Breaking News :

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

July 5, 2026

ਤਾਰ ਕੱਟਣ ਨੂੰ ਲੈ ਕੇ ਹੋਏ ਝਗੜੇ ’ਚ ਚਾਚੇ ਦੇ ਮੁੰਡੇ ਦਾ ਕਰ’ਤਾ ਕਤਲ, ਸੱਤ ਖ਼ਿਲਾਫ਼ ਮਾਮਲਾ ਦਰਜ

ਪਟਿਆਲਾ : ਤਾਰ ਕੱਟਣ ਨੂੰ ਲੈ ਕੇ ਚਾਚੇ ਤਾਏ ਦੇ ਪਰਿਵਾਰਾਂ ਵਿਚਲਾ ਝਗੜਾ ਕਤਲ ਤੱਕ ਪੁੱਜ ਗਿਆ। ਮਾਮਲਾ ਪਿੰਡ ਉਦੈਪੁਰ ਦੀਵਾਨਵਾਲਾ ਵਿਖੇ ਸਾਹਮਣੇ ਆਇਆ, ਜਿਸ ਸਬੰਧੀ ਥਾਣਾ ਸਨੌਰ ਪੁਲਿਸ ਨੇ ਸੱਤ ਖ਼ਿਲਾਫ਼ ਮਾਮਲਾ ਦਰਜ ਕਰ ਕੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਸਨੋਰ ਦੇ ਮੁਖੀ ਪ੍ਰਿਯਾਂਸ਼ੂ ਸਿੰਘ ਨੇ ਦੱਸਿਆ ਕਿ ਮਾਮਲੇ ’ਚ ਨਾਮਜ਼ਦ ਬਲਜਿੰਦਰ ਸਿੰਘ, ਬਿੱਟੂ, ਅਜੇ ਕੁਮਾਰ ਤੇ ਉਜਾਗਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦੋਂਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਪਿੰਡ ਉਦੈਪੁਰ ਦੀਵਾਨਵਾਲਾ ਵਾਸੀ ਕਰਮ ਚੰਦ ਨੇ ਦੱਸਿਆ ਕਿ 26 ਅਗਸਤ ਦੀ ਸ਼ਾਮ ਕੇਬਲ ਤਾਰ ਕੱਟਣ ਨੂੰ ਲੈ ਕੇ ਉਸਦੇ ਲੜਕਿਆਂ ਦੀ ਭਤੀਜਿਆਂ ਬਿੱਟੂ ਤੇ ਬਲਜਿੰਦਰ ਸਿੰਘ ਨਾਲ ਤਕਰਾਰਬਾਜ਼ੀ ਹੋ ਗਈ ਸੀ। ਜਿਸ ਸਬੰਧੀ ਅਗਲੇ ਦਿਨ ਸਰਪੰਚ ਕੋਲ ਸ਼ਾਮ ਦਾ ਸਮਾਂ ਰੱਖਿਆ ਹੋਇਆ ਸੀ। 27 ਅਗਸਤ ਨੂੰ ਕਰੀਬ ਪੌਣੇ ਪੰਜ ਵਜੇ ਕਰਮ ਚੰਦ ਆਪਣੇ ਲੜਕਿਆਂ ਅਮਰੀਕ ਤੇ ਨਰੇਸ਼ ਕੁਮਾਰ ਨਾਲ ਗਲੀ ਵਿਚ ਖੜ੍ਹਾ ਸੀ। ਦੋਸ਼ ਹੈ ਕਿ ਇਸੇ ਦੋਰਾਨ ਬਿੱਟੂ ਤੇ ਬਲਜਿੰਦਰ ਸਿੰਘ ਆਪਣੇ ਸਾਲੇ ਅਜੇ ਕੁਮਾਰ ਸਮੇਤ ਮੌਕੇ ’ਤੇ ਆਏ ਅਤੇ ਗਾਲੀ ਗਲੋਚ ਕਰਨ ਲੱਗ ਪਏ। ਇਸੇ ਦੌਰਾਨ ਬਾਕੀ ਹੋਰ ਲੋਕ ਵੀ ਆ ਗਏ ਅਤੇ ਕਰਮ ਚੰਦ ਤੇ ਉਸਦੇ ਪੁੱਤਰਾਂ ਦੀ ਕੁੱਟਮਾਰ ਕਰਨ ਲੱਗ ਪਏ। ਕਰਮ ਚੰਦ ਅਨੁਸਾਰ ਅਜੈ ਕੁਮਾਰ ਨੇ ਆਪਣੇ ਹੱਥ ਵਿਚ ਫੜੇ ਚਾਕੂ ਦੇ ਨਾਲ ਉਸਦੇ ਲੜਕੇ ਅਮਰੀਕ ਸਿੰਘ ਦੇ ਢਿੱਡ ਵਿਚ ਤਿੰਨ-ਚਾਰ ਵਾਰ ਕੀਤੇ। ਬਿੱਟੂ ਨੇ ਹੱਥ ਵਿਚ ਫੜਿਆ ਖੁਰਚਨਾ ਕਰਮ ਚੰਦ ਦੇ ਦੂਜੇ ਲੜਕੇ ਨਰੇਸ਼ ਕੁਮਾਰ ਦੀ ਗਰਦਨ ਅਤੇ ਸਿਰ ਵਿਚ ਮਾਰਿਆ। ਰੌਲਾ ਸੁਣ ਕੇ ਕਰਮ ਚੰਦ ਦੀ ਪਤਨੀ ਗੁਰਨਾਮ ਕੋਰ ਤੇ ਨੂੰਹ ਸੁਰੇਸ਼ ਰਾਣੀ ਘਰ ਤੋਂ ਬਾਹਰ ਆ ਗਏ। ਦੋਸ਼ ਹੈ ਕਿ ਉਜਾਗਰ ਸਿੰਘ ਨੇ ਹੱਥ ਵਿਚ ਫੜੇ ਚਾਕੂ ਨੁਮਾ ਹਥਿਆਰ ਨਾਲ ਕਰਮ ਚੰਦ ਦੇ ਮੂੰਹ ਅਤੇ ਉਸਦੀ ਨੂੰਹ ਸੁਰੇਸ਼ ਰਾਣੀ ਦੀ ਖੱਬੀ ਬਾਂਹ ’ਤੇ ਵਾਰ ਕੀਤੇ। ਇਸ ਝਗੜੇ ’ਚ ਕਰਮ ਚੰਦ ਦੀ ਪਤਨੀ ਦੇ ਵੀ ਸੱਟਾਂ ਲੱਗੀਆਂ। ਸਾਰੇ ਜ਼ਖ਼ਮੀਆਂ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿਥੇ ਅਮਰੀਕ ਸਿੰਘ ਦੀ ਜ਼ੇਰੇ ਇਲਾਜ ਮੌਤ ਹੋ ਗਈ।

