Breaking News :

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

June 21, 2026

ਮਰੀਜ਼ਾਂ ਦੇ ਸਮੇਂ ਡਾਕਟਰਾਂ ਦੀ ਲੱਗਦੀ ਮਹਿਫ਼ਲ, ਜਗਰਾਓਂ ਦੇ 6 ਕਰੋੜੀ ਸਿਵਲ ਹਸਪਤਾਲ ’ਚ ਬਲੱਡ ਪ੍ਰੈਸ਼ਰ ਤਕ ਨਹੀਂ ਹੁੰਦਾ ਚੈੱਕ, ਮਰੀਜ਼ ਔਖੇ

ਜਗਰਾਓਂ : ਜੇਕਰ ਤੁਸੀਂ ਸਥਾਨਕ ਸਿਵਲ ਹਸਪਤਾਲ ਦੇ 6 ਕਰੋੜੀ ਜੱਚਾ ਬੱਚਾ ਹਸਪਤਾਲ ’ਚ ਇਲਾਜ ਲਈ ਪੁੱਜੇ ਹੋ ਤਾਂ ਤੁਹਾਨੂੰ ਬਲੱਡ ਪ੍ਰੈਸ਼ਰ ਚੈੱਕ ਕਰਵਾਉਣ ਲਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਿਉਂਕਿ ਇਥੇ ਬਲੱਡ ਪ੍ਰੈਸ਼ਰ ਤਕ ਚੈੱਕ ਨਹੀਂ ਹੁੰਦਾ। ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਵੱਲੋਂ ਸਿਰਫ 9 ਮਹੀਨੇ ਪਹਿਲਾਂ ਔਰਤਾਂ ਤੇ ਬੱਚਿਆਂ ਨੂੰ ਆਧੁਨਿਕ ਤਕਨੀਕ ਦੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਉਦਘਾਟਨ ਕੀਤਾ ਸੀ ਪਰ ਇਸ ਹਸਪਤਾਲ ਦੇ ਪ੍ਰਸ਼ਾਸਨ ਨੇ ਹੀ ਉਨ੍ਹਾਂ ਦੇ ਦਾਅਵਿਆਂ ਦੇ ਉਲਟ ਆਪਣੇ ਨਿਯਮ ਘੜਦਿਆਂ ਮਰੀਜ਼ਾਂ ਨੂੰ ਪਰੇਸ਼ਾਨ ਕਰਨ ਦਾ ਠੇਕਾ ਲੈ ਲਿਆ। ਇਸ ਜੱਚਾ ਬੱਚਾ ਹਸਪਤਾਲ ’ਚ ਚੈੱਕਅਪ ਤੇ ਇਲਾਜ ਲਈ ਆਉਂਦਿਆਂ ਗਰਭਵਤੀਆਂ ਨੂੰ ਡਾਕਟਰ ਕੋਲੋਂ ਚੈੱਕਅਪ ਕਰਵਾਉਣ ਤੋਂ ਪਹਿਲਾਂ ਪੁਰਾਣੇ ਹਸਪਤਾਲ ਦੀ ਬਿਲਡਿੰਗ ਦੇ ਕਮਰਾ ਨੰਬਰ ਇਕ ’ਚੋਂ ਬਲੱਡ ਪ੍ਰੈਸ਼ਰ ਚੈੱਕ ਕਰਵਾਉਣ ਦਾ ਫ਼ਰਮਾਨ ਜਾਰੀ ਕਰ ਦਿੱਤਾ ਹੈ।

