Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 28, 2026

ਗੁਰੂ ਨਗਰੀ ’ਚ ਈ-ਬੱਸਾਂ ਚਲਾਉਣ ਦੀ ਤਿਆਰੀ, ਪਹਿਲੇ ਪੜਾਅ ‘ਚ ਸੜਕਾਂ ‘ਤੇ ਉਤਾਰੀਆਂ ਜਾਣਗੀਆਂ 100 ਬੱਸਾਂ

ਅੰਮ੍ਰਿਤਸਰ : ਗੁਰੂ ਨਗਰੀ ਵਾਸੀਆਂ ਨੂੰ ਮੰਜ਼ਿਲ ਤੱਕ ਪਹੁੰਚਾਉਂਣ ਵਾਲੀਆਂ ਬੀਆਰਟੀਐਸ ਅਤੇ ਸਿਟੀ ਬੱਸ ਸੇਵਾਵਾਂ ਸਰਕਾਰੀ ਉਦਾਸੀਨਤਾ ਦਾ ਸ਼ਿਕਾਰ ਹੋ ਗਈਆਂ ਹਨ। ਇਨ੍ਹਾਂ ਦੋਵਾਂ ਬੱਸ ਸੇਵਾਵਾਂ ਦੇ ਪਹੀਏ ਠੱਪ ਹੋ ਗਏ ਹਨ। ਕਰੋੜਾਂ ਰੁਪਏ ਦੇ ਇਹ ਪ੍ਰੋਜੈਕਟ ਹੁਣ ਬੀਤੇ ਦੀ ਗੱਲ ਹੋ ਗਏ ਹਨ ਪਰ ਸ਼ਹਿਰ ਵਾਸੀਆਂ ਲਈ ਇਹ ਖੁਸ਼ਖਬਰੀ ਹੈ ਕਿ ਹੁਣ ਸਾਡੇ ਸ਼ਹਿਰ ਵਿੱਚ ਈ-ਬੱਸ ਸੇਵਾ ਸ਼ੁਰੂ ਹੋਣ ਵਾਲੀ ਹੈ। ਕੇਂਦਰ ਸਰਕਾਰ ਵੱਲੋਂ ਸਪਾਂਸਰ ਕੀਤੀ ਗਈ ਈ-ਬੱਸ ਸੇਵਾ ਦੇ ਪਹਿਲੇ ਪੜਾਅ ਵਿੱਚ 100 ਬੱਸਾਂ ਸੜਕਾਂ ’ਤੇ ਉਤਾਰੀਆਂ ਜਾਣਗੀਆਂ। ਜੇਕਰ ਇਸ ਪ੍ਰਾਜੈਕਟ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾਂਦਾ ਹੈ ਤਾਂ ਇਹ ਬੱਸਾਂ ਇਸ ਸਾਲ ਹੀ ਸ਼ਹਿਰ ਵਾਸੀਆਂ ਦੀ ਸੇਵਾ ਲਈ ਉਪਲਬਧ ਹੋ ਜਾਣਗੀਆਂ।

