ਪੰਜ ਨਵੇਂ ਬਾਗਬਾਨੀ ਅਸਟੇਟ ਸਥਾਪਤ ਕੀਤੇ ਜਾਣਗੇ। ਗੰਨੇ ਦੀ ਪ੍ਰੋਸੈਸਿੰਗ ਲਈ 100 ਕਰੋੜ ਰੁਪਏ ਰੱਖੇ ਗਏ ਹਨ।

ਸਿੱਖਿਆ ਸੈਕਟਰ

– ਉਰਦੂ ਅਕੈਡਮੀ ਮਾਲੇਕੋਟਲਾ ਲਈ ਦੋ ਕਰੋੜ ਰੁਪਏ ਦਿੱਤੇ ਜਾਣਗੇ।

– ਕਪੂਰਥਲਾ ਮੈਡੀਕਲ ਕਾਲਜ ਲਈ 422 ਕਰੋੜ ਦਾ ਪ੍ਰਬੰਧ।

– ਸਰਕਾਰੀ ਸਕੂਲਾਂ ਦਾ ਬਜਟ 99 ਕਰੋੜ ਰੁਪਏ ਰੱਖਿਆ ਗਿਆ ਹੈ।

– ਅਧਿਆਪਕਾਂ ਦੇ ਹੁਨਰ ਵਿਕਾਸ ‘ਤੇ 20 ਕਰੋੜ ਰੁਪਏ ਖਰਚ ਕੀਤੇ ਜਾਣਗੇ।

– ਅਧਿਆਪਕ ਹੀ ਪੜ੍ਹਾਏਗਾ। ਉਹ ਹੋਰ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੋਣਗੇ।

– ਸਕੂਲ ਆਫ ਐਮੀਨੈਂਸ ਲਈ 200 ਕਰੋੜ ਰੁਪਏ ਦਾ ਬਜਟ ਉਪਬੰਧ ਕੀਤਾ ਗਿਆ ਹੈ।

– ਵੱਖ-ਵੱਖ ਸਕਾਲਰਸ਼ਿਪ ਸਕੀਮਾਂ ਲਈ 78 ਕਰੋੜ ਰੁਪਏ ਦੀ ਤਜਵੀਜ਼ ਹੈ।

ਉਚੇਰੀ ਸਿੱਖਿਆ ਲਈ ਰੁਜ਼ਗਾਰ ਅਤੇ ਕੋਚਿੰਗ ਦਾ ਪ੍ਰਬੰਧ ਹੋਵੇਗਾ। ਉਚੇਰੀ ਸਿੱਖਿਆ ਲਈ ਰੁਜ਼ਗਾਰ ਅਤੇ ਕੋਚਿੰਗ ਦਾ ਪ੍ਰਬੰਧ ਹੋਵੇਗਾ। ਕਾਲਜ ਲਈ 68 ਕਰੋੜ ਦਾ ਬਜਟ ਪ੍ਰਸਤਾਵ ਹੈ।

ਐਨੀਮਲ ਹਸਬੈਂਡਰੀ

– ਪਸ਼ੂਆਂ ਦੇ ਇਲਾਜ ਲਈ ਮੋਬਾਈਲ ਯੂਨਿਟ ਸ਼ੁਰੂ ਕੀਤਾ ਜਾਵੇਗਾ।

– 25 ਕਰੋੜ ਰੁਪਏ ਅਫਰੀਕਨ ਫਲੂ ਸਮੇਤ ਲੰਪੀ ਬਿਮਾਰੀ ਨਾਲ ਨਜਿੱਠਣ ਲਈ ਰੱਖੇ ਗਏ ਹਨ।

ਸਪੋਰਟਸ

– ਸੂਬੇ ਵਿੱਚ ਨਵੀਂ ਖੇਡ ਨੀਤੀ ਆਵੇਗੀ। ਇਸ ਲਈ 258 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।

