Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 28, 2026

Jalandhar News : ਸਾਬਕਾ ਸਾਂਸਦ ਦੇ ਘਰ ਦੇ ਬਾਹਰ ਗੰਨ ਪੁਆਇੰਟ ‘ਤੇ ਲੁੱਟ, ਫੈਕਟਰੀ ਮਾਲਕ ਤੇ ਮੁਲਾਜ਼ਮਾਂ ਤੋਂ ਲੁੱਟੇ 50 ਹਜ਼ਾਰ ਤੇ ਛੇ ਮੋਬਾਈਲ

ਜਲੰਧਰ : ਫੁੱਟਬਾਲ ਚੌਕ ਤੋਂ ਥੋੜ੍ਹਾ ਅੱਗੇ ਸਾਬਕਾ ਸਾਂਸਦ ਮਰਹੂਮ ਚੌਧਰੀ ਸੰਤੋਖ ਸਿੰਘ ਦੇ ਘਰ ਦੇ ਨੇੜੇ ਦੋ ਈ-ਰਿਕਸ਼ਾ ‘ਤੇ ਜਾ ਰਹੇ ਬਸਤੀ ਬਾਵਾ ਖੇਲ ‘ਚ ਅਟੈਚੀ ਬਣਾਉਣ ਵਾਲੀ ਫੈਕਟਰੀ ਦੇ ਮਾਲਕ ਅਤੇ ਉਸ ਦੇ ਸਾਥੀਆਂ ਤੋਂ ਐਕਟਿਵਾ ਸਵਾਰ ਤਿੰਨ ਲੁਟੇਰਿਆਂ ਨੇ ਗੰਨ ਪੁਆਇੰਟ ‘ਤੇ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਲਈ।

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰੇ ਮੌਕੇ ‘ਤੋਂ ਫਰਾਰ ਹੋ ਗਏ। ਘਟਨਾ ਐਤਵਾਰ ਸਵੇਰੇ ਪੰਜ ਵਜੇ ਦੀ ਹੈ। ਸ਼ਿਵਨਗਰ ਦੇ ਭਾਜਪਾ ਨੇਤਾ ਨੌਸ਼ਾਦ ਨੇ ਸਾਰੇ ਪੀੜਤਾਂ ਨੂੰ ਨਾਲ ਲਿਜਾ ਕੇ ਥਾਣਾ ਡਵੀਜ਼ਨ ਨੰਬਰ 2 ਵਿੱਚ ਸ਼ਿਕਾਇਤ ਦਿੱਤੀ। ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖਿ਼ਲਾਫ਼ ਮਾਮਲਾ ਦਰਜ ਕਰ ਲਿਆ ਅਤੇ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ ਤਾਂਕਿ ਦੋਸ਼ੀਆਂ ਦਾ ਕੋਈ ਸੁਰਾਗ ਪਤਾ ਲੱਗ ਸਕੇ।

ਪੀੜਤ ਨੇ ਇਹ ਦੱਸਿਆ

ਮੋਬਿਨ ਨਿਵਾਸੀ ਸ਼ਿਵ ਨਗਰ ਨੇ ਦੱਸਿਆ ਕਿ ਬਸਤੀ ਬਾਵਾ ਖੇਲ ਵਿੱਚ ਉਸ ਦੀ ਬੈਗ ਬਣਾਉਣ ਦੀ ਫੈਕਟਰੀ ਹੈ। ਉਸ ਨੇ ਦੱਸਿਆ ਕਿ ਉਸ ਦਾ ਭਰਾ ਦਿੱਲੀ ਤੋਂ ਸਵੇਰੇ ਵਾਲੀ ਟਰੇਨ ‘ਚ ਆਇਆ ਸੀ। ਉਹ ਆਪਣੇ ਸਾਥੀਆਂ ਸਜਰੇਆਲਮ, ਮੁਹੰਮਦ ਤਾਇਬ, ਮੁਹੰਮਦ ਸੂਫੀਅਨ, ਰਾਜ, ਤਨਵੀਰ ਆਲਮ, ਸਰਫ਼ੇ ਨਾਲ ਰੇਲਵੇ ਸਟੇਸ਼ਨ ਤੋਂ ਉਸ ਨੂੰ ਲੈਣ ਲਈ ਜਾ ਰਿਹਾ ਸੀ।

