Breaking News :

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

ਜਲੰਧਰ ਦੇ ਸਰਦਾਰ ਮਨਮੋਹਨ ਸਿੰਘ ਮਰਵਾਹਾ ਐਡਵੋਕੇਟ ਨੇ ਨੈਸ਼ਨਲ ਮਾਸਟਰਜ਼ ਐਥਲੈਟਿਕਸ ਵਿੱਚ ਲਹਿਰਾਇਆ ਪਰਚਮ, 2 ਮੈਡਲ ਜਿੱਤ ਕੇ ਬਣੇ ਮਾਣ

ਐਮਐਸਪੀ ਅਤੇ ਕਰਜ਼ਾ ਮੁਕਤੀ ਦੀ ਮੰਗ ਨੂੰ ਲੈ ਕੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕਿਸਾਨ ਜਾਗਰੂਕਤਾ ਯਾਤਰਾ, ਭੋਗਪੁਰ ਵਿੱਚ ਮਹਾਪੰਚਾਇਤ

April 21, 2026

ਦੋ ਕਿੱਲੋ ਅਫੀਮ ਤੇ ਹੈਰੋਇਨ ਸਣੇ ਸੱਤ ਨਸ਼ਾ ਤਸਕਰ ਗ੍ਰਿਫ਼ਤਾਰ

ਖੰਨਾ : ਖੰਨਾ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ 7 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ 626 ਗ੍ਰਾਮ ਹੈਰੋਇਨ ਤੇ 2 ਕਿੱਲੋ ਅਫੀਮ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ। ਮੁਲਜ਼ਮਾਂ ਤੋਂ 40,000 ਰੁਪਏ ਦੀ ਡਰੱਗ ਮਨੀ ਵੀ ਫੜੀ ਗਈ। ਇਹ ਖ਼ੁਲਾਸਾ ਐੱਸਐੱਸਪੀ ਖੰਨਾ ਅਮਨੀਤ ਕੌਂਡਲ ਵਲੋਂ ਕੀਤਾ ਗਿਆ। ਐੱਸਐੱਸਪੀ ਕੌਂਡਲ ਨੇ ਕਿਹਾ ਕਿ ਦੋਰਾਹਾ ਪੁਲਿਸ ਨਾਕਾਬੰਦੀ ਮੇਨ ਜੀਟੀ ਰੋਡ ਸਾਹਮਣੇ ਪੰਜਾਬ ਪਨਸਪ ਗੋਦਾਮ ਦੋਰਾਹਾ ਮੌਜੂਦ ਸੀ ਤਾਂ ਪੁਲਿਸ ਪਾਰਟੀ ਨੂੰ ਇੱਕ ਗੱਡੀ ਫਾਰਚੂਨਰ ਤੇਜ਼ ਰਫ਼ਤਾਰ ਨਾਲ ਖੰਨਾ ਵਲੋਂ ਆਉਂਦੀ ਦਿਖਾਈ ਦਿੱਤੀ ਜਿਸ ਨੂੰ ਸ਼ੱਕ ਦੇ ਆਧਾਰ ’ਤੇ ਜਾਂਚ ਲਈ ਰੋਕਿਆ ਤਾਂ ਗੱਡੀ ’ਚ 2 ਨੌਜਵਾਨ ਸਵਾਰ ਸਨ, ਜਿਨ੍ਹਾਂ ਨੇ ਆਪਣਾ ਨਾਮ ਜਗਬੀਰ ਸਿੰਘ ਉਰਫ ਜੱਗਾ ਪੁੱਤਰ ਦਲਵੀਰ ਸਿੰਘ ਵਾਸੀ ਪਿੰਡ ਉਮਰਵਾਲ ਬਿੱਲਾ, ਜ਼ਿਲ੍ਹਾ ਜਲੰਧਰ ਤੇ ਜਸਵਿੰਦਰ ਸਿੰਘ ਉਰਫ ਜੱਸਾ ਪੁੱਤਰ ਵੱਸਣ ਸਿੰਘ ਵਾਸੀ ਪਰਜੀਆ ਬਿਹਾਰੀਪੁਰ, ਥਾਣਾ ਸਿਧਵਾਂ ਬੇਟ, ਜ਼ਿਲ੍ਹਾ ਲੁਧਿਆਣਾ ਦੱਸਿਆ।