– ਸਪੋਰਟਸ ਯੂਨੀਵਰਸਿਟੀ ਪਟਿਆਲਾ ਨੂੰ 53 ਕਰੋੜ ਰੁਪਏ ਦਿੱਤੇ ਜਾਣਗੇ। ਤਿੰਨ ਕਰੋੜ ਰੁਪਏ ਦੀ ਰਾਸ਼ੀ ਨਾਲ ਖੇਡਾਂ ਦਾ ਸਮਾਨ ਖਰੀਦਿਆ ਜਾਵੇਗਾ

– ਮੈਡੀਕਲ ਸਿੱਖਿਆ ਅਤੇ ਖੋਜ ‘ਤੇ 1015 ਕਰੋੜ ਰੁਪਏ ਖਰਚ ਕੀਤੇ ਜਾਣਗੇ।

ਮੈਡੀਕਲ

– ਜਲਦੀ ਹੀ 142 ਹੋਰ ਆਮ ਆਦਮੀ ਕਲੀਨਿਕ ਸ਼ੁਰੂ ਹੋਣਗੇ।

– ਸੈਕੰਡਰੀ ਹਸਪਤਾਲਾਂ ਲਈ 39 ਕਰੋੜ ਰੁਪਏ ਦਾ ਸ਼ੁਰੂਆਤੀ ਬਜਟ ਰੱਖਿਆ ਗਿਆ ਸੀ।

– ਕੈਂਸਰ ਨਾਲ ਨਜਿੱਠਣ ਲਈ ਨਿਊ ਚੰਡੀਗੜ੍ਹ ਵਿੱਚ ਬਣਾਏ ਜਾਣ ਵਾਲੇ ਹਸਪਤਾਲ ਲਈ 17 ਕਰੋੜ ਰੁਪਏ ਅਤੇ ਨਸ਼ਾ ਛੁਡਾਊ – ਕੇਂਦਰਾਂ ਨੂੰ ਚਲਾਉਣ ਅਤੇ ਅਪਗ੍ਰੇਡ ਕਰਨ ਲਈ 40 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਐਮਰਜੈਂਸੀ ਸੇਵਾਵਾਂ ਲਈ 61 ਕਰੋੜ ਰੁਪਏ ਰੱਖੇ ਗਏ ਹਨ।

– ਹੁਸ਼ਿਆਰਪੁਰ ਤੇ ਕਪੂਰਥਲਾ ‘ਚ ਦੋ ਨਵੇਂ ਮੈਡੀਕਲ ਕਾਲਜ ਸਥਾਪਤ ਕਰਨ ਦਾ ਐਲਾਨ ਕੀਤਾ ਗਿਆ ਹੈ, ਜਦੋਂਕਿ ਮੋਹਾਲੀ ਵਿਚ ਇਕ ਲਿਵਰ ਇੰਸਟੀਚਿਊਟ ਲਈ 25 ਕਰੋੜ ਰੁਪਏ ਰੱਖੇ ਗਏ ਹਨ।

ਰੁਜ਼ਗਾਰ ਤੇ ਹੁਨਰ ਵਿਕਾਸ

– ਰੁਜ਼ਗਾਰ ਤੇ ਹੁਨਰ ਵਿਕਾਸ ‘ਤੇ 231 ਕਰੋੜ ਰੁਪਏ ਖਰਚ ਕੀਤੇ ਜਾਣਗੇ।

– ਦੀਨ ਦਿਆਲ ਉਪਾਧਿਆਏ ਯੋਜਨਾ ਤਹਿਤ 163 ਕਰੋੜ ਰੁਪਏ ਖਰਚ ਕੀਤੇ ਜਾਣਗੇ।

Punjab Budget 2023-24 Highlights :

– ਸਰਹੱਦੀ ਖੇਤਰ ਲਈ 40 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।

– ਪੁਲਿਸ ਲਾਈਨ ਅਤੇ ਪੁਲਿਸ ਦਫ਼ਤਰਾਂ ਲਈ ਜ਼ਮੀਨ ਐਕੁਆਇਰ ਕਰਨ ‘ਤੇ 30 ਕਰੋੜ ਤੇ ਨਵੀਆਂ ਇਮਾਰਤਾਂ ‘ਤੇ 10 ਕਰੋੜ ਰੁਪਏ ਖਰਚ ਕੀਤੇ ਜਾਣਗੇ।

