Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 13, 2026

PSEB 10th Jalandhar Merit List 2023 : 10ਵੀਂ ਦੀ ਮੈਰਿਟ ‘ਚ 19 ਵਿਚੋਂ 17 ਕੁੜੀਆਂ, ਪਾਸ ਫੀਸਦ ‘ਚ ਜਲੰਧਰ ਸੂਬੇ ‘ਚੋਂ 18ਵੇਂ ਨੰਬਰ ‘ਤੇ

ਜਲੰਧਰ : ਸ਼ੁੱਕਰਵਾਰ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 10ਵੀਂ ਜਮਾਤ ਦੀ ਮੈਰਿਟ ਦਾ ਨਤੀਜਾ ਜਾਰੀ ਕੀਤਾ। ਇਸ ਵਿਚ ਜਲੰਧਰ ਦੇ 19 ਵਿਦਿਆਰਥੀਆਂ ਨੇ ਮੈਰਿਟ ਹਾਸਲ ਕੀਤੀ ਹੈ ਜਿਸ ਵਿਚ 17 ਲੜਕੀਆਂ ਤੇ 2 ਲੜਕੇ ਸ਼ਾਮਲ ਹਨ।

ਇਸ ਵਾਰ ਜ਼ਿਲ੍ਹੇ ਦੇ 20448 ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ ਸਨ, ਜਿਨ੍ਹਾਂ ਵਿੱਚੋਂ 19819 ਵਿਦਿਆਰਥੀ ਪੂਰੀ ਤਰ੍ਹਾਂ ਪਾਸ ਹੋਏ। ਜ਼ਿਲ੍ਹੇ ਦੀ ਸਮੁੱਚੀ ਪਾਸ ਪ੍ਰਤੀਸ਼ਤਤਾ 96.92 ਪ੍ਰਤੀਸ਼ਤ ਰਿਹਾ ਤੇ ਸੂਬੇ ਦੀ ਪਾਸ ਪ੍ਰਤੀਸ਼ਤਤਾ ਸੂਚੀ ਵਿੱਚ 18ਵੇਂ ਸਥਾਨ ‘ਤੇ ਹੈ, ਯਾਨੀ ਪਿਛਲੇ ਸਾਲ ਇਹ 10ਵੇਂ ਸਥਾਨ ‘ਤੇ ਸੀ। .ਯਾਨੀ ਇਸ ਵਾਰ ਜਲੰਧਰ ਆਪਣੀ ਰੈਂਕਿੰਗ ਤੋਂ ਅੱਠ ਸਥਾਨ ਹੇਠਾਂ ਖਿਸਕ ਗਿਆ ਹੈ।

