Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 24, 2026

BJP-RSS ਕਰ ਰਹੇ ‘ਹਿੰਦੂ ਰਾਸ਼ਟਰ’ ਦੀ ਗੱਲ, ਇਸ ਲਈ ਅੰਮ੍ਰਿਤਪਾਲ ਸਿੰਘ ਨੇ ਕੀਤੀ ਖ਼ਾਲਿਸਤਾਨ ਦੀ ਮੰਗ ਕਰਨ ਦੀ ਹਿੰਮਤ : ਅਸ਼ੋਕ ਗਹਿਲੋਤ

ਏਐਨਆਈ : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ‘ਹਿੰਦੂ ਰਾਸ਼ਟਰ’ ਦੀ ਭਾਜਪਾ ਤੇ ਆਰਐਸਐਸ ਦੀ ਲਗਾਤਾਰ ਮੰਗ ਕਾਰਨ ਖ਼ਾਲਿਸਤਾਨ ਬਾਰੇ ਬੋਲਣ ਦੀ ਹਿੰਮਤ ਕੀਤੀ। ਡਵੀਜ਼ਨ ਪੱਧਰੀ ਵਰਕਰ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗਹਿਲੋਤ ਨੇ ਕਿਹਾ, “ਪੰਜਾਬ ਵਿਚ ਇਕ ਨਵਾਂ ਨਾਮ ਸਾਹਮਣੇ ਆਇਆ ਹੈ, ਅੰਮ੍ਰਿਤਪਾਲ ਸਿੰਘ। ਅੰਮ੍ਰਿਤਪਾਲ ਦਾ ਕਹਿਣਾ ਹੈ ਕਿ ਜੇਕਰ ਮੋਹਨ ਭਾਗਵਤ ਤੇ ਨਰਿੰਦਰ ਮੋਦੀ ਹਿੰਦੂ ਰਾਸ਼ਟਰ ਦੀ ਗੱਲ ਕਰ ਸਕਦੇ ਹਨ ਤਾਂ ਮੈਨੂੰ ਖਾਲਿਸਤਾਨ ਦੀ ਗੱਲ ਕਿਉਂ ਨਹੀਂ ਕਰਨੀ ਚਾਹੀਦੀ? ਉਸਦਾ ਦੁਰਸਾਹਸ ਦੇਖੋ। ਉਸ ਕੋਲ ਇੰਨੀ ਹਿੰਮਤ ਕਿੱਥੋਂ ਆਈ, ਕਿਉਂਕਿ ਤੁਸੀਂ ‘ਹਿੰਦੂ ਰਾਸ਼ਟਰ’ ਦੀ ਗੱਲ ਕਰਦੇ ਹੋ।”

“ਅੱਗ ਲਗਾਉਣੀ ਆਸਾਨ, ਬੁਝਾਉਣ ‘ਚ ਸਮਾਂ ਲਗਦਾ”

ਰਾਜਸਥਾਨ ਦੇ ਮੁੱਖ ਮੰਤਰੀ ਨੇ ਕਿਹਾ, “ਅੱਗ ਲਗਾਉਣਾ ਆਸਾਨ ਹੈ ਪਰ ਇਸ ਨੂੰ ਬੁਝਾਉਣ ਵਿੱਚ ਸਮਾਂ ਲੱਗਦਾ ਹੈ। ਅਜਿਹਾ ਦੇਸ਼ ਵਿਚ ਪਹਿਲੀ ਵਾਰ ਨਹੀਂ ਹੋ ਰਿਹਾ। ਇਸ ਕਾਰਨ ਇੰਦਰਾ ਗਾਂਧੀ ਨੂੰ ਮਾਰਿਆ ਗਿਆ ਸੀ। ਉਨ੍ਹਾਂ ਨੇ ਖਾਲਿਸਤਾਨ ਨਹੀਂ ਬਣਨ ਦਿੱਤਾ, ਅੱਜ ਮੈਂ ਕੀ ਕਹਾਂ?”

