ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ
ਪਟਿਆਲਾ : ਬੀਤੇ ਦਿਨ ਸ਼ਹਿਰ ‘ਚ ਹੋਏ ਕਤਲ ਮਾਮਲੇ ‘ਚ ਪੁਲਿਸ ਨੇ 6 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਜਾਂਚ ‘ਚ ਖੁਲਾਸਾ ਹੋਇਆ ਹੈ ਕਿ ਕੁੜੀ ਪਿੱਛੇ ਦੋ ਨੌਜਵਾਨ ਦਾ ਝਗੜਾ ਸੀ, ਜਿਸ ਕਰਕੇ ਉਨ੍ਹਾਂ ਨੇ ਸਮਾਂ ਬੰਨ ਲਿਆ। ਐਤਵਾਰ ਰਾਤ ਨੌਜਵਾਨ ਆਪਸ ‘ਚ ਭਿੜ ਗਏ। ਇਸੇ ਦੌਰਾਨ ਪ੍ਰਿੰਸ ਨਾਂ ਦਾ ਲੜਕੇ ਤੇ ਤਲਵਾਰਾਂ ਨਾਲ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ, ਜਿਸਦੀ ਮੌਤ ਹੋ ਗਈ। ਇਸ ਮਾਮਲੇ ‘ਚ ਥਾਣਾ ਲਾਹੌਰੀ ਗੇਟ ਪੁਲਿਸ ਨੇ ਸੋਬਲ, ਸੰਦੀਪ, ਅਭਿਸ਼ੇਕ, ਅਦਿੱਤਿਆ, ਦਕਸ਼ ਮੱਟੂ ਤੇ ਗੁਰਮਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਹੈ ਪੂਰਾ ਮਾਮਲਾ
ਪੁਲਿਸ ਮੁਤਾਬਕ 20 ਸਾਲਾ ਪ੍ਰਿੰਸ ਪੁੱਤਰ ਕਾਲਾ ਸਿੰਘ ਗੁੱਗਾ ਮਾੜੀ ਦੀ ਸੇਵਾ ਕਰਦੇ ਆਪਣੇ ਦਾਦੇ ਕੋਲ ਰਹਿੰਦਾ ਸੀ। ਐਤਵਾਰ ਰਾਤ ਨੂੰ ਰੋਜ਼ਾਨਾ ਵਾਂਗ ਪਿ੍ਰੰਸ ਆਪਣੇ ਦੋਸਤਾਂ ਨੂੰ ਮਿਲ ਕੇ ਘਰ ਆਇਆ ਸੀ। ਪਰ ਕੁਝ ਦੇਰ ਬਾਅਦ ਪੰਜ ਬਾਈਕ ਸਵਾਰ ਦੋਸਤ ਉਸ ਦੇ ਘਰ ਆਏ ਤੇ ਉਸ ਨੂੰ ਮੁੜ ਨਾਲ ਲੈ ਗਏ। ਉਹ ਐੱਸਐੱਸਟੀ ਨਗਰ ਸਥਿਤ ਪੰਜਾਬ ਨੈਸ਼ਨਲ ਬੈਂਕ ਕੋਲ ਇਕੱਠੇ ਹੋਏ ਸਨ। ਇਸੇ ਦੌਰਾਨ ਕਾਰ ’ਚ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਪਿ੍ਰੰਸ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਉਸ ਦੇ ਹੱਥਾਂ ਤੇ ਪੈਰਾਂ ’ਤੇ ਤਲਵਾਰਾਂ ਨਾਲ ਕਈ ਵਾਰ ਕੀਤੇ। ਹਮਲੇ ਦੌਰਾਨ ਪਿ੍ਰੰਸ ਦੇ ਸਾਥੀ ਭੱਜ ਨੇੜੇ ਖੜ੍ਹੀਆਂ ਰੇਹੜੀਆਂ ਪਿੱਛੇ ਲੁਕ ਗਏ ਤੇ ਹਮਲਾਵਰ ਵਾਰਦਾਤ ਨੂੰ ਅੰਜਾਮ ਦਿੰਦੇ ਰਹੇ। ਪਿ੍ਰੰਸ ਨੂੰ ਅੱਧਮੋਇਆ ਕਰ ਕੇ ਹਮਲਾਵਰ ਚਲੇ ਗਏ ਤਾਂ ਉਸ ਦੇ ਦੋਸਤਾਂ ਨੇ ਬਾਹਰ ਆ ਕੇ ਪਿ੍ਰੰਸ ਨੂੰ ਰਜਿੰਦਰਾ ਹਸਪਤਾਲ ਪਹੁੰਚਾਇਆ। ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ।
ਜ਼ਿਕਰਯੋਗ ਹੈ ਕਿ ਪਿ੍ਰੰਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਉਣ ਵਾਲਿਆਂ ਨੇ ਉੱਥੋਂ ਦੇ ਮੈਡੀਕਲ ਸਟਾਫ ਨੂੰ ਦੱਸਿਆ ਕਿ ਪਿ੍ਰੰਸ ਐਕਸੀਡੈਂਟ ’ਚ ਜ਼ਖ਼ਮੀ ਹੋਇਆ ਹੈ। ਬਾਅਦ ’ਚ ਪੁਲਿਸ ਮੌਕੇ ’ਤੇ ਪੁੱਜੀ ਤਾਂ ਖ਼ੁਲਾਸਾ ਹੋਇਆ ਕਿ ਇਹ ਕਤਲ ਕੇਸ ਹੈ।
