Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 18, 2026

ਫਾਸਟੈਗ ਨਾਲ ਟੋਲ ਸੰਗ੍ਰਹਿ ਦਾ ਬਣਿਆ ਰਿਕਾਰਡ, ਇਕ ਦਿਨ ’ਚ ਆਏ 193 ਕਰੋੜ, 29 ਅਪ੍ਰੈਲ ਨੂੰ ਫਾਸਟੈਗ ਰਾਹੀਂ ਹੋਈ 1.16 ਕਰੋੜ ਦੀ ਟਰਾਂਜ਼ੈਕਸ਼ਨ

ਨਵੀਂ ਦਿੱਲੀ : ਹਾਈਵੇ ਤੇ ਐਕਸਪ੍ਰੈੱਸ ਵੇਅ ’ਤੇ ਫਾਸਟੈਗ ਜ਼ਰੀਏ ਟੋਲ ਸੰਗ੍ਰਹਿ ਦਾ ਨਵਾਂ ਰਿਕਾਰਡ ਬਣਿਆ ਹੈ। ਟੋਲ ਸੰਗ੍ਰਹਿ ਲਈ ਫਾਸਟੈਗ ਪ੍ਰਣਾਲੀ ’ਤੇ ਅਮਲ ਨੇ ਲੋਕਾਂ ਨੂੰ ਕਾਫ਼ੀ ਰਾਹਤ ਦਿੱਤੀ ਹੈ ਤੇ ਇਸ ਦਾ ਦਾਇਰਾ ਵੀ ਵਧਦਾ ਜਾ ਰਿਹਾ ਹੈ। 29 ਅਪ੍ਰੈਲ ਨੂੰ ਫਾਸਟੈਗ ਰਾਹੀਂ 193.15 ਕਰੋੜ ਰੁਪਏ ਦਾ ਟੋਲ ਸੰਗ੍ਰਹਿ ਹੋਇਆ, ਜਿਹੜਾ ਕਿਸੇ ਇਕ ਦਿਨ ’ਚ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਟੈਕਸ ਸੰਗ੍ਰਹਿ ਹੈ। ਇਸ ਦਿਨ 1.16 ਕਰੋੜ ਲੈਣ-ਦੇਣ ਫਾਸਟੈਗ ਰਾਹੀਂ ਹੋਇਆ। ਇਸ ਤੋਂ ਪਹਿਲਾਂ 24 ਦਸੰਬਰ ਨੂੰ 144.19 ਕਰੋੜ ਰੁਪਏ ਦਾ ਟੋਲ ਸੰਗ੍ਰਹਿ ਫਾਸਟੈਗ ਰਾਹੀਂ ਹੋਇਆ ਸੀ। ਕੇਂਦਰ ਸਰਕਾਰ ਨੇ ਫਰਵਰੀ 2021 ਤੋਂ ਫਾਸਟੈਗ ਨੂੰ ਸਾਰੇ ਟੋਲ ਪਲਾਜ਼ਿਆਂ ’ਤੇ ਲਾਜ਼ਮੀ ਕਰ ਦਿੱਤਾ ਹੈ। ਇਸ ਤੋਂ ਬਾਅਦ ਫਾਸਟੈਗ ਦੀ ਸਹੂਲਤ ਵਾਲੇ ਟੋਲ ਪਲਾਜ਼ਿਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਇਸ ਦੀ ਲਾਜ਼ਮੀਅਤਾ ਦੇ ਸਮੇਂ 770 ਟੋਲ ਪਲਾਜ਼ੇ ਫਾਸਟੈਗ ਵਾਲੇ ਸਨ, ਜਿਹੜੇ ਹੁਣ ਵੱਧ ਕੇ 1228 ਹੋ ਗਏ ਹਨ। ਇਨ੍ਹਾਂ ’ਚ 339 ਸੂਬਾਈ ਟੋਲ ਪਲਾਜ਼ੇ ਹਨ। ਹੁਣ ਤੱਕ 6.9 ਕਰੋੜ ਗਾਹਕਾਂ ਨੂੰ ਫਾਸਟੈਗ ਜਾਰੀ ਕੀਤੇ ਜਾ ਚੁੱਕੇ ਹਨ।

