Breaking News :

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

July 5, 2026

ਮਾਂ ਚਿੰਤਪੂਰਨੀ ਦੇ ਦਰਬਾਰ ‘ਚ ਨਤਮਸਤਕ ਹੋਏ ਗਾਇਕ ਮਾਸਟਰ ਸਲੀਮ, ਆਪਣੇ ਬਿਆਨ ਲਈ ਮੰਗੀ ਮਾਫ਼ੀ

ਭਜਨ ਗਾਇਕ ਮਾਸਟਰ ਸਲੀਮ ਮੰਗਲਵਾਰ ਨੂੰ ਮਾਂ ਚਿੰਤਪੁਰਨੀ ਦੇ ਦਰਬਾਰ ‘ਚ ਨਤਮਸਤਕ ਹੋਏ ਤੇ ਹਾਲ ਹੀ ਦੇ ਲਾਈਵ ਸ਼ੋਅ ਦੌਰਾਨ ਬੋਲੇ ​​ਗਏ ਇਤਰਾਜ਼ਯੋਗ ਸ਼ਬਦਾਂ ਲਈ ਮਾਫ਼ੀ ਮੰਗੀ। ਸਲੀਮ ਨੇ ਕਿਹਾ ਕਿ ਉਨ੍ਹਾਂ ਲਈ ਮਾਂ ਚਿੰਤਪੁਰਨੀ ਤੋਂ ਵੱਡਾ ਕੋਈ ਨਹੀਂ ਹੈ। 20-25 ਸਾਲ ਪਹਿਲਾਂ ਜਦੋਂ ਉਨ੍ਹਾਂ ਨੇ ਮਾਂ ਦੀਆਂ ਭੇਟਾਂ ਗਾਉਣੀਆਂ ਸ਼ੁਰੂ ਕੀਤੀਆਂ ਸਨ, ਉਸ ਸਮੇਂ ਉਨ੍ਹਾਂ ਕਿਹਾ ਸੀ ਕਿ ਮਾਂ ਤੋਂ ਵੱਡਾ ਇਸ ਦੁਨੀਆਂ ਵਿੱਚ ਕੋਈ ਨਹੀਂ ਹੈ।

ਮਾਂ ਦੀ ਸ਼ਾਨ ਖਿਲਾਫ਼ ਕਦੀ ਕੁਝ ਨਹੀਂ ਬੋਲ ਸਕਦੇ’

ਉਨ੍ਹਾਂ ਦੇ ਪੂਰਵਜ ਵੀ ਮਾਤਾ ਚਿੰਤਪੁਰਨੀ ਦੇ ਦਰਬਾਰ ‘ਚ ਸੀਸ ਨਿਵਾਉਂਦੇ ਰਹੇ ਹਨ। ਅਜੋਕੇ ਸਮੇਂ ਕੁਝ ਗਲਤਫਹਿਮੀਆਂ ਹੋਈਆਂ ਹਨ ਤੇ ਇਕ-ਦੋ ਸ਼ਬਦਾਂ ਦੇ ਇੱਧਰ-ਉੱਧਰ ਹੋਣ ਨਾਲ ਗਲਤ ਅਰਥ ਕੱਢਿਆ ਜਾਣ ਲੱਗਾ। ਉਹ ਕਦੇ ਵੀ ਮਾਂ ਦੀ ਸ਼ਾਨ ਖਿਲਾਫ ਨਹੀਂ ਬੋਲ ਸਕਦੇ। ਜੇਕਰ ਉਨ੍ਹਾਂ ਦੇ ਸ਼ਬਦਾਂ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਹ ਮਾਫ਼ੀ ਮੰਗਦੇ ਹਨ। ਉਨ੍ਹਾਂ ਪੁਜਾਰੀ ਵਰਗ ਤੋਂ ਵੀ ਮਾਫ਼ੀ ਮੰਗੀ ਹੈ।

ਕੀ ਸੀ ਪੂਰਾ ਮਾਮਲਾ?