– ਖੁਫੀਆ ਵਿੰਗ ‘ਤੇ 40 ਕਰੋੜ ਰੁਪਏ ਖਰਚ ਕੀਤੇ ਜਾਣਗੇ।

– ਸਮਾਜ ਭਲਾਈ ਲਈ 8678 ਕਰੋੜ ਰੁਪਏ ਖਰਚ ਕੀਤੇ ਜਾਣਗੇ

– ਸੈਨਿਕ ਸਕੂਲ ਕਪੂਰਥਲਾ ਲਈ 3 ਕਰੋੜ ਰੁਪਏ ਦਿੱਤੇ ਜਾਣਗੇ।

– ਪਰਿਵਾਰ ਅਤੇ ਸਿਹਤ ਵਿਭਾਗ ਲਈ 4781 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।

– ਜਲਦੀ ਹੀ 142 ਹੋਰ ਆਮ ਆਦਮੀ ਕਲੀਨਿਕ ਸ਼ੁਰੂ ਹੋਣਗੇ।

– ਸੈਕੰਡਰੀ ਹਸਪਤਾਲਾਂ ਲਈ 39 ਕਰੋੜ ਰੁਪਏ ਦਾ ਸ਼ੁਰੂਆਤੀ ਬਜਟ ਰੱਖਿਆ ਗਿਆ।

– ਕੈਂਸਰ ਨਾਲ ਨਜਿੱਠਣ ਲਈ ਨਿਊ ਚੰਡੀਗੜ੍ਹ ‘ਚ ਬਣਾਏ ਜਾਣ ਵਾਲੇ ਹਸਪਤਾਲ ਲਈ 17 ਕਰੋੜ ਰੁਪਏ ਤੇ ਨਸ਼ਾ ਛੁਡਾਊ – ਕੇਂਦਰਾਂ ਨੂੰ ਚਲਾਉਣ ਅਤੇ ਅਪਗ੍ਰੇਡ ਕਰਨ ਲਈ 40 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਐਮਰਜੈਂਸੀ ਸੇਵਾਵਾਂ ਲਈ 61 ਕਰੋੜ ਰੁਪਏ ਰੱਖੇ ਗਏ ਹਨ।

– ਹੁਸ਼ਿਆਰਪੁਰ ਤੇ ਕਪੂਰਥਲਾ ‘ਚ ਦੋ ਨਵੇਂ ਮੈਡੀਕਲ ਕਾਲਜ ਸਥਾਪਤ ਕਰਨ ਦਾ ਐਲਾਨ ਕੀਤਾ ਗਿਆ ਹੈ ਜਦੋਂਕਿ ਮੋਹਾਲੀ ‘ਚ ਲਿਵਰ ਇੰਸਟੀਚਿਊਟ ਲਈ 25 ਕਰੋੜ ਰੁਪਏ ਤੈਅ ਕੀਤੇ ਗਏ ਹਨ।

– ਸੂਬੇ ‘ਚ 11 ਨਵੇਂ ਕਾਲਜ ਬਣਨਗੇ। 2022-23 ‘ਚ 36 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਮੌਜੂਦਾ ਸੂਬਾਈ ਕਾਲਜਾਂ ‘ਚ ਵਿਕਾਸ ਤੇ ਲਾਇਬ੍ਰੇਰੀਆਂ ਦੇ ਨਿਰਮਾਣ ਲਈ 68 ਕਰੋੜ ਰੁਪਏ ਦਾ ਬਜਟ ਖਰਚ ਤਜਵੀਜ਼ਸ਼ੁਦਾ ਹੈ।

