Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 13, 2026

ਜੁਰਮਾਨੇ ਦੇ ਡਰੋਂ ਬਰਲਟਨ ਪਾਰਕ ਠੇਕੇਦਾਰ ਮੁੜ ਕੰਮ ਲਈ ਮੰਨਿਆ

ਜਲੰਧਰ – ਸਮਾਰਟ ਸਿਟੀ ਦਾ 77.77 ਕਰੋੜ ਦੇ ਬੰਦ ਪਏ ਬਰਲਟਨ ਪਾਰਕ ਦੇ ਸਪੋਰਟਸ ਹੱਬ ਦੇ ਠੇਕੇਦਾਰ ਨੂੰ ਸਮਾਰਟ ਸਿਟੀ ਕੰਪਨੀ ਵਲੋਂ 5 ਕਰੋੜ ਦੇ ਜਰਮਾਨੇ ਦਾ ਨੋਟਿਸ ਦਿੱਤੇ ਜਾਣ ਤੇ ਸਪੋਰਟਸ ਹੱਬ ਦਾ ਕੰਮ ਕਰਨ ਲਈ ਡਰੇ ਠੇਕੇਦਾਰ ਮੁੜ ਕੰਮ ਕਰਨ ਲਈ ਤਿਆਰ ਹੋ ਗਿਆ ਹੈ। ਉਸ ਵੱਲੋਂ ਕੰਮ ਕਰਨ ਦੀ ਤਿਆਰੀ ਸਬੰਧੀ ਦਿਤੇ ਗਏ ਜਵਾਬ ਦੇ ਬਾਅਦ ਸਮਾਰਟ ਸਿਟੀ ਕੰਪਨੀ ਨੇ ਬਰਲਟਨ ਪਾਰਕ ਦੇ ਸਪੋਰਟ ਹੱਬ ਦਾ ਮੁੜ ਟੈਂਡਰ ਲਾਉਣ ਦਾ ਫੈਸਲਾ ਰੱਦ ਕਰ ਦਿੱਤਾ ਹੈ ਅਤੇ ਹੁਣ ਪੁਰਾਣੇ ਟੈਂਡਰ ਦੇ ਆਧਾਰ ਤੇ ਹੀ ਸਪੋਰਟਸ ਹਬ ਦਾ ਕੰਮ ਸ਼ੁਰੂ ਹੋ ਜਾਏਗਾ।