ਮਾਸਟਰ ਸਲੀਮ ‘ਤੇ ਦੋਸ਼ ਲੱਗਾ ਸੀ ਕਿ ਉਨ੍ਹਾਂ ਮਾਤਾ ਚਿੰਤਪੁਰਨੀ ਜੀ ਨਾਲ ਬਾਬਾ ਮੁਰਾਦ ਸ਼ਾਹ ਜੀ ਦੀ ਤੁਲਨਾ ਕਰ ਕੇ ਹਿੰਦੂਆਂ ਦੀ ਆਸਥਾ ਨਾਲ ਖਿਲਵਾੜ ਕਰਨ ਦਾ ਦੋਸ਼ ਲਾਇਆ ਹੈ। ਹਿੰਦੂ ਸਮਾਜ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਲੱਖਾਂ-ਕਰੋੜਾਂ ਹਿੰਦੂਆਂ ਦੀ ਆਸਥਾ ਮਾਤਾ ਚਿੰਤਪੁਰਨੀ ਨਾਲ ਜੁੜੀ ਹੋਈ ਹੈ। ਮਾਸਟਰ ਸਲੀਮ ਨੇ ਬਾਬਾ ਮੁਰਾਦ ਸ਼ਾਹ ਦੇ ਸਾਲਾਨਾ ਪ੍ਰੋਗਰਾਮ ‘ਚ ਕਿਹਾ ਸੀ ਕਿ ਜਦੋਂ ਉਹ ਮਾਤਾ ਚਿੰਤਪੁਰਨੀ ਦੇ ਦਰਬਾਰ ‘ਚ ਮੱਥਾ ਟੇਕਣ ਗਏ ਸੀ ਤਾਂ ਉੱਥੇ ਦੇ ਪੁਜਾਰੀਆਂ ਨੇ ਪੁੱਛਿਆ ਸੀ ਕਿ ਬਾਪੂ ਯਾਨੀ ਬਾਬਾ ਮੁਰਾਦ ਸ਼ਾਹ ਦਾ ਕੀ ਹਾਲ ਹੈ।

ਕੀ ਬੋਲੇ ਮਾਸਟਰ ਸਲੀਮ ?

ਮਾਸਟਰ ਸਲੀਮ ਨੇ ਕਿਹਾ ਸੀ ਕਿ ਮਾਤਾ ਜੀ ਅੱਗੇ ਮੱਥਾ ਟੇਕਣ ਤੋਂ ਬਾਅਦ ਇਕ ਪੁਜਾਰੀ ਨੇ ਇਹ ਪੁੱਛਿਆ ਕਿ ਸਾਂਈ ਜੀ ਦਾ ਕੀ ਹਾਲ ਹੈ? ਮੈਂ ਕਿਹਾ ਕਿ ਮੈਂ ਬਾਬਾ ਮੁਰਾਦ ਸ਼ਾਹ ਤੇ ਲਾਡੀ ਸ਼ਾਹ ਜੀ ਨੂੰ ਆਪਣਾ ਪਿਤਾ ਮੰਨਦਾ ਹਾਂ, ਕਿਉਂਕਿ ਉਹ ਉਨ੍ਹਾਂ ਦੇ ਗੁਰੂ ਹਨ। ਮੈਂ ਸ਼ੁਰੂ ਤੋਂ ਹੀ ਬਾਬਾ ਮੁਰਾਦ ਸ਼ਾਹ ਜੀ ਨੂੰ ਆਪਣਾ ਪਿਤਾ ਆਖਦਾ ਰਿਹਾ ਹਾਂ ਤੇ ਅਚਾਨਕ ਮੇਰੇ ਮੂੰਹੋਂ ਇਹ ਸ਼ਬਦ ਨਿਕਲ ਗਿਆ।

Vinkmag ad
Share Our Daily Posts

News Desk

Read Previous

ਪੰਜਾਬ ਸਰਕਾਰ ਨੇ ਪ੍ਰਾਪਰਟੀ ਟੈਕਸ ਦੀ OTS ਸਕੀਮ ‘ਤੇ 24 ਘੰਟਿਆਂ ‘ਚ ਹੀ ਲਾਈ ਰੋਕ, ਡਿਫਾਲਟਰਾਂ ਨੂੰ ਹੁਣ ਨਵੇਂ ਨੋਟੀਫਿਕੇਸ਼ਨ ਦਾ ਇੰਤਜ਼ਾਰ

Read Next

ਦਫ਼ਤਰਾਂ ’ਚ ਅਧਿਕਾਰੀ ਤੇ ਕਰਮਚਾਰੀ ਹੁਣ ਨਹੀਂ ਪਾ ਸਕਣਗੇ ਟੀ-ਸ਼ਰਟ ਤੇ ਜੀਨਸ