– ਅੰਮ੍ਰਿਤਸਰ ‘ਚ ਜੰਗੀ ਸਮਾਰਕ ਕੰਪਲੈਕਸ ਦੀਆਂ ਦੋ ਨਵੀਆਂ ਗੈਲਰੀਆਂ ਲਈ 15 ਕਰੋੜ ਰੁਪਏ ਦੀ ਵਿਵਸਥਾ ਤਜਵੀਜ਼ਸ਼ੁਦਾ।

– ਉਰਦੂ ਅਕੈਡਮੀ ਮਾਲੇਕੋਟਲਾ ਲਈ ਦੋ ਕਰੋੜ ਰੁਪਏ ਦੀ ਮਦਦ ਦਿੱਤੀ ਜਾਵੇਗੀ।

– ਕਪੂਰਥਲਾ ਮੈਡੀਕਲ ਕਾਲਜ ਲਈ 422 ਕਰੋੜ ਦੀ ਵਿਵਸਥਾ।

– ਸਰਕਾਰੀ ਸਕੂਲਾਂ ਦਾ ਬਜਟ 99 ਕਰੋੜ ਰੁਪਏ ਰੱਖਿਆ ਗਿਆ ਹੈ।

– ਅਧਿਆਪਕਾਂ ਦੇ ਹੁਨਰ ਵਿਕਾਸ ‘ਤੇ 20 ਕਰੋੜ ਰੁਪਏ ਖਰਚ ਕੀਤੇ ਜਾਣਗੇ।

– ਸਿਰਫ਼ ਅਧਿਆਪਕ ਪੜ੍ਹਾਉਣਗੇ। ਹੋਰ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੋਣਗੇ।

– ਸਕੂਲ ਆਫ ਐਮੀਨੈਂਸ ਲਈ 200 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। ਸਕੂਲਾਂ ‘ਚ ਐਡਮਿਨਿਸਟ੍ਰੇਟਿਵ ਕੰਮ ਮੈਨੇਜਰ ਸੰਭਾਲਣਗੇ।

– ਐਨਆਰਆਈ ਪੰਜਾਬ ਐਜੂਕੇਸ਼ਨ ਹੈਲਥ ਫੰਡ ਰਜਿਸਟਰਡ ਕੀਤਾ ਗਿਆ ਹੈ। ਹੁਣ ਵਿਦੇਸ਼ਾਂ ‘ਚ ਵਸੇ ਪੰਜਾਬੀ ਸਿੱਧੇ ਤੌਰ ‘ਤੇ ਆਪਣੇ ਦੇਸ਼ ਦੀ ਸੇਵਾ ਕਰ ਸਕਣਗੇ।

– ਪੰਜਾਬ ਟੂਰਿਜ਼ਮ ਦੇ ਵਿਕਾਸ ਲਈ 281 ਕਰੋੜ ਰੁਪਏ ਰੱਖੇ ਗਏ ਹਨ। ਇਸ ਵਿੱਚੋਂ ਪੰਜ ਕਰੋੜ ਰੁਪਏ ਟੂਰਿਜ਼ਮ ਨੂੰ ਪ੍ਰੋਮਟ ਕਰਨ ’ਤੇ ਖਰਚ ਕੀਤੇ ਜਾਣਗੇ।

– ਵੱਖ-ਵੱਖ ਸਕਾਲਰਸ਼ਿਪ ਸਕੀਮਾਂ ਲਈ 78 ਕਰੋੜ ਰੁਪਏ ਦੀ ਤਜਵੀਜ਼ ਹੈ।

– ਉਚੇਰੀ ਸਿੱਖਿਆ ਲਈ ਰੁਜ਼ਗਾਰ ਅਤੇ ਕੋਚਿੰਗ ਦਾ ਪ੍ਰਬੰਧ ਹੋਵੇਗਾ। ਕਾਲਜ ਲਈ 68 ਕਰੋੜ ਦਾ ਬਜਟ ਪ੍ਰਸਤਾਵ ਹੈ।