ਇਸ ਤੋਂ ਪਹਿਲਾਂ ਸਮਾਰਟ ਸਿਟੀ ਵਲੋਂ ਠੇਕੇਦਾਰ ਨੂੰ ਕੰਮ ਸ਼ੁਰੂ ਕਰਕੇ ਪ੍ਰਰਾਜੈਕਟ ਨੂੰ ਸਮੇਂ ਤੇ ਪੂਰਾ ਕਰਨ ਸਬੰਧੀ ਪੱਤਰ ਲਿਖੇ ਜਾਂਦੇ ਰਹੇ ਸਨ ਪਰ ਉਸ ਵਲੋਂ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਸੀ ਜਿਸ ਕਾਰਨ ਸਮਾਰਟ ਸਿਟੀ ਕੰਪਨੀ ਦੇ ਸੀਈਓ ਅਤੇ ਨਗਰ ਨਿਗਮ ਦੇ ਕਮਿਸ਼ਨਰ ਅਭੀਜੀਤ ਕਪਲਿਸ਼ ਨੇ ਪਿਛਲੇ ਦਿਨੀ ਠੇਕਾ ਕੰਪਨੀ ਨੂੰ ਇਕਰਾਰਨਾਨਮਾ ਕਰ ਕੇ ਕੰਮ ਨਾ ਕਰਨ ਵਜੋਂ 5 ਕਰੋੜ ਰੁਪਏ ਦੇ ਜਰਮਾਨੇ ਦਾ ਨੋਟਿਸ ਦਿਤੇ ਜਾਣ ਦੇ ਬਾਅਦ ਠੇਕੇਦਾਰ ਨੇ ਕੰਮ ਕਰਨ ਦੀ ਹਾਮੀ ਭਰ ਦਿੱਤੀ ਹੈ ਜਦੋਂਕਿ ਇਸ ਤੋਂ ਪਹਿਲਾਂ ਸਮਾਰਟ ਸਿਟੀ ਦੇ ਸੀਈਓ ਨੇ ਉਕਤ ਪ੍ਰਰਾਜੈਕਟ ਨੂੰ ਪੂਰਾ ਕਰਨ ਅਤੇ ਕਿ੍ਕਟ ਖਿਡਾਰੀਆਂ ਨੂੰ ਉਤਸ਼ਾਹਤ ਕਰਨ ਵਜੋਂ ਉਕਤ ਪ੍ਰਰਾਜੈਕਟ ਨੂੰ ਪੂਰਾ ਕਰਨ ਲਈ ਬੀਤੇ ਦਿਨੀ ਠੇਕੇਦਾਰ ਦਾ ਠੇਕਾ ਰੱਦ ਕਰ ਕੇ ਸੀਪੀਡਬਿਲਊੂਡੀ ਦੇ ਅਧਿਕਾਰੀਆਂ ਨਾਲ ਪ੍ਰਰਾਜੈਕਟ ਨੂੰ ਸਿਰੇ ਚਾੜ੍ਹਨ ਲਈ ਇਕ ਮੀਟਿੰਗ ਵੀ ਕੀਤੀ ਸੀ ਅਤੇ ਉਸ ਦੇ ਬਾਅਦ ਉਨ੍ਹਾਂ ਨੇ ਫਿਰ ਬਰਲਟਨ ਪਾਰਕ ਠੇਕਾ ਕੰਪਨੀ ਨੂੰ ਨੋਟਿਸ ਭੇਜਣ ਦਾ ਫੈਸਲਾ ਕੀਤਾ ਅਤੇ ਫਿਰ ਸਮਾਰਟ ਸਿਟੀ ਕੰਪਨੀ ਵਲੋਂ 5 ਕਰੋੜ ਦੇ ਜਰਮਾਨੇ ਦਾ ਨੋਟਿਸ ਦਿਤੇ ਜਾਣ ਦੇ ਬਾਅਦ ਉੁਕਤ ਪ੍ਰਰਾਜੈਕਟ ਦਾ ਠੇਕੇਦਾਰ ਕੰਮ ਕਰਨ ਲਈ ਤਿਆਰ ਹੋ ਗਿਆ ਹੈ। ਹੁਣ ਕੰਮ ਕਦੋਂ ਸ਼ੁਰੂ ਹੋਵੇਗਾ ਅਜੇ ਪਤਾ ਨਹੀਂ ਹੈ।

ਅਗਲੇ ਹਫਤੇ ਹੋਵੇਗਾ ਫੈਸਲਾ : ਧਵਨ

ਇਸ ਦੌਰਾਨ ਨਗਰ ਨਿਗਮ ਦੇ ਬੀਐਂਡਆਰ ਬਰਾਂਚ ਦੇ ਐਸਈ ਤੇ ਸਮਾਰਟ ਸਿਟੀ ਕੰਪਨੀ ਨਾਲ ਜੋੜੇ ਅਧਿਕਾਰੀ ਰਾਹੁਲ ਧਵਨ ਨੇ ਕਿਹਾ ਹੈ ਕਿ ਠੇਕੇਦਾਰ ਨੂੰ 5 ਕਰੋੜ ਦਾ ਨੋਟਿਸ ਦਿਤੇ ਜਾਣ ਦੇ ਬਾਅਦ ਉਹ ਕੰਮ ਕਰਨ ਲਈ ਤਾਂ ਤਿਆਰ ਹੋ ਗਿਆ ਹੈ ਅਤੇ ਕੰਮ ਵੀ ਧੀਮੀ ਰਫਤਾਰ ਨਾਲ ਕਰ ਰਿਹਾ ਸੀ ਤੇ ਜਿਸ ਰਫਤਾਰ ਨਾਲ ਕੰਮ ਕਰਨਾ ਚਾਹੀਦਾ ਸੀ, ਉਹ ਨਹੀਂ ਕਰ ਰਿਹਾ ਸੀ। ਉਨ2ਾਂ ਕਿਹਾ ਕਿ ਹੁਣ ਉਸ ਦੇ ਕੰਮ ਕਰਨ ਦੇ ਤਰੀਕੇ ਦੇ ਸੁਬੰਧ ‘ਚ ਅਗਲੇ ਹਫਤੇ ਫੈਸਲਾ ਹੋਵੇਗਾ। ਉਕਤ ਪ੍ਰਰਾਜੈਕਟ ਨੂੰ ਸ਼ੁਰੂ ਕਰਨ ਬਾਰੇ ਫੈਸਲਾ ਹੋਵੇਗਾ ਕਿਉਂ ਕਿ ਠੇਕੇਦਾਰ ਨਾਲ ਅਗਲੇ ਹਫਤੇ ਮੀਟਿੰਗ ਰੱਖੀ ਗਈ ਹੈ ਤੇ ਉਸ ਦੇ ਬਾਅਦ ਬਰਲਟਨ ਪਾਰਕ ਸਪੋਰਟਸ ਹੱਬ ਦਾ ਸੁਪਨਾ ਪੂਰਾ ਹੋਣ ਦੀ ਉਮੀਦ ਪੈਦਾ ਹੋ ਜਾਏਗੀ। ਧਵਨ ਅਨੁਸਾਰ ਠੇਕੇਦਾਰ ਨੇ ਪ੍ਰਰਾਜੈਕਟ ਦੀ ਮਿਆਦ ‘ਚ ਵਾਧਾ ਕਰਾਇਆ ਸੀ ਅਤੇ ਉਸ ਵਲੋਂ ਪ੍ਰਰਾਜੈਕਟ ਆਉਂਦੇ ਸਤੰਬਰ ਅਤੇ ਅਕਤੂਬਰ ‘ਚ ਕੰਮ ਕਰਨ ਦਾ ਭਰੋਸਾ ਦੇ ਰੱਖਿਆ ਹੈ। ਹੁਣ ਅਗਲੇ ਹਫਤੇ ਹੋਣ ਵਾਲੀ ਮੀਟਿੰਗ ‘ਚ ਸਾਰਾ ਕੁਝ ਫਾਈਨਲ ਹੋ ਜਾਏਗਾ।

Vinkmag ad
Share Our Daily Posts

News Desk

Read Previous

ਪੁੱਤਰ ਬਣਿਆ ਹੈਵਾਨ ! ਨਸ਼ੇ ਲਈ ਪੈਸੇ ਨਾ ਦਿੱਤੇ ਤਾਂ ਕਹੀ ਨਾਲ ਮਾਂ ‘ਤੇ ਕੀਤਾ ਹਮਲਾ, 15 ਦਿਨਾਂ ਬਾਅਦ ਮੌਤ

Read Next

ਬਾਲਾਸੋਰ ਰੇਲ ਹਾਦਸਾ:ਰੇਲਵੇ ਵਲੋਂ 238 ਮੌਤਾਂ ਦੀ ਪੁਸ਼ਟੀ, ਪੰਜ ਕਿਲੋਮੀਟਰ ਤੱਕ ਰੇਲ ਗੱਡੀਆਂ ਦੀ ਸੁਣਾਈ ਦਿੱਤੀ ਟੱਕਰ ਦੀ ਆਵਾਜ਼, ਕਿਸੇ ਦਾ ਹੱਥ ਕੱਟਿਆ ਗਿਆ ਤੇ ਕਿਸੇ ਦੀ ਲੱਤ,