ਇਹੀ ਨਹੀਂ ਇਸ ਫਰਮਾਨ ਨੂੰ ਬਾਕਾਇਦਾ ਜੱਚਾ-ਬੱਚਾ ਹਸਪਤਾਲ ਦੇ ਪੁੱਛਗਿੱਛ ਕੇਂਦਰ ਤੇ ਓਪੀਡੀ ’ਚ ਲਿਖਤੀ ਟੰਗ ਦਿੱਤਾ ਗਿਆ ਹੈ। ਹੁਣ ਮਰੀਜ਼ਾਂ ਲਈ ਇਹ ਫਰਮਾਨ ਪਰੇਸ਼ਾਨੀ ਦਾ ਸਬੱਬ ਬਣ ਗਿਆ ਹੈ, ਕਿਉਂਕਿ ਜੱਚਾ ਬੱਚਾ ਹਸਪਤਾਲ ’ਚ ਚੈੱਕਅਪ ਜਾਂ ਇਲਾਜ ਕਰਵਾਉਣ ਲਈ ਗਰਭਵਤੀਆਂ, ਨਵਜੰਮੇ ਬੱਚਿਆਂ ਦੀਆਂ ਮਾਵਾਂ ਤੇ ਔਰਤਾਂ ਨੂੰ ਪਹਿਲਾਂ ਜੱਚਾ ਬੱਚਾ ਹਸਪਤਾਲ ਆਉਣਾ ਪੈਂਦਾ ਹੈ, ਜਿਥੇ ਉਨ੍ਹਾਂ ਦੀ ਓਪੀਡੀ ਪਰਚੀ ਬਣਦੀ ਹੈ। ਪਰਚੀ ਬਣਨ ਤੋਂ ਬਾਅਦ ਮਰੀਜ਼ ਨੂੰ ਹਸਪਤਾਲ ਦੀ ਪੁਰਾਣੀ ਬਿਲਡਿੰਗ ਦੀ ਓਪੀਡੀ ਦੇ ਕਮਰਾ ਨੰਬਰ 1 ’ਚ ਸਿਰਫ ਬਲੱਡ ਪ੍ਰੈਸ਼ਰ ਚੈੱਕ ਕਰਵਾਉਣ ਲਈ ਜਾਣਾ ਪੈਂਦਾ ਹੈ।

ਬਲੱਡ ਪ੍ਰੈਸ਼ਰ ਚੈੱਕ ਕਰਵਾਉਣ ਤੋਂ ਬਾਅਦ ਚੈੱਕਅਪ ਜਾਂ ਇਲਾਜ ਲਈ ਜੱਚਾ-ਬੱਚਾ ਹਸਪਤਾਲ ’ਚ ਫਿਰ ਆਉਣਾ ਪੈਂਦਾ ਹੈ। ਬੇਵਜ੍ਹਾ ਹਸਪਤਾਲ ਪ੍ਰਸ਼ਾਸਨ ਦੇ ਇਸ ਨਿਵੇਕਲੇ ਨਾਦਰਸ਼ਾਹੀ ਫਰਮਾਨ ਕਾਰਨ ਔਰਤਾਂ ਨੂੰ ਪਰੇਸ਼ਾਨ ਹੋਣਾ ਪੈਂਦਾ ਹੈ। ਇਸ ਵਿਚ ਸਾਰਿਆਂ ਨਾਲੋਂ ਵੱਧ ਪਰੇਸ਼ਾਨੀ ਗਰਭਵਤੀਆਂ ਨੂੰ ਹੁੰਦੀ ਹੈ ਜਿਨ੍ਹਾਂ ਨੂੰ ਇਲਾਜ ਕਰਵਾਉਣ ਤੋਂ ਪਹਿਲਾਂ ਨਵੇਂ ਤੋਂ ਪੁਰਾਣੇ, ਪੁਰਾਣੇ ਤੋਂ ਨਵੇਂ ਹਸਪਤਾਲ ਦੀ ਪਰਿਕਰਮਾ ਕਰਨੀ ਪੈਂਦੀ ਹੈ।