ਉਹ ਸਾਰੇ ਦੋ ਈ-ਰਿਕਸ਼ਾ ਵਿੱਚ ਸਵਾਰ ਸਨ। ਜਿਉਂ ਹੀ ਉਹ ਫੁੱਟਬਾਲ ਚੌਕ ਤੋਂ ਥੋੜ੍ਹਾ ਅੱਗੇ ਪਹੁੰਚੇ, ਉੱਥੇ ਐਕਟਿਵਾ ਸਵਾਰ ਤਿੰਨ ਲੁਟੇਰੇ, ਜਿਨ੍ਹਾਂ ‘ਚੋਂ ਦੋ ਦਾ ਮੂੰਹ ਢਕਿਆ ਹੋਇਆ ਸੀ, ਉਨ੍ਹਾਂ ਦੀ ਈ-ਰਿਕਸ਼ਾ ਰੋਕੀ। ਦੋ ਨੌਜਵਾਨਾਂ ਨੇ ਪਿਸਤੌਲ ਕੱਢ ਲਏ ਅਤੇ ਸਭ ਕੁੱਝ ਕੱਢਣ ਲਈ ਕਿਹਾ।

50 ਹਜ਼ਾਰ ਰੁਪਏ ਅਤੇ 6 ਮੋਬਾਈਲ ਫੋਨ ਲੁੱਟੇ

ਮੋਬਿਨ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਕਰੀਬ 24 ਹਜ਼ਾਰ ਰੁਪਏ ਸਨ, ਜੋ ਲੁਟੇਰੇ ਲੈ ਗਏ। ਬਾਕੀ ਲੋਕਾਂ ਤੋਂ ਵੀ ਨਕਦੀ ਖੋਹ ਲਈ। ਇਸ ਤੋਂ ਇਲਾਵਾ ਛੇ ਲੋਕਾਂ ਦੇ ਮੋਬਾਈਲ ਫੋਨ ਲੈ ਗਏ।

ਕੁੱਲ ਮਿਲਾ ਕੇ 50 ਹਜ਼ਾਰ ਰੁਪਏ ਦੀ ਨਕਦੀ ਅਤੇ 6 ਮੋਬਾਈਲ ਲੁਟੇਰੇ ਲੈ ਗਏ। ਭਾਜਪਾ ਨੇਤਾ ਨੌਸ਼ਾਦ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਪੀੜਤਾਂ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ।

ਪਰਸ ਖਾਲੀ ਕਰ ਕੇ ਉੱਥੇ ਹੀ ਸੁੱਟ ਗਏ, ਇਕ ਪਰਸ ‘ਚ ਰਹਿ ਗਏ ਸਨ ਦਸ ਰੁਪਏ

ਲੁਟੇਰੇ ਸਾਰਿਆਂ ਦੀ ਜੇਬ ‘ਚੋਂ ਪੈਸੇ ਅਤੇ ਉਨ੍ਹਾਂ ਦੇ ਮੋਬਾਈਲ ਖੋਹ ਕੇ ਲੈ ਗਏ। ਪੀੜਤਾਂ ਦੇ ਪਰਸ ਲੁਟੇਰਿਆਂ ਨੇ ਉੱਥੇ ਸੁੱਟ ਦਿੱਤੇ। ਭਾਜਪਾ ਨੇਤਾ ਨੌਸ਼ਾਦ ਜਦੋਂ ਸਾਰਿਆਂ ਨੂੰ ਅਤੇ ਪੁਲਿਸ ਨੂੰ ਲੈ ਕੇ ਦੁਬਾਰਾ ਮੌਕੇ ‘ਤੇ ਗਿਆ ਤਾਂ ਉੱਥੇ ਪਰਸ ਪਏ ਹੋਏ ਸਨ। ਇਕ ਪਰਸ ਵਿੱਚ 10 ਰੁਪਏ ਸਨ। ਬਾਕੀ ਸਾਰੇ ਖਾਲੀ ਕਰ ਗਏ ਸਨ। ਹਾਲਾਂਕਿ ਪਰਸ ਵਿੱਚ ਪੀੜਤਾਂ ਦੇ ਆਧਾਰ ਕਾਰਡ ਆਦਿ ਪਏ ਹੋਏ ਸਨ।

Vinkmag ad
Share Our Daily Posts

News Desk

Read Previous

ਮੁੱਖ ਮੰਤਰੀ ਦਾ ਤਹਿਸੀਲ ’ਚ ਛਾਪਾ – ਲੋਕਾਂ ਦਾ ਜੀਵਨ ਸੌਖਾ ਕਰਨ ਲਈ ਅਜਿਹੇ ਛਾਪੇ ਪੈਂਦੇ ਰਹਿਣਗੇ : CM ਭਗਵੰਤ ਮਾਨ

Read Next

ਜਲੰਧਰ ‘ਚ ਹਾਈਵੋਲਟੇਜ ਡਰਾਮਾ…DSP ਨੇ ਨਸ਼ੇ ‘ਚ ਚਲਾਈ ਗੋਲ਼ੀ, ਲੋਕਾਂ ਨੇ ਪਿਸਤੌਲ ਖੋਹ ਕੇ ਕੁੱਟਿਆ; ਲਾਅ ਦੇ ਵਿਦਿਆਰਥੀ ਨਾਲ ਹੋਇਆ ਸੀ ਵਿਵਾਦ