15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ
ਲੁਧਿਆਣਾ: ਥਰੀਕੇ ਇਲਾਕੇ ਵਿੱਚ ਸੱਪ ਦੇ ਡੰਗਣ ਨਾਲ ਪਤੀ ਪਤਨੀ ਦੀ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਪਤੀ ਪਤਨੀ ਡੇਅਰੀ ‘ਚ ਬਣੇ ਕਮਰੇ ਅੰਦਰ ਸੌਂ ਰਹੇ ਸਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬਿਹਾਰ ਦਾ ਰਹਿਣ ਵਾਲਾ ਸੁਸ਼ੀਲ ਪਾਸਵਾਨ(39) ਅਤੇ ਉਸਦੀ ਪਤਨੀ ਲਲਿਤਾ ਦੇਵੀ(38) ਪਿਛਲੇ ਡੇਢ ਸਾਲ ਤੋਂ ਆਪਣੇ ਚਾਰ ਬੱਚਿਆਂ ਨਾਲ ਥਰੀਕੇ ਇਲਾਕੇ ਵਿੱਚ ਰਹਿ ਰਹੇ ਸਨ। ਉਹ ਥਰੀਕੇ ਦੀ ਇਕ ਦੁੱਧ ਦੀ ਡੇਅਰੀ ਵਿਚ ਕੰਮ ਕਰਦੇ ਸਨ । ਬੀਤੀ ਰਾਤ ਉਨ੍ਹਾਂ ਦੇ ਬੱਚੇ ਛੱਤ ‘ਤੇ ਸੁੱਤੇ ਸਨ ਤੇ ਜਦ ਕਿ ਸੁਸ਼ੀਲ ਅਤੇ ਲਲਿਤਾ ਕਮਰੇ ਵਿਚ ਸੁੱਤੇ ਹੋਏ ਸਨ। ਇਸੇ ਦੌਰਾਨ ਕਮਰੇ ਅੰਦਰ ਦਾਖ਼ਲ ਹੋਏ ਸੱਪ ਨੇ ਸੁਸ਼ੀਲ ਅਤੇ ਲਲਿਤਾ ਨੂੰ ਡੰਗ ਮਾਰ ਦਿੱਤਾ। ਸੁਸ਼ੀਲ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਲਲਿਤਾ ਦੇ ਰੌਲਾ ਪਾਉਣ ਤੋਂ ਬਾਅਦ ਆਲੇ-ਦੁਆਲੇ ਦੇ ਲੋਕ ਉਸ ਨੂੰ ਹਸਪਤਾਲ ਲੈ ਗਏ । ਹਸਪਤਾਲ ਪਹੁੰਚਣ ਦੇ ਕੁਝ ਸਮੇਂ ਬਾਅਦ ਹੀ ਔਰਤ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
