Breaking News :

15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

October 16, 2026

ਭਗਤੀ ਦਾ ਘਰ’ ਗੁਰਦੁਆਰਾ ਨਾਨਕਸਰ; ਲੰਗਰ ਪੱਕਦਾ ਨਹੀਂ, ਪੈਸਾ ਚੜ੍ਹਦਾ ਨਹੀਂ, 24 ਘੰਟੇ ਵਗਦਾ ਹੈ ਬਾਣੀ ਦਾ ਪ੍ਰਵਾਹ

ਜਗਰਾਓਂ : ਪੰਜ ਦਰਿਆਵਾਂ ਦੀ ਧਰਤੀ ਪੰਜਾਬ ਰਿਸ਼ੀਆਂ, ਪੀਰਾਂ, ਪੈਗੰਬਰਾਂ ਅਤੇ ਮਹਾਪੁਰਸ਼ਾਂ ਦੀ ਚਰਨ ਛੋਹ ਪ੍ਰਾਪਤ ਹੈ। ਇਸ ਪਵਿੱਤਰ ਧਰਤੀ ’ਤੇ ਮਨੁੱਖਤਾ ਦੇ ਮਾਰਗ ਦਰਸ਼ਨ ਲਈ ਕੁਦਰਤ ਦੇ ਉਸ ਕਾਦਰ ਵੱਲੋਂ ਸਮੇਂ-ਸਮੇਂ ਤੇ ਰਹਿਬਰਾਂ, ਗੁਰੂਆਂ, ਪੀਰਾਂ, ਪੈਗੰਬਰਾਂ ਅਤੇ ਸੰਤਾਂ, ਮਹਾਂਪੁਰਸ਼ਾਂ ਨੂੰ ਇਸ ਧਰਤੀ ’ਤੇ ਭੇਜਿਆ ਗਿਆ। ਇਨ੍ਹਾਂ ਰੱਬੀ ਰੂਹਾਂ ਨੇ ਮਨੁੱਖੀ ਜਾਮੇ ਵਿਚ ਮਨੁੱਖਤਾ ਦੇ ਉਦਾਰ ਲਈ ਪ੍ਰਮਾਤਮਾ ਵੱਲੋਂ ਲਗਾਈ ਡਿਊਟੀ ਨਿਭਾਈ। ਅਜਿਹੀਆਂ ਹੀ ਰੱਬੀ ਆਤਮਾਵਾਂ ’ਚੋਂ ਸੰਤ ਬਾਬਾ ਨੰਦ ਸਿੰਘ ਜੀ ਹੋਏ ਹਨ। ਬਾਬਾ ਜੀ ਦਾ ਜਨਮ 29 ਅਕਤੂਬਰ 1870 ਈ. ਕੱਤਕ ਨੂੰ ਜਗਰਾਓਂ ਤਹਿਸੀਲ ਦੇ ਪਿੰਡ ਸ਼ੇਰਪੁਰ ਕਲਾਂ ਵਿਖੇ ਪਿਤਾ ਜੈ ਸਿੰਘ ਦੇ ਘਰ ਮਾਤਾ ਸਦਾ ਕੌਰ ਦੀ ਕੁੱਖੋਂ ਹੋਇਆ। ਬਚਪਨ ਤੋਂ ਹੀ ਬਾਬਾ ਜੀ ਦਾ ਝੁਕਾਅ ਗੁਰੂ ਸਾਖੀਆਂ ਅਤੇ ਗੁਰਬਾਣੀ ਵੱਲ ਸੀ। ਉਨ੍ਹਾਂ ਦੇ ਸੰਗੀ ਸਾਥੀ ਛੋਟੀ ਉਮਰ ’ਚ ਹੀ ਉਨ੍ਹਾਂ ਨੂੰ ਬਾਬਾ ਕਹਿਣ ਲੱਗ ਪਏ ਸਨ।

