Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 29, 2026

KBC ’ਚ ਪੁੱਜੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ‘ਚ ਰਿਸਰਚ ਅਸਿਸਟੈਂਟ ਵਜੋਂ ਕੰਮ ਕਰ ਰਹੀ ਡਾ. ਐਨਾ ਗੋਇਲ; ਇੰਨੀ ਰਕਮ ਜਿੱਤੀ

ਲੁਧਿਆਣਾ : ਲੁਧਿਆਣਾ ਵਾਸੀ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ, ਇਹ ਸੱਚ ਕਰ ਵਿਖਾਇਆ ਕੌਨ ਬਨੇਗਾ ਕਰੌੜਪਤੀ ’ਚ ਪੁੱਜੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਰਿਸਰਚ ਅਸਿਸਟੈਂਟ ਵਜੋਂ ਕੰਮ ਕਰ ਰਹੀ ਡਾ: ਐਨਾ ਗੋਇਲ ਨੇ ਜਿਸ ਨੂੰ ਬਿਗ ਬੀ ਅਮਿਤਾਭ ਬੱਚਨ ਨਾਲ ਹਾਟ ਸੀਟ ਤੇ ਬੈਠਣ ਦਾ ਮੌਕਾ ਮਿਲਿਆ। ਇਹ ਐਪੀਸੋਡ ਸ਼ੁੱਕਰਵਾਰ 22 ਦਸੰਬਰ 2023 ਨੂੰ ਪ੍ਰਸਾਰਿਤ ਕੀਤਾ ਗਿਆ ਸੀ। ਡਾ: ਐਨਾ ਗੋਇਲ ਬੇਸ਼ੱਕ ਇੱਕ ਸਵਾਲ ਦਾ ਜਵਾਬ ਨਾ ਦੇ ਕੇ 6.40 ਲੱਖ ਤੋਂ ਬਾਂਝੀ ਰਹੀ ਪਰ 9 ਸਵਾਲਾਂ ਦੇ ਸਹੀ ਜਵਾਬ ਦੇ ਕੇ 3.20 ਲੱਖ ਰੁਪਏ ਜਿੱਤ ਕੇ ਪੀਏਯੂ ਅਤੇ ਸ਼ਹਿਰ ਦਾ ਨਾਮ ਰੋਸ਼ਨ ਕਰ ਦਿੱਤਾ। ਬਾੜੇਵਾਲ ਵਾਸੀ ਡਾ: ਐਨਾ ਗੋਇਲ ਨੇ ਕਿਹਾ ਕਿ ਉਸਦਾ ਕੇਬੀਸੀ ਤੱਕ ਪਹੁੰਚਣ ਦਾ ਅਨੁਭਵ ਬਹੁਤ ਹੀ ਦਿਲਚਸਪ ਸੀ ਜਿਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਬਚਪਨ ਦਾ ਸੁਪਨਾ ਸੀ ਜੋ ਹੁਣ ਸਾਕਾਰ ਹੋਇਆ। ਜਦੋਂ ਵੀ ਕੇਬੀਸੀ ਦਾ ਨਵਾਂ ਸੀਜ਼ਨ ਸ਼ੁਰੂ ਹੁੰਦਾ ਉਸ ਵੱਲੋਂ ਰਜਿਸਟਰ ਕਰਨ ਲਈ ਹਰ ਕੋਸ਼ਸ਼ਿ ਕੀਤੀ ਜਾਂਦੀ ਰਹੀ।

ਡਾ. ਐਨਾ ਨੇ ਮਾਈਕਰੋਬਾਇਓਲੋਜੀ ਵਿੱਚ ਆਪਣੀ ਡਾਕਟਰੇਟ ਮਸ਼ਰੂਮ ਵਿੱਚ ਸਪੈਸੀਲਾਈਜ਼ੇਸ਼ਨ ਦੇ ਨਾਲ ਕੀਤੀ ਹੈ ਜਿਸ ਬਾਰੇ ਦੱਸੇ ਜਾਣ ਤੇ ਅਮਿਤਾਭ ਬੱਚਨ ਨੇ ਕਿਹਾ ਕਿ ਦੇਵੀ ਜੀ, ਬੁਰਾ ਮੱਤ ਮਨਾਈਏਗਾ, ਮੁਝੇ ਮਸ਼ਰੂਮ ਬਿਲਕੁਲ ਪਸੰਦ ਨਹੀਂ ਹੈ। ਡਾ: ਐਨਾ ਨੇ ਬੱਚਨ ਨੂੰ ਦੱਸਿਆ ਕਿ ਖੁੰਬਾਂ ਵਿੱਚ ਪ੍ਰੋਟੀਨ, ਖਣਿਜ, ਵਿਟਾਮਿਨ ਖਾਸ ਤੌਰ ’ਤੇ ਵਿਟਾਮਿਨ ਡੀ ਭਰਪੂਰ ਹੁੰਦਾ ਹੈ ਅਤੇ ਇਹ ਗੁਣ ਮਨੁੱਖੀ ਸਰੀਰ ਲਈ ਲਾਹੇਵੰਦ ਹਨ ਅਤੇ ਇਹਨਾਂ ਖਾਣ ਵਾਲੇ ਮਸ਼ਰੂਮਾਂ ਵਿੱਚ ਕੈਂਸਰ ਵਿਰੋਧੀ ਗੁਣ ਵੀ ਹੁੰਦੇ ਹਨ। ਉਸਨੇ ਇਹ ਵੀ ਦੱਸਿਆ ਕਿ ਉਹ ਵਰਤਮਾਨ ਵਿੱਚ ਬਿਮਾਰੀਆਂ ਪ੍ਰਤੀ ਪੌਦਿਆਂ ਦੀ ਰੋਧਕ ਸ਼ਕਤੀ ਨੂੰ ਵਧਾਉਣ ਲਈ ਕੰਮ ਕਰ ਰਹੀ ਹੈ। ਡਾ: ਐਨਾ ਗੋਇਲ ਨੇ ਦੱਸਿਆ ਕਿ ਉਹ 5.16 ਸੈਕਿੰਡ ਵਿੱਚ ਫਾਸਟੈਸਟ ਫਿੰਗਰ ਫਸਟ ਦੇ ਸਵਾਲ ਦਾ ਜਵਾਬ ਦੇਣ ਵਾਲੀ ਸਭ ਤੋਂ ਤੇਜ਼ ਸੀ ਅਤੇ 10ਵੇਂ ਸਵਾਲ ਤੱਕ ਦੋ ਲਾਈਫਲਾਈਨਾਂ ਦੀ ਵਰਤੋਂ ਕੀਤੀ।

ਉਸਨੇ ਸੁਪਰ ਸੈਂਡੂਕ ਦੇ 10 ਵਿੱਚੋਂ 9 ਸਵਾਲਾਂ ਦੇ ਜਵਾਬ ਤੇਜੀ ਨਾਲ ਲਗਪਗ 70 ਸਕਿੰਟਾਂ ਵਿੱਚ ਦਿੱਤੇ ਅਤੇ 20 ਹੋਰ ਸੈਕਿੰਡ ਬਾਕੀ ਹਨ। ਉਹ ਆਪਣੀਆਂ ਦੋ ਲਾਈਫਲਾਈਨਾਂ ਦੇ ਬਾਵਜੂਦ ਇੱਕ ਸਵਾਲ ਦਾ ਸਹੀ ਜਵਾਬ ਨਹੀਂ ਦੇ ਸਕੀ ਪਰ ਉਸ ਨੂੰ ਇਸ ਦਾ ਕੋਈ ਦੁੱਖ ਨਹੀਂ ਅਤੇ ਨਾ ਹੀ ਰਾਸ਼ੀ ਮਿਲਣ ਦੀ ਖੁਸ਼ੀ, ਉਸ ਲਈ ਅਮਿਤਾਭ ਬੱਚਨ ਨੂੰ ਲਾਈਵ ਵੇਖਣਾ ਅਤੇ ਮਿਲਣਾ ਕਿਸੇ ਤੋਹਫੇ ਤੋਂ ਘੱਟ ਨਹੀਂ ਹੈ। ਉਹ ਆਪਣੇ ਜਤਿਨ ਸਿੰਗਲ ਨਾਲ ਗਈ, ਜਿਹਨਾਂ ਨੇ ਉਸ ਨੂੰ ਹੌਟ ਸੀਟ ’ਤੇ ਚੁਣੇ ਜਾਣ ’ਤੇ ਜੋਸ਼ ਵਿੱਚ ਰੌਲਾ ਪਾਇਆ, ਜਿਸ ’ਤੇ ਅਮਿਤਾਭ ਬੱਚਨ ਨੇ ਕਿਹਾ, ’ਯੇ ਭਾਈਸਾਬ ਕੌਨ ਹੈ ਜੋ ਇਤਨੀ ਜ਼ੋਰ ਸੇ ਚਿਲਾ ਰਹੇ ਹੈ। ਡਾ.ਐਨਾ ਨੇ ਦੱਸਿਆ ਕਿ ਉਹਨਾਂ ਦੀ ਧੀ ਜ਼ਾਇਨਾ ਸਿੰਗਲ ਵੀ ਕੇਬੀਸੀ ਜੂਨੀਅਰ ਵਿੱਚ ਗਰਾਊਂਡ ਆਡੀਸ਼ਨ ਦੇ ਚੁੱਕੀ ਹੈ।

ਬੋਲੀ- ਪਛਾਣ ਕੇ ਅਮਿਤਾਭ ਨੇ ਕਿਹਾ ਪੰਜਾਬੀ ਹੈਂ ਆਪ

ਡੀਸੈਂਟ ਇਨਕਲੇਵ ਬਾੜੇਵਾਲ ਵਾਸੀ ਡਾ: ਐਨਾ ਗੋਇਲ ਨੇ ਦੱਸਿਆ ਕਿ ਜਦੋਂ ਉਸਨੇ ਅਮਿਤਾਭ ਨਾਲ ਹਿੰਦੀ ਵਿੱਚ ਗੱਲ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਝੱਟ ਕਿਹਾ ਕਿ ਦੇਵੀ ਜੀ ਪੰਜਾਬੀ ਹੈਂ ਆਪ। ਮੈਂ ਕਿਹਾ ਤੁਸੀਂ ਕਿੰਝ ਪਛਾਣਿਆ ਤਾਂ ਅਮਿਤਾਭ ਨੇ ਕਿਹਾ ਕਿ ਤੁਹਾਡੀ ਹਿੰਦੀ ਵਿੱਚੋਂ ਪੰਜਾਬੀ ਸਾਫ ਝਲਕਦੀ ਹੈ। ਡਾ.ਐਨਾ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਜਿਸ ਵੀ ਭੂਮੀ ਨਾਲ ਸਬੰਧ ਰੱਖਦੇ ਹਾਂ ਉਸ ਦੀ ਝਲਕ ਪਹਿਰਾਵੇ ਵਿੱਚ ਬੋਲੀ ਵਿੱਚ ਜਰੂਰ ਮਿਲਣੀ ਚਾਹੀਦੀ ਹੈ। ਮੈਨੂੰ ਮਾਣ ਹੈ ਕਿ ਮੈਂ ਪੰਜਾਬੀ ਹਾਂ।

Vinkmag ad
Share Our Daily Posts

News Desk

Read Previous

ਬਿਆਸ ‘ਚ ਵੱਡਾ ਸੜਕ ਹਾਦਸਾ : ਇਕ ਤੋਂ ਬਾਅਦ ਇਕ ਕਰੀਬ 10 ਵਾਹਨ ਹੋਏ ਹਾਦਸਾਗ੍ਰਸਤ; ਸੀਮਿੰਟ ਦਾ ਭਰਿਆ ਟਰੱਕ ਫਲਾਈਓਵਰ ਤੋਂ ਡਿੱਗਿਆ

Read Next

ਵੱਡੀ ਖ਼ਬਰ : ਪੰਜਾਬ ਸਰਕਾਰ ਨੇ ਮਾਤਮੀ ਬਿਗਲ ਵਜਾਉਣ ਦਾ ਫੈਸਲਾ ਲਿਆ ਵਾਪਸ, CM ਮਾਨ ਨੇ ਕਿਹਾ- ਨਹੀਂ ਚਾਹੀਦਾ ਕੋਈ ਵਾਦ-ਵਿਵਾਦ