Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 25, 2026

35 ਹਜ਼ਾਰ ਰੁਪਏ ਨਹੀਂ ਮੋੜੇ ਤਾਂ ਪੰਚ ਨੇ ਨਾਬਾਲਿਗ ਨੂੰ ਦਰੱਖ਼ਤ ਨਾਲ ਉਲਟਾ ਟੰਗਿਆ, ਵੀਡੀਓ ਵਾਇਰਲ ਹੋਣ ‘ਤੇ ਗ੍ਰਿਫ਼ਤਾਰ

ਫਿਲੌਰ : ਐਡਵਾਂਸ ਲਏ ਪੈਸੇ ਵਾਪਸ ਨਾ ਮੋੜਨ ’ਤੇ ਫਿਲੌਰ ਦੇ ਪਿੰਡ ਛੋਟੀ ਪਾਲ ਨੌ ਦੇ ਪੰਚ ਨੇ ਆਪਣੇ ਕੋਲ ਕੰਮ ਕਰਨ ਵਾਲੇ ਇਕ ਨਾਬਾਲਿਗ ਮਜ਼ਦੂਰ ਨੂੰ ਪਿੰਡ ਪਾਲਕਦੀਮ ’ਚ ਦਰੱਖ਼ਤ ਨਾਲ ਉਲਟਾ ਲਟਕਾ ਦਿੱਤਾ। ਪੰਚ ਮਨਵੀਰ ਨੇ ਬਿਹਾਰ ’ਚ ਰਹਿ ਰਹੇ ਮਜ਼ਦੂਰ ਮਿਥੀਲੇਸ਼ ਦੇ ਪਰਿਵਾਰ ਵਾਲਿਆਂ ਨੂੰ ਵੀਡੀਓ ਕਾਲ ਕਰ ਕੇ ਉਸ ਨੂੰ ਦਿਖਾਇਆ। ਉਸਨੇ ਉਨ੍ਹਾਂ ਨੂੰ 35 ਹਜ਼ਾਰ ਰੁਪਏ ਦੇਣ ਲਈ ਕਿਹਾ ਤੇ ਨਾ ਦੇਣ ’ਤੇ ਮਿਥੀਲੇਸ਼ ਨੂੰ ਮਾਰਨ ਦੀ ਧਮਕੀ ਦਿੱਤੀ। ਪਰਿਵਾਰ ਵਾਲਿਆਂ ਨੇ ਪੈਸੇ ਦਾ ਇੰਤਜ਼ਾਮ ਕੀਤਾ ਤੇ ਮਨਵੀਰ ਦੇ ਖਾਤੇ ’ਚ ਪਾ ਦਿੱਤੇ। ਕਈ ਘੰਟੇ ਤਕ ਉਲਟਾ ਲਟਕੇ ਰਹੇ ਮਿਥੀਲੇਸ਼ ਦੀ ਹਾਲਤ ਵਿਗੜੀ ਤਾਂ ਮਨਵੀਰ ਨੇ ਉਸ ਨੂੰ ਉਤਾਰ ਕੇ ਕਿਸੇ ਅਣਪਛਾਤੀ ਥਾਂ ’ਤੇ ਲੁਕਾ ਦਿੱਤਾ। ਘਟਨਾ 14 ਜੁਲਾਈ ਦੀ ਹੈ। ਇਹ ਵੀਡੀਓ ਵਾਇਰਲ ਹੋ ਗਿਆ, ਜਿਸ ਤੋਂ ਬਾਅਦ ਫਿਲੌਰ ਥਾਣੇ ਦੇ ਇੰਚਾਰਜ ਹਰਜਿੰਦਰ ਸਿੰਘ ਨੇ ਐਤਵਾਰ ਨੂੰ ਕੇਸ ਦਰਜ ਕਰ ਕੇ ਮਨਵੀਰ ਨੂੰ ਗ੍ਰਿਫ਼ਤਾਰ ਕਰ ਲਿਆ। ਮਨਵੀਰ ਨਾਲ ਵੀਡੀਓ ’ਚ ਨਜ਼ਰ ਆ ਰਹੇ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਮਿਥੀਲੇਸ਼ ਮਨਵੀਰ ਕੋਲ ਖੇਤਾਂ ’ਚ ਕੰਮ ਕਰਦਾ ਸੀ। ਮਿਥੀਲੇਸ਼ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਭੇਜਣ ਲਈ ਮਨਵੀਰ ਤੋਂ 35 ਹਜ਼ਾਰ ਰੁਪਏ ਐਡਵਾਂਸ ਲਏ ਸਨ। ਉਹ 35 ਹਜ਼ਾਰ ਰੁਪਏ ਲੈ ਕੇ ਆਪਣੇ ਰਿਸ਼ਤੇਦਾਰ ਕੋਲ ਗਿਆ ਤੇ ਮਨਵੀਰ ਨੂੰ ਲੱਗਾ ਕਿ ਉਹ ਭੱਜ ਗਿਆ। ਮਿਥੀਲੇਸ਼ ਦੇ ਨਾ ਮਿਲਣ ’ਤੇ ਭੜਕੇ ਪੰਚ ਮਨਵੀਰ ਨੇ ਉਸਦੀ ਫੋਟੋ ਵ੍ਹਟਸਐਪ ਗਰੁੱਪਾਂ ’ਚ ਵਾਇਰਲ ਕਰ ਦਿੱਤੀ ਸੀ। ਉਸ ਨੂੰ ਕਿਤਿਓਂ ਜਾਣਕਾਰੀ ਮਿਲੀ ਕਿ ਮਿਥੀਲੇਸ਼ ਪਿੰਡ ਦੇ ਨੇੜੇ ਹੀ ਬੈਠਾ ਹੈ। ਇਸ ਤੋਂ ਬਾਅਦ ਮਨਵੀਰ ਨੇ ਸਾਥੀਆਂ ਨਾਲ ਨੂੰ ਅਗਵਾ ਕਰ ਲਿਆ। ਉਹ ਮਿਥੀਲੇਸ਼ ਨੂੰ ਚੁੱਕ ਕੇ ਪਾਲਕਦੀਮ ਲੈ ਗਏ। ਮਨਵੀਰ ਨੇ ਉੱਥੇ ਆਪਣੇ ਰਿਸ਼ਤੇਦਾਰ ਦੇ ਖੇਤਾਂ ’ਚ ਲਿਜਾ ਕੇ ਪਹਿਲਾਂ ਮਿਥੀਲੇਸ਼ ਦੀ ਕੁੱਟਮਾਰ ਕੀਤੀ ਤੇ ਫਿਰ ਉਸਦੇ ਪੈਰਾਂ ’ਚ ਰੱਸੀ ਬੰਨ੍ਹ ਕੇ ਦਰੱਖ਼ਤ ਨਾਲ ਉਲਟਾ ਲਟਕਾ ਦਿੱਤਾ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪਿੰਡ ਦੇ ਸਮਾਜ ਸੇਵਕ ਅਮਰੀਕ ਸਿੰਘ ਜੱਜਾ ਨੇ ਇਸਦੀ ਸ਼ਿਕਾਇਤ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਕੀਤੀ। ਉੱਥੋਂ ਥਾਣਾ ਫਿਲੌਰ ਨੂੰ ਸੂਚਿਤ ਕੀਤਾ ਗਿਆ। ਮਿਥੀਲੇਸ਼ ਦੇ ਪਰਿਵਾਰ ਤੋਂ 35 ਹਜ਼ਾਰ ਵਸੂਲਣ ਤੋਂ ਬਾਅਦ ਮਨਵੀਰ ਨੇ ਇਸ ਵਾਰਦਾਤ ’ਚ ਸ਼ਾਮਲ ਆਪਣੇ ਸਾਰੇ ਦੋਸਤਾਂ ਨੂੰ ਸ਼ਰਾਬ ਪਾਰਟੀ ਦਿੱਤੀ। ਇਸ ਦੌਰਾਨ ਕਰੀਬ ਚਾਰ ਤੋਂ ਪੰਜ ਘੰਟੇ ਮਿਥੀਲੇਸ਼ ਦਰੱਖ਼ਤ ਨਾਲ ਉਲਟਾ ਲਟਕਿਆ ਰਿਹਾ। ਉਸਦੇ ਕੰਨ, ਨੱਕ ਤੇ ਅੱਖ ’ਚੋਂ ਖ਼ੂਨ ਆ ਗਿਆ ਸੀ, ਪਰ ਮੁਲਜ਼ਮਾਂ ਨੂੰ ਉਸ ’ਤੇ ਤਰਸ ਨਹੀਂ ਆਇਆ। ਜਦੋਂ ਉਹ ਬੇਹੋਸ਼ ਹੋ ਗਿਆ ਤਾਂ ਉਸ ਨੂੰ ਉਤਾਰ ਕੇ ਕਿਤੇ ਲੁਕਾ ਦਿੱਤਾ। ਥਾਣਾ ਇੰਚਾਰਜ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਨਾਬਾਲਿਗ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਜਲਦੀ ਹੀ ਉਸ ਨੂੰ ਲੱਭ ਲਿਆ ਜਾਵੇਗਾ।

Vinkmag ad
Share Our Daily Posts

News Desk

Read Previous

ਚੰਡੀਗੜ੍ਹ ਪੁਲਿਸ ਨੇ ਕਾਂਸਟੇਬਲ ਭਰਤੀ ਪ੍ਰੀਖਿਆ ਲਈ ਜਾਰੀ ਕੀਤੇ ਐਡਮਿਟ ਕਾਰਡ, ਕਰੋ ਡਾਊਨਲੋਡ

Read Next

ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ ! ਪਟਿਆਲਾ ਦੇ ਨੌਜਵਾਨ ਦੀ ਝੀਲ ‘ਚ ਡੁੱਬਣ ਨਾਲ ਮੌਤ, ਡੇਢ ਮਹੀਨਾ ਪਹਿਲਾਂ ਹੋਈ ਸੀ ਪਿਤਾ ਦੀ ਮੌਤ