120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ
ਜਲੰਧਰ: ਥਾਣਾ ਫਿਲੌਰ ਦੀ ਪੁਲਿਸ ਨੇ ਅੰਤਰਰਾਜੀ ਨਸ਼ਾ ਤਸਕਰ ਟਰੱਕ ਡਰਾਈਵਰ ਨਸ਼ਾ ਤਸਕਰ ਨੂੰ ਉਸਦੇ ਸਾਥੀ ਕਲੀਨਰ ਸਮੇਤ ਕਾਬੂ ਕੀਤਾ ਹੈ, ਜੋ ਕਿ 2520 ਕਿਲੋ ਭੁੱਕੀ ਸਪਲਾਈ ਕਰਨ ਗਿਆ ਸੀ। ਫੜੇ ਗਏ ਮੁਲਜ਼ਮਾਂ ਦੀ ਪਛਾਣ ਦਲਜੀਤ ਸਿੰਘ ਉਰਫ ਜੀਤਾ ਵਾਸੀ ਪਿੰਡ ਪਲਕਦੀਮ ਫਿਲੌਰ ਅਤੇ ਉਸ ਦੇ ਸਾਥੀ ਦੀ ਪਛਾਣ ਪਰਮਿੰਦਰ ਸਿੰਘ ਉਰਫ ਪਿੰਦਰ ਵਾਸੀ ਪਿੰਡ ਚੱਕ ਬੰਸੀਆ ਫਿਲੌਰ ਵਜੋਂ ਹੋਈ ਹੈ।ਮੁਲਜ਼ਮ ਆਪਣੇ ਟਰੱਕ ਵਿੱਚ ਕੱਚੇ ਆਲੂ ਦੇ ਚਿਪਸ ਦੀਆਂ ਬੋਰੀਆਂ ਹੇਠਾਂ ਲੁਕੋ ਕੇ ਭੁੱਕੀ ਦੀਆਂ ਬੋਰੀਆਂ ਲੈ ਕੇ ਆਏ ਸਨ। ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਇਸ ਗੱਲ ਦਾ ਪਤਾ ਲਗਾ ਰਹੀ ਹੈ ਕਿ ਉਹ ਇੰਨੀ ਵੱਡੀ ਸਪਲਾਈ ਕਿੱਥੋਂ ਲੈ ਕੇ ਆਇਆ ਸੀ ਅਤੇ ਕਿਸ ਨੂੰ ਦੇਣਾ ਸੀ। ਦੋਵਾਂ ਮੁਲਜ਼ਮਾਂ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਫਿਲੌਰ ਇਲਾਕੇ ਵਿੱਚ ਚਾਰ ਵਾਰ ਭੁੱਕੀ ਸਪਲਾਈ ਕੀਤੀ ਸੀ।ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਫਿਲੌਰ ਦੇ ਇੰਸਪੈਕਟਰ ਹਰਜਿੰਦਰ ਸਿੰਘ ਨੂੰ ਇਤਲਾਹ ਮਿਲੀ ਸੀ ਕਿ ਇੱਕ ਟਰੱਕ ਚਾਲਕ ਵੱਡੀ ਮਾਤਰਾ ਵਿੱਚ ਭੁੱਕੀ ਦੀ ਸਪਲਾਈ ਦੇਣ ਲਈ ਆ ਰਿਹਾ ਹੈ। ਸੂਚਨਾ ਦੇ ਆਧਾਰ ‘ਤੇ ਇੰਸਪੈਕਟਰ ਹਰਜਿੰਦਰ ਸਿੰਘ ਅਤੇ ਏਐਸਆਈ ਪਰਮਜੀਤ ਸਿੰਘ ਨੇ ਅੱਡਾ ਲਸਾੜਾ ਨੇੜੇ ਨਾਕਾਬੰਦੀ ਕਰਕੇ ਇੱਕ ਟਰੱਕ ਨੂੰ ਰੋਕ ਕੇ ਕੱਚੇ ਆਲੂ ਦੇ ਚਿਪਸ ਦੀਆਂ ਬੋਰੀਆਂ ਹੇਠਾਂ ਪਈ ਭੁੱਕੀ ਦੀ ਵੱਡੀ ਖੇਪ ਬਰਾਮਦ ਕੀਤੀ।