5 ਡਾਕਟਰ ਪਰ ਨਹੀਂ ਚੈੱਕ ਕਰਦੇ ਬਲੱਡ ਪ੍ਰੈਸ਼ਰ

ਜਗਰਾਓਂ ਦੇ ਜੱਚਾ ਬੱਚਾ ਹਸਪਤਾਲ ’ਚ ਲੋਕਾਂ ਦੀ ਸਹੂਲਤ ਲਈ ਸਿਹਤ ਵਿਭਾਗ ਵੱਲੋਂ ਡਾਕਟਰਾਂ ਦੀ ਕੋਈ ਕਮੀ ਨਹੀਂ ਛੱਡੀ ਗਈ। ਹਸਪਤਾਲ ’ਚ 5 ਔਰਤਾਂ ਤੇ ਬੱਚਿਆਂ ਦੇ ਮਾਹਰ ਡਾਕਟਰ ਤਾਇਨਾਤ ਹਨ ਪਰ ਇਨ੍ਹਾਂ ਡਾਕਟਰਾਂ ਕੋਲ ਬਲੱਡ ਪ੍ਰੈਸ਼ਰ ਤਕ ਚੈੱਕ ਕਰਨ ਦਾ ਸਮਾਂ ਨਹੀਂ, ਜਿਸ ਕਾਰਨ ਮਰੀਜ਼ ਖੱਜਲ-ਖੁਆਰ ਹੋ ਰਹੇ ਹਨ।

ਮਰੀਜ਼ਾਂ ਦੇ ਸਮੇਂ ਡਾਕਟਰਾਂ ਦੀ ਲੱਗਦੀ ਮਹਿਫ਼ਲ

ਜੱਚਾ ਬੱਚਾ ਹਸਪਤਾਲ ’ਚ ਚੰਗੀਆਂ ਸਿਹਤ ਸਹੂਲਤਾਂ ਦਾ ਸੁਪਨਾ ਲੈ ਕੇ ਆਉਂਦੇ ਮਰੀਜ਼ਾਂ ਦੀ ਨਿੱਤ ਖੱਜਲ ਖੁਆਰੀ ਹੁੰਦੀ ਹੈ। ਹਸਪਤਾਲ ਦੇ ਇਕ ਕਮਰੇ ’ਚ ਮਰੀਜ਼ਾਂ ਦੇ ਚੈੱਕਅਪ ਕਰਨ ਸਮੇਂ ਡਾਕਟਰਾਂ ਦੀ ਮਹਿਫਲ ਸੱਜਦੀ ਹੈ। ਇਸੇ ਲੰਮਾ ਸਮਾਂ ਹਾਸੇ ਠੱਠੇ ਤੋਂ ਬਾਅਦ ਮਰੀਜ਼ਾਂ ਦੇ ਚੈੱਕਅਪ ਦੀ ਵਾਰੀ ਆਉਂਦੀ ਹੈ।

ਆਖੇ ਡਾਕਟਰ ਚੈੱਕਅੱਪ ਲਈ ਆਓ ਘਰ

ਜੱਚਾ ਬੱਚਾ ਹਸਪਤਾਲ ਦੀ ਇਕ ਮਹਿਲਾ ਡਾਕਟਰ ਵੱਲੋਂ ਆਪਣੀ ਪ੍ਰਾਈਵੇਟ ਪ੍ਰੈਕਟਿਸ ਨੂੰ ਖੁੱਲ੍ਹ ਕੇ ਪ੍ਰਮੋਟ ਕੀਤਾ ਜਾ ਰਿਹਾ ਹੈ। ਓਪੀਡੀ ’ਚ ਆਉਂਦੇ ਮਰੀਜ਼ਾਂ ਨੂੰ ਚੰਗੇ ਇਲਾਜ ਲਈ ਆਪਣੇ ਘਰ ਆਉਣ ਦਾ ਵੀ ਸੁਨੇਹਾ ਦਿੱਤਾ ਜਾਂਦਾ ਹੈ।

ਸੀਐੱਮ ਮਾਨ ਦੇ ਦਾਅਵਿਆਂ ’ਤੇ ‘ਵਾਰ’

