Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 9, 2026

ਮਸ਼ਹੂਰ ਗੀਤਕਾਰ ਦੇਵ ਕੋਹਲੀ ਦਾ ਦੇਹਾਂਤ, ‘ਮੈਨੇ ਪਿਆਰ ਕੀਆ’ ਵਰਗੀਆਂ 100 ਤੋਂ ਵੱਧ ਸੁਪਰਹਿੱਟ ਫਿਲਮਾਂ ਲਈ ਲਿਖੇ ਗੀਤ

ਮੁੰਬਈ : ‘ਯੇ ਕਾਲੀ-ਕਾਲੀ ਆਂਖੇਂ’, ‘ਦਿਲ ਦੀਵਾਨਾ ਬਿਨ ਸਜਨਾ ਕੇ ਮਾਨੇ ਨਾ’ ਤੇ ‘ਚਲਤੀ ਹੈ ਕਿਆ ਨੌ ਸੇ ਬਾਰਾਂ’ ਵਰਗੇ ਸੁਪਰਹਿੱਟ ਬਾਲੀਵੁੱਡ ਗੀਤ ਲਿਖਣ ਵਾਲੇ ਉੱਘੇ ਗੀਤਕਾਰ ਦੇਵ ਕੋਹਲੀ (Dev Kohli) ਦਾ ਸ਼ਨਿਚਰਵਾਰ ਸਵੇਰੇ ਦੇਹਾਂਤ ਹੋ ਗਿਆ। ਉਹ 81 ਸਾਲ ਦੇ ਸਨ। ਉਨ੍ਹਾਂ ਆਪਣੇ ਅੰਧੇਰੀ ਸਥਿਤ ਘਰ ਵਿਚ ਆਖਰੀ ਸਾਹ ਲਿਆ। ਉਨ੍ਹਾਂ ਦਾ ਸਸਕਾਰ ਸ਼ਾਮ ਓਸ਼ੀਵਾਰਾ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।

ਦੇਵ ਕੋਹਲੀ ਦਾ ਜਨਮ 2 ਨਵੰਬਰ 1942 ਨੂੰ ਰਾਵਲਪਿੰਡੀ (ਹੁਣ ਪਾਕਿਸਤਾਨ) ‘ਚ ਸਿੱਖ ਪਰਿਵਾਰ ‘ਚ ਹੋਇਆ। ਉਨ੍ਹਾਂ ‘ਲਾਲ ਪੱਥਰ’, ‘ਮੈਨੇ ਪਿਆਰ ਕੀਆ’, ‘ਬਾਜ਼ੀਗਰ’, ‘ਜੁੜਵਾ 2’, ‘ਸ਼ੂਟਆਊਟ ਐਟ ਲੋਖੰਡਵਾਲਾ’ ਤੇ ‘ਹਮ ਆਪਕੇ ਹੈਂ ਕੌਨ’ ਵਰਗੀਆਂ 100 ਤੋਂ ਵੱਧ ਫਿਲਮਾਂ ਲਈ ਗੀਤ ਲਿਖੇ। ਉਨ੍ਹਾਂ ਮਰਹੂਮ ਸ਼ੰਕਰ-ਜੈਕਿਸ਼ਨ, ਲਕਸ਼ਮੀਕਾਂਤ-ਪਿਆਰੇਲਾਲ, ਆਰਡੀ ਬਰਮਨ, ਅਨੂ ਮਲਿਕ, ਰਾਮ-ਲਕਸ਼ਮਣ, ਆਨੰਦ ਰਾਜ ਆਨੰਦ, ਆਨੰਦ-ਮਿਲਿੰਦ, ਵਿਸ਼ਾਲ-ਸ਼ੇਖਰ ਅਤੇ ਉੱਤਮ ਸਿੰਘ ਸਮੇਤ ਬਹੁਤ ਸਾਰੇ ਸੰਗੀਤ ਨਿਰਦੇਸ਼ਕਾਂ ਨਾਲ ਕੰਮ ਕੀਤਾ।