ਆਪ ਜੀ ਨੇ ਪਿੰਡੋਂ ਬਾਹਰ ਜਾ ਕੇ ਖੂਹ ਦੀ ਮੌਣ ’ਤੇ (ਖੂਹ ਦੀ ਚਾਰਦੀਵਾਰੀ ਦੇ ਕਿਨਾਰਿਆਂ) ਬੈਠ ਕੇ ਭਜਨ ਕਰਦੇ ਰਹਿਣਾ ਕਿ ਨੀਂਦ ਨਾ ਆਵੇ ਤੇ ਲਿਵ ਲੱਗੀ ਰਹੇ। ਆਪ ਜੀ ਘਰ ਨੂੰ ਛੱਡ ਕੇ ਜੰਗਲ ਵਿਚ ਚਲੇ ਗਏ ਅਤੇ ਤਪੱਸਿਆ ਕਰਨੀ ਸ਼ੁਰੂ ਕਰ ਦਿੱਤੀ। ਤਪੱਸਿਆ ਕਰਦਿਆਂ ‘ਨਾਨਕਸਰ ਭਗਤੀ ਦਾ ਘਰ’ ਵਸਾਇਆ। ਬਾਬਾ ਜੀ ਬਾਰੇ ਅੱਜ ਤੱਕ ਜੋ ਪ੍ਰਚਾਰ ਕੀਤਾ ਗਿਆ ਹੈ, ਉਸ ਵਿਚ ਬਾਬਾ ਜੀ ਦਾ ਸਰੂਪ ਸਿਰਫ਼ ਨਾਮ ਸਿਮਰਨ ਦ੍ਰਿੜ੍ਹ ਕਰਵਾਉਣ ਵਾਲੇ ਮਹਾਤਮਾ ਵਜੋਂ ਉਘੜਦਾ ਹੈ, ਜਦਕਿ ਬਾਬਾ ਨੰਦ ਸਿੰਘ ਜੀ ਰਾਜ ਜੋਗੀ ਸਨ। ਉਹ ਨਾਮ ਸਿਮਰਨ ਦ੍ਰਿੜ੍ਹ ਕਰਵਾਉਣ ਦੇ ਨਾਲ-ਨਾਲ ਲੋਕਾਂ ਨੂੰ ਗੁਰਮਤਿ ਅਨੁਸਾਰ ਰੂਹਾਨੀ, ਰਾਜਨੀਤਿਕ, ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਜੀਵਨ ਜਿਊਣ ਲਈ ਵੀ ਪ੍ਰੇਰਤ ਕਰਦੇ ਸਨ। ਬਾਬਾ ਜੀ ਦੇ ਨਾਮ ’ਤੇ ਕਈ ਸੰਸਥਾਵਾਂ, ਸਮਾਜ ਸੁਧਾਰ ਲਈ ਸਕੂਲ, ਹਸਪਤਾਲ ਜਾਂ ਮਨੁੱਖਤਾ ਦੀ ਸੇਵਾ ਲਈ ਸੰਗਤਾਂ ਦੇ ਉਦਮ ’ਤੇ ਨਾਮ ਸਿਮਰਨ ਸਦਕਾ ਕਈ ਅਦਾਰੇ ਸਫਲਤਾਪੂਰਵਕ ਆਪਣੀਆਂ ਸੇਵਾਵਾਂ ਦੇ ਰਹੇ ਹਨ। ਬਾਬਾ ਜੀ ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਦੇ ਬਾਨੀ ਹਨ ਜਿੱਥੇ ਅੱਜ ਵੀ 24 ਘੰਟੇ ਬਾਣੀ ਦਾ ਪ੍ਰਵਾਹ ਵਗਦਾ ਹੈ। ਬਾਬਾ ਜੀ ਦੇ ਇਸ ਦਰ ’ਤੇ ਜਿੱਥੇ ਮਾਇਆ ਦਾ ਨਹੀਂ, ਨਾਮ ਸਿਮਰਨ ਦਾ ਮੱਥਾ ਟੇਕਿਆ ਜਾਂਦਾ ਹੈ, ਉਥੇ ਇਸ ਪਵਿੱਤਰ ਦਰ ’ਤੇ ਜਿੱਥੇ ਆਮ ਦਿਨਾਂ ਵਿਚ ਹਜ਼ਾਰਾਂ ਸ਼ਰਧਾਲੂ ਨਤਮਸਤਕ ਹੋਣ ਆਉਂਦੇ ਹਨ, ਉਥੇ ਸਾਲਾਨਾ ਸਮਾਗਮਾਂ ਵਿਚ ਇਹੀ ਗਿਣਤੀ ਲੱਖਾਂ ਵਿਚ ਪਹੁੰਚ ਜਾਂਦੀ ਹੈ ਪਰ ਇਸ ਦਰ ’ਤੇ ਕਦੇ ਲੰਗਰ ਨਹੀਂ ਪੱਕਦਾ, ਸੰਗਤ ਲੰਗਰ ਘਰੋਂ ਲੈ ਕੇ ਆਉਂਦੀ ਹੈ ਅਤੇ ਜਿਸ ਨੂੰ ਸੰਗਤਾਂ ਵਿਚ ਵਰਤਾਇਆ ਜਾਂਦਾ ਹੈ।

