Breaking News :

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

October 9, 2026

ਭਿਆਨਕ ਹਾਦਸਾ ! ਕੈਨੇਡਾ ‘ਚ ਜਿਊਂਦਾ ਸੜਿਆ ਪੰਜਾਬੀ ਨੌਜਵਾਨ, ਟਰਾਲੇ ਨਾਲ ਟੱਕਰ ਤੋਂ ਬਾਅਦ ਕਾਰ ਨੂੰ ਲੱਗੀ ਅੱਗ

ਨਡਾਲਾ : ਪਿਛਲੇ ਲੰਮੇ ਸਮੇਂ ਤੋਂ ਕੈਨੇਡਾ ਰਹਿ ਰਹੇ ਪਿੰਡ ਭਦਾਸ ਦੇ 27 ਸਾਲਾ ਇਕ ਨੌਜਵਾਨ ਦੀ ਮੌਤ ਹੋ ਗਈ। ਕੈਨੇਡਾ ‘ਚ ਟਰਾਲੇ ਨਾਲ ਟੱਕਰ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਤੇ ਕਾਰ ਚਲਾ ਰਹੇ 27 ਸਾਲਾ ਪੰਜਾਬੀ ਨੌਜਵਾਨ ਦੀ ਬੁਰੀ ਤਰ੍ਹਾਂ ਸੜ ਜਾਣ ਕਾਰਨ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਕਾਰ ਨੂੰ ਗੁਰਸ਼ਿੰਦਰ ਸਿੰਘ ਘੋਤੜਾ ਪੁੱਤਰ ਸੁਰਿੰਦਰ ਸਿੰਘ ਚਲਾ ਰਿਹਾ ਸੀ, ਜਿਸ ਦਾ ਜੱਦੀ ਘਰ ਹਲਕਾ ਭੁਲੱਥ ਦੇ ਕਸਬਾ ਭਦਾਸ ਪਿੰਡ ਵਿਚ ਹੈ। ਜਾਣਕਾਰੀ ਦਿੰਦਿਆ ਮ੍ਰਿਤਕ ਨੌਜਵਾਨ ਗੁਰਸ਼ਿੰਦਰ ਸਿੰਘ ਘੋਤੜਾ (ਗੁਰੀ) ਦੇ ਰਿਸ਼ਤੇਦਾਰ ਸ਼ਮਸ਼ੇਰ ਸਿੰਘ ਪੁੱਤਰ ਦੇਸਾ ਸਿੰਘ ਵਾਸੀ ਭਦਾਸ ਨੇ ਦੱਸਿਆ ਕਿ ਕਾਰ ‘ਚ ਸੜਿਆ ਨੌਜਵਾਨ ਗੁਰਸ਼ਿੰਦਰ ਸਿੰਘ ਘੋਤੜਾ ਉਸਦੇ ਤਾਏ ਦਾ ਪੋਤਰਾ ਸੀ। ਉਨ੍ਹਾਂ ਦਸਿਆ ਕਿ ਤਾਇਆ ਦਰਸ਼ਨ ਸਿੰਘ ਹਰਿਆਣਾ ਪੁਲਿਸ ‘ਚੋਂ ਐੱਸਪੀ ਰਿਟਾਇਰ ਹੋਇਆ ਸੀ ਤੇ ਲੜਕਾ ਸੁਰਿੰਦਰ ਸਿੰਘ ਚੰਡੀਗੜ੍ਹ ਪੁਲਿਸ ਵਿਚ ਨੌਕਰੀ ਕਰਦਾ ਸੀ, ਜੋ ਹੁਣ ਕੈਨੇਡਾ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ।

ਸੁਰਿੰਦਰ ਸਿੰਘ ਦਾ ਪੁੱਤਰ ਗੁਰਸ਼ਿੰਦਰ ਸਿੰਘ ਘੋਤੜਾ ਕੈਨੇਡਾ ਪੁਲਿਸ ‘ਚ ਭਰਤੀ ਹੋਣ ਸਬੰਧੀ ਅਕੈਡਮੀ ਤੋਂ ਟ੍ਰੇਨਿੰਗ ਖ਼ਤਮ ਹੋਣ ਉਪਰੰਤ 23 ਅਗਸਤ ਨੂੰ ਘਰ ਆ ਰਿਹਾ ਸੀ। ਉਸ ਦੀ ਕਾਰ ਨੂੰ ਰਸਤੇ ‘ਚ ਟਰਾਲੇ ਨਾਲ ਟੱਕਰ ਤੋਂ ਅੱਗ ਲੱਗ ਗਈ ਤੇ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਗੁਰਸ਼ਿੰਦਰ ਸਿੰਘ ਦਾ ਸਸਕਾਰ 25 ਅਗਸਤ ਨੂੰ ਕੈਨੇਡਾ ਵਿਖੇ ਕਰ ਦਿੱਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਗੁਰਸ਼ਿੰਦਰ ਸਿੰਘ ਨੇ ਸੋਮਵਾਰ ਨੂੰ ਪਾਸਿੰਗ ਆਊਟ ਤੋਂ ਬਾਅਦ ਨੌਕਰੀ ਜੁਆਇੰਨ ਕਰਨੀ ਸੀ।

Vinkmag ad
Share Our Daily Posts

News Desk

Read Previous

ਟਿੱਪਰ ਨੇ ਇਕ ਕਿੱਲੋਮੀਟਰ ਤਕ ਘੜੀਸਿਆ ਟਰੈਕਟਰ, ਚਾਲਕ ਦੇ ਹੋਏ ਕਈ ਟੁਕੜੇ, ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਕੀਤਾ ਚੱਕਾ ਜਾਮ

Read Next

ਫਿਲੌਰ ‘ਚ ਪੈਟਰੋਲ ਪੰਪ ‘ਤੇ ਭਿਆਨਕ ਹਾਦਸਾ, ਪੁਰਾਣੀ ਇਮਾਰਤ ਢਾਹੁਣ ਵੇਲੇ 4 ਮਜ਼ਦੂਰਾਂ ਉੱਪਰ ਡਿੱਗਿਆ ਲੈਂਟਰ, 2 ਦੀ ਮੌਤ