ਡੀਐੱਸਪੀ ਪਾਇਲ ਹਰਸਿਮਰਤ ਸਿੰਘ ਛੇਤਰਾ ਨੇ ਮੌਕੇ ’ਤੇ ਪਹੁੰਚ ਕੇ ਜਦੋਂ ਗੱਡੀ ਦੀ ਤਲਾਸ਼ੀ ਲਈ ਗੱਡੀ ’ਚੋਂ 600 ਗ੍ਰਾਮ ਹੈਰੋਇਨ ਤੇ 40,000/-ਰੁਪਏ ਦੀ ਡਰੱਗ ਮਨੀ ਬ੍ਰਾਮਦ ਹੋਈ। ਮੁਲਜ਼ਮਾਂ ਖ਼ਿਲਾਫ਼ ਧਾਰਾ 21/61/85 ਐੱਨਡੀਪੀਐੱਸ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਗਈ। ਐੱਸਐੱਸਪੀ ਕੌਂਡਲ ਨੇ ਕਿਹਾ ਕਿ ਨੇ ਦੱਸਿਆ ਕਿ ਇਸੇ ਤਰ੍ਹਾਂ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਦੀ ਜਾਂਚ ਲਈ ਟੀ-ਪੁਆਇੰਟ ਪਿੰਡ ਰਾਮਪੁਰ ਵਿਖੇ ਨਾਕਾਬੰਦੀ ਦੌਰਾਨ ਮੌਜੂਦ ਸੀ ਤਾਂ ਇੱਕ ਗੱਡੀ ਮਾਰਕਾ ਕਰੂਜ ਗੁਰਦੁਵਾਰਾ ਭੋਰਾ ਸਾਹਿਬ ਵਲੋਂ ਆਉਂਦੀ ਦਿਖਾਈ ਦਿੱਤੀ। ਗੱਡੀ ਨੇੜੇ ਆਉਣ ’ਤੇ ਸ਼ੱਕ ਦੇ ਆਧਾਰ ’ਤੇ ਰੋਕ ਕੇ ਜਾਂਚ ਕੀਤੀ ਤਾਂ ਗੱਡੀ ’ਚ 4 ਨੌਜਵਾਨ ਸਵਾਰ ਸਨ। ਜਿਨ੍ਹਾਂ ਨੇ ਆਪਣਾ ਸਤਨਾਮ ਸਿੰਘ ਉਰਫ ਬੌਹੜਾ ਪੁੱਤਰ ਵਰਿੰਦਰ ਸਿੰਘ, ਲਵਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ, ਚਰਨਪ੍ਰੀਤ ਸਿੰਘ ਉਰਫ ਚੀਨਾ ਪੁੱਤਰ ਸਰਬਜੀਤ ਸਿੰਘ ਤੇ ਸਤਵਿੰਦਰ ਸਿੰਘ ਉਰਫ ਸੱਤਾ ਪੁੱਤਰ ਸਵ. ਨਿਰਭੈ ਸਿੰਘ ਵਾਸੀ ਹੁਸ਼ਿਆਰਾ ਪੱਤੀ, ਪਿੰਡ ਰਾਮਪੁਰ, ਥਾਣਾ ਦੋਰਾਹਾ ਦੱਸਿਆ। ਗੱਡੀ ਦੀ ਤਲਾਸ਼ੀ ਲੈਣ ’ਤੇ 26 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।

