Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 30, 2026

ਪੈਸਾ ਡਬਲ ਕਰਨ ਦੇ ਨਾਂ ਤੇ ਕੱਪੜੇ ਦੇ ਕਾਰੋਬਾਰੀ ਨਾਲ 30 ਲੱਖ ਦੀ ਧੋਖਾਧੜੀ, ਪਤੀ-ਪਤਨੀ ਸਮੇਤ ਤਿੰਨ ਦੇ ਖ਼ਿਲਾਫ਼ ਕੇਸ ਦਰਜ

ਲੁਧਿਆਣਾ : ਰਕਮ ਦੁਗਣੀ ਕਰਨ ਦੇ ਨਾਮ ਤੇ ਕੱਪੜੇ ਦੇ ਕਾਰੋਬਾਰੀ ਰੋਹਿਤ ਸਾਹਨੀ ਨਾਲ 30 ਲੱਖ ਰੁਪਏ ਦੀ ਧੋਖਾ ਧੜੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ l ਇਸ ਕੇਸ ਵਿੱਚ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਨਿਊ ਦੀਪ ਨਗਰ ਸਿਵਲ ਲਾਈਨ ਦੇ ਵਾਸੀ ਰੋਹਿਤ ਸਾਹਨੀ ਦੀ ਸ਼ਿਕਾਇਤ ਤੇ ਨਸੀਬ ਇਨਕਲੇਵ ਹੈਬੋਵਾਲ ਕਲਾ ਦੇ ਵਾਸੀ ਸੌਰਵ ਮਹਿੰਦਰੂ, ਉਸ ਦੀ ਪਤਨੀ ਮਨੀ ਮਹਿੰਦਰੂ ਅਤੇ ਸ਼ਿਵਾ ਜੀ ਨਗਰ ਦੇ ਰਹਿਣ ਵਾਲੇ ਸਚਿਨ ਦੇ ਖਿਲਾਫ ਧੋਖਾਧੜੀ ਅਪਰਾਧਿਕ ਸਾਜਿਸ਼ ਅਤੇ ਹੋਰ ਸੰਗੀਨ,ਧਾਰਾਵਾਂ ਦੇ ਤਹਿਤ ਮੁਕਦਮਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਰੋਹਿਤ ਸਾਹਨੀ ਨੇ ਦੱਸਿਆ ਕਿ ਉਸਦੇ ਇੱਕ ਦੋਸਤ ਦੇ ਜਰੀਏ ਉਸ ਦਾ ਸੰਪਰਕ ਸੌਰਵ, ਮਨੀ ਅਤੇ ਸਚਿਨ ਦੇ ਨਾਲ ਹੋਇਆ l ਰੋਹਿਤ ਮੁਲਜ਼ਮਾਂ ਦੇ ਮਨਸੂਬਿਆਂ ਤੋਂ ਬੇਖਬਰ ਸੀ ਕਿ ਉਹ ਉਸ ਨੂੰ ਚੂਨਾ ਲਗਾਉਣ ਦੀ ਤਿਆਰੀ ਕਰ ਰਹੇ ਹਨ l ਘੜੀ ਗਈ ਸਾਜਿਸ਼ ਦੇ ਤਹਿਤ ਮੁਲਜ਼ਮਾਂ ਨੇ ਰੋਹਿਤ ਨੂੰ ਆਨਲਾਈਨ ਐਪ ਦੇ ਜ਼ਰੀਏ ਰਕਮ ਡਬਲ ਕਰਨ ਦੀ ਗੱਲ ਆਖੀ l ਉਨ੍ਹਾਂ ਆਖਿਆ ਕਿ ਪੈਸੇ ਲਗਾਉਣ ਦੇ ਬਾਅਦ ਕੁਝ ਹੀ ਹਫਤਿਆਂ ਵਿੱਚ ਰਕਮ ਦੁਗਣੀ ਹੋ ਜਾਵੇਗੀ l ਰੋਹਿਤ ਅਤੇ ਉਸਦੇ ਭਰਾ ਨੇ ਪੈਸੇ ਲਗਾਉਣੇ ਸ਼ੁਰੂ ਕਰ ਦਿੱਤੇl ਮੁਲਜਮ ਰਕਮ ਦੀ ਵਾਪਸੀ 20 ਫੀਸਦੀ ਤੋਂ ਘੱਟ ਕਰਦੇ ਸਨ l ਕਈ ਵਾਰ ਰੋਹਿਤ ਨੂੰ 20 ਫੀਸਦੀ ਅਤੇ ਉਸ ਤੋਂ ਘੱਟ ਦੀ ਵਾਪਸੀ ਹੋ ਗਈ l ਲਾਲਚ ਵਿੱਚ ਆਇਆ ਰੋਹਿਤ ਲਗਾਤਾਰ ਪੈਸੇ ਲਗਾਉਂਦਾ ਰਿਹਾl ਇਸੇ ਦੌਰਾਨ ਰੋਹਿਤ ਸਾਹਨੀ ਦੇ ਇੱਕ ਦੋਸਤ ਨੇ ਸਾਰੇ ਮਾਮਲੇ ਤੇ ਸ਼ੱਕ ਪੈਣ ਤੇ ਉਸ ਨੂੰ ਮਸ਼ਵਰਾ ਦਿੱਤਾ ਕਿ ਉਹ ਇੱਕ ਵਾਰ ਆਪਣੀ ਸਾਰੀ ਰਕਮ ਵਾਪਸ ਮੰਗਵਾਏ l ਰੋਹਿਤ ਨੇ ਜਦ ਮੁਲਜਮਾਂ ਕੋਲੋਂ ਇੱਕ ਵਾਰ ਪੂਰੀ ਰਕਮ ਵਾਪਸ ਮੰਗੀ ਤਾਂ ਮੁਲਜ਼ਮਾਂ ਨੇ ਉਸ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ l ਰੋਹਿਤ ਨੇ ਦੱਸਿਆ ਕਿ ਹੁਣ ਤੱਕ ਉਸ ਨਾਲ 30 ਲੱਖ ਰੁਪਏ ਗੁਆ ਚੁੱਕਾ ਹੈ । ਇਸ ਮਾਮਲੇ ਸੰਬੰਧੀ ਰੋਹਿਤ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ l ਪੜਤਾਲ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 8ਦੀ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

Vinkmag ad
Share Our Daily Posts

News Desk

Read Previous

ਵੱਡੀ ਖ਼ਬਰ : ਤੇਲ ਸਟਾਕ ‘ਤੇ ਪੰਜਾਬ ਸਰਕਾਰ ਦਾ ਵੱਡਾ ਬਿਆਨ; ਹਾਈ ਲੈਵਲ ਮੀਟਿੰਗ ਤੋਂ ਬਾਅਦ ਦਿੱਤੇ ਇਹ ਹੁਕਮ

Read Next

ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ‘ਚ ਛੁੱਟੀਆਂ, ਠੰਢ ਤੇ ਸੰਘਣੀ ਧੁੰਦ ਕਾਰਨ ਲਿਆ ਫੈਸਲਾ