ਫਾਸਟੈਗ ਸਿਸਟਮ ਨੇ ਟੋਲ ਪਲਾਜ਼ਾ ਦੀ ਪ੍ਰਣਾਲੀ ਨੂੰ ਆਸਾਨ ਬਣਾਇਆ ਹੈ ਤੇ ਇਨ੍ਹਾਂ ਪਲਾਜ਼ਿਆਂ ’ਚ ਲੋਕਾਂ ਦਾ ਇੰਤਜ਼ਾਰ ਦਾ ਸਮਾਂ ਕਾਫ਼ੀ ਘੱਟ ਹੋਇਆ ਹੈ। ਹਾਲਾਂਕਿ ਤਕਨੀਕੀ ਦਿੱਕਤਾਂ ਜਾਂ ਸਟਾਫ ਦੀ ਕਮੀ ਜਾਂ ਫਿਰ ਵਿਵਸਥਾ ’ਚ ਗੜਬੜੀ ਕਾਰਨ ਕਈ ਥਾਵਾਂ ’ਤੇ ਲੋਕ ਇਹ ਵੀ ਸ਼ਿਕਾਇਤ ਕਰਦੇ ਹਨ ਕਿ ਫਾਸਟੈਗ ਦੇ ਬਾਵਜੂਦ ਉਨ੍ਹਾਂ ਨੂੰ ਟੋਲ ਪਲਾਜ਼ੇ ’ਤੇ ਸਮਾਂ ਲੱਗ ਰਿਹਾ ਹੈ। ਇਸ ਦੇ ਬਾਵਜੂਦ ਫਾਸਟੈਗ ਦੀ ਪ੍ਰਣਾਲੀ ਨੇ ਲੋਕਾਂ ਨੂੰ ਆਸਾਨੀ ਦਾ ਅਹਿਸਾਸ ਕਰਾਇਆ ਹੈ। ਹਾਈਵੇ ਤੇ ਆਪਣੇ ਵਾਹਨ ਲਿਜਾਣ ਵਾਲੇ ਲੋਕਾਂ ਨੇ ਵੀ ਫਾਸਟੈਗ ਨੂੰ ਜਿਸ ਤਰ੍ਹਾਂ ਅਪਣਾਇਆ ਹੈ, ਉਸ ਨਾਲ ਟੋਲ ਆਪ੍ਰੇਸ਼ਨ ਦੀ ਸਮਰੱਥਾ ਤੇ ਮੁਹਾਰਤ ’ਚ ਵੀ ਵਾਧਾ ਹੋਇਆ ਹੈ। ਇਸ ਨਾਲ ਸਰਕਾਰ ਨੂੰ ਜ਼ਿਆਦਾ ਮਾਲੀਏ ਦਾ ਫਾਇਦਾ ਹੋਇਆ ਹੈ ਤੇ ਇਸ ਕਾਰਨ ਬੁਨਿਆਦੀ ਢਾਂਚੇ ’ਚ ਨਿਵੇਸ਼ ਵੀ ਵੱਧ ਰਿਹਾ ਹੈ।

Vinkmag ad
Share Our Daily Posts

News Desk

Read Previous

ਪਿੰਡ ਰੋਡੇ ਤੋਂ ਗ੍ਰਿਫ਼ਤਾਰ ਅੰਮ੍ਰਿਤਪਾਲ ਸਿੰਘ ਨੂੰ ਲਿਜਾਇਆ ਜਾਵੇਗਾ ਡਿਬਰੂਗੜ੍ਹ

Read Next

ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਲੈ ਕੇ ਸੁਖਬੀਰ ਸਿੰਘ ਬਾਦਲ ਪਰਿਵਾਰ ਸਮੇਤ ਸ੍ਰੀ ਕੀਰਤਪੁਰ ਸਾਹਿਬ ਲਈ ਰਵਾਨਾ