– ਪਸ਼ੂਆਂ ਦੇ ਇਲਾਜ ਲਈ ਮੋਬਾਈਲ ਯੂਨਿਟ ਸ਼ੁਰੂ ਕੀਤਾ ਜਾਵੇਗਾ।

– 25 ਕਰੋੜ ਰੁਪਏ ਅਫਰੀਕਨ ਫਲੂ ਸਮੇਤ ਲੰਪੀ ਬਿਮਾਰੀ ਨਾਲ ਨਜਿੱਠਣ ਲਈ ਰੱਖੇ ਗਏ ਹਨ।

– ਮਿਲਕਫੈੱਡ ਤੇ ਮਾਰਕਫੈੱਡ ਨੂੰ 100 ਕਰੋੜ ਰੁਪਏ ਦੀ ਮਦਦ ਦਿੱਤੀ ਜਾਵੇਗੀ।

– ਸੂਬੇ ਵਿੱਚ ਨਵੀਂ ਖੇਡ ਨੀਤੀ ਆਵੇਗੀ। ਇਸ ਲਈ 258 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।

– ਸਪੋਰਟਸ ਯੂਨੀਵਰਸਿਟੀ ਪਟਿਆਲਾ ਨੂੰ 53 ਕਰੋੜ ਰੁਪਏ ਦਿੱਤੇ ਜਾਣਗੇ। –

– ਤਿੰਨ ਕਰੋੜ ਰੁਪਏ ਦੀ ਰਾਸ਼ੀ ਨਾਲ ਖੇਡਾਂ ਦਾ ਸਮਾਨ ਖਰੀਦਿਆ ਜਾਵੇਗਾ

– ਮੈਡੀਕਲ ਸਿੱਖਿਆ ਅਤੇ ਖੋਜ ‘ਤੇ 1015 ਕਰੋੜ ਰੁਪਏ ਖਰਚ ਕੀਤੇ ਜਾਣਗੇ।

– ਇਸ ਗੁੱਡ ਗਵਰਨੈਂਸ, ਸਿਹਤ ਤੇ ਸਿੱਖਿਆ ਮੁੱਖ ਫੋਕਸ ਹਨ।

– ਸ਼ੂਗਰਫੈੱਡ ਨੂੰ 250 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਸੂਬੇ ‘ਚ ਪੰਜ ਨਵੇਂ ਬਾਗਬਾਨੀ ਅਸਟੇਟ ਸਥਾਪਤ ਕੀਤੇ ਜਾਣਗੇ। ਗੰਨੇ ਦੀ ਪ੍ਰੋਸੈਸਿੰਗ ਲਈ 100 ਕਰੋੜ ਰੁਪਏ ਰੱਖੇ ਗਏ ਹਨ।

– ਔਰਤਾਂ ਨੂੰ ਨਹੀਂ ਮਿਲਿਆ 1000 ਰੁਪਏ ਮਹੀਨਾ; ਚੋਣਾਂ ‘ਚ ਸਰਕਾਰ ਨੇ ਕੀਤਾ ਸੀ ਵਾਅਦਾ

– ਸੂਬੇ ਦੇ ਕਰਜ਼ੇ ਦੀ ਅਦਾਇਗੀ ਲਈ ਸਾਡੀ ਸਰਕਾਰ ਨੇ 2022-23 ਵਿੱਚ 3000 ਕਰੋੜ ਰੁਪਏ ਦਾ ਯੋਗਦਾਨ ਪਾਇਆ। ਪਿਛਲੀ ਸਰਕਾਰ ਨੇ ਪੰਜ ਸਾਲਾਂ ਦੌਰਾਨ 2928 ਕਰੋੜ ਰੁਪਏ ਦਾ ਯੋਗਦਾਨ ਪਾਇਆ ਸੀ।

-ਕੇਂਦਰ ਕੋਲ ਮੁੱਦਾ ਉਠਾ ਰਹੇ ਹਨ ਕਿ ਪਹਿਲਾਂ ਜਿਹੜੇ ਉੱਚੀਆਂ ਦਰਾਂ ‘ਤੇ ਕਰਜ਼ ਲਏ ਗਏ ਹਨ, ਉਹ ਘੱਟ ਦਰ ‘ਤੇ ਕੀਤੇ ਜਾਣ।