ਕਰਮ ਚੰਦ ਦੀ ਸ਼ਿਕਾਇਤ ’ਤੇ ਥਾਣਾ ਸਨੌਰ ਪੁਲਿਸ ਨੇ ਬਿੱਟੂ, ਬਲਜਿੰਦਰ ਸਿੰਘ, ਸੁਰਿੰਦਰ ਕੌਰ, ਸੀਆ ਵਾਸੀ ਪਿੰਡ ਉਦੈਪੁਰ ਦੀਵਾਨਵਾਲਾ, ਅਜੈ ਕੁਮਾਰ, ਉਜਾਗਰ ਸਿੰਘ, ਪੰਮੀ ਦੇਵੀ ਵਾਸੀ ਪਿੰਡ ਹਰੀਗੜ੍ਹ ਥਾਣਾ ਘਨੌਰ ਤੇ ਹੋਰ ਅਣਪਛਾਤਿਆਂ ਖ਼ਿਲਾਫ਼ ਕਤਲ ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਨ੍ਹਾਂ ’ਚੋਂ ਬਿੱਟੂ, ਬਲਜਿੰਦਰ ਸਿੰਘ, ਅਜੈ ਕੁਮਾਰ ਤੇ ਉਜਾਗਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਬਾਕੀਆਂ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।

Vinkmag ad
Share Our Daily Posts

News Desk

Read Previous

ਸਾਬਕਾ ਪਤੀ ਨੇ ਔਰਤ ਦੀ ਜਾਨ ਲੈਣ ਦੀ ਕੀਤੀ ਕੋਸ਼ਿਸ਼, ਚਲਾਈਆਂ ਗੋਲ਼ੀਆਂ, ਮੁਲਜ਼ਮ ਖਿਲਾਫ਼ ਮਾਮਲਾ ਦਰਜ

Read Next

ਮੰਦਭਾਗੀ ਖ਼ਬਰ ! ਅਮਰੀਕਾ ‘ਚ ਸੜਕ ਹਾਦਸੇ ਦੌਰਾਨ 23 ਸਾਲਾ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