ਭੈਣੀ ਮੀਆਂ ਖਾਂ : ਨਜ਼ਦੀਕੀ ਪਿੰਡ ਸੱਲੋਪੁਰ ਦੇ ਇੱਕ ਨੌਜਵਾਨ ਨੂੰ ਸੜਕ ਉੱਤੇ ਘੇਰ ਕੇ ਪਿੰਡ ਦੇ ਹੀ ਨੌਜਵਾਨਾਂ ਵੱਲੋਂ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਹਮਲੇ ਦਾ ਸ਼ਿਕਾਰ ਨੌਜਵਾਨ ਜਗਮੀਤ ਸਿੰਘ ਉਰਫ਼ ਸੋਨੀ ਪੁੱਤਰ ਸੁਖਵਿੰਦਰ ਸਿੰਘ ਜੋ ਕਿ ਹੁਣ ਸਿਵਲ ਹਸਪਤਾਲ ਭੈਣੀ ਮੀਆਂ ਖਾਂ ਵਿਖੇ ਜੇਰੇ ਇਲਾਜ ਹੈ। ਜ਼ਖ਼ਮੀ ਦੇ ਪਿਤਾ ਸੁੱਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਮੋਟਰ ਤੇ ਪਾਣੀ ਲਗਾਉਣ ਗਿਆ ਤਾਂ ਪਿੰਡ ਦੇ 4 ਨੌਜਵਾਨਾਂ ਨੇ ਉਸ ਨੂੰ ਰਸਤੇ ਵਿੱਚ ਘੇਰ ਕੇ ਉਸ ਉੱਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮੌਕੇ ਤੋਂ ਲੰਘ ਰਹੇ ਐਸ ਐਚ ਓ ਭੈਣੀ ਮੀਆਂ ਤੇ ਏ ਐਸ ਆਈ ਮੇਜ਼ਰ ਸਿੰਘ ਵੱਲੋਂ ਜ਼ਖ਼ਮੀ ਹੋਏ ਨੌਜਵਾਨ ਹਸਪਤਾਲ ਪਹੁੰਚਾਇਆ ਉਨ੍ਹਾਂ ਕਿਹਾ ਕਿ ਮੈਂ ਧੰਨਵਾਦ ਕਰਦਾ ਪੁਲਿਸ ਮੁਲਾਜ਼ਮਾਂ ਦਾ ਜਿਨ੍ਹਾਂ ਮੇਰੇ ਦੀ ਜਾਨ ਬਚਾਈ। ਏ ਐਸ ਆਈ ਮੇਜ਼ਰ ਸਿੰਘ ਦੀ ਵਰਦੀ ਵੀ ਖ਼ੂਨ ਨਾਲ ਲਿੱਬੜ ਗਈ ਅਤੇ ਉਨ੍ਹਾਂ ਨੇ ਕਿਹਾ ਕਿ ਇਹ ਹਮਲਾ ਨਿੱਜੀ ਰੰਜ਼ਿਸ਼ ਦੇ ਚੱਲਦਿਆਂ ਕੀਤਾ ਹੈ। ਰਾਹਗੀਰਾਂ ਵੱਲੋਂ ਹਮਲਾ ਕਰ ਰਹੇ ਨੌਜਵਾਨਾਂ ਦੀ ਵੀਡੀਓ ਬਣਾ ਕੇ ਵਾਇਰਲ ਵੀ ਕੀਤੀ ਗਈ ਹੈ। ਹਮਲਾਵਰ ਸਾਡੇ ਪਿੰਡ ਦੇ ਹਨ ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਉਕਤ ਵਿਅਕਤੀਆਂ ਖਿਲਾਫ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸਾਨੂੰ ਇਨਸਾਨ ਦੁਵਾਇਆ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਭੈਣੀ ਮੀਆਂ ਦੇ ਮੁੱਖ ਅਫ਼ਸਰ ਸਰਬਜੀਤ ਸਿੰਘ ਨੇ ਦੱਸਿਆ ਕਿ ਮੈਂ ਅਤੇ ਐਸ ਆਈ ਮੇਜ਼ਰ ਸਿੰਘ ਆ ਰਹੇ ਸੀ ਤੇ ਹਮਲਾਵਰ ਜਗਮੀਤ ਸਿੰਘ ਉਰਫ ਸੋਨੀ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਫ਼ਰਾਰ ਹੋ ਚੁੱਕੇ ਸਨ ਅਸੀ ਜ਼ਖ਼ਮੀ ਨੌਜਵਾਨ ਨੂੰ ਆਪਣੀ ਗੱਡੀ ‘ਚ ਹਸਪਤਾਲ ਪਹੁੰਇਆ। ਜ਼ਖਮੀ ਨੌਜਵਾਨ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਮੁਕੱਦਮਾ ਦਰਜ ਕਰਕੇ ਤੁਰੰਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ, ਕੁਝ ਦੋਸ਼ੀ ਨਾਮਜ਼ਦ ਹੋਏ ਹਨ ਅਤੇ ਕੁਝ ਅਣਪਛਾਤੇ ਹਨ ਉਨ੍ਹਾਂ ਨੂੰ ਨਾਮਜ਼ਦ ਕਰ ਤੁਰੰਤ ਕਾਬੂ ਕੀਤਾ ਜਾਵੇ।