– ਇਸ ਨਾਲ ਵਿਆਜ ਦਰ ‘ਚ ਕਮੀ ਆਵੇਗੀ।

– ਸੂਬੇ ਦੇ ਬਜਟ ਅਨੁਸਾਰ ਇਹ ਬਜਟ 196,462 ਕਰੋੜ ਰੁਪਏ ਹੈ। ਜੋ ਪਿਛਲੇ ਸਾਲ ਨਾਲੋਂ 26 ਫੀਸਦੀ ਵੱਧ ਹੈ।

– 123441 ਕਰੋੜ ਰੁਪਏ ਖਰਚ ਕੀਤੇ ਜਾਣਗੇ। ਜੋ ਪਿਛਲੇ ਸਾਲ ਨਾਲੋਂ 14 ਫੀਸਦੀ ਵੱਧ ਹੈ।

– 74,620 ਕਰੋੜ ਰੁਪਏ ਦਾ ਵਚਨਬੱਧ ਖਰਚ, ਪਿਛਲੇ ਸਾਲ ਨਾਲੋਂ 12% ਜ਼ਿਆਦਾ।

– 11,782 ਕਰੋੜ ਰੁਪਏ ਦਾ ਪੂੰਜੀ ਖਰਚ, ਜੋ ਪਿਛਲੇ ਸਾਲ ਨਾਲੋਂ 22 ਫੀਸਦੀ ਵੱਧ ਹੈ।

– ਖੇਤੀਬਾੜੀ ਅਤੇ ਸਹਾਇਕ ਧੰਦਿਆਂ ਲਈ 13,888 ਕਰੋੜ ਰੁਪਏ ਦਾ ਬਜਟ ਅਨੁਮਾਨ। ਜੋ ਪਿਛਲੇ ਸਾਲ ਨਾਲੋਂ 22 ਫੀਸਦੀ ਵੱਧ ਹੈ।

– ਨਵੀਂ ਖੇਤੀ ਨੀਤੀ ਆਵੇਗੀ।

– ਆਉਣ ਵਾਲੇ ਸਮੇਂ ਵਿਚ ਵੀ ਕਿਸਾਨ ਮਿਲਨੀ ਪ੍ਰੋਗਰਾਮ ਜਾਰੀ ਰਹੇਗਾ।

– ਸੂਬੇ ਦੀ ਨੋਡਲ ਏਜੰਸੀ ਪਨਸੀਡ ਨੇ ਇਕ ਲੱਖ ਕੁਇੰਟਲ ਬੀਜ ਖਰੀਦਿਆ ਸੀ।

– ਬਾਸਮਤੀ ਦੀ ਖਰੀਦ ਲਈ ਰਿਵਾਲਵਿੰਗ ਫੰਡ ਤੇ ਕਪਾਹ ਵਿਚਕਾਰ 33 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਇਸ ਦੇ ਲਈ ਬਜਟ ਵਿੱਚ 1000 ਕਰੋੜ ਰੁਪਏ ਦਾ ਫੰਡ ਰੱਖਿਆ ਗਿਆ ਹੈ।

– 2574 ਕਿਸਾਨ ਮਿੱਤਰਾਂ ਦੀ ਭਰਤੀ ਕਰਨਗੇ।

– ਝੋਨੇ ਦੀ ਸਿੱਧੀ ਬਿਜਾਈ ਅਤੇ ਮੂੰਗੀ ਦੀ ਸਾਉਣੀ ਲਈ ਬਜਟ ਵਿੱਚ 125 ਕਰੋੜ ਰੁਪਏ ਦਾ ਫੰਡ ਰੱਖਿਆ ਗਿਆ ਹੈ।

– ਸਰਕਾਰ ਨੇ ਪਰਾਲੀ ਸਾੜਨ ਤੋਂ ਰੋਕਣ ਲਈ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਮੁਹੱਈਆ ਕਰਵਾਉਣ ਲਈ 350 ਕਰੋੜ ਰੁਪਏ ਦਾ ਬਜਟ ਰੱਖਿਆ ਹੈ।