ਮੌਕੇ ’ਤੇ ਪੁੱਜੇ ਡੀਐਸਪੀ ਜਗਦੀਸ਼ ਰਾਜ ਨੇ ਟਰੱਕ ਦੀ ਚੈਕਿੰਗ ਕੀਤੀ ਤਾਂ ਉਸ ਵਿੱਚ 30 ਬੋਰੀਆਂ ਕੱਚੇ ਆਲੂ ਦੀਆਂ ਚਿਪਸ ਪਈਆਂ ਪਾਈਆਂ ਗਈਆਂ ਜਦੋਂਕਿ ਉਸ ਵਿੱਚ 6 ਬੋਰੀਆਂ ਪੂਰੀ ਭੁੱਕੀ ਪਈਆਂ ਸਨ। ਜਾਂਚ ਵਿੱਚ ਸਾਹਮਣੇ ਆਇਆ ਕਿ ਦਲਜੀਤ ਸਿੰਘ ਡਰਾਈਵਰ ਵਜੋਂ ਕੰਮ ਕਰਦਾ ਸੀ। ਇਸ ਤੋਂ ਪਹਿਲਾਂ ਵੀ ਉਸ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇ ਤਿੰਨ, ਨਾਜਾਇਜ਼ ਅਸਲਾ ਰੱਖਣ ਦੇ ਇੱਕ ਕੇਸ ਅਤੇ ਚੋਰੀ ਦੇ ਦੋ ਕੇਸ ਦਰਜ ਹਨ।ਉਸ ਨੂੰ 2013 ਵਿੱਚ ਫਿਲੌਰ ਥਾਣੇ ਵਿੱਚ 9 ਕੁਇੰਟਲ ਭੁੱਕੀ ਸਮੇਤ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਤਲਵਣ ਵਾਸੀ ਸੁਰਿੰਦਰ ਸਿੰਘ ਉਰਫ਼ ਸ਼ਿੰਦਾ ਦਲਜੀਤ ਸਿੰਘ ਨੂੰ ਆਪਣੇ ਕੋਲ ਡਰਾਈਵਰ ਵਜੋਂ ਕੰਮ ਦਿਵਾਉਂਦਾ ਸੀ। ਜੀਤਾ ਸ਼ਿੰਦਾ ਦੇ ਕਹਿਣ ‘ਤੇ ਹੀ ਮੱਧ ਪ੍ਰਦੇਸ਼ ਤੋਂ ਸਾਮਾਨ ਲਿਆ ਕੇ ਵੱਖ-ਵੱਖ ਥਾਵਾਂ ‘ਤੇ ਸਪਲਾਈ ਕਰਦਾ ਸੀ। ਸ਼ਿੰਦਾ ਦਲਜੀਤ ਨੂੰ ਹਰ ਰਾਊਂਡ ਲਈ 50,000 ਰੁਪਏ ਅਤੇ ਪਰਮਿੰਦਰ ਨੂੰ 12,000 ਰੁਪਏ ਦਿੰਦਾ ਸੀ। ਐਸਐਸਪੀ ਭੁੱਲਰ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਜੀਤਾ ਨੂੰ ਟਰੱਕ ਦੇਣ ਵਾਲੇ ਸੁਰਿੰਦਰ ਸਿੰਘ ਨੂੰ ਨਸ਼ੇ ਦੀ ਸਪਲਾਈ ਬਾਰੇ ਕੋਈ ਜਾਣਕਾਰੀ ਸੀ ਜਾਂ ਨਹੀਂ। ਹਰ ਵਾਰ ਵੱਖ-ਵੱਖ ਸਾਮਾਨ ਲੱਦ ਕੇ ਹੇਠਾਂ ਲੁਕੋ ਕੇ ਭੁੱਕੀ ਲਿਆਉਂਦੇ ਸਨ
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜੀਤਾ ਅਤੇ ਉਸ ਦਾ ਸਾਥੀ ਫਿਲੌਰ ਵਿੱਚ ਹੀ ਨਹੀਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਭੁੱਕੀ ਸਪਲਾਈ ਕਰਦੇ ਸਨ। ਪੁਲੀਸ ਨੂੰ ਚਕਮਾ ਦੇਣ ਲਈ ਹਰ ਵਾਰ ਕੋਈ ਨਾ ਕੋਈ ਸਾਮਾਨ ਲੱਦ ਕੇ ਲੈ ਜਾਂਦਾ ਸੀ ਅਤੇ ਉਸ ਦੇ ਹੇਠਾਂ ਭੁੱਕੀ ਪਈ ਹੁੰਦੀ ਸੀ। ਕਦੇ ਸਬਜ਼ੀਆਂ, ਫਲ ਤੇ ਕਦੇ ਮਸਾਲੇ ਟਰੱਕ ਵਿੱਚ ਲੱਦ ਕੇ ਉਸ ਦੇ ਹੇਠਾਂ ਭੁੱਕੀ ਛੁਪਾ ਦਿੱਤੀ ਜਾਂਦੀ।