ਦੇਸ਼ ‘ਚ ਹੋ ਰਹੀ ਹੈ ਧਰਮ ਦੀ ਰਾਜਨੀਤੀ’

ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਦੇਸ਼ ਵਿਚ ਧਰਮ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, ‘ਦੇਸ਼ ‘ਚ ਧਰਮ ਦੇ ਨਾਂ ‘ਤੇ ਰਾਜਨੀਤੀ ਕੀਤੀ ਜਾ ਰਹੀ ਹੈ ਪਰ ਜੇਕਰ ਤੁਸੀਂ ਦੇਸ਼ ਦੇ ਭਲੇ ਲਈ ਹਰ ਧਰਮ ਤੇ ਜਾਤ ਦੇ ਲੋਕਾਂ ਨੂੰ ਨਾਲ ਲੈ ਕੇ ਚੱਲੋਗੇ ਤਾਂ ਦੇਸ਼ ਇਕਜੁੱਟ ਰਹੇਗਾ।’

ਅੰਮ੍ਰਿਤਪਾਲ ਸਿੰਘ ਨੇ ਜਾਰੀ ਕੀਤੀ ਨਵੀਂ ਵੀਡੀਓ

ਅੰਮ੍ਰਿਤਪਾਲ ਸਿੰਘ ਨੇ ਇਕ ਨਵੀਂ ਵੀਡੀਓ ‘ਚ ਸਾਹਮਣੇ ਆ ਕੇ ਕਿਹਾ ਹੈ ਕਿ ਉਹ ‘ਭਗੌੜਾ’ ਨਹੀਂ ਹੈ ਤੇ ਜਲਦੀ ਹੀ ਦੁਨੀਆ ਦੇ ਸਾਹਮਣੇ ਆ ਜਾਵੇਗਾ। ਇਸ ਅਣ-ਪ੍ਰਮਾਣਿਤ ਵੀਡੀਓ ਵਿਚ ਅੰਮ੍ਰਿਤਪਾਲ ਨੇ 29 ਮਾਰਚ ਨੂੰ ਸਾਹਮਣੇ ਆਈ ਵੀਡੀਓ ਬਾਰੇ ਕਿਹਾ, “ਮੈਂ ਕੱਲ੍ਹ ਇਕ ਵੀਡੀਓ ਅਪਲੋਡ ਕੀਤੀ ਸੀ। ਇਹ ਲੋਕਾਂ ਨੂੰ ਸੰਬੋਧਨ ਸੀ। ਜਨਤਾ ਸੋਚਦੀ ਹੈ ਕਿ ਸ਼ਾਇਦ ਇਹ ਵੀਡੀਓ ਪੁਲਿਸ ਹਿਰਾਸਤ ਵਿਚ ਬਣਾਈ ਗਈ ਸੀ, ਕਿਉਂਕਿ ਮੈਂ ਗੱਲ ਕਰਦਾ ਸੀ। ਉਸ ਵੀਡੀਓ ਵਿੱਚ ਇਧਰ-ਉਧਰ ਦੇਖ ਰਹੇ ਹੋ। ਤੁਸੀਂ ਇਸ ਤੋਂ ਪਹਿਲਾਂ ਹੋਰ ਵੀਡਿਓ ਦੇਖ ਸਕਦੇ ਹੋ, ਮੈਂ ਕੈਮਰੇ ਵੱਲ ਦੇਖ ਕੇ ਜ਼ਿਆਦਾ ਗੱਲ ਨਹੀਂ ਕਰਦਾ।”

Vinkmag ad
Share Our Daily Posts

News Desk

Read Previous

ਕੈਨੇਡਾ ਤੋਂ ਅਮਰੀਕਾ ‘ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ 8 ਲੋਕ ਨਦੀ ‘ਚ ਡੁੱਬੇ, ਮਰਨ ਵਾਲਿਆਂ ‘ਚ 5 ਭਾਰਤੀ

Read Next

ਜਲੰਧਰ ‘ਚ ਭਿਆਨਕ ਹਾਦਸਾ : ਖੜ੍ਹੇ ਟੈਂਕਰ ‘ਚ ਵੱਜੀ ਸਕਾਰਪੀਓ ਦੇ ਉੱਡੇ ਪਰਖੱਚੇ; 3 ਨੌਜਵਾਨਾਂ ਨੂੰ ਕੜੀ ਮੁਸ਼ੱਕਤ ਤੋਂ ਬਾਅਦ ਕੱਢਿਆ ਬਾਹਰ