– ਕਿਸਾਨਾਂ ਨੂੰ ਮੁਫਤ ਬਿਜਲੀ ਦੇਣ ਲਈ 9331 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਸੀ।

– ਫਸਲ ਬੀਮਾ ਯੋਜਨਾ ਸ਼ੁਰੂ ਕਰਨ ਦੀ ਤਿਆਰੀ।

– ਉਦਯੋਗਿਕ ਵਿਕਾਸ ਲਈ ਅਨੁਕੂਲ ਮਾਹੌਲ ਸਿਰਜਿਆ ਜਾ ਰਿਹਾ ਹੈ।

– ਕੇਂਦਰ ਵੱਲੋਂ 9035 ਕਰੋੜ ਰੁਪਏ ਦਾ ਫੰਡ ਰੋਕਿਆ ਹੋਇਆ ਹੈ।

31000 ਦੀ CCL ਲਿਮਟ। ਜੋ ਕਰਜ਼ਾ ਅਕਾਲੀ-ਭਾਜਪਾ ਨੇ ਲਿਆ ਸੀ। 6155 ਕਰੋੜ ਜੋ ਕੇਂਦਰ ਨੇ ਦੇਣ ਦਾ ਵਾਅਦਾ ਕੀਤਾ ਸੀ, ਉਹ ਨਹੀਂ ਦਿੱਤਾ।

– ਕੇਂਦਰ ‘ਤੇ ਪੇਂਡੂ ਵਿਕਾਸ ਫੰਡ ਦਾ 2880 ਕਰੋੜ ਰੁਪਏ ਬਕਾਇਆ ਹੈ। ਸੂਬੇ ਨੂੰ 9035 ਕਰੋੜ ਰੁਪਏ ਜਾਰੀ ਨਹੀਂ ਕੀਤੇ ਜਾ ਰਹੇ ਹਨ। ਇਹ ਇਕ ਸੋਚੀ ਸਮਝੀ ਸਾਜ਼ਿਸ਼ ਹੈ।

– ਸੂਬੇ ਦੀ ਮੌਜੂਦਾ ਸਥਿਤੀ: GSDP 63823 ਲੱਖ ਕਰੋੜ ਰੁਪਏ ਜੋ ਕਿ ਪਿਛਲੇ ਸਾਲ ਨਾਲੋਂ 9.24 ਫੀਸਦੀ ਵੱਧ ਹੈ।

– 698635 ਕਰੋੜ ਰੁਪਏ ਅਗਲੇ ਸਾਲ ਦਾ ਅਨੁਮਾਨ ਹੈ।

– ਪੰਜਾਬ ਵਿੱਚ ਪ੍ਰਤੀ ਵਿਅਕਤੀ ਆਮਦਨ 1,73,873 ਰੁਪਏ ਰਹੀ।

– ਨੌਂ ਮਹੀਨਿਆਂ ‘ਚ ਆਮ ਆਦਮੀ ਕਲੀਨਿਕਾਂ ਵਿਚ 10,50,000 ਲੋਕਾਂ ਦਾ ਇਲਾਜ ਹੋਇਆ।

– ਸਰਕਾਰ ਅਤੇ ਸਰਕਾਰੀ ਏਜੰਸੀਆਂ ਦੇ ਅੰਦਰ ਪਹਿਲਾਂ ਹੀ 26797 ਨੌਕਰੀਆਂ ਦਿੱਤੀਆਂ ਹਨ।

– ਨੌਜਵਾਨਾਂ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਇੱਥੇ ਰੁਜ਼ਗਾਰ ਪੈਦਾ ਕੀਤਾ ਜਾਵੇਗਾ।

– ਸੂਬੇ ਦੇ 90 ਫੀਸਦੀ ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ‘ਤੇ ਆ ਰਿਹਾ ਹੈ।