ਗੁਰੂ ਨਾਨਕ ਪਬਲਿਕ ਸਕੂਲ ਪ੍ਰੀਤ ਨਗਰ ਦੀ ਮਨਪ੍ਰੀਤ ਕੌਰ ਨੇ 650 ਵਿੱਚੋਂ 641 ਅੰਕ ਤੇ 98.62 ਪਾਸ ਪ੍ਰਤੀਸ਼ਤਤਾ ਪ੍ਰਾਪਤ ਕਰਕੇ ਸੂਬੇ ਭਰ ਵਿੱਚੋਂ ਸੱਤਵਾਂ ਤੇ ਜ਼ਿਲ੍ਹੇ ‘ਚੋਂ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਧਾਵਾ ਮਸੰਦਾ ਦੀ ਖਵਾਇਸ਼ ਤੇ ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਦੀ ਜੈਸਮੀਨ ਨੇ 640 ਅੰਕ ਤੇ 98.46 ਫ਼ੀਸਦ ਨਾਲ ਸੂਬੇ ‘ਚੋਂ ਅੱਠਵਾਂ ਤੇ ਜ਼ਿਲ੍ਹੇ ਵਿਚੋਂ ਦੂਜਾ, ਟੈਗੋਰ ਮਾਡਲ ਸਕੂਲ ਨਕੋਦਰ ਦੀ ਹੀ ਜਸਦੀਪ ਕੌਰ, ਐੱਸਪੀ ਪ੍ਰਾਈਮ ਸੀਨੀਅਰ ਸੈਕੰਡਰੀ ਸਕੂਲ ਦਿਓਲ ਨਗਰ ਦੀ ਤਨਵੀ ਨੇ 939 ਅੰਕ ਤੇ 98.31 ਫ਼ੀਸਦ ਨਾਲ ਤੀਜਾ ਸਥਾਨ, ਟੈਗੋਰ ਮਾਡਲ ਸਕੂਲ ਨਕੋਦਰ ਦੀ ਨਵਜੀਤ ਕੌਰ ਨੇ 638 ਅੰਕ ਤੇ 98.15 ਫ਼ੀਸਦ ਨਾਲ ਸੂਬੇ ‘ਚੋਂ 10ਵਾਂ ਤੇ ਜ਼ਿਲ੍ਹੇ ਵਿਚੋਂ ਚੌਥਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਧਾਵਾ ਮਸੰਦਾ ਦੀ ਪਿੰਕੀ, ਐੱਸਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਪਰਾ ਦੀ ਸਿਮਰਨਜੀਤ ਕੌਰ, ਸੇਂਟ ਭ੍ਰਿਗੂ ਪਬਲਿਕ ਸਕੂਲ ਲਾਂਬੜਾ ਦੀ ਹਰਮਨ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਦੇ ਸ਼ਿਵਨ ਕੰਡਾ ਨੇ 637 ਅੰਕ ਅਤੇ 98 ਫ਼ੀਸਦ ਨਾਲ ਸੂਬੇ ‘ਚੋਂ 11ਵਾਂ ਤੇ ਜ਼ਿਲ੍ਹੇ ਵਿਚੋਂ ਪੰਜਵਾਂ, ਟੈਗੋਰ ਮਾਡਲ ਨਕੋਦਰ ਦੀ ਨਵਦੀਪ ਕੌਰ ਤੇ ਸਮਰਿਧੀ ਨੇ 635 ਅੰਕ ਅਤੇ 97.69 ਫ਼ੀਸਦ ਨਾਲ ਸੂਬੇ ‘ਚੋਂ 13ਵਾਂ ਤੇ ਜ਼ਿਲ੍ਹੇ ਵਿਚੋਂ ਛੇਵਾਂ, ਐੱਸ਼ਡੀ ਪਬਲਿਕ ਸੂਕਲ ਸ਼ੰਕਰ ਤੋਂ ਜਸਪ੍ਰੀਤ ਕੌਰ ਨੇ 634 ਅੰਕ ਤੇ 97.54 ਫ਼ੀਸਦ ਨਾਲ ਸੂਬੇ ‘ਚੋਂ 14ਵਾਂ ਤੇ ਜ਼ਿਲ੍ਹੇ ਵਿਚੋਂ 7ਵਾਂ, ਗੋਬਿੰਦ ਸਰਵਰ ਸੀਨੀਅਰ ਸੈਕੰਡਰੀ ਸਕੂਲ ਬੁਲੰਦਪੁਰੀ ਦੀ ਗੁਰਲੀਨ ਕੌਰ ਮਾਨ, ਗੁਰਜੀਤ ਜੱਸਲ ਨੇ 633 ਅੰਕ ਅਤੇ 97.38 ਫ਼ੀਸਦ ਨਾਲ ਸੂਬੋਂ ਵਿਚੋਂ 15ਵਾਂ ਤੇ ਜ਼ਿਲ੍ਹੇ ਵਿਚੋਂ 8ਵਾਂ, ਸੇਂਟ ਬ੍ਰਿਗੂ ਪਬਲਿਕ ਸਕੂਲ ਲਾਂਬੜਾ ਦੀ ਹਰਮਨਜੀਤ ਕੌਰ ਨੇ 632 ਅੰਕ ਤੇ 97.27 ਫ਼ੀਸਦ ਨਾਲ ਸੂਬੇ ਵਿਚੋਂ 16ਵਾਂ ਤੇ ਜ਼ਿਲ੍ਹੇ ਵਿਚੋਂ 9ਵਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਕਲਾਂ ਚੀਮਾ ਖੁਰਦ ਦੀ ਸੰਚਨਾ ਤੇ ਦੋਆਬਾ ਖਾਲਸਾ ਮਾਡਲ ਲਾਡੋਵਾਲੀ ਰੋਡ ਦੀ ਜਸਅੰਮ੍ਰਿਤ ਕੌਰ ਨੇ 631 ਅੰਕ ਤੇ 97.08 ਫ਼ੀਸਦ ਨਾਲ ਸੂਬੇ ‘ਚੋਂ 17ਵਾਂ ਤੇ ਜ਼ਿਲ੍ਹੇ ਵਿਚੋਂ 10ਵਾਂ ਸਥਾਨ ਹਾਸਲ ਕੀਤਾ ਹੈ।

Vinkmag ad
Share Our Daily Posts

News Desk

Read Previous

ਦਿੱਲੀ ਤੋਂ ਕੈਨੇਡਾ ਜਾ ਰਹੀ ਏਅਰ ਇੰਡੀਆ ਦੀ ਫਲਾਈਟ ‘ਚ ਤਕਨੀਕੀ ਖਰਾਬ, ਵਾਪਸ ਰਾਜਧਾਨੀ ਪਰਤਿਆ ਜਹਾਜ਼

Read Next

ਵੱਡੀ ਖ਼ਬਰ ! ਗੋਲ਼ੀ ਲੱਗਣ ਨਾਲ DSP ਦੇ ਗੰਨਮੈਨ ਦੀ ਮੌਤ, ਪਿਤਾ ਪੁਲਿਸ ਵਿਭਾਗ ਤੋਂ ਬਤੌਰ ASI ਸੇਵਾਮੁਕਤ