Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 6, 2026

ਸ ਮਨਜੀਤ ਸਿੰਘ ਜੌਲੀ ਵਲੋਂ ਗੁਰੂ ਹਰਗੋਬਿੰਦ ਹਸਪਤਾਲ ਲਈ ਵੈਂਟੀਲੇਟਰ ਵਾਸਤੇ ਮਾਇਕ ਸਹਾਇਤਾ*

ਜਲੰਧਰ – ਗੁਰੂ ਹਰਿਗੋਬਿੰਦ ਹਸਪਤਾਲ, ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਜੋ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸ਼ਹਿਰ ਦੇ ਪਛੜੇ ਹੋਏ ਬਸਤੀਆਤ ਦੇ ਇਲਾਕੇ ਅਤੇ ਨਾਲ ਲਗਦੇ ਪਿੰਡਾਂ ਦੇ ਲੋਕਾਂ ਲਈ ਬੜੇ ਘੱਟ ਖਰਚੇ ਤੇ ਸਿਹਤ ਸਹੂਲਤਾਂ ਪਰਦਾਨ ਕਰ ਰਿਹਾ ਹੈ। ਇਸ ਵਲੋਂ ਹਰ ਸਾਲ 10 ਤੋਂ 12 ਫਰੀ ਮੈਡੀਕਲ ਚੈੱਕਅਪ ਅਤੇ ਅੱਖਾਂ ਦੇ ਉਪਰੇਸ਼ਨ ਕੈਂਪ ਲਗਾਏ ਜਾਂਦੇ ਹਨ । ਇਸ ਹਸਪਤਾਲ ਵਿਚ ਅੱਖਾਂ ਅਤੇ ਜਨਾਨਾ ਸਰਜਰੀ ਦੇ ਵੱਖ ਵੱਖ ਬਹੁਤ ਹੀ ਆਧੁਨਿਕ ਮਸ਼ੀਨਾਂ ਨਾਲ ਲੈਸ ਉਪਰੇਸ਼ਨ ਥੀਏਟਰ ਹਨ।
ਹੁਣ ਇਸ ਦੀਆਂ ਸੇਵਾਵਾਂ ਵਿਚ ਵਾਧਾ ਕਰਨ ਲਈ ਆਈ ਸੀ ਯੂ ਤਿਆਰ ਕੀਤਾ ਜਾ ਰਿਹਾ ਹੈ ਜਿਸ ਵਿਚ ਅਤਿ ਜ਼ਰੂਰੀ ਮਸ਼ੀਨਰੀ ਵੈਟੀਲੇਟਰ ਗੁਰੂ ਘਰ ਦੇ ਅਨਿਨ ਸੇਵਕ, ਸ਼ਰਧਾਲੂ, ਅਤੇ ਉਘੇ ਵਿਉਪਾਰੀ ਸ੍ਰ ਮਨਜੀਤ ਸਿੰਘ ਜੌਲੀ ਅਤੇ ਜੁਗਿੰਦਰ ਸਿੰਘ ਗੂੰਬਰ ਵਲੋਂ 13 ਲੱਖ ਰੁਪਏ ਨਾਲ ਜਰਮਨੀ ਮੇਡ ਡਰੈਗਰ ਕੰਪਨੀ ਦੇ ਵੈਂਟੀਲੇਟਰ ਵਾਸਤੇ ਅੱਜ ਸ੍ਰ ਸੁਰਜੀਤ ਸਿੰਘ ਚੀਮਾਂ ਚੇਅਰਮੈਨ ਅਤੇ ਇੰਦਰ ਪਾਲ ਸਿੰਘ ਸਕੱਤਰ ਨੂੰ ਚੈਕ ਭੇਟ ਕੀਤਾ।
ਇਸ ਮੌਕੇ ਤੇ ਮਨਜੀਤ ਸਿੰਘ ਜੌਲੀ, ਜੁਗਿੰਦਰ ਸਿੰਘ ਗੂੰਬਰ, ਵਰਿੰਦਰ ਸਿੰਘ ਅਰੋੜਾ ਅੰਮ੍ਰਿਤਸਰ, ਰਿਪੁਦਮਨ ਸਿੰਘ ਜੌਲੀ,ਜਸਰੂਪ ਸਿੰਘ ਅੰਮਿ੍ਤਸਰ, ਬੀਬੀ ਰੂਬੀ ਜੌਲੀ, ਸਨਮੀਤ ਕੌਰ ਜੌਲੀ,
ਅੰਮ੍ਰਿਤ ਕੌਰ ਅਤੇ ਇੰਦਰ ਪ੍ਰੀਤ ਕੌਰ ਹਾਜ਼ਰ ਸਨ।
ਸ੍ਰ ਸੁਰਜੀਤ ਸਿੰਘ ਚੀਮਾਂ ਚੇਅਰਮੈਨ ਅਤੇ ਇੰਦਰ ਪਾਲ ਸਿੰਘ ਸਕੱਤਰ ਨੇ ਮਨਜੀਤ ਸਿੰਘ ਜੌਲੀ ਅਤੇ ਜੁਗਿੰਦਰ ਸਿੰਘ ਗੂੰਬਰ ਦਾ ਇਸ ਸੇਵਾ ਲਈ ਧੰਨਵਾਦ ਕਰਦੇ ਹੋਏ ਅਕਾਲ ਪੁਰਖ ਦੇ ਚਰਨਾਂ ਵਿੱਚ ਸਮੂਚੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਅਤੇ ਅਗੋਂ ਵੀ ਹੋਰ ਸੇਵਾਵਾਂ ਦੇ ਕਾਰਜਾਂ ਵਿੱਚ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣ ਲਈ ਬੇਨਤੀ ਕੀਤੀ।

Vinkmag ad
Share Our Daily Posts

News Desk

Read Previous

ਮੰਦਭਾਗੀ ਖ਼ਬਰ ! ਅਮਰੀਕਾ ‘ਚ ਸੜਕ ਹਾਦਸੇ ਦੌਰਾਨ 23 ਸਾਲਾ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ

Read Next

ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ 74 ਅਹੁਦੇਦਾਰਾਂ ਦਾ ਐਲਾਨ, ਦੇਖੋ ਲਿਸਟ