– ਸਕੂਲ ਆਫ ਐਮੀਨੈਂਸ ਦਾ ਸੁਪਨਾ ਪੂਰਾ ਹੋਵੇਗਾ।

– ਸਰਕਾਰ ਨੇ ਪਹਿਲੇ ਸਾਲ ਵਿੱਚ 26,797 ਲੋਕਾਂ ਨੂੰ ਸਰਕਾਰੀ ਤੇ ਸਰਕਾਰੀ ਏਜੰਸੀਆਂ ਵਿੱਚ ਨੌਕਰੀਆਂ ਦਿੱਤੀਆਂ।

– ਸਰਕਾਰ ਨੇ ਖੇਤੀ ਵਿਭਿੰਨਤਾ ਲਈ ਸਿੱਧੀ ਬਿਜਾਈ, ਮੂੰਗੀ ਦੀ ਖਰੀਦ ਸਮੇਤ ਕਈ ਅਹਿਮ ਕਦਮ ਚੁੱਕੇ ਹਨ। ਇਸ ਵਾਰ ਖੇਤੀ ਨੂੰ ਹੋਰ ਮਜ਼ਬੂਤ ​​ਕੀਤਾ ਜਾਵੇਗਾ।

– ਸਾਡੀ ਸਰਕਾਰ ਨੂੰ ਹਜ਼ਾਰਾਂ ਕਰੋੜ ਦੇ ਬਕਾਏ ਵਿਰਾਸਤ ਵਿਚ ਮਿਲੇ ਹਨ।

– ਖੇਤੀ ਨਾਲ ਜੁੜੀਆਂ ਏਜੰਸੀਆਂ ‘ਤੇ 2000 ਕਰੋੜ ਰੁਪਏ ਖਰਚ ਕੀਤੇ ਗਏ।

-ਵਿੱਤ ਮੰਤਰੀ ਨੇ ਪੰਜਾਬ ਦਾ ਬਜਟ ਪੜ੍ਹਨ ਸ਼ੁਰੂ ਕੀਤਾ।

ਸਪੀਕਰ ਸੰਧਵਾ ਨੇ ਮੰਤਰੀਆਂ ਦੀ ਗ਼ੈਰ-ਹਾਜ਼ਰੀ ‘ਤੇ ਨਾਰਾਜ਼ਗੀ ਪ੍ਰਗਟਾਈ

ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਕ ਵਾਰ ਫਿਰ ਵਿਧਾਨ ਸਭਾ ‘ਚ ਮੰਤਰੀਆਂ ਦੀ ਗੈਰ-ਹਾਜ਼ਰੀ ‘ਤੇ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਜਿਹੜੇ ਮੰਤਰੀ ਪ੍ਰਸ਼ਨ ਕਾਲ ਦੌਰਾਨ ਨਹੀਂ ਆ ਰਹੇ ਜਾਂ ਕਿਸੇ ਕਾਰਨ ਕਿਤੇ ਜਾਣਾ ਪੈਂਦਾ ਹੈ, ਉਹ ਆਪਣੇ ਉੱਤਰ ਕਿਸੇ ਵੀ ਸਾਥੀ ਮੰਤਰੀ ਨੂੰ ਦੇ ਸਕਦੇ ਹਨ। ਉਨ੍ਹਾਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ।

 

 

Vinkmag ad
Share Our Daily Posts

News Desk

Read Previous

ED ਨੇ ਮਨੀਸ਼ ਸਿਸੋਦੀਆ ਨੂੰ ਕੀਤਾ ਗ੍ਰਿਫਤਾਰ, CM ਕੇਜਰੀਵਾਲ ਨੇ ਕਿਹਾ- ਜਨਤਾ ਸਭ ਕੁਝ ਦੇਖ ਰਹੀ ਹੈ

Read Next

ਭੜਕੇ ਟਿਊਸ਼ਨ ਟੀਚਰ ਨੇ ਸਿਰ ‘ਚ ਮਾਰਿਆ ਚਾਹ ਨਾਲ ਭਰਿਆ ਗਲਾਸ, ਵਿਦਿਆਰਥੀ ਹੋਇਆ ਲਹੂ-ਲੁਹਾਣ