ਪਹਿਲੀ ਨਵੰਬਰ, 2022 ਨੂੰ ਜਗਰਾਓਂ ਦੇ 6 ਕਰੋੜੀ ਹਸਪਤਾਲ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਪੁੱਜ ਕੇ ਕੀਤਾ ਸੀ। ਉਦਘਾਟਨ ਮੌਕੇ ਉਨ੍ਹਾਂ ਦਾਅਵਾ ਕੀਤਾ ਸੀ ਕਿ ਆਧੁਨਿਕ ਤਕਨੀਕ ਨਾਲ ਲੈਸ ਇਸ ਜੱਚਾ ਬੱਚਾ ਹਸਪਤਾਲ ’ਚ ਸਿਹਤ ਸਹੂਲਤਾਂ ’ਚ ਹੋਰ ਵਾਧਾ ਕੀਤਾ ਜਾਵੇਗਾ ਤਾਕਿ ਮਰੀਜ਼ਾਂ ਨੂੰ ਰੁਲਣਾ ਨਾ ਪਵੇ ਪਰ ਇਸ ਦੇ ਉਲਟ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਵੱਲੋਂ ਮਰੀਜ਼ਾਂ ਦਾ ਬਲੱਡ ਪ੍ਰੈਸ਼ਰ ਚੈੱਕ ਨਹੀਂ ਕੀਤਾ ਜਾਂਦਾ।

ਪੁਰਾਣੀ ਇਮਾਰਤ ’ਚ ਹੋਵੇਗਾ ਬਲੱਡ ਪ੍ਰੈਸ਼ਰ ਚੈੱਕ : ਐੱਸਐੱਮਓ

ਜਗਰਾਓਂ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਪ੍ਰਤਿਭਾ ਨਾਲ ਜਦੋਂ ਇਸ ਨਿਵੇਕਲੇ ਫਰਮਾਨ ਸਬੰਧੀ ਸੰਪਰਕ ਕੀਤਾ ਤਾਂ ਉਨ੍ਹਾਂ ਵੀ ਨਾਦਰਸ਼ਾਹੀ ਫਰਮਾਨ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਪੁਰਾਣੀ ਇਮਾਰਤ ’ਚ ਬਲੱਡ ਪ੍ਰੈਸ਼ਰ ਚੈੱਕ ਕਰਨ ਲਈ ਇੰਤਜਾਮ ਕੀਤਾ ਗਿਆ ਹੈ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਕਿ 5-5 ਡਾਕਟਰ ਹਨ ਕੀ ਉਹ ਬਲੱਡ ਪ੍ਰੈਸ਼ਰ ਚੈੱਕ ਨਹੀਂ ਕਰ ਸਕਦੇ ਤਾਂ ਉਨ੍ਹਾਂ ਖਿਜਦਿਆਂ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਹਸਪਤਾਲ ਆ ਕੇ ਗੱਲ ਕਰੋ।

Vinkmag ad
Share Our Daily Posts

News Desk

Read Previous

ਬਟਾਲਾ ਨੇੜਲੇ ਪਿੰਡ ਮੀਕਾ ‘ਚ ਮਿਲੀਆਂ ਪਤੀ-ਪਤਨੀ ਦੀਆਂ ਲਾਸ਼ਾਂ, ਲੁੱਟ ਦੀ ਨੀਅਤ ਨਾਲ ਕਤਲ ਕੀਤੇ ਜਾਣ ਦਾ ਖ਼ਦਸ਼ਾ

Read Next

ਕੌਮੀ ਇਨਸਾਫ ਮੋਰਚਾ ਅੱਜ ਕਰੇਗਾ ਸੀਐੱਮ ਦੀ ਰਿਹਾਇਸ਼ ਦਾ ਘਿਰਾਓ, ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਦਾ ਮੁੱਦਾ ਮੁੜ ਭਖਿਆ