ਐੱਸਐੱਸਪੀ ਕੌਂਡਲ ਨੇ ਦੱਸਿਆ ਕਿ ਪੁਲਿਸ ਦੀ ਇੱਕ ਹੋਰ ਟੀਮ ਗਸ਼ਤ ਦੌਰਾਨ ਟੀ-ਪੁਆਇੰਟ ਪਿੰਡ ਜੱਲਾ ਤੋਂ ਪਾਇਲ ਵੱਲ ਨੂੰ ਜਾ ਰਹ ਸੀ, ਜਿਨ੍ਹਾਂ ਨੇ ਦੇਖਿਆ ਕਿ ਸਾਹਮਣੇ ਤੋਂ ਇੱਕ ਨੌਜਵਾਨ ਆਪਣੇ ਮੋਢਿਆਂ ’ਤੇ ਪਿੱਠੂ ਬੈਗ ਪਾਈ ਆ ਰਿਹਾ ਸੀ। ਜੋ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਪਿੱਛੇ ਨੂੰ ਮੁੜਨ ਲੱਗਿਆ ਜਿਸਨੂੰ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਰੋਕ ਕੇ ਉਸਦਾ ਨਾਮ ਪੁੱਛਿਆ ਤਾਂ ਉਸਨੇ ਆਪਣਾ ਨਾਮ ਰਾਮਬਾਲਕ ਰਾਏ ਪੁੱਤਰ ਰਾਮਚੰਦਰ ਰਾਏ ਵਾਸੀ ਪਿੰਡ ਹਨੂਮਾਨ ਨਗਰ, ਬਿਹਾਰ ਹਾਲ ਵਾਸੀ ਪਿੰਡ ਘੁਡਾਣੀ ਕਲਾਂ, ਥਾਣਾ ਪਾਇਲ ਦੱਸਿਆ। ਜਿਸ ਦੀ ਤਲਾਸ਼ੀ ਲੈਣ ’ਤੇ ਉਸ ਕੋਲੋਂ 2 ਕਿੱਲੋ ਅਫੀਮ ਬਰਾਮਦ ਕੀਤੀ ਗਈ। ਇਸ ਮੌਕੇ ਐੱਸਪੀ(ਡੀ) ਡਾ. ਪ੍ਰਗਿਆ ਜੈਨ, ਡੀਐੱਸਪੀ ਪਾਇਲ ਹਰਸਿਮਰਤ ਸਿੰਘ, ਇੰਸਪੈਕਟਰ ਵਿਨੋਦ ਕੁਮਾਰ ਮੁੱਖ ਅਫਸਰ ਥਾਣਾ ਪਾਇਲ, ਸਬ-ਇੰਸਪੈਕਟਰ ਵਿਜੈ ਕੁਮਾਰ ਮੁੱਖ ਅਫਸਰ ਥਾਣਾ ਦੋਰਾਹਾ ਤੇ ਇੰਸਪੈਕਟਰ ਅਮਨਦੀਪ ਸਿੰਘ ਇੰਚਾਰਜ ਸੀਆਈਏ ਸਟਾਫ ਖੰਨਾ ਹਾਜ਼ਰ ਸਨ।

Vinkmag ad
Share Our Daily Posts

News Desk

Read Previous

ਨਵਜੋਤ ਸਿੱਧੂ ਨੇ ਪਿਤਾ ਦੇ ਦੋ ਵਿਆਹ ਬਾਰੇ ਮੁੱਖ ਮੰਤਰੀ ਨੂੰ ਦਿੱਤਾ ਜਵਾਬ ” ਜੀਉਂਦਿਆਂ ਦਾ ਸਤਿਕਾਰ ਨਹੀਂ ਕਰ ਸਕਦੇ, ਤਾਂ ਮਰੇ ਹੋਏ ਲੋਕਾਂ ਦਾ ਸਤਿਕਾਰ ਕਰਨਾ ਸਿੱਖੋ”

Read Next

ਵਿਜੀਲੈਂਸ ਬਿਊਰੋ ਵਲੋਂ ਮਲੇਰਕੋਟਲਾ ‘ਚ 35 ਹਜ਼ਾਰ ਦੀ ਰਿਸ਼ਵਤ ਲੈਂਦਾ ਏ.ਐੱਸ.ਆਈ. ਰੰਗੇ ਹੱਥੀਂ ਕਾਬੂ