ਪਲੈਨੇਟ ਬਾਲੀਵੁੱਡ’ ਨਾਲ ਇਕ ਪੁਰਾਣੇ ਇੰਟਰਵਿਊ ਦੌਰਾਨ ਉਨ੍ਹਾਂ ਇਕ ਗੀਤਕਾਰ ਦੇ ਰੂਪ ਵਿੱਚ ਆਪਣੇ ਲੰਬੇ ਤੇ ਸ਼ਾਨਦਾਰ ਸਫ਼ਰ ਅਤੇ ਸੰਗੀਤਕਾਰ ਅਨੁ ਮਲਿਕ ਨਾਲ ਸਬੰਧਾਂ ਬਾਰੇ ਗੱਲਬਾਤ ਕੀਤੀ ਸੀ। ਉਨ੍ਹਾਂ ਕਿਹਾ ਸੀ, “ਮੈਂ ਪਹਿਲਾ ਗੀਤ ਫਿਲਮ ਬਾਜ਼ੀਗਰ (1993) ਦਾ ‘ਯੇ ਕਾਲੀ ਕਾਲੀ ਆਂਖੇ’ ਅਨੂ ਮਲਿਕ ਲਈ ਲਿਖਿਆ ਸੀ, ਜੋ ਕਾਫੀ ਹਿੱਟ ਹੋਇਆ ਸੀ। ਮੈਨੂੰ ਯਾਦ ਹੈ ਕਿ ਉਨ੍ਹਾਂ ਨੇ ਇਸ ਫਿਲਮ ਲਈ ਫਿਲਮਫੇਅਰ ਅਵਾਰਡ ਜਿੱਤਿਆ ਸੀ। ਅਨੂ ਮਲਿਕ ਮੈਨੂੰ ਗੀਤ ਲਿਖਣ ਲਈ ਅਕਸਰ ਬੁਲਾਉਂਦੇ ਸਨ। ਉਹ ਆਪਣੇ ਹਾਣੀਆਂ ‘ਚ ਮੇਰੀ ਬਹੁਤ ਤਾਰੀਫ਼ ਕਰਦੇ ਸੀ, ਖਾਸ ਕਰਕੇ ਮੇਰੇ ਗੀਤ ਲਿਖਣ ਦੀ ਕਾਬਲੀਅਤ ਬਾਰੇ। ਉਹ ਬਹੁਤ ਜੀਵੰਤ ਵਿਅਕਤੀ ਹਨ। ਉਹ ਅਕਸਰ 2-3 ਮਿੰਟਾਂ ‘ਚ ਮੁਖੜਾ ਤਿਆਰ ਕਰ ਲੈਂਦੇ ਹਨ।

Vinkmag ad
Share Our Daily Posts

News Desk

Read Previous

ਸੰਤ ਬਾਬਾ ਨੰਦ ਸਿੰਘ ਜੀ ਦੇ ਬਰਸੀ ਸਮਾਗਮਾਂ ਦਾ ਆਗਾਜ਼, ਪੰਜ ਦਿਨ ਚੱਲਣ ਵਾਲੇ ਸਮਾਗਮਾਂ ਦੇ ਪਹਿਲੇ ਦਿਨ ਹੀ ਤਿਲ ਸੁੱਟਣ ਨੂੰ ਵੀ ਨਾ ਮਿਲੀ ਥਾਂ

Read Next

ਫਿਰੋਜ਼ਪੁਰ ‘ਚ ਡਬਲ ਮਰਡਰ, ਭਾਜਪਾ ਆਗੂ ਜਸਵਿੰਦਰ ਸਿੰਘ ਦੇ ਭਤੀਜਿਆਂ ਦੀ ਗੋਲ਼ੀਆਂ ਮਾਰ ਕੇ ਹੱਤਿਆ