ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ
ਮੋਗਾ : ਮਨੀਪੁਰ ‘ਚ ਵਾਪਰੀਆਂ ਘਟਨਾਵਾਂ ਦਰਿੰਦਗੀ ਅੱਤਿਆਚਾਰ ਤੇ ਬੇਸ਼ਰਮੀ ਦਾ ਸਿਰਾ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਤ ਬਾਬਾ ਬਲਦੇਵ ਸਿੰਘ ਜੋਗੇਵਾਲਾ ਅਤੇ ਬਾਬਾ ਰੇਸ਼ਮ ਸਿੰਘ ਖੁਖਰਾਣਾ ਨੇ ਕੀਤਾ।
ਉਨ੍ਹਾਂ ਕਿਹਾ ਕਿ ਜਿਹੜਾ ਕੁਝ ਚੌਰਾਸੀ ‘ਚ ਸਿੱਖਾਂ ਨਾਲ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਕੀਤਾ ਗਿਆ ਸੀ, ਉਹ ਕੁਝ ਹੀ ਮਨੀਪੁਰ ਦੇ ਘੱਟ ਗਿਣਤੀ ਭਾਈਚਾਰੇ ਨਾਲ ਕੀਤਾ ਜਾ ਰਿਹਾ ਹੈ। ਇਸ ਦੇਸ਼ ਵਿਚ ਸਾਲ ‘ਚ ਕਈ ਵਾਰ ਇਹ ਘਟਨਾਵਾਂ ਘੱਟਦੀਆਂ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਬੰਦੀ ਸਿੱਖ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿਚ ਬੰਦ ਹਨ ਤੇ ਦੂਜੇ ਪਾਸੇ ਅਪਰਾਧੀਆਂ ਨੂੰ ਸਰਕਾਰ ਪੈਰੋਲ ਦੇ ਰਹੀ ਹੈ। ਮਨੀਪੁਰ ਘਟਨਾਵਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਆਜ਼ਾਦ ਭਾਰਤ ਦੇ ਇਤਿਹਾਸ ਦਾ ਕਾਲਾ ਅਧਿਆਏ ਹੈ। ਜਿਸ ਦੇਸ਼ ਵਿਚ ਅੌਰਤਾਂ ਦੀ ਪੂਜਾ ਕੀਤੀ ਜਾਂਦੀ ਹੈ, ਉਸੇ ਦੇਸ਼ ਵਿਚ ਅੌਰਤਾਂ ਦੀ ਕੀਤੀ ਬੇਪੱਤੀ ਸ਼ਰਮਨਾਕ ਕਾਰਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਦਾ ਭਾਜਪਾ ਦਾ ਸੁਫਨਾ ਸਾਕਾਰ ਹੋ ਰਿਹਾ ਲੱਗਦਾ ਹੈ।
ਇਸ ਮੌਕੇ ਭਵਨਦੀਪ ਸਿੰਘ ਪੁਰਬਾ, ਗਿਆਨੀ ਹਰਪ੍ਰਰੀਤ ਸਿੰਘ ਜੋਗੇਵਾਲਾ, ਗਿਆਨੀ ਅਮਰੀਕ ਸਿੰਘ ਜ਼ੀਰਾ, ਗਿਆਨੀ ਜਸਵਿੰਦਰ ਸਿੰਘ ਟਿੰਡਵਾਂ, ਗਿਆਨੀ ਪਰਮਿੰਦਰ ਸਿੰਘ ਦਮਦਮੀ ਟਕਸਾਲ, ਊਧਮ ਸਿੰਘ ਕਲਕੱਤਾ ਪ੍ਰਧਾਨ ਗੁਰਦੁਆਰਾ ਪਾਤਸ਼ਾਹੀ ਛੇਵੀਂ ਪਿੰਡ ਖੁਖਰਾਣਾ, ਬਲਜਿੰਦਰ ਸਿੰਘ ਖੁਖਰਾਣਾ, ਹਰਪ੍ਰਰੀਤ ਸਿੰਘ ਸੇਖੋ ਆਦਿ ਮੌਜੂਦ ਸਨ।