ਭਗਤੀ ਭਾਵ, ਨਾਮ-ਸਿਮਰਨ ਅਤੇ ਜਪ-ਤਪ ਰਾਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ’ਚੋਂ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਵਾਲੇ ਸੰਤ ਬਾਬਾ ਨੰਦ ਸਿੰਘ ਜੀ ਤੋਂ ਵਰੋਸਾਏ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਜੀ ਕਲੇਰਾਂ ਵਾਲਿਆਂ ਦਾ ਜਨਮ 26 ਮਾਰਚ 1916 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਝੋਰੜਾਂ ਵਿਖੇ ਹੋਇਆ। ਆਪ ਜੀ ਬਚਪਨ ਤੋਂ ਹੀ ਧਾਰਮਿਕ ਖ਼ਿਆਲਾਂ ’ਚ ਜੀਵਨ ਬਤੀਤ ਕਰਨ ਲੱਗ ਪਏ ਸਨ। ਸੰਤ ਬਾਬਾ ਨੰਦ ਸਿੰਘ ਜੀ ਦੀ ਸੰਗਤ ਕਰਦਿਆਂ ਉਹ ਉਨ੍ਹਾਂ ਦੇ ਹੀ ਹੋ ਗਏ। ਉਨ੍ਹਾਂ ਦੀ ਸੇਵਾ ਅਤੇ ਸਖਤ ਡਿਊਟੀ ਦੇ ਚੱਲਦਿਆਂ ਉਨ੍ਹਾਂ ਕਦੇ ਆਰਾਮ ਕਰਨ ਨੂੰ ਪਹਿਲ ਨਹੀਂ ਦਿੱਤੀ। 1943 ’ਚ ਜਦੋਂ ਸੰਤ ਬਾਬਾ ਨੰਦ ਸਿੰਘ ਜੀ ਭਾਣਾ ਵਰਤਾ ਗਏ ਤਾਂ ਆਪ ਜੀ ਉਨ੍ਹਾਂ ਦਾ ਵਿਛੋੜਾ ਸਹਿਣ ਨਹੀਂ ਕਰ ਸਕੇ। 7 ਸਾਲ ਉਨ੍ਹਾਂ ਦੇ ਗ਼ਮ ਵਿਚ ਗ਼ਮਗੀਨ ਰਹੇ। ਆਖ਼ਿਰ ਸੰਗਤਾਂ ਦੀ ਅਪੀਲ ’ਤੇ ਆਪ ਜੀ ਨਾਨਕਸਰ ਆ ਗਏ, ਜਿਥੇ ਉਨ੍ਹਾਂ ਪਵਿੱਤਰ ਤਾਲਾਬ ਦਾ ਨਿਰਮਾਣ ਸ਼ੁਰੂ ਕੀਤਾ ਜਿਸ ਦਾ 28 ਦਿਨਾਂ ’ਚ ਨਿਰਮਾਣ ਮੁਕੰਮਲ ਹੋਣਾ ਇੱਕ ਅਜੂਬਾ ਲੱਗਦਾ ਸੀ। ਉਨ੍ਹਾਂ ਨਾਮ, ਸਿਮਰਨ ’ਤੇ ਪਹਿਰਾ ਦਿੰਦਿਆਂ ਸੰਗਤ ਨੂੰ ਅੰਮ੍ਰਿਤਪਾਨ ਕਰਨ ਲਈ ਇਸ ਕਦਰ ਪ੍ਰੇਰਿਤ ਕੀਤਾ ਕਿ ਉਨ੍ਹਾਂ ਸਾਢੇ ਸੱਤ ਲੱਖ ਪ੍ਰਾਣੀਆਂ ਨੂੰ ਅੰਮ੍ਰਿਤਪਾਨ ਕਰਵਾਉਂਦਿਆਂ ਗੁਰੂ ਵਾਲੇ ਬਣਾਇਆ।

ਅੱਜ ਨਾਨਕਸਰ ਫੁੱਲਵਾੜੀ ਦੇ ਮੌਜੂਦਾ ਮਹਾਪੁਰਖ ਸੰਤ ਬਾਬਾ ਘਾਲਾ ਸਿੰਘ, ਸੰਤ ਬਾਬਾ ਲੱਖਾ ਸਿੰਘ, ਸੰਤ ਬਾਬਾ ਗੁਰਚਰਨ ਸਿੰਘ ਅਤੇ ਸੰਤ ਬਾਬਾ ਗੁਰਜੀਤ ਸਿੰਘ ਸੇਵਾਵਾਂ ਨਿਭਾਅ ਰਹੇ ਹਨ।

Vinkmag ad
Share Our Daily Posts

News Desk

Read Previous

ਗੁਰਮਿੰਦਰ ਸਿੰਘ ਗੈਰੀ ਹੋਣਗੇ ਪੰਜਾਬ ਦੇ ਨਵੇਂ AG, ਸੀਐੱਮ ਮਾਨ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

Read Next

ਬਰਨਾਲਾ ‘ਚ ਅਧਿਆਪਕਾ ਨੇ ਬੇਰਹਿਮੀ ਨਾਲ ਕੁੱਟਿਆ 8ਵੀਂ ਜਮਾਤ ਦਾ ਵਿਦਿਆਰਥੀ, ਟੁੱਟੀ ਬਾਂਹ