Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

September 5, 2026

ਜਲੰਧਰ ‘ਚ ਰੇਲ ਟਰੈਕ ਜਾਮ ਕਰਨ ਵਾਲੇ ਦੋ ਆਗੂਆਂ ਸਣੇ 348 ਕਿਸਾਨਾਂ ‘ਤੇ FIR ਦਰਜ, 182 ਰੇਲ ਗੱਡੀਆਂ ਹੋਈਆਂ ਸਨ ਪ੍ਰਭਾਵਿਤ

ਜਲੰਧਰ : ਬੀਤੀ 24 ਨਵੰਬਰ ਨੂੰ ਗੰਨੇ ਦੀਆਂ ਕੀਮਤਾਂ ਵਧਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਧੰਨੋਵਾਲੀ ਵਿਖੇ ਰੇਲ ਲਾਈਨ ਤੇ ਧਰਨਾ ਦੇ ਕੇ ਰੇਲ ਆਵਾਜਾਈ ਜਾਮ ਕਰਨ ਦੇ ਮਾਮਲੇ ’ਚ ਰੇਲ ਵਿਭਾਗ ਦੀ ਸ਼ਕਾਇਤ ਤੇ ਕੈਂਟ ਦੇ ਆਰਪੀਐਫ(ਰੇਲਵੇ ਪ੍ਰੋਟੈਕਸ਼ਨ ਫੋਰਸ) ਥਾਣਾ ਵਿਖੇ ਦੋ ਕਿਸਾਨ ਆਗੂਆਂ ਬਲਵਿੰਦਰ ਸਿੰਘ ਰਾਜੂ ਔਲਖ ਅਤੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਜਿੰਦਰ ਸਿੰਘ ਸਮੇਤ 348 ਕਿਸਾਨਾਂ ਦੇ ਖਿ਼ਲਾਫ਼ ਆਈਪੀਸੀ ਦੀ ਧਾਰਾ 147 ਅਤੇ 174 ਏ ਦੇ ਅਧੀਨ ਕੇਸ ਦਰਜ ਕੀਤਾ ਗਿਆ ਹੈ। ਹਾਲ ਦੀ ਘੜੀ ਕਿਸੇ ਵੀ ਕਿਸਾਨ ਆਗੂ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ। ਤਿੰਨ ਦਿਨ ਤੋਂ ਵੱਧ ਕੀਤੇ ਰੇਲਵੇ ਟ੍ਰੈਫਿਕ ਕਾਰਨ 182 ਰੇਲਾਂ ਪ੍ਰਭਾਵਿਤ ਹੋਈਆਂ ਸਨ।

ਉਕਤ ਐਫਆਈਆਰ ਦੀ ਪੁਸ਼ਟੀ ਕਰਦੇ ਹੋਏ ਥਾਣਾ ਕੈਂਟ ਆਰਪੀਐਫ ਦੇ ਐਸਐਚਓ ਰਵਿੰਦਰ ਕੁਮਾਰ ਕੀਨਾ ਨੇ ਕਿਹਾ ਹੈ ਕਿ ਵੇਰਵੇ ਸਹਿਤ ਜਾਣਕਾਰੀ ਫਿਰੋਜ਼ਪੁਰ ਹੈਡ ਕੁਆਰਟਰ ਤੋਂ ਮਿਲੇਗੀ ਪਰ ਪੰਜਾਬੀ ਜਾਗਰਣ ਦੇ ਪ੍ਰਤੀਨਿਧ ਵਲੋਂ ਇਕਠੀ ਕੀਤੀ ਗਈ ਜਾਣਕਾਰੀ ਅਨੁਸਾਰ ਜਿਹੜੀ ਐਫਆਈਆਰ ਦਰਜ ਕੀਤਾ ਗਈ ਹੈ ਉਸ ’ਚ 84 ਘੰਟੇ ਨੈਸ਼ਨਲ ਹਾਈਵੇ ਅਤੇ 24 ਘੰਟੇ ਰੇਲਵੇ ਆਵਾਜਾਈ ਪ੍ਰਭਾਵਿਤ ਹੋਣ ਦਾ ਜ਼ਕਿਰ ਕੀਤਾ ਗਿਆ ਹੈ ਜਿਸ ’ਚ ਕਿਹਾ ਗਿਆ ਹੈ ਕਿ ਕਿਸਾਨਾਂ ਨੇ ਆਪਣੀ ਉਕਤ ਮੰਗ ਨੂੰ ਲੈ ਕੇ ਦਿੱਲੀ ਜੰਮੂ ਨੈਸ਼ਨਲ ਹਾਈਵੇ 84 ਘੰਟੇ ਬੰਦ ਰੱਖਿਆ ਗਿਆ ਜਿਸ ਕਾਰਨ ਸੈਂਕੜੇ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਜਾਮ ਸ਼ੁੱਕਰਵਾਰ ਸ਼ਾਮ 5 ਵਜੇ ਖੋਲਿਆ ਗਿਆ ਸੀ।

182 ਰੇਲ ਗੱਡੀਆਂ ਪ੍ਰਭਾਵਿਤ

ਐਫਆਈਆਰ ਅਨੁਸਾਰ ਕਿਸਾਨ ਜਥੇਬੰਦੀਆਂ ਵਲੋਂ ਧੰਨੋਵਾਲੀ ਰੇਲ ਲਾਈਨ ਤੇ ਦਿੱਤੇ ਧਰਨੇ ਦੌਰਾਨ ਲਗਪਗ 182 ਰੇਲਗੱਡੀਆਂ ਪ੍ਰਭਾਵਿਤ ਹੋਈਆਂ ਜਦੋਂਕਿ 51 ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਜਿਨ੍ਹਾਂ ’ਚ 12 ਲੋਕਲ ਗੱਡੀਆਂ ਵੀ ਸ਼ਾਮਿਲ ਸਨ। । ਇਨ੍ਹਾਂ ’ਚ ਕੁਝ ਰੇਲ ਗੱਡੀਆਂ ਅਜਿਹੀਆਂ ਸਨ ਜੋ ਕਿ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਦੀਆਂ ਰੱਦ ਕੀਤੀਆਂ ਗਈਆਂ। ਇਸ ਦੌਰਾਨ ਲਗਪਗ 63 ਰੇਲ ਗੱਡੀਆਂ ਦੇ ਮਾਰਗ ਬਦਲੇ ਗਏ।

ਯਾਤਰੀਆਂ ਨੂੰ ਹੋਈ ਪੇ੍ਰਸ਼ਾਨੀ

ਕਿਸਾਨਾਂ ਵਲੋਂ ਰੇਲਾਂ ਰੋਕੇ ਜਾਣ ਕਾਰਨ ਯਾਤਰੀ ਏਨੇ ਪੇ੍ਰਸ਼ਾਨ ਹੋਏ ਕਿ ਉਨ੍ਹਾਂ ਨੂੰ ਗੱਡੀਆਂ ਤੇ ਸਵਾਰ ਹੋਣ ਲਈ ਫਗਵਾੜਾ ਅਤੇ ਲੁਧਿਆਣਾ ਦੋੜਨਾ ਪਿਆ ਅਤੇ ਕਈ ਯਾਤਰੀ ਨੂੰ ਸੂਚਨਾ ਨਾ ਮਿਲਣ ਕਾਰਨ ਉਹ ਰੇਲਾਂ ’ਤੇ ਸਵਾਰ ਹੋਣ ਤੋਂ ਵਾਂਝੇ ਰਹਿ ਗਏ।

Vinkmag ad
Share Our Daily Posts

News Desk

Read Previous

ਅੰਮ੍ਰਿਤਸਰ ਤੋਂ ਦੁਬਈ ਜਾਣ ਵਾਲੇ ਯਾਤਰੀ ਕੋਲੋਂ 3.55 ਕਰੋੜ ਰੁਪਏ ਦੇ ਡਾਲਰ ਤੇ ਯੂਰੋ ਬਰਾਮਦ

Read Next

ਫੈਕਟਰੀ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