ਦਰਅਸਲ ਪੰਜਾਬ ਸਰਕਾਰ ਨੇ ਬੀਆਰਟੀਐਸ ਬੱਸ ਅਤੇ ਸਿਟੀ ਬੱਸ ਸੇਵਾ ’ਤੇ ਕਰੋੜਾਂ ਰੁਪਏ ਖਰਚ ਕੀਤੇ ਸਨ, ਪਰ ਤਿੰਨ-ਚਾਰ ਸਾਲਾਂ ਬਾਅਦ ਇਨ੍ਹਾਂ ਬੱਸਾਂ ਦੇ ਪਹੀਏ ਅਨਿਸ਼ਚਿਤਤਾ ਕਾਰਨ ਰੁਕ ਗਏ ਹਨ। ਸਿਟੀ ਬੱਸਾਂ ਦੀ ਥਾਂ ਬੀਆਰਟੀਐਸ ਨੇ ਲਈ ਪਰ ਇਸ ਨੂੰ ਚਲਾਉਣ ਵਾਲੀ ਕੰਪਨੀ ਠੇਕਾ ਛੱਡ ਕੇ ਭੱਜ ਗਈ। ਹੁਣ ਤੀਜੀ ਵਾਰ ਪੀਐਮ ਈ-ਬੱਸ ਸੇਵਾ ਸ਼ੁਰੂ ਹੋਣ ਵਾਲੀ ਹੈ। ਪਿਛਲੇ ਅਗਸਤ ਵਿੱਚ ਕੇਂਦਰ ਨੇ ਦੇਸ਼ ਦੇ 169 ਸ਼ਹਿਰਾਂ ਵਿੱਚ ਪੀਐਮ ਈ-ਬੱਸ ਸੇਵਾ ਦੇ ਸੰਚਾਲਨ ਨੂੰ ਮਨਜ਼ੂਰੀ ਦਿੱਤੀ ਸੀ। ਇਸ ਵਿਚ ਪੰਜਾਬ ਦੇ ਅੰਮ੍ਰਿਤਸਰ ਅਤੇ ਲੁਧਿਆਣਾ ਦੀ ਚੋਣ ਕੀਤੀ ਗਈ ਹੈ। ਅੰਮ੍ਰਿਤਸਰ ਵਿੱਚ 100 ਬੱਸਾਂ ਚੱਲਣਗੀਆਂ। ਇਨ੍ਹਾਂ ਦੀ ਚਾਰਜਿੰਗ ਲਈ ਛੇ ਥਾਵਾਂ ’ਤੇ ਚਾਰਜਿੰਗ ਸਟੇਸ਼ਨ ਲਗਾਏ ਜਾਣਗੇ। ਇਨ੍ਹਾਂ ਵਿੱਚ ਮਾਲ ਮੰਡੀ ਬੱਸ ਡਿਪੂ, ਵੇਰਕਾ ਬੱਸ ਡਿਪੂ, ਇੰਡੀਆ ਗੇਟ ਬੱਸ ਟਰਮੀਨਲ, ਗੋਲਡਨ ਗੇਟ ਬੱਸ ਟਰਮੀਨਲ, ਵੇਰਕਾ ਜਨਰਲ ਬੱਸ ਟਰਮੀਨਲ ਅਤੇ ਏਅਰਪੋਰਟ ਬੱਸ ਟਰਮੀਨਲ ਸ਼ਾਮਲ ਹਨ। ਇਹ ਸੇਵਾ ਇਸ ਸਾਲ ਸ਼ੁਰੂ ਹੋਣ ਦੀ ਸੰਭਾਵਨਾ ਹੈ। ਟੈਂਡਰ ਪ੍ਰÇਕਿਰਆ ਜਨਵਰੀ ਦੇ ਅੰਤ ਤੱਕ ਹੋਵੇਗੀ।

ਅਸਲੀਅਤ ਇਹ ਹੈ ਕਿ ਬੀਆਰਟੀਐਸ ਸੇਵਾ ਮਾੜੇ ਪ੍ਰਬੰਧਾਂ ਅਤੇ ਆਮਦਨ ਨਾ ਹੋਣ ਕਾਰਨ ਦਮ ਤੋੜ ਗਈ। ਗਲਿਆਰੇ ਦੀਆਂ ਗਰਿੱਲਾਂ ਵੀ ਕਈ ਥਾਵਾਂ ਤੋਂ ਗਾਇਬ ਹੋ ਗਈਆਂ ਹਨ। ਬੱਸਾਂ ਦੇ ਰੱਖ-ਰਖਾਅ ਅਤੇ ਖਰਚੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਜਦੋਂ ਸਿਟੀ ਬੱਸ ਬੰਦ ਹੋਈ ਤਾਂ ਬੀਆਰਟੀਐਸ ਸ਼ੁਰੂ ਹੋ ਗਈ ਤੇ ਹੁਣ ਈ-ਬੱਸ ਸ਼ੁਰੂ ਕਰਨ ਦੀ ਯੋਜਨਾ ਹੈ। ਸਮਾਜ ਸੇਵੀ ਜੈਗੋਪਾਲ ਲਾਲੀ ਦਾ ਕਹਿਣਾ ਹੈ ਕਿ ਈ-ਬੱਸ ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਸਰਕਾਰ ਨੂੰ ਬੀਆਰਟੀਐਸ ਅਤੇ ਸਿਟੀ ਬੱਸਾਂ ਦੇ ਬੰਦ ਹੋਣ ਦੇ ਕਾਰਨਾਂ ਦੀ ਜਾਂਚ ਕਰਨੀ ਚਾਹੀਦੀ ਹੈ। ਤਾਂ ਹੀ ਈ-ਬੱਸ ਸੇਵਾ ਸ਼ੁਰੂ ਕੀਤੀ ਜਾਵੇ।

ਈ ਬੱਸ ਬੀਆਰਟੀਐਸ ਕੋਰੀਡੋਰ ’ਤੇ ਚੱਲੇਗੀ

ਈ-ਬੱਸ ਸੇਵਾ ਬੀਆਰਟੀਐਸ ਕੋਰੀਡੋਰ ’ਤੇ ਹੀ ਚਲਾਈ ਜਾਵੇਗੀ। ਇਹ 31 ਕਿਲੋਮੀਟਰ ਦਾ ਰਸਤਾ ਹੈ। ਹਰ ਰੋਜ਼ 25 ਹਜ਼ਾਰ ਲੋਕ ਇਸ ਬੱਸ ਸੇਵਾ ਦਾ ਲਾਭ ਲੈ ਸਕਣਗੇ।

ਮੀਟਿੰਗ ‘ਚ ਲਿਆ ਜਾਵੇਗਾ ਫੈਸਲਾ : ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ

ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਈ-ਬੱਸ ਅਤੇ ਬੀਆਰਟੀਐਸ ਦੇ ਸੰਚਾਲਨ ਲਈ ਟੈਂਡਰ ਪ੍ਰÇਕਿਰਆ ਜਨਵਰੀ ਮਹੀਨੇ ਵਿੱਚ ਕੀਤੀ ਜਾਵੇਗੀ। ਈ-ਬੱਸਾਂ ਦੀ ਗਿਣਤੀ 100 ਹੈ। ਅਜਿਹੇ ’ਚ ਬੀਆਰਟੀਐਸ ਅਤੇ ਈ-ਬੱਸ ਨੂੰ ਇੱਕੋ ਰੂਟ ’ਤੇ ਚਲਾਉਣਾ ਮੁਸ਼ਕਲ ਹੋ ਜਾਵੇਗਾ। ਪੰਜਾਬ ਬੱਸ ਮੈਟਰੋ ਸੁਸਾਇਟੀ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਇਸ ਬਾਰੇ ਫੈਸਲਾ ਕੀਤਾ ਜਾਵੇਗਾ।

ਵਾਤਾਵਰਨ ਪ੍ਰਦੂਸ਼ਣ ਘਟੇਗਾ

ਈ-ਬੱਸ ਸੇਵਾ ਸ਼ੁਰੂ ਹੋਣ ਨਾਲ ਵਾਤਾਵਰਣ ਪ੍ਰਦੂਸ਼ਣ ਕਾਫੀ ਹੱਦ ਤੱਕ ਕਾਬੂ ’ਚ ਹੋਵੇਗਾ। ਇਸ ਤੋਂ ਪਹਿਲਾਂ ਸਥਾਨਕ ਸਰਕਾਰਾਂ ਵਿਭਾਗ ਵੀ ਸਮਾਰਟ ਸਿਟੀ ਤਹਿਤ ਈ-ਆਟੋ ਚਲਾਉਣ ਦੀ ਯੋਜਨਾ ’ਤੇ ਕੰਮ ਕਰ ਰਿਹਾ ਹੈ। 15 ਸਾਲ ਪੁਰਾਣੇ ਡੀਜ਼ਲ ਆਟੋ ਨੂੰ ਈ-ਆਟੋ ਵਿੱਚ ਬਦਲਣ ਦੀ ਯੋਜਨਾ ਹੈ। ਹੁਣ ਤੱਕ 700 ਈ ਆਟੋ ਸੜਕਾਂ ’ਤੇ ਉਤਾਰੇ ਜਾ ਚੁੱਕੇ ਹਨ।

Vinkmag ad
Share Our Daily Posts

News Desk

Read Previous

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਕੂਲਾਂ-ਕਾਲਜਾਂ ‘ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ

Read Next

ਝਬਾਲ ਦੇ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ, ਪੁਲਿਸ ਵੱਲੋਂ ਜਾਂਚ ਸ